ਟੈਕਸਟਾਈਲ ਮੰਤਰਾਲਾ
azadi ka amrit mahotsav

ਕਪਾਹ ਫਿਊਚਰਜ਼ ਕੰਟਰੈਕਟ ਵਿੱਚ ਵਪਾਰ, ਕੇਂਦਰ, ਮਲਟੀ ਕਮੋਡਿਟੀ ਐਕਸਚੇਂਜ, ਕਾਰੋਬਾਰ ਅਤੇ ਉਦਯੋਗ ਜਗਤ ਦੇ ਸਹਿਯੋਗ ਨਾਲ ਸ਼ੁਰੂ ਹੋਇਆ

Posted On: 13 FEB 2023 7:04PM by PIB Chandigarh

ਭਾਰਤ ਸਰਕਾਰ ਮਲਟੀ ਕਮੋਡਿਟੀ ਐਕਸਚੇਂਜ, ਵਪਾਰ ਅਤੇ ਉਦਯੋਗ ਜਗਤ ਦੇ ਸਹਿਯੋਗੀ ਪਹੁੰਚ ਦੇ ਨਾਲ 13.02.2023 ਤੋਂ ਨਵੇਂ ਸਿਰ੍ਹੇ ਤੋਂ ਸ਼ੁਰੂ ਕੀਤੇ ਗਏ ਵਧੇਰੇ ਮੁਕਾਬਲੇ ਵਾਲੇ ਕਪਾਹ ਫਿਊਚਰਜ਼ ਕੰਟਰੈਕਟ ਵਿੱਚ ਵਪਾਰ ਸ਼ੁਰੂ ਹੋ ਗਿਆ ਹੈ।

ਵਾਅਦਾ ਕੀਮਤਾਂ ਨੂੰ ਵਧੇਰੇ ਪ੍ਰਤੀਯੋਗੀ ਬਣਾਉਣ ਲਈ, ਭਾਵੇਂ ਕਿ ਇਹ ਬਹੁਤ ਲਾਭ ਦੀ ਆਸ਼ਾ ਨਾਲ ਕੀਤਾ ਹੋਇਆ ਵਪਾਰ ਸੰਬੰਧੀ ਨਾ ਹੋਵੇ, ਇਕਰਾਰਨਾਮੇ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣਵੱਤਾ ਦੇ ਮਾਪਦੰਡਾਂ ਨੂੰ ਸੋਧਿਆ ਗਿਆ ਹੈ ਅਤੇ ਇਸਦੇ ਨਾਲ ਹੀ 31 ਜਨਵਰੀ 2023 ਨੂੰ ਮਲਟੀ ਕਮੋਡਿਟੀ ਐਕਸਚੇਂਜ ਵਿੱਚ ਨਵਾਂ ਕਪਾਹ ਫਿਊਚਰਜ਼ ਕੰਟਰੈਕਟ ਲਾਂਚ ਕੀਤਾ ਗਿਆ ਹੈ।

ਇਹ ਅਸਲ ਸਮੇਂ ਦੀ ਕੀਮਤ ਦੀ ਖੋਜ ਵਿੱਚ ਮਦਦ ਕਰੇਗਾ ਅਤੇ ਭਵਿੱਖ ਵਿੱਚ ਪ੍ਰਤੀਕੂਲ ਕੀਮਤ ਅਸਥਿਰਤਾ ਤੋਂ ਆਪਣੇ ਜੋਖਮ ਨੂੰ ਘੱਟ ਕਰਨ ਦੇ ਉਦੇਸ਼ ਨਾਲ ਉਦਯੋਗ ਜਗਤ ਲਈ ਇੱਕ ਪਲੈਟਫਾਰਮ ਵੀ ਪ੍ਰਦਾਨ ਕਰੇਗਾ। ਇਸ ਦੇ ਇਲਾਵਾ ਇਸ ਪਹਿਲਕਦਮੀ ਤੋਂ ਕਿਸਾਨਾਂ ਨੂੰ ਵੀ ਲਾਭ ਹੋਵੇਗਾ ਅਤੇ ਬਜ਼ਾਰ ਵਿੱਚ ਉਨ੍ਹਾਂ ਨੂੰ ਆਪਣੀ ਉਪਜ ਨੂੰ ਵੇਚਣ ਦਾ ਫੈਸਲਾ ਕਰਦੇ ਸਮੇਂ ਹਵਾਲਾ ਮੁੱਲ ਮਿਲੇਗਾ।

ਕਪਾਹ ਸੀਜ਼ਨ 2021-22 ਦੇ ਦੈਰਾਨ, ਬੇਮੌਸਮੀ ਬਾਰਸ਼, ਸੱਟੇਬਾਜੀ ਵਪਾਰ ਅਤੇ ਵਿਸ਼ਵ ਕਪਾਹ ਦੀ ਘਾਟ ਤੋਂ ਬਾਅਦ ਮਈ 2022 ਦੇ ਮਹੀਨੇ ਵਿੱਚ ਭਾਰਤੀ ਕਪਾਹ ਦੀਆਂ ਕੀਮਤਾਂ ਪ੍ਰਤੀ ਕੁਇੰਟਲ 100,000 ਰੁਪਏ ਤੋਂ ਵੱਧ ਕੇ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। ਉਦਯੋਗ ਜਗਤ ਨਾਲ ਮਲਟੀ-ਕਮੋਡਿਟੀ ਐਕਸਚੇਂਜ (ਐੱਮਸੀਐਕਸ) ’ਤੇ ਕਪਾਹ ਦੇ ਫਿਊਚਰਜ਼ ਕੰਟਰੈਕਟਸ ਦੇ ਵਪਾਰ ਦੇ ਮਾਧਿਅਮ ਨਾਲ ਘੱਟ ਖੁੱਲ੍ਹੇ ਵਿਆਜ ਅਤੇ ਸੱਟੇਬਾਜੀ ’ਤੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਸੀ ਅਤੇ ਇਸ ਤਰ੍ਹਾਂ ਘਰੇਲੂ ਕਪਾਹ ਦੀ ਕੀਮਤਾਂ ਵਿੱਚ ਕਮੀ ਆ ਰਹੀ ਹੈ। 

14 ਜੁਲਾਈ 2022 ਨੂੰ ਆਯੋਜਿਤ ਟੈਕਸਟਾਈਲ ਐਡਵਾਈਜ਼ਰੀ ਗਰੁੱਪ (ਟੀਏਜੀ) ਦੀ ਦੂਜੀ ਇੰਟਰਾਐਕਟਿਵ ਮੀਟਿੰਗ ਦੌਰਾਨ ਇਹ ਮਾਮਲਾ ਚੁੱਕਿਆ ਗਿਆ ਸੀ ਤਾਂ ਜੋਂ ਕਪਾਹ ਦੀਆਂ ਕੀਮਤਾਂ ਵਿੱਚ ਸੱਟੇਬਾਜ਼ੀ ਦੇ ਵਪਾਰ ਅਤੇ ਅਸਥਿਰਤਾ ਨੂੰ ਰੋਕਣ ਦੇ ਉਦੇਸ਼ ਨਾਲ ਘਰੇਲੂ ਬਾਜ਼ਾਰ ਦੇ ਅਨੁਸਾਰ ਸਿਸਟਮ ਨੂੰ ਹੋਰ ਢਾਂਚਾ ਬਣਾਉਣ ਲਈ ਮਲਟੀ ਕਮੋਡਿਟੀ ਐਕਸਚੇਂਜ ਦੀ ਉਤਪਾਦ ਸਲਾਹਕਾਰ ਕਮੇਟੀ ਦਾ ਪੁਨਰਗਠਨ ਕੀਤਾ ਗਿਆ ਅਤੇ ਕਿਸਾਨਾਂ ਤੋਂ ਲੈ ਕੇ ਅੰਤਮ ਉਪਭੋਗਤਾਵਾਂ (ਜਿਵੇਂ ਕਿ ਸਪਿਨਿੰਗ ਮਿਲਾਂ) ਤੱਕ ਟੈਕਸਟਾਈਲ ਮੁੱਲ ਲੜੀ ਵਿੱਚ ਪ੍ਰਤੀਨਿਧਤਾ ਦੇ ਨਾਲ ਵਿਸਤਾਰ ਕੀਤਾ ਗਿਆ। ਹੁਣ ਭਾਰਤੀ ਕਪਾਹ ਦੀ ਕੀਮਤਾਂ ਪ੍ਰਤੀਯੋਗੀ ਅਤੇ ਗਲੋਬਲ ਕੀਮਤਾਂ ਦੇ ਅਨੁਸਾਰ ਹਨ।

 

************

 ਏਡੀ/ਐੱਨਐੱਸ


(Release ID: 1899438) Visitor Counter : 115


Read this release in: English , Urdu , Hindi , Telugu