ਰੱਖਿਆ ਮੰਤਰਾਲਾ
azadi ka amrit mahotsav

ਸੁਰੱਖਿਆ ਸਕੱਤਰ ਨੇ ਯੂਕੇ ਦੇ ਪ੍ਰਤੀਨਿਧੀ ਮੰਡਲ ਨਾਲ ਮੁਲਾਕਾਤ ਕੀਤੀ

प्रविष्टि तिथि: 14 FEB 2023 9:13AM by PIB Chandigarh

ਸੁਰੱਖਿਆ ਸਕੱਤਰ ਸ਼੍ਰੀ ਗਿਰੀਧਰ ਅਰਮਾਨੇ ਨੇ ਯੂਕੇ ਦੇ ਸੁਰੱਖਿਆ ਖਰੀਦ ਮਾਮਲਿਆਂ ਦੇ ਮੰਤਰੀ ਸ਼੍ਰੀ ਐਲੇਕਸ ਚਾਕ ਨਾਲ ਦੁਵੱਲੀ ਗੱਲਬਾਤ ਕੀਤੀ। ਇਹ ਮੀਟਿੰਗ ਏਅਰੋ ਇੰਡੀਆ 2023 ਦੇ ਦੌਰਾਨ ਹੋਈ। ਧਿਆਨ ਯੋਗ ਹੈ ਕਿ ਪ੍ਰਧਾਨ ਮੰਤਰੀ ਜੀ ਨੇ 13 ਫਰਵਰੀ, 2023 ਨੂੰ ਏਅਰੋ ਇੰਡੀਆ 2023 ਦਾ ਉਦਘਾਟਨ ਕੀਤਾ ਸੀ।

ਮੀਟਿੰਗ ਦੌਰਾਨ ਕਈ ਮੌਜੂਦਾ ਅਤੇ ਭਵਿੱਖੀ ਸੁਰੱਖਿਆ ਸਹਿਯੋਗ ਦੇ ਮੁੱਦਿਆਂ ’ਤੇ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚੋਂ ਮਹੱਤਵਪੂਰਨ ਸੁਰੱਖਿਆ ਉਦਯੋਗਿਕ ਸਹਿਯੋਗ ਸੰਬੰਧੀ ਖੇਤਰ ਵੀ ਸ਼ਾਮਲ ਸਨ। ਯੂਕੇ ਦੇ ਮੰਤਰੀ ਦੇ ਨਾਲ ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਸ਼੍ਰੀ ਐਲੇਕਸ ਐਲਿਸ ਵੀ ਮੌਜੂਦ ਸਨ।

 

***********

ਏਬੀਬੀ/ਰਾਜੀਬ


(रिलीज़ आईडी: 1899439) आगंतुक पटल : 173
इस विज्ञप्ति को इन भाषाओं में पढ़ें: English , Urdu , हिन्दी , Marathi , Tamil , Telugu