ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਵਸਥ ਮਨ, ਸਵਸਥ ਘਰ
ਹਰ ਮਹੀਨੇ ਦੀ 14 ਤਰੀਕ ਨੁੰ ਸਾਰੇ 1.56 ਲੱਖ ਆਯੁਸ਼ਮਾਨ ਭਾਰਤ—ਸਿਹਤ ਅਤੇ ਕਲਿਆਣ ਕੇਂਦਰਾਂ ਵਿਚ ਤੰਦਰੁਸਤੀ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਸ਼ਰੀਰਕ ਅਤੇ ਮਾਨਸਿਕ ਤੰਦਰੁਸਤੀ ਅਤੇ ਵਾਤਾਵਰਣ ਦੇ ਅਨੁਕੂਲ ਆਵਾਜਾਈ ਬਾਰੇ ਜਾਗਰੂਕਤਾ ਵਧਾਉਣ ਲਈ ਸਾਰੇ ਏਬੀ—ਐੱਚਡਬਲਿਊਸੀ ਅਤੇ ਨਵੀਂ ਦਿੱਲੀ ਦੇ ਐੱਲਐੱਚਐੱਮਸੀ ਵਿਚ ਸਾਈਕਲ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਸਾਈਕਲਿੰਗ ਸਾਡੇ ਸ਼ਰੀਰ ਨੂੰ ਤੰਦਰੁਸਤ, ਫਿੱਟ ਅਤੇ ਕਾਰਜਸ਼ੀਲ ਰੱਖਣ ਦ/ ਸਭ ਤੋਂ ਵਧੀਆ ਤਰੀਕਿਆਂ ਵਿਚੋਂ ਇਕ ਹੈ — ਡਾੱH ਮਨਸੁੱਖ ਮੰਡਾਵਿਆ
ਵੱਧ ਜਾਂ ਘੱਟ, ਲੰਬੀ ਜਾਂ ਛੋਟੀ ਸਾਈਕਲਿੰਗ, ਜਿਹੋ ਜਿਹਾ ਵੀ ਮਹਿਸੂਸ ਹੋਵੇ, ਸਾਈਕਲ ਚਲਾਓ, ਪਰ ਸਾਈਕਲ ਜ਼ਰੂਰ ਚਲਾਓ`
Posted On:
13 FEB 2023 11:42AM by PIB Chandigarh
ਤੰਦਰੁਸਤ ਜੀਵਨ ਦੇ ਬਾਰੇ ਵਿਚ ਜਾਗਰੂਕਤਾ ਵਧਾਉਣ ਲਈ ਪਿਛਲੇ ਵਰ੍ਹੇ ਸ਼ੁਰੂ ਕੀਤੇ ਗਏ “ਸਵਸਥ ਮਨ, ਸਵਸਥ ਘਰ@ ਮੁਹਿੰਮ ਦੇ ਇਕ ਹਿੱਸੇ ਤਹਿਤ ਪੂਰੇ ਦੇਸ਼ ਵਿਚ 1.56 ਲੱਖ ਆਯੁਸ਼ਮਾਨ ਭਾਰਤ— ਹੈਲਥ ਐਂਡ ਵੈੱਲਨੈੱਸ ਸੈਂਟਰ (ਏਬੀ—ਐੱਚਡਬਲਿਊਸੀ) ਵਿਚ ਹਰ ਮਹੀਨੇ ਦੀ 14 ਤਰੀਕ ਨੂੰ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਸਿਹਤ ਮੇਲਿਆਂ ਦੇ ਤਹਿਤ ਯੋਗਾ, ਜੁੰਬਾ, ਟੈਲੀਕੰਸਲਟੇਸ਼ਨ, ਪੋਸ਼ਣ ਮੁਹਿੰਮ, ਗੈਰ ਸੰਕ੍ਰਮਣਕਾਰੀ ਬਿਮਾਰੀਆਂ ਦੀ ਪੜਤਾਲ ਅਤੇ ਦਵਾਈ ਦੀ ਵੰਡ, ਸਿਕਲ ਸੈੱਲ ਬਿਮਾਰੀਆਂ ਦੀ ਜਾਂਚ ਵਰਗੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ।
ਇਸ ਦੇ ਨਾਲ 14 ਫਰਵਰੀ 2023 ਨੂੰ ਸਾਰੇ ਏਬੀ—ਐੱਚਡਬਲਿਊਸੀ ਵਿਚ ਸਾਈਕਲੋਥਾੱਨ, ਸਾਈਕਲ ਰੈਲੀ ਜਾਂ ਤੰਦਰੁਸਤੀ ਲਈ ਸਾਈਕਲ ਦੇ ਰੂਪ ਵਿਚ ਸ਼ਰੀਰਕ ਅਤੇ ਮਾਨਸਿਕ ਕਲਿਆਣ ਅਤੇ ਵਾਤਾਵਰਣ ਦੇ ਅਨੁਕੂਲ ਆਵਾਜਾਈ ਦੇ ਬਾਰੇ ਵਿਚ ਜਾਗਰੂਕਤਾ ਵਧਾਉਣ ਅਤੇ ਇਸ ਨੂੰ ਪ੍ਰਮੋਟ ਕਰਨ ਲਈ ਸਾਈਕਲ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਦਿੱਲੀ ਵਿਚ ਲੇਡੀ ਹਾੱਰਡਿੰਗ ਮੈਡੀਕਲ ਕਾਲਜ ਵਿਚ ਸਿਹਤ ਲਈ ਸਾਈਕਲ ਵਿਸ਼ਾ ਵਸਤੂ ਦੇ ਨਾਲ ਇਕ ਸਾਈਕਲੋਥਾੱਨ ਦਾ ਆਯੋਜਨ ਕੀਤਾ ਜਾਵੇਗਾ। ਹਸਪਤਾਲ ਦੇ ਪਰਿਸਰ ਵਿਚ ਇਕ ਖੇਤਰ ਨੂੰ ਇਕ ਸਾਈਕਲ ਸਟੈਂਡ ਦੇ ਰੂਪ ਵਿਚ ਨਿਰਧਾਰਤ ਕੀਤਾ ਜਾਵੇਗਾ।
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾੱ. ਮਨਸੁੱਖ ਮੰਡਾਵਿਆ ਨੇ ਸਾਰੇ ਸਿਹਤ ਅਤੇ ਸਾਈਕਲਿੰਗ ਨੂੰ ਲੈ ਕੇ ਉਤਸ਼ਾਹੀ ਲੋਕਾਂ ਨੂੰ ਪੇ਼ਰਿਤ ਕੀਤਾ ਅਤੇ ਸਾਰੇ ਨਾਗਰਿਕਾਂ ਨੂੰ ਆਪਣੇ ਨੇੜਲੇ ਏਬੀ—ਐੱਚਡਬਲਿਊਸੀ ਵਿਚ ਆਯੋਜਿਤ ਹੋਣ ਵਾਲੇ ਮੈਗਾ ਸਾਈਕਲਿੰਗ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਬੇਨਤੀ ਕੀਤੀ।
ਡਾੱ. ਮਨਸੁੱਖ ਮੰਡਾਵਿਆ ਨੇ ਕਿਹਾ, “ਸਾਈਕਲ ਚਲਾਉਣਾ ਸਾਡੇ ਸਰੀਰ ਨੂੰ ਤੰਦਰੁਸਤ, ਫਿੱਟ ਅਤੇ ਕ੍ਰਿਆਸ਼ੀਲ ਰੱਖਣ ਦੇ ਸਭ ਨਾਲੋਂ ਵਧੀਆਂ ਤਰੀਕਿਆਂ ਵਿਚੋਂ ਇਕ ਹੈ। ਵੱਧ ਜਾਂ ਘੱਟ, ਲੰਬੀ ਜਾਂ ਛੋਟੀ ਸਾਈਕਲਿੰਗ, ਜਿਹੋ ਜਿਹਾ ਵੀ ਮਹਿਸੂਸ ਹੋਵੇ, ਸਾਈਕਲ ਚਲਾਓ, ਪਰ ਸਾਈਕਲ ਜ਼ਰੂਰ ਚਲਾਓ `
“ਸਵਸਥ ਮਨ, ਸਵਸਥ ਘਰ@, ਨਵੰਬਰ 2022 ਤੋਂ ਅਕਤੂਬਰ 2023 ਤੱਕ ਭਾਵ ਇਕ ਸਾਲ ਤੱਕ ਚੱਲਣ ਵਾਲੀ ਮੁੰਹਿਮ ਹੈ। ਇਹ “ਆਜਾਦੀ ਦਾ ਅੰਮ੍ਰਿਤ ਮਹਾਉਤਸਵ@ (ਏਕੇਏਐਮ) ਮਨਾਉਣ ਲਈ ਸਿਹਤ ਅਤੇ ਪਰਿਵਾਰ ਦੀ ਵਿਸ਼ਾਵਸਤੂ ਨੂੰ ਉਤਸ਼ਾਹ ਦੇਵੇਗਾ। ਇਹ ਨਵੀਂ ਰਾਸ਼ਟਰੀ ਸਿਹਤ ਨੀਤੀ—2017 ਦੇ ਅਨੁਕੂਲ ਹੈ, ਜੋ ਰੋਕਥਾਮ ਅਤੇ ਪ੍ਰਚਾਰਕ ਸਿਹਤ ਸੇਵਾ ਅਤੇ ਫਿੱਟ ਇੰਡੀਆ ਮੁਹਿੰਮ—2019, ਜਿਸਦਾ ਟੀਚਾ ਫਿੱਟਨੈੱਸ ਅਤੇ ਤੰਦਰੁਸਤ ਜੀਵਨ ਨੂੰ ਸਾਡੇ ਦੈਨਿਕ ਜੀਵਨ ਦਾ ਅਣਿਖੜਵਾਂ ਅੰਗ ਬਨਾਉਣ ਉੱਪਰ ਕੇਂਦਰਿਤ ਹੈ।
**********
ਐੱਮਵੀ
(Release ID: 1899124)
Visitor Counter : 157