ਇਸਪਾਤ ਮੰਤਰਾਲਾ

ਐੱਨਐੱਮਡੀਸੀ ਨੇ ਤੀਜੀ ਤਿਮਾਹੀ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਉਤਪਾਦਨ ਕੀਤਾ

Posted On: 15 FEB 2023 11:23AM by PIB Chandigarh

ਨੈਸ਼ਨਲ ਮਾਈਨਿੰਗ ਕੰਪਨੀ ਐੱਨਐੱਮਡੀਸੀ ਨੇ ਵਿੱਤੀ ਵਰ੍ਹੇ 2023 ਦੀ ਤੀਜੀ ਤਿਮਾਹੀ (ਕਿਊ-3) ਵਿੱਚ 10.66 ਮਿਲੀਅਨ ਟਨ ਦਾ ਉਤਪਾਦਨ ਕਰਕੇ ਤੀਜੀ ਤਿਮਾਹੀ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਉਤਪਾਦਨ ਦਰਜ ਕੀਤਾ ਹੈ। ਐੱਨਐੱਮਡੀਸੀ ਦੀ ਬੋਰਡ ਮੀਟਿੰਗ 14 ਫਰਵਰੀ, 2023 ਨੂੰ ਹੋਈ ਸੀ, ਜਿਸ ਵਿੱਚ ਕੰਪਨੀ ਨੇ ਇਸ ਵਿੱਤੀ ਵਰ੍ਹੇ ਦੇ ਪਹਿਲੇ 9 ਮਹੀਨਿਆਂ ਵਿੱਚ 11,816 ਕਰੋੜ ਰੁਪਏ ਦਾ ਕਾਰੋਬਾਰ ਕੀਤੇ ਜਾਣ ਦੀ ਸੂਚਨਾ ਦਿੱਤੀ। 9 ਮਹੀਨਿਆਂ ਦੇ ਮੱਦੇਨਜ਼ਰ ਕੰਪਨੀ ਨੇ ਟੈਕਸ ਤੋਂ ਪਹਿਲਾ ਲਾਭ 4351 ਕਰੋੜ ਰੁਪਏ ਅਤੇ 9 ਮਹੀਨਿਆਂ ਦੇ ਲਈ ਟੈਕਸ ਉਪਰੰਤ ਲਾਭ 3252 ਕਰੋੜ ਰੁਪਏ ਅਰਜਿਤ ਕੀਤੇ।

https://ci6.googleusercontent.com/proxy/A5fRbU_4PwixXqVes6zxLM-JlqxYa8QUggip-hCG-gitZLE9uvt9c8SgU_FiOOfmKy2vDUQbaJH6Y7nggQpxN_5wr_-OpVOl8ddeEmCtaHPmF_jdYYtei8Wj3A=s0-d-e1-ft#https://static.pib.gov.in/WriteReadData/userfiles/image/image001HF1H.jpg

ਐੱਨਐੱਮਡੀਸੀ ਨੇ ਵਿੱਤੀ ਵਰ੍ਹੇ 2023 ਦੀ ਤੀਜੀ ਤਿਮਾਹੀ ਵਿੱਚ 10.66 ਮਿਲੀਅਨ ਟਨ ਕੱਚੇ ਲੋਹੇ ਦਾ ਉਤਪਾਦਨ ਅਤੇ 9.58 ਮਿਲੀਅਨ ਟਨ ਦੀ ਵਿਕਰੀ ਕੀਤੀ। ਸ਼ੁਰੂ ਦੇ ਤਿੰਨ ਤਿਮਾਹੀਆਂ ਦੇ ਲਈ ਸਮੁੱਚੇ ਉਤਪਾਦਨ ਅਤੇ ਵਿਕਰੀ ਅੰਕੜੇ ਕ੍ਰਮਵਾਰ 26.69 ਮਿਲੀਅਨ ਟਨ ਅਤੇ 25.81 ਮਿਲੀਅਨ ਟਨ ਦਰਜ ਕੀਤੇ ਗਏ।

ਐੱਨਐੱਮਡੀਸੀ ਨੇ ਪ੍ਰਤੀ ਸ਼ੇਅਰ 3.75 ਰੁਪਏ ਦਾ ਅੰਤਰਿਮ ਲਾਭਾਂਅੰਸ਼ ਘੋਸ਼ਿਤ ਕੀਤਾ।

ਕੰਪਨੀ ਨੇ ਕੰਮਕਾਜ ‘ਤੇ ਟਿੱਪਣੀ ਕਰਦੇ ਹੋਏ ਐੱਨਐੱਮਡੀਸੀ ਦੇ ਚੇਅਰਮੈਨ-ਡਾਇਰੈਕਟਰ ਜਨਰਲ ਸ਼੍ਰੀ ਸੁਮਿਤ ਦੇਬ ਨੇ ਕਿਹਾ ਕਿ ਕੱਚਾ ਲੋਹਾ ਅਤੇ ਇਸਪਾਤ ਉਦਯੋਗ ਭਾਰਤ ਦੇ ਬੁਨਿਆਦੀ ਢਾਂਚਾ ਵਿਕਾਸ ਦਾ ਮੇਰੂ ਹੈ ਅਤੇ ਇਸ ਸਾਲ ਦੇ ਕੇਂਦਰੀ ਬਜਟ ਵਿੱਚ ਪੂੰਜੀਗਤ ਖਰਚ ਵਿੱਚ ਜੋ ਵਾਧਾ ਕੀਤਾ ਗਿਆ ਹੈ ਉਸ ਵਿੱਚ ਇਸਤਾਪ ਦੀ ਘਰੇਲੂ ਮੰਗ ਵਿੱਚ ਤੇਜ਼ ਆਵੇਗੀ। ਉਨ੍ਹਾਂ ਨੇ ਕਿਹਾ ਕੱਚੇ ਲੋਹੇ ਦੇ ਭਾਰੀ ਉਤਪਾਦਨ ਅਤੇ ਕੰਪਨੀ ਵਿੱਚ ਦੁਬਾਰਾ ਨਿਵੇਸ਼ ਕਰਨ ਯੋਗ ਵਧਦੀ ਪੂੰਜੀ ਦੇ ਬਲ ‘ਤੇ ਐੱਨਐੱਮਜੀਸੀ , ਮੰਗ ਪੂਰੀ ਕਰਨ ਦੇ ਲਈ ਤਿਆਰ ਹੈ। ਮੈਂ ਹੁਣ ਤੱਕ ਦੇ ਸਭ ਤੋਂ ਵਧੀਆ ਕਿਊ-3 ਉਤਪਾਦਨ ਦੇ ਲਈ ਐੱਨਐੱਮਡੀਸੀ ਟੀਮ ਨੂੰ ਵਧਾਈ ਦਿੰਦਾ ਹਾਂ।

****

ਏਕੇਐੱਨ



(Release ID: 1899430) Visitor Counter : 105