ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 16 ਫਰਵਰੀ ਨੂੰ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਆਦਿ ਮਹੋਤਸਵ ਦਾ ਉਦਘਾਟਨ ਕਰਨਗੇ


ਇਸ ਪ੍ਰੋਗਰਾਮ ਵਿੱਚ ਕਬਾਇਲੀ ਸੰਸਕ੍ਰਿਤੀ, ਸ਼ਿਲਪ, ਖਾਣ-ਪੀਣ, ਵਪਾਰਕ ਅਤੇ ਪਰੰਪਰਿਕ ਕਲਾ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ

ਕਬਾਇਲੀ ਭਾਈਚਾਰਿਆਂ ਦੁਆਰਾ ਉਪਜਾਏ ਸ਼੍ਰੀ ਅੰਨ ਪ੍ਰੋਗਰਾਮ ਦਾ ਕੇਂਦਰ-ਬਿੰਦੂ ਹੋਵੇਗਾ

Posted On: 15 FEB 2023 8:51AM by PIB Chandigarh

ਪ੍ਰਧਾਨ ਮੰਤਰੀ ਦੇਸ਼ ਦੀ ਕਬਾਇਲੀ ਆਬਾਦੀ ਦੇ ਭਲਾਈ ਦੇ ਲਈ ਸਦੇ ਅੱਗੇ ਵਧ ਕੇ ਕਦਮ ਉਠਾਉਂਦੇ ਰਹੇ ਹਨ। ਇਸ ਦੇ ਨਾਲ ਹੀ ਉਹ ਦੇਸ਼ ਦੀ ਉੱਨਤੀ ਅਤੇ ਵਿਕਾਸ ਵਿੱਚ ਕਬਾਇਲੀ ਸਮੁਦਾਇ ਦੇ ਯੋਗਦਾਨ ਨੂੰ ਉਚਿਤ ਸਨਮਾਨ ਵੀ ਦਿੰਦੇ ਰਹੇ ਹਨ। ਰਾਸ਼ਟਰੀ ਮੰਚ ’ਤੇ ਕਬਾਇਲੀ ਸੰਸਕ੍ਰਿਤੀ ਨੂੰ ਪ੍ਰਗਟ ਕਰਨ ਦੇ ਪ੍ਰਯਾਸਾਂ ਦੇ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਫਰਵਰੀ, 2023 ਨੂੰ 10:30 ਸਵੇਰੇ: ਦਿੱਲੀ ਸਥਿਤ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ “ਆਦਿ ਮਹੋਤਸਵ” ਦਾ ਉਦਘਾਟਨ ਕਰਨਗੇ।

ਆਦਿ ਮਹੋਤਸਵ ਕਬਾਇਲੀ ਸੰਸਕ੍ਰਿਤੀ, ਸ਼ਿਲਪ, ਖਾਣ-ਪੀਣ, ਵਪਾਰਕ ਅਤੇ ਪਰੰਪਰਿਕ ਕਲਾ ਦਾ ਉਤਸਵ ਮਨਾਉਣ ਵਾਲਾ ਪ੍ਰੋਗਰਾਮ ਹੈ। ਇਹ ਕਬਾਇਲੀ ਮਾਮਲੇ ਮੰਤਰਾਲੇ ਦੇ ਅਧੀਨ ਭਾਰਤੀ ਕਬਾਇਲੀ ਸਹਿਕਾਰੀ ਮਾਰਕਿਟਿੰਗ ਵਿਕਾਸ ਮਹਾਸੰਘ ਲਿਮਿਟਿਡ (ਟ੍ਰਾਈਫੇਡ) ਦੀ ਸਲਾਨਾ ਪਹਿਲ ਹੈ। ਇਸ ਸਾਲ ਇਸ ਦਾ ਆਯੋਜਨ 16 ਤੋਂ 27 ਫਰਵਰੀ ਤੱਕ ਦਿੱਲੀ ਦੇ ਮੇਜਰ ਧਿਆਨ ਚੰਦ ਰਾਸ਼ਟਰੀ ਸਟੇਡੀਅਮ ਵਿੱਚ ਕੀਤਾ ਜਾ ਰਿਹਾ ਹੈ।

ਪ੍ਰੋਗਰਾਮ ਵਿੱਚ ਦੇਸ਼ਭਰ ਵਿੱਚ ਕਬਾਇਲ ਭਾਈਚਾਰਿਆਂ ਦੀ ਸਮ੍ਰਿੱਧ ਅਤੇ ਵਿਵਿਧਤਾਪੂਰਨ ਧਰੋਹਰ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ ਲਈ ਆਯੋਜਨ-ਸਥਲ ’ਤੇ 200 ਤੋਂ ਅਧਿਕ ਸਟਾਲਾਂ ਲਗਾਈਆਂ ਜਾਣਗੀਆਂ। ਮਹੋਤਸਵ ਵਿੱਚ ਲਗਭਗ ਇੱਕ ਹਜ਼ਾਰ ਕਬਾਇਲੀ ਸ਼ਿਲਪਕਾਰ ਹਿੱਸਾ ਲੈਣਗੇ। ਸਾਲ 2023 ਤੋਂ ਅੰਤਰਰਾਸ਼ਟਰਪੀ ਪੋਸ਼ਕ ਅਨਾਜ ਵਰ੍ਹਾ ਮਨਾਇਆ ਜਾ ਰਿਹਾ ਹੈ, ਜਿਸ ਦੇ ਨਾਲ ਹਸਤਸ਼ਿਲਪ, ਖੱਡੀ, ਮਿੱਟੀ ਦੇ ਬਰਤਨ ਬਣਾਉਣ ਦੀ ਕਲਾ, ਗਹਿਣੇ ਕਲਾ ਆਦਿ ਵੀ ਆਕਰਸ਼ਣ ਹੋਣਗੇ। ਮਹੋਤਸਵ ਵਿੱਚ ਕਬਾਇਲੀ ਭਾਈਚਾਰਿਆਂ ਦੁਆਰਾ ਉਪਜਾਏ ਜਾਣ ਵਾਲੇ ਸ਼੍ਰੀ ਅੰਨ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ।

 

 

 

***

ਡੀਐੱਸ/ਐੱਸਟੀਏਕੇ



(Release ID: 1899424) Visitor Counter : 81