ਰੱਖਿਆ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੰਗਲੁਰੂ ਵਿੱਚ ਏਅਰੋ ਇੰਡੀਆ 2023 ਦਾ ਉਦਘਾਟਨ ਕੀਤਾ; ਯਾਦਗਾਰੀ ਡਾਕ ਟਿਕਟ ਜਾਰੀ ਕੀਤੀ


“ਬੰਗਲੁਰੂ ਦਾ ਆਕਾਸ਼ ਨਿਊ ਇੰਡੀਆ ਦੀਆਂ ਸਮਰੱਥਾਵਾਂ ਦੀ ਗਵਾਹੀ ਭਰ ਰਿਹਾ ਹੈ। ਇਹ ਨਵੀਂ ਬੁਲੰਦੀ ਨਿਊ ਇੰਡੀਆ ਦੀ ਅਸਲੀਅਤ ਹੈ

"ਕਰਨਾਟਕ ਦੇ ਨੌਜਵਾਨਾਂ ਨੂੰ ਦੇਸ਼ ਦੀ ਮਜ਼ਬੂਤੀ ਲਈ ਰੱਖਿਆ ਖੇਤਰ ਵਿੱਚ ਆਪਣੀ ਤਕਨੀਕੀ ਮੁਹਾਰਤ ਨੂੰ ਵਰਤਣਾ ਕਰਨਾ ਚਾਹੀਦਾ ਹੈ"

"ਭਾਰਤ ਸਭ ਤੋਂ ਵੱਡੇ ਰੱਖਿਆ ਨਿਰਮਾਣ ਦੇਸ਼ਾਂ ਵਿੱਚ ਸ਼ਾਮਲ ਹੋਣ ਲਈ ਤੇਜ਼ੀ ਨਾਲ ਕਦਮ ਚੁੱਕੇਗਾ ਅਤੇ ਸਾਡੇ ਨਿੱਜੀ ਖੇਤਰ ਅਤੇ ਨਿਵੇਸ਼ਕ ਇਸ ਵਿੱਚ ਵੱਡੀ ਭੂਮਿਕਾ ਨਿਭਾਉਣਗੇ"

ਏਅਰੋ ਇੰਡੀਆ ਦੀ ਦਹਾੜ ਭਾਰਤ ਦੇ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਦੇ ਸੰਦੇਸ਼ ਨੂੰ ਦਰਸਾਉਂਦੀ ਹੈ: ਪ੍ਰਧਾਨ ਮੰਤਰੀ

ਭਾਰਤ ਆਪਣੇ ਕਾਰੋਬਾਰ-ਅਨੁਕੂਲ ਮਾਹੌਲ ਅਤੇ ਲਾਗਤ-ਮੁਕਾਬਲੇ ਦੇ ਕਾਰਨ ਇੱਕ ਸ਼ਾਨਦਾਰ ਨਿਰਮਾਣ ਸਥਾਨ ਬਣ ਗਿਆ ਹੈ: ਰਕਸ਼ਾ ਮੰਤਰੀ

ਸ਼੍ਰੀ ਰਾਜਨਾਥ ਸਿੰਘ ਨੇ ਏਅਰੋ ਇੰਡੀਆ ਦੇ ਪ੍ਰਤੀਭਾਗੀਆਂ ਨੂੰ ਰੱਖਿਆ ਨਿਰਮਾਣ ਹੱਬ ਬਣਨ ਦੀ ਭਾਰਤ ਦੀ ਯਾਤਰਾ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ

Posted On: 13 FEB 2023 12:11PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 13 ਫਰਵਰੀ, 2023 ਨੂੰ ਬੰਗਲੁਰੂ ਦੇ ਏਅਰਫੋਰਸ ਸਟੇਸ਼ਨ, ਯੇਲਹੰਕਾ ਵਿਖੇ ਏਸ਼ੀਆ ਦੇ ਸਭ ਤੋਂ ਵੱਡੇ ਏਅਰੋ ਸ਼ੋਅ - ਏਅਰੋ ਇੰਡੀਆ 2023 ਦੇ 14ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਵਲੋਂ ਇੱਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ ਗਈ। ਇਹ ਪੰਜ-ਦਿਨਾ ਈਵੈਂਟ 'ਦ ਰਨਵੇਅ ਟੂ ਏ ਬਿਲੀਅਨ ਔਪਰਚਿਊਨਿਟੀਜ਼' ਦੇ ਵਿਸ਼ੇ ਨਾਲ ਏਅਰੋਸਪੇਸ ਅਤੇ ਰੱਖਿਆ ਸਮਰੱਥਾਵਾਂ ਵਿੱਚ ਭਾਰਤ ਦੇ ਵਿਕਾਸ ਨੂੰ ਪ੍ਰਦਰਸ਼ਿਤ ਕਰੇਗਾ। ਇਹ ਸੁਰੱਖਿਅਤ ਅਤੇ ਖੁਸ਼ਹਾਲ ਭਵਿੱਖ ਲਈ ‘ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ’ ਵਿਜ਼ਨ ਦੇ ਅਨੁਸਾਰ, ਸਵਦੇਸ਼ੀ ਉਪਕਰਣ/ਟੈਕਨੋਲੌਜੀ ਪ੍ਰਦਰਸ਼ਿਤ ਕਰੇਗਾ ਅਤੇ ਵਿਦੇਸ਼ੀ ਕੰਪਨੀਆਂ ਨਾਲ ਸਾਂਝੇਦਾਰੀ ਕਰੇਗਾ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲੁਰੂ ਦਾ ਆਕਾਸ਼ ਨਿਊ ਇੰਡੀਆ ਦੀਆਂ ਸਮਰੱਥਾਵਾਂ ਦੀ ਗਵਾਹੀ ਭਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਨਵੀਂ ਬੁਲੰਦੀ ਨਿਊ ਇੰਡੀਆ ਦੀ ਅਸਲੀਅਤ ਹੈ, ਅੱਜ ਭਾਰਤ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਅਤੇ ਉਨ੍ਹਾਂ ਨੂੰ ਪਾਰ ਵੀ ਕਰ ਰਿਹਾ ਹੈ”।

ਪ੍ਰਧਾਨ ਮੰਤਰੀ ਨੇ ਕਿਹਾ ਕਿ ਏਅਰੋ ਇੰਡੀਆ 2023 ਭਾਰਤ ਦੀਆਂ ਵਧਦੀਆਂ ਸਮਰੱਥਾਵਾਂ ਦੀ ਇੱਕ ਰੌਸ਼ਨ ਉਦਾਹਰਣ ਹੈ ਅਤੇ ਇਸ ਸਮਾਗਮ ਵਿੱਚ ਲਗਭਗ 100 ਦੇਸ਼ਾਂ ਦੀ ਮੌਜੂਦਗੀ ਉਸ ਵਿਸ਼ਵਾਸ ਨੂੰ ਦਰਸਾਉਂਦੀ ਹੈ, ਜੋ ਪੂਰੀ ਦੁਨੀਆ ਨੇ ਭਾਰਤ 'ਤੇ ਦਿਖਾਇਆ ਹੈ। ਉਨ੍ਹਾਂ 800 ਤੋਂ ਵੱਧ ਪ੍ਰਦਰਸ਼ਕਾਂ ਦੀ ਭਾਗੀਦਾਰੀ ਨੂੰ ਨੋਟ ਕੀਤਾ, ਜਿਸ ਵਿੱਚ ਭਾਰਤੀ ਐੱਮਐੱਸਐੱਮਈ ਅਤੇ ਸਟਾਰਟਅਪ ਦੇ ਨਾਲ-ਨਾਲ ਵਿਸ਼ਵ ਦੀਆਂ ਨਾਮੀ ਕੰਪਨੀਆਂ ਵੀ ਸ਼ਾਮਲ ਹਨ। ਏਅਰੋ ਇੰਡੀਆ 2023 ਦੀ ਥੀਮ 'ਦ ਰਨਵੇਅ ਟੂ ਏ ਬਿਲੀਅਨ ਔਪਰਚਿਊਨਿਟੀਜ਼' 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੀ ਤਾਕਤ ਹਰ ਗੁਜ਼ਰਦੇ ਦਿਨ ਨਾਲ ਵਧਦੀ ਜਾ ਰਹੀ ਹੈ।

ਸ਼ੋਅ ਦੇ ਨਾਲ ਆਯੋਜਿਤ ਕੀਤੇ ਜਾ ਰਹੇ ਰਕਸ਼ਾ ਮੰਤਰੀਆਂ ਦੇ ਕਨਕਲੇਵ ਅਤੇ ਸੀਈਓ ਦੀ ਗੋਲ ਮੇਜ਼ ਬੈਠਕ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਖੇਤਰ ਵਿੱਚ ਸਰਗਰਮ ਭਾਗੀਦਾਰੀ ਏਅਰੋ ਇੰਡੀਆ ਦੀ ਸਮਰੱਥਾ ਨੂੰ ਵਧਾਏਗੀ।

ਪ੍ਰਧਾਨ ਮੰਤਰੀ ਨੇ ਕਰਨਾਟਕ ਵਿੱਚ ਹੋ ਰਹੇ ਏਅਰੋ ਇੰਡੀਆ 2023 ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਜੋ ਭਾਰਤ ਦੀ ਤਕਨੀਕੀ ਪ੍ਰਗਤੀ ਦਾ ਧੁਰਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਰਨਾਟਕ ਦੇ ਨੌਜਵਾਨਾਂ ਲਈ ਹਵਾਬਾਜ਼ੀ ਖੇਤਰ ਵਿੱਚ ਨਵੇਂ ਰਾਹ ਖੁੱਲ੍ਹਣਗੇ। ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਨੌਜਵਾਨਾਂ ਨੂੰ ਦੇਸ਼ ਦੀ ਮਜ਼ਬੂਤੀ ਲਈ ਰੱਖਿਆ ਦੇ ਖੇਤਰ ਵਿੱਚ ਆਪਣੀ ਤਕਨੀਕੀ ਮੁਹਾਰਤ ਨੂੰ ਵਰਤਣ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਦੇਸ਼ ਨਵੀਂ ਸੋਚ, ਨਵੀਂ ਪਹੁੰਚ ਨਾਲ ਅੱਗੇ ਵਧਦਾ ਹੈ, ਤਾਂ ਇਸ ਦੀਆਂ ਪ੍ਰਣਾਲੀਆਂ ਵੀ ਨਵੀਂ ਸੋਚ ਅਨੁਸਾਰ ਬਦਲਣੀਆਂ ਸ਼ੁਰੂ ਹੋ ਜਾਂਦੀਆਂ ਹਨ।” ਉਨ੍ਹਾਂ ਕਿਹਾ ਕਿ ਏਅਰੋ ਇੰਡੀਆ 2023 ਨਿਊ ਇੰਡੀਆ ਦੀ ਬਦਲਦੀ ਪਹੁੰਚ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਜਦੋਂ ਏਅਰੋ ਇੰਡੀਆ 'ਸਿਰਫ਼ ਇੱਕ ਸ਼ੋਅ' (just a show) ਅਤੇ 'ਭਾਰਤ ਨੂੰ ਵੇਚਣ' (sell to India) ਲਈ ਇੱਕ ਵਿੰਡੋ ਹੁੰਦਾ ਸੀ, ਪਰ ਹੁਣ ਇਹ ਧਾਰਨਾ ਬਦਲ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ “ਅੱਜ, ਏਅਰੋ ਇੰਡੀਆ ਭਾਰਤ ਦੀ ਤਾਕਤ ਹੈ, ਨਾ ਕਿ ਸਿਰਫ਼ ਇੱਕ ਪ੍ਰਦਰਸ਼ਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਾ ਸਿਰਫ਼ ਰੱਖਿਆ ਉਦਯੋਗ ਦੇ ਦਾਇਰੇ ਨੂੰ ਦਰਸਾਉਂਦਾ ਹੈ ਸਗੋਂ ਭਾਰਤ ਦੇ ਆਤਮ-ਵਿਸ਼ਵਾਸ ਨੂੰ ਵੀ ਦਿਖਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀਆਂ ਸਫਲਤਾਵਾਂ ਇਸ ਦੀਆਂ ਸਮਰੱਥਾਵਾਂ ਦੀ ਗਵਾਹੀ ਭਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਤੇਜਸ, ਆਈਐੱਨਐੱਸ ਵਿਕਰਾਂਤ, ਸੂਰਤ ਅਤੇ ਤੁਮਕੁਰ ਵਿੱਚ ਉੱਨਤ ਨਿਰਮਾਣ ਸਹੂਲਤਾਂ ਆਤਮਨਿਰਭਰ ਭਾਰਤ ਦੀਆਂ ਸਮਰੱਥਾਵਾਂ ਹਨ, ਜਿਸ ਨਾਲ ਵਿਸ਼ਵ ਦੇ ਨਵੇਂ ਵਿਕਲਪ ਅਤੇ ਮੌਕੇ ਜੁੜੇ ਹੋਏ ਹਨ।

ਪ੍ਰਧਾਨ ਮੰਤਰੀ ਨੇ ਸੁਧਾਰਾਂ ਦੀ ਮਦਦ ਨਾਲ ਹਰ ਖੇਤਰ ਵਿੱਚ ਲਿਆਂਦੀ ਕ੍ਰਾਂਤੀ ਦਾ ਜ਼ਿਕਰ ਕਰਦੇ ਹੋਏ ਕਿਹਾ, “21ਵੀਂ ਸਦੀ ਦਾ ਨਿਊ ਇੰਡੀਆ ਨਾ ਤਾਂ ਕੋਈ ਮੌਕਾ ਗੁਆਏਗਾ ਅਤੇ ਨਾ ਹੀ ਇਸ ਵਿੱਚ ਕਿਸੇ ਕੋਸ਼ਿਸ਼ ਦੀ ਘਾਟ ਹੋਵੇਗੀ”। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਦਹਾਕਿਆਂ ਤੱਕ ਸਭ ਤੋਂ ਵੱਡਾ ਰੱਖਿਆ ਨਿਰਯਾਤਕ ਦੇਸ਼ ਹੁਣ ਦੁਨੀਆ ਦੇ 75 ਦੇਸ਼ਾਂ ਨੂੰ ਰੱਖਿਆ ਉਪਕਰਨਾਂ ਦਾ ਨਿਰਯਾਤ ਕਰਨਾ ਸ਼ੁਰੂ ਕਰ ਚੁੱਕਾ ਹੈ।

ਪਿਛਲੇ 8-9 ਸਾਲਾਂ ਵਿੱਚ ਰੱਖਿਆ ਖੇਤਰ ਵਿੱਚ ਹੋਏ ਬਦਲਾਅ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 2024-25 ਤੱਕ ਰੱਖਿਆ ਨਿਰਯਾਤ ਨੂੰ 1.5 ਬਿਲੀਅਨ ਤੋਂ 5 ਬਿਲੀਅਨ ਤੱਕ ਲੈ ਜਾਣ ਦਾ ਟੀਚਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਹੁਣ ਇਥੋਂ ਸਭ ਤੋਂ ਵੱਡੇ ਰੱਖਿਆ ਨਿਰਮਾਣ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋਣ ਲਈ ਤੇਜ਼ੀ ਨਾਲ ਕਦਮ ਚੁੱਕੇਗਾ ਅਤੇ ਸਾਡੇ ਨਿੱਜੀ ਖੇਤਰ ਅਤੇ ਨਿਵੇਸ਼ਕ ਇਸ ਵਿੱਚ ਵੱਡੀ ਭੂਮਿਕਾ ਨਿਭਾਉਣਗੇ।" ਪ੍ਰਧਾਨ ਮੰਤਰੀ ਨੇ ਨਿੱਜੀ ਖੇਤਰ ਨੂੰ ਰੱਖਿਆ ਖੇਤਰ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ, ਜਿਸ ਨਾਲ ਭਾਰਤ ਅਤੇ ਹੋਰ ਕਈ ਦੇਸ਼ਾਂ ਵਿੱਚ ਉਨ੍ਹਾਂ ਲਈ ਨਵੇਂ ਮੌਕੇ ਪੈਦਾ ਹੋਣਗੇ।

ਸ਼੍ਰੀ ਮੋਦੀ ਨੇ ਅੰਮ੍ਰਿਤ ਕਾਲ ਵਿੱਚ ਭਾਰਤ ਦੀ ਬਰਾਬਰੀ ਇੱਕ ਲੜਾਕੂ ਜਹਾਜ਼ ਦੇ ਪਾਇਲਟ ਨਾਲ ਕਰਦਿਆਂ ਕਿਹਾ, “ਅੱਜ ਦਾ ਭਾਰਤ ਤੇਜ਼ੀ ਨਾਲ ਸੋਚਦਾ ਹੈ, ਦੂਰ ਤੱਕ ਸੋਚਦਾ ਹੈ ਅਤੇ ਜਲਦੀ ਫੈਸਲੇ ਲੈਂਦਾ ਹੈ”। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇੱਕ ਅਜਿਹਾ ਰਾਸ਼ਟਰ ਹੈ ਜੋ ਡਰਨ ਵਾਲਾ ਨਹੀਂ, ਸਗੋਂ ਨਵੀਆਂ ਬੁਲੰਦੀਆਂ ਨੂੰ ਛੂਹਣ ਲਈ ਉਤਸੁਕ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਹਮੇਸ਼ਾ ਜੜ੍ਹਾਂ ਨਾਲ ਜੁੜਿਆ ਹੈ, ਭਾਵੇਂ ਉਹ ਕਿੰਨੀ ਵੀ ਉੱਚੀ ਉੱਡਦਾ ਹੋਵੇ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਏਅਰੋ ਇੰਡੀਆ ਦੀ ਦਹਾੜ ਭਾਰਤ ਦੇ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਦੇ ਸੰਦੇਸ਼ ਨੂੰ ਦਰਸਾਉਂਦੀ ਹੈ”। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਪੂਰੀ ਦੁਨੀਆ ਭਾਰਤ ਵਿੱਚ 'ਈਜ਼ ਆਫ ਡੂਇੰਗ ਬਿਜ਼ਨਸ' ਲਈ ਕੀਤੇ ਗਏ ਸੁਧਾਰਾਂ ਨੂੰ ਦੇਖ ਕਰ ਰਹੀ ਹੈ ਅਤੇ ਇੱਕ ਅਜਿਹਾ ਮਾਹੌਲ ਸਿਰਜਣ ਲਈ ਕੀਤੇ ਗਏ ਵੱਖ-ਵੱਖ ਕੰਮਾਂ ਨੂੰ ਪੂਰਾ ਕਰ ਰਹੀ ਹੈ, ਜੋ ਵਿਸ਼ਵਵਿਆਪੀ ਨਿਵੇਸ਼ਾਂ ਦੇ ਨਾਲ-ਨਾਲ ਭਾਰਤੀ ਨਵਾਚਾਰ ਦੇ ਪੱਖ ਵਿੱਚ ਹੈ। ਉਨ੍ਹਾਂ ਰੱਖਿਆ ਅਤੇ ਹੋਰ ਖੇਤਰਾਂ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਵਿੱਚ ਕੀਤੇ ਗਏ ਸੁਧਾਰਾਂ ਅਤੇ ਉਦਯੋਗਾਂ ਨੂੰ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵੈਧਤਾ ਨੂੰ ਵੀ ਵਧਾਏ ਜਾਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਨਿਰਮਾਣ ਇਕਾਈਆਂ ਲਈ ਟੈਕਸ ਲਾਭ ਵਧਾਏ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਮੰਗ ਹੈ, ਮੁਹਾਰਤ ਦੇ ਨਾਲ-ਨਾਲ ਤਜ਼ਰਬਾ ਵੀ ਹੈ, ਉੱਥੇ ਉਦਯੋਗਿਕ ਵਿਕਾਸ ਕੁਦਰਤੀ ਤੌਰ 'ਤੇ ਹੁੰਦਾ ਹੈ। ਉਨ੍ਹਾਂ ਨੇ ਸਭਾ ਨੂੰ ਭਰੋਸਾ ਦਿਵਾਇਆ ਕਿ ਇਸ ਸੈਕਟਰ ਨੂੰ ਮਜ਼ਬੂਤ ਕਰਨ ਲਈ ਯਤਨ ਹੋਰ ਵੀ ਜ਼ੋਰਦਾਰ ਢੰਗ ਨਾਲ ਜਾਰੀ ਰਹਿਣਗੇ।

ਆਪਣੇ ਸੰਬੋਧਨ ਵਿੱਚ ਰਕਸ਼ਾ ਮੰਤਰੀ ਨੇ ਵਿਸ਼ਵ ਦੇ ਰਾਜਨੀਤਕ ਅਤੇ ਆਰਥਿਕ ਨਕਸ਼ੇ 'ਤੇ ਭਾਰਤ ਦਾ ਮਾਰਗਦਰਸ਼ਨ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸ਼ਲਾਘਾ ਕੀਤੀ ਅਤੇ ਦੇਸ਼ ਦੇ ਉਦਯੋਗਿਕ ਅਤੇ ਆਰਥਿਕ ਵਿਕਾਸ ਲਈ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਏਅਰੋ ਇੰਡੀਆ ਨੂੰ ਓਸੇ ਸੰਕਲਪ ਦਾ ਪ੍ਰਗਟਾਵਾ ਦੱਸਿਆ।

ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਆਪਣੇ ਕਾਰੋਬਾਰ-ਅਨੁਕੂਲ ਮਾਹੌਲ ਅਤੇ ਲਾਗਤ-ਪ੍ਰਤੀਯੋਗੀ ਹੋਣ ਦੇ ਕਾਰਨ ਇੱਕ ਸ਼ਾਨਦਾਰ ਨਿਰਮਾਣ ਸਥਾਨ ਬਣ ਗਿਆ ਹੈ। ਉਨ੍ਹਾਂ ਕਿਹਾ, “ਸਾਡੇ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਤੇ ਦ੍ਰਿੜ ਸੰਕਲਪ ਦੇ ਸਦਕਾ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਹੈ। ਅਗਲੇ 4-5 ਸਾਲਾਂ ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ ਹੈ। ਇਸ ਸਾਲ ਭਾਰਤ ਦੀ ਜੀ-20 ਪ੍ਰਧਾਨਗੀ ਵੀ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਦੇ ਵਧਦੇ ਕੱਦ ਦਾ ਪ੍ਰਤੀਬਿੰਬ ਹੈ।"

ਰਕਸ਼ਾ ਮੰਤਰੀ ਨੇ ਭਾਰਤੀ ਰੱਖਿਆ ਖੇਤਰ ਦੀ ਵਿਕਾਸ ਗਾਥਾ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਇਸ ਨੇ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ ਅਤੇ ਪੂਰੇ ਜੋਸ਼ ਅਤੇ ਸਮਰਪਣ ਨਾਲ ਰਾਸ਼ਟਰ ਸ਼ਕਤੀਕਰਨ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਏਅਰੋ ਇੰਡੀਆ ਨੂੰ ਉਨ੍ਹਾਂ ਥੰਮਾਂ ਵਿੱਚੋਂ ਇੱਕ ਕਰਾਰ ਦਿੱਤਾ, ਜਿਸ ਨੇ ਰੱਖਿਆ ਖੇਤਰ ਨੂੰ ਮਜ਼ਬੂਤ ਕੀਤਾ ਹੈ ਅਤੇ ਇਸ ਨੂੰ ਇੱਕ ਨਵੀਂ ਪਛਾਣ ਦਿੱਤੀ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਏਅਰੋ ਇੰਡੀਆ ਦੇ ਇਸ 14ਵੇਂ ਐਡੀਸ਼ਨ ਵਿੱਚ ਹਿੱਸਾ ਲੈਣ ਵਾਲੇ ਕਈ ਦੇਸ਼ਾਂ ਦੇ ਰੱਖਿਆ ਮੰਤਰੀਆਂ, ਸੇਵਾ ਮੁਖੀਆਂ, ਸੀਈਓਜ਼, ਅਧਿਕਾਰੀਆਂ ਅਤੇ ਪ੍ਰਤੀਨਿਧੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਪੰਜ ਦਿਨਾ ਸਮਾਗਮ ਦੌਰਾਨ ਭਾਰਤ ਅਤੇ ਵਿਦੇਸ਼ਾਂ ਤੋਂ 800 ਤੋਂ ਵੱਧ ਪ੍ਰਦਰਸ਼ਕ ਆਪਣੇ ਉਤਪਾਦਾਂ ਅਤੇ ਤਕਨੀਕਾਂ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਇਸ ਵੱਡੀ ਭਾਗੀਦਾਰੀ ਨੂੰ ਭਾਰਤ ਦੀ ਉੱਭਰਦੀ ਕਾਰੋਬਾਰੀ ਸੰਭਾਵਨਾ ਵਿੱਚ ਘਰੇਲੂ ਅਤੇ ਆਲਮੀ ਵਪਾਰਕ ਭਾਈਚਾਰੇ ਦੇ ਨਵੇਂ ਵਿਸ਼ਵਾਸ ਦਾ ਪ੍ਰਮਾਣ ਕਰਾਰ ਦਿੱਤਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਰੱਖਿਆ ਨਿਰਮਾਣ ਧੁਰਾ ਬਣਨ ਵੱਲ ਭਾਰਤ ਦੀ ਯਾਤਰਾ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।

ਰਕਸ਼ਾ ਮੰਤਰੀ ਨੇ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ ਦੀ ਵੀ ਇਸ ਸਮਾਗਮ ਨੂੰ ਵੱਡੇ ਪੱਧਰ 'ਤੇ ਆਯੋਜਿਤ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਕਰਨਾਟਕ ਨੂੰ ਉਦਯੋਗੀਕਰਨ ਵਿੱਚ ਇੱਕ ਮੋਹਰੀ ਅਤੇ ਭਾਰਤ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਸਭ ਤੋਂ ਪ੍ਰਮੁੱਖ ਰਾਜਾਂ ਵਿੱਚੋਂ ਇੱਕ ਦੱਸਿਆ।

ਇਸ ਮੌਕੇ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜੋਤੀਰਾਦਿਤਿਆ ਸਿੰਧੀਆ ਅਤੇ ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਹਾਜ਼ਰ ਸਨ।

ਸਮਾਗਮ ਬਾਰੇ

ਪੰਜ ਦਿਨ ਚੱਲਣ ਵਾਲਾ ਇਹ ਸਮਾਗਮ 17 ਫਰਵਰੀ ਨੂੰ ਸਮਾਪਤ ਹੋਵੇਗਾ। 13 ਤੋਂ 15 ਫਰਵਰੀ ਕਾਰੋਬਾਰੀ ਦਿਨ ਹੋਣਗੇ, ਜਦਕਿ 16 ਅਤੇ 17 ਨੂੰ ਜਨਤਕ ਦਿਨਾਂ ਵਜੋਂ ਨਿਰਧਾਰਿਤ ਕੀਤਾ ਗਿਆ ਹੈ ਤਾਂ ਜੋ ਲੋਕ ਇਸ ਸ਼ੋਅ ਨੂੰ ਦੇਖ ਸਕਣ। ਸਮਾਗਮ ਵਿੱਚ ਰੱਖਿਆ ਮੰਤਰੀਆਂ ਦਾ ਕਨਕਲੇਵ; ਇੱਕ ਸੀਈਓ ਗੋਲ ਮੇਜ਼ ਬੈਠਕ; ਮੰਥਨ ਸਟਾਰਟ-ਅੱਪ ਸਮਾਗਮ; ਬੰਧਨ ਰਸਮ; ਹੈਰਾਨ ਕਰਨ ਵਾਲਾ ਏਅਰ ਸ਼ੋਅ; ਇੱਕ ਵੱਡੀ ਪ੍ਰਦਰਸ਼ਨੀ; ਇੰਡੀਆ ਪੈਵੇਲੀਅਨ ਅਤੇ ਏਰੋਸਪੇਸ ਕੰਪਨੀਆਂ ਦਾ ਵਪਾਰ ਮੇਲਾ ਸ਼ਾਮਲ ਹਨ।

ਲਗਭਗ 35,000 ਵਰਗ ਮੀਟਰ ਦੇ ਕੁੱਲ ਖੇਤਰ ਵਿੱਚ ਏਅਰ ਫੋਰਸ ਸਟੇਸ਼ਨ, ਯੇਲਹੰਕਾ ਵਿਖੇ ਆਯੋਜਿਤ ਹੁਣ ਤੱਕ ਦਾ ਸਭ ਤੋਂ ਵੱਡਾ ਸਮਾਗਮ ਹੈ, ਜਿਸਦਾ 98 ਦੇਸ਼ਾਂ ਦੀ ਭਾਗੀਦਾਰੀ ਦਾ ਗਵਾਹ ਬਣਨ ਦੀ ਸੰਭਾਵਨਾ ਹੈ। ਇਸ ਵਿੱਚ 32 ਦੇਸ਼ਾਂ ਦੇ ਰੱਖਿਆ ਮੰਤਰੀ, 29 ਦੇਸ਼ਾਂ ਦੇ ਹਵਾਈ ਸੈਨਾ ਮੁਖੀ ਅਤੇ ਆਲਮੀ ਅਤੇ ਭਾਰਤੀ ਓਈਐੱਮ ਦੇ 73 ਸੀਈਓਜ਼ ਦੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਅੱਠ ਸੌ ਨੌਂ (809) ਰੱਖਿਆ ਕੰਪਨੀਆਂ, ਜਿਨ੍ਹਾਂ ਵਿੱਚ ਐੱਮਐੱਸਐੱਮਈ ਅਤੇ ਸਟਾਰਟ-ਅੱਪ ਸ਼ਾਮਲ ਹਨ, ਜੋ ਵਿਸ਼ੇਸ਼ ਤਕਨੀਕਾਂ ਵਿੱਚ ਪ੍ਰਗਤੀ ਅਤੇ ਏਅਰੋਸਪੇਸ ਅਤੇ ਰੱਖਿਆ ਖੇਤਰ ਵਿੱਚ ਵਿਕਾਸ ਦਰਸਾਉਣਗੀਆਂ।

ਪ੍ਰਮੁੱਖ ਪ੍ਰਦਰਸ਼ਕ ਅਤੇ ਉਪਕਰਣ

ਪ੍ਰਮੁੱਖ ਪ੍ਰਦਰਸ਼ਕਾਂ ਵਿੱਚ ਏਅਰਬੱਸ, ਬੋਇੰਗ, ਡਸਾਲਟ ਐਵੀਏਸ਼ਨ, ਲਾਕਹੀਡ ਮਾਰਟਿਨ, ਇਜ਼ਰਾਈਲ ਏਅਰੋਸਪੇਸ ਇੰਡਸਟਰੀ, ਬ੍ਰਹਮੋਸ ਏਅਰੋਸਪੇਸ, ਆਰਮੀ ਏਵੀਏਸ਼ਨ, ਐੱਚਸੀ ਰੋਬੋਟਿਕਸ, ਐੱਸਏਏਬੀ, ਸਫਰਾਨ, ਰੌਲਸ ਰਾਇਸ, ਲਾਰਸਨ ਐਂਡ ਟੁਬਰੋ, ਭਾਰਤ ਫੋਰਜ ਲਿਮਟਿਡ, ਹਿੰਦੁਸਤਾਨ ਏਅਰੋਨਾਟਿਕਸ ਲਿਮਿਟਿਡ (ਐੱਚਏਐੱਲ), ਭਾਰਤ ਇਲੈਕਟ੍ਰਾਨਿਕਸ ਲਿਮਿਟਿਡ (ਬੀਈਐੱਲ), ਭਾਰਤ ਡਾਇਨਾਮਿਕਸ ਲਿਮਿਟਿਡ (ਬੀਡੀਐੱਲ) ਅਤੇ ਬੀਈਐੱਮਐੱਲ ਲਿਮਿਟਿਡ ਸ਼ਾਮਲ ਹਨ। ਲਗਭਗ ਪੰਜ ਲੱਖ ਸੈਲਾਨੀਆਂ ਦੇ ਭੌਤਿਕ ਤੌਰ 'ਤੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ ਅਤੇ ਕਈ ਲੱਖ ਹੋਰ ਟੈਲੀਵਿਜ਼ਨ ਅਤੇ ਇੰਟਰਨੈੱਟ ਰਾਹੀਂ ਜੁੜਨਗੇ।

ਏਅਰੋ ਇੰਡੀਆ 2023 ਡਿਜ਼ਾਈਨ ਲੀਡਰਸ਼ਿਪ, ਯੂਏਵੀ ਸੈਕਟਰ ਵਿੱਚ ਵਿਕਾਸ, ਰੱਖਿਆ ਸਪੇਸ ਅਤੇ ਭਵਿੱਖੀ ਤਕਨੀਕਾਂ ਦਾ ਪ੍ਰਦਰਸ਼ਨ ਕਰੇਗਾ। ਇਸ ਇਵੈਂਟ ਦਾ ਉਦੇਸ਼ ਲਾਈਟ ਕੰਬੈਟ ਏਅਰਕ੍ਰਾਫਟ (ਐੱਲਸੀਏ)-ਤੇਜਸ, ਐੱਚਟੀਟੀ-40, ਡੋਰਨੀਅਰ ਲਾਈਟ ਯੂਟੀਲਿਟੀ ਹੈਲੀਕਾਪਟਰ (ਐੱਲਯੂਐੱਚ), ਲਾਈਟ ਕੰਬੈਟ ਹੈਲੀਕਾਪਟਰ (ਐੱਲਸੀਐੱਚ) ਅਤੇ ਐਡਵਾਂਸਡ ਲਾਈਟ ਹੈਲੀਕਾਪਟਰ (ਏਐੱਲਐੱਚ) ਵਰਗੇ ਸਵਦੇਸ਼ੀ ਹਵਾਈ ਪਲੇਟਫਾਰਮਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨਾ ਹੈ। ਇਹ ਘਰੇਲੂ ਐੱਮਐੱਸਐੱਮਈਜ਼ ਅਤੇ ਸਟਾਰਟ-ਅੱਪਸ ਨੂੰ ਗਲੋਬਲ ਸਪਲਾਈ ਚੇਨ ਵਿੱਚ ਏਕੀਕ੍ਰਿਤ ਕਰੇਗਾ ਅਤੇ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਲਈ ਸਾਂਝੇਦਾਰੀ ਸਮੇਤ ਵਿਦੇਸ਼ੀ ਨਿਵੇਸ਼ਾਂ ਨੂੰ ਆਕਰਸ਼ਿਤ ਕਰੇਗਾ।

ਰੱਖਿਆ ਮੰਤਰੀਆਂ ਦਾ ਕਨਕਲੇਵ 

ਰਕਸ਼ਾ ਮੰਤਰੀ 14 ਫਰਵਰੀ ਨੂੰ ਰੱਖਿਆ ਮੰਤਰੀਆਂ ਦੇ ਸੰਮੇਲਨ ਦੀ ਮੇਜ਼ਬਾਨੀ ਕਰਨਗੇ। ਮਿੱਤਰ ਦੇਸ਼ਾਂ ਦੇ ਰੱਖਿਆ ਮੰਤਰੀ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ, ਜਿਸ ਦਾ ਆਯੋਜਨ ‘ਰੱਖਿਆ ਵਿੱਚ ਵਧੀ ਹੋਈ ਸ਼ਮੂਲੀਅਤ ਰਾਹੀਂ ਸਾਂਝੀ ਖੁਸ਼ਹਾਲੀ’ (ਸਪੀਡ) ਵਿਸ਼ੇ ’ਤੇ ਕੀਤਾ ਗਿਆ ਹੈ। ਇਹ ਸੰਮੇਲਨ ਸਮਰੱਥਾ ਨਿਰਮਾਣ (ਨਿਵੇਸ਼, ਖੋਜ ਅਤੇ ਵਿਕਾਸ, ਸੰਯੁਕਤ ਉੱਦਮ, ਸਹਿ-ਵਿਕਾਸ, ਸਹਿ-ਉਤਪਾਦਨ ਅਤੇ ਰੱਖਿਆ ਉਪਕਰਨਾਂ ਦੀ ਵਿਵਸਥਾ ਨਾਲ), ਸਿਖਲਾਈ, ਪੁਲਾੜ, ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਸਮੁੰਦਰੀ ਸੁਰੱਖਿਆ ਨਾਲ ਜੁੜੇ ਪਹਿਲੂਆਂ 'ਤੇ ਵਿਚਾਰ ਕਰੇਗਾ। ਇਹ ਸੰਮੇਲਨ ਰੱਖਿਆ ਮੰਤਰੀਆਂ ਲਈ ‘ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ’ ਵਿਜ਼ਨ ਨੂੰ ਅੱਗੇ ਵਧਾਉਣ ਲਈ ਇੱਕ ਦੂਜੇ ਨਾਲ ਜੁੜਨ ਦਾ ਇੱਕ ਮੌਕਾ ਹੈ।

ਦੁਵੱਲੀਆਂ ਮੀਟਿੰਗਾਂ

ਏਅਰੋ ਇੰਡੀਆ 2023 ਦੌਰਾਨ ਰਕਸ਼ਾ ਮੰਤਰੀ, ਰਕਸ਼ਾ ਰਾਜ ਮੰਤਰੀ, ਚੀਫ ਆਫ ਡਿਫੈਂਸ ਸਟਾਫ ਅਤੇ ਰੱਖਿਆ ਸਕੱਤਰ ਪੱਧਰ 'ਤੇ ਕਈ ਦੁਵੱਲੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਭਾਈਵਾਲੀ ਨੂੰ ਅਗਲੇ ਪੱਧਰ ਤੱਕ ਲਿਜਾਣ ਲਈ ਨਵੇਂ ਢੰਗ-ਤਰੀਕਿਆਂ ਦੀ ਖੋਜ ਕਰਕੇ ਮਿੱਤਰ ਦੇਸ਼ਾਂ ਨਾਲ ਰੱਖਿਆ ਅਤੇ ਏਅਰੋਸਪੇਸ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਧਿਆਨ ਦਿੱਤਾ ਜਾਵੇਗਾ।

ਸੀਈਓ ਗੋਲ ਮੇਜ਼ ਬੈਠਕ 

ਰਕਸ਼ਾ ਮੰਤਰੀ ਦੀ ਪ੍ਰਧਾਨਗੀ ਹੇਠ ‘ਸੀਈਓਜ਼ ਰਾਊਂਡ ਟੇਬਲ’ 13 ਫਰਵਰੀ ਨੂੰ ‘ਅਸਮਾਨ ਦੀ ਸੀਮਾ ਨਹੀਂ: ਸੀਮਾਵਾਂ ਤੋਂ ਪਰ੍ਹੇ ਮੌਕੇ’ ਵਿਸ਼ੇ ‘ਤੇ ਆਯੋਜਿਤ ਕੀਤੀ ਜਾਵੇਗੀ। ਇਹ ਉਮੀਦ ਕੀਤੀ ਜਾਂਦੀ ਹੈ ਕਿ 'ਮੇਕ ਇਨ ਇੰਡੀਆ' ਮੁਹਿੰਮ ਨੂੰ ਹੁਲਾਰਾ ਦੇਣ ਲਈ ਉਦਯੋਗਿਕ ਭਾਈਵਾਲਾਂ ਅਤੇ ਸਰਕਾਰ ਵਿਚਕਾਰ ਇੱਕ ਹੋਰ ਮਜ਼ਬੂਤ ਚਰਚਾ ਦੀ ਨੀਂਹ ਰੱਖੀ ਜਾਵੇਗੀ। ਇਸ ਤੋਂ ਭਾਰਤ ਵਿੱਚ 'ਈਜ਼ ਆਫ਼ ਡੂਇੰਗ ਬਿਜ਼ਨਸ' ਨੂੰ ਵਧਾਉਣ ਅਤੇ ਭਾਰਤ ਵਿੱਚ ਨਿਰਮਾਣ ਲਈ ਮੂਲ ਉਪਕਰਨ ਨਿਰਮਾਤਾਵਾਂ (ਓਈਐੱਮਜ਼) ਨੂੰ ਇੱਕ ਅਨੁਕੂਲ ਪਲੇਟਫਾਰਮ ਪ੍ਰਦਾਨ ਕਰਨ ਦੀ ਉਮੀਦ ਹੈ।

ਗੋਲ ਮੇਜ਼ ਬੈਠਕ ਵਿੱਚ ਬੋਇੰਗ, ਲਾਕਹੀਡ, ਇਜ਼ਰਾਈਲ ਏਰੋਸਪੇਸ ਇੰਡਸਟਰੀਜ਼, ਜਨਰਲ ਐਟੋਮਿਕਸ, ਲੀਬਰ ਗਰੁੱਪ, ਰੇਥੀਓਨ ਟੈਕਨਾਲੋਜੀਜ਼, ਸਫਰਾਨ, ਜਨਰਲ ਅਥਾਰਟੀ ਆਫ ਮਿਲਟਰੀ ਇੰਡਸਟਰੀਜ਼ (ਜੀਏਐੱਮਆਈ) ਆਦਿ ਵਰਗੇ ਆਲਮੀ ਨਿਵੇਸ਼ਕਾਂ ਸਮੇਤ 26 ਦੇਸ਼ਾਂ ਦੇ ਅਧਿਕਾਰੀਆਂ, ਡੈਲੀਗੇਟਾਂ ਅਤੇ ਗਲੋਬਲ ਸੀਈਓਜ਼ ਦੀ ਭਾਗੀਦਾਰੀ ਹੋਵੇਗੀ। ਐੱਚਏਐੱਲ, ਬੀਈਐੱਲ, ਬੀਡੀਐੱਲ, ਬੀਈਐੱਮਐੱਲ ਲਿਮਿਟਿਡ ਅਤੇ ਮਿਸ਼ਰ ਧਾਤੂ ਨਿਗਮ ਲਿਮਿਟਿਡ ਵਰਗੇ ਘਰੇਲੂ ਪੀਐੱਸਯੂਜ਼ ਵੀ ਭਾਗ ਲੈਣਗੇ। ਭਾਰਤ ਦੀਆਂ ਪ੍ਰਮੁੱਖ ਨਿੱਜੀ ਰੱਖਿਆ ਅਤੇ ਏਅਰੋਸਪੇਸ ਨਿਰਮਾਣ ਕੰਪਨੀਆਂ ਜਿਵੇਂ ਕਿ ਲਾਰਸਨ ਐਂਡ ਟੁਬਰੋ, ਭਾਰਤ ਫੋਰਜ, ਡਾਇਨੈਮੈਟਿਕ ਟੈਕਨੋਲੌਜੀਜ਼, ਬ੍ਰਹਮੋਸ ਏਅਰੋਸਪੇਸ ਵਲੋਂ ਵੀ ਇਸ ਸਮਾਗਮ ਦਾ ਹਿੱਸਾ ਬਣਨ ਦੀ ਸੰਭਾਵਨਾ ਹੈ।

ਬੰਧਨ ਸਮਾਰੋਹ

ਬੰਧਨ ਸਮਾਰੋਹ ਵਿੱਚ ਸਹਿਮਤੀ ਪੱਤਰਾਂ (ਐੱਮਓਯੂ)/ਸਮਝੌਤਿਆਂ, ਟੈਕਨੋਲੌਜੀ ਟ੍ਰਾਂਸਫਰ, ਉਤਪਾਦ ਲਾਂਚ ਅਤੇ ਹੋਰ ਪ੍ਰਮੁੱਖ ਘੋਸ਼ਣਾਵਾਂ 'ਤੇ ਹਸਤਾਖਰ ਕੀਤੇ ਜਾਣਗੇ, ਜੋ 15 ਫਰਵਰੀ ਨੂੰ ਆਯੋਜਿਤ ਕੀਤਾ ਜਾਵੇਗਾ। ਰਕਸ਼ਾ ਮੰਤਰੀ ਸਮਾਗਮ ਦੀ ਪ੍ਰਧਾਨਗੀ ਕਰਨਗੇ। ਵੱਖ-ਵੱਖ ਭਾਰਤੀ/ਵਿਦੇਸ਼ੀ ਰੱਖਿਆ ਕੰਪਨੀਆਂ ਅਤੇ ਸੰਸਥਾਵਾਂ ਵਿਚਕਾਰ ਸਾਂਝੇਦਾਰੀ ਲਈ 75,000 ਕਰੋੜ ਰੁਪਏ ਦੇ ਸੰਭਾਵਿਤ ਨਿਵੇਸ਼ ਦੇ ਨਾਲ 251 ਸਮਝੌਤਿਆਂ 'ਤੇ ਹਸਤਾਖਰ ਕੀਤੇ ਜਾਣ ਦੀ ਸੰਭਾਵਨਾ ਹੈ।

ਮੰਥਨ

ਸਾਲਾਨਾ ਰੱਖਿਆ ਨਵਾਚਾਰ ਈਵੈਂਟ, ਮੰਥਨ 15 ਫਰਵਰੀ ਨੂੰ ਹੋਣ ਵਾਲਾ ਫਲੈਗਸ਼ਿਪ ਟੈਕਨੋਲੌਜੀ ਪ੍ਰਦਰਸ਼ਨ ਈਵੈਂਟ ਹੋਵੇਗਾ। ਇਨੋਵੇਸ਼ਨਜ਼ ਫਾਰ ਡਿਫੈਂਸ ਐਕਸੀਲੈਂਸ (ਆਈਡੈਕਸ) ਦੁਆਰਾ ਆਯੋਜਿਤ ਕੀਤਾ ਜਾ ਰਿਹਾ, ਮੰਥਨ ਪਲੇਟਫਾਰਮ ਪ੍ਰਮੁੱਖ ਇਨੋਵੇਟਰਾਂ, ਸਟਾਰਟ-ਅੱਪ, ਐੱਮਐੱਸਐੱਮਈ, ਇਨਕਿਊਬੇਟਰ, ਅਕਾਦਮਿਕ ਅਤੇ ਨਿਵੇਸ਼ਕਾਂ ਨੂੰ ਰੱਖਿਆ ਅਤੇ ਏਅਰੋਸਪੇਸ ਈਕੋਸਿਸਟਮ ਨੂੰ ਇੱਕ ਛੱਤ ਹੇਠ ਲਿਆਏਗਾ। ਰਕਸ਼ਾ ਮੰਤਰੀ ਸਮਾਗਮ ਦੀ ਪ੍ਰਧਾਨਗੀ ਕਰਨਗੇ।

ਮੰਥਨ ਵਿੱਚ ਸਾਈਬਰ ਸੁਰੱਖਿਆ 'ਤੇ ਚੁਣੌਤੀਆਂ, ਆਈਡੈਕਸ ਨਿਵੇਸ਼ਕ ਹੱਬ ਦੀ ਸਥਾਪਨਾ, ਨਿਵੇਸ਼ਕਾਂ ਨਾਲ ਸਮਝੌਤਿਆਂ ਆਦਿ ਸਮੇਤ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਜਾਣੀਆਂ ਹਨ। ਮੰਥਨ 2023 ਨਵਾਚਾਰ ਅਤੇ ਰੱਖਿਆ ਖੇਤਰ ਵਿੱਚ ਟੈਕਨੋਲੌਜੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਟਾਰਟ-ਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਆਈਡੈਕਸ ਦੇ ਭਵਿੱਖ ਦੇ ਵਿਜ਼ਨ/ਅਗਲੀਆਂ ਪਹਿਲਕਦਮੀਆਂ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕਰੇਗਾ।

ਇੰਡੀਆ ਪੈਵੇਲੀਅਨ

'ਫਿਕਸਡ ਵਿੰਗ ਪਲੇਟਫਾਰਮ' ਥੀਮ 'ਤੇ ਆਧਾਰਿਤ 'ਇੰਡੀਆ ਪੈਵੇਲੀਅਨ' ਭਵਿੱਖ ਦੀਆਂ ਸੰਭਾਵਨਾਵਾਂ ਸਮੇਤ ਖੇਤਰ ਵਿੱਚ ਭਾਰਤ ਦੇ ਵਿਕਾਸ ਨੂੰ ਪ੍ਰਦਰਸ਼ਿਤ ਕਰੇਗਾ। ਇਸ ਵਿੱਚ ਕੁੱਲ 115 ਕੰਪਨੀਆਂ ਹੋਣਗੀਆਂ, ਜੋ 227 ਉਤਪਾਦ ਪ੍ਰਦਰਸ਼ਿਤ ਕਰਨਗੀਆਂ। ਇਹ ਫਿਕਸਡ ਵਿੰਗ ਪਲੇਟਫਾਰਮ ਲਈ ਇੱਕ ਈਕੋਸਿਸਟਮ ਵਿਕਸਤ ਕਰਨ ਵਿੱਚ ਭਾਰਤ ਦੇ ਵਿਕਾਸ ਨੂੰ ਹੋਰ ਪ੍ਰਦਰਸ਼ਿਤ ਕਰੇਗਾ, ਜਿਸ ਵਿੱਚ ਪ੍ਰਾਈਵੇਟ ਭਾਈਵਾਲਾਂ ਵਲੋਂ ਤਿਆਰ ਕੀਤੇ ਜਾ ਰਹੇ ਐੱਲਸੀਏ-ਤੇਜਸ ਜਹਾਜ਼ਾਂ ਦੇ ਵੱਖ-ਵੱਖ ਢਾਂਚਾਗਤ ਮਾਡਿਊਲਾਂ, ਸਿਮੂਲੇਟਰਾਂ, ਪ੍ਰਣਾਲੀਆਂ (ਐੱਲਆਰਯੂਜ਼) ਆਦਿ ਦਾ ਪ੍ਰਦਰਸ਼ਨ ਸ਼ਾਮਲ ਹੈ। ਰੱਖਿਆ, ਪੁਲਾੜ, ਨਵੀਂ ਟੈਕਨੋਲੌਜੀ ਅਤੇ ਯੂਏਵੀ ਲਈ ਵੀ ਇੱਕ ਸੈਕਸ਼ਨ ਹੋਵੇਗਾ, ਜੋ ਹਰੇਕ ਸੈਕਟਰ ਵਿੱਚ ਭਾਰਤ ਦੇ ਵਿਕਾਸ ਬਾਰੇ ਇੱਕ ਸਮਝ ਪ੍ਰਦਾਨ ਕਰੇਗਾ।

ਪੂਰੀ ਸੰਚਾਲਨ ਸਮਰੱਥਾ (ਐੱਫਓਸੀ) ਸੰਰਚਨਾ ਵਿੱਚ ਇੱਕ ਪੂਰੇ ਪੈਮਾਨੇ ਦਾ ਐੱਲਸੀਏ-ਤੇਜਸ ਏਅਰਕ੍ਰਾਫਟ ਇੰਡੀਆ ਪਵੇਲੀਅਨ ਦੀ ਕੇਂਦਰੀ ਸਟੇਜ 'ਤੇ ਹੋਵੇਗਾ। ਐੱਲਸੀਏ-ਤੇਜਸ ਇੱਕ ਸਿੰਗਲ ਇੰਜਣ, ਹਲਕੇ ਭਾਰ, ਬਹੁਤ ਚੁਸਤ, ਮਲਟੀ-ਰੋਲ ਸੁਪਰਸੋਨਿਕ ਲੜਾਕੂ ਜਹਾਜ਼ ਹੈ। ਇਸ ਵਿੱਚ ਸਬੰਧਤ ਉੱਨਤ ਉਡਾਣ ਨਿਯੰਤਰਣ ਕਾਨੂੰਨਾਂ ਨਾਲ ਸਬੰਧਤ ਕੁਆਡ੍ਰਪਲੈਕਸ ਡਿਜੀਟਲ ਫਲਾਈ-ਬਾਏ-ਵਾਇਰ ਫਲਾਈਟ ਕੰਟਰੋਲ ਸਿਸਟਮ (ਐੱਫਸੀਐੱਸ) ਲੱਗਾ ਹੈ। ਡੈਲਟਾ ਵਿੰਗ ਵਾਲੇ ਹਵਾਈ ਜਹਾਜ਼ ਨੂੰ 'ਏਅਰ ਕੰਬੈਟ' ਅਤੇ 'ਔਫੈਂਸਿਵ ਏਅਰ ਸੁਪੋਰਟ' ਲਈ ਤਿਆਰ ਕੀਤਾ ਗਿਆ ਹੈ, ਜਿਸ ਵਿਚ 'ਰੀਕੋਨੇਸੈਂਸ' ਅਤੇ 'ਐਂਟੀ-ਸ਼ਿਪ' ਇਸ ਦੀਆਂ ਸੈਕੰਡਰੀ ਭੂਮਿਕਾਵਾਂ ਹਨ। ਏਅਰਫ੍ਰੇਮ ਵਿੱਚ ਉੱਨਤ ਕੰਪੋਜ਼ਿਟਸ ਦੀ ਵਿਆਪਕ ਵਰਤੋਂ ਭਾਰ ਅਨੁਪਾਤ, ਲੰਬੀ ਕਾਰਜ ਮਿਆਦ ਅਤੇ ਲੋਅ ਰਾਡਾਰ ਸਿਗਨੇਚਰਜ਼ ਨੂੰ ਉੱਚ ਤਾਕਤ ਦਿੰਦੀ ਹੈ।

ਕਰਨਾਟਕ ਪਵੇਲੀਅਨ

ਏਅਰੋ ਇੰਡੀਆ 2023 ਵਿੱਚ ਇੱਕ ਵੱਖਰਾ ਕਰਨਾਟਕ ਪੈਵੇਲੀਅਨ ਹੋਵੇਗਾ, ਜੋ ਭਾਗੀਦਾਰਾਂ ਨੂੰ ਰਾਜ ਵਿੱਚ ਉਪਲਬਧ ਮੌਕਿਆਂ ਦਾ ਪ੍ਰਦਰਸ਼ਨ ਕਰੇਗਾ।

ਸੈਮੀਨਾਰ

ਇਸ ਪੰਜ ਦਿਨਾ ਸਮਾਗਮ ਦੌਰਾਨ ਕਈ ਸੈਮੀਨਾਰ ਕਰਵਾਏ ਜਾਣਗੇ। ਇਸਦੇ ਥੀਮਾਂ ਵਿੱਚ 'ਭਾਰਤੀ ਰੱਖਿਆ ਉਦਯੋਗ ਲਈ ਸਾਬਕਾ ਸੈਨਿਕਾਂ ਦਾ ਸੰਭਾਵੀ ਉਪਯੋਗ; ਭਾਰਤ ਦੀ ਰੱਖਿਆ ਪੁਲਾੜ ਪਹਿਲਕਦਮੀ: ਭਾਰਤੀ ਨਿਜੀ ਪੁਲਾੜ ਈਕੋਸਿਸਟਮ ਨੂੰ ਆਕਾਰ ਦੇਣ ਦੇ ਮੌਕੇ; ਐਰੋ ਇੰਜਣਾਂ ਸਮੇਤ ਭਵਿੱਖੀ ਏਅਰੋਸਪੇਸ ਟੈਕਨੋਲੌਜੀਆਂ ਦਾ ਸਵਦੇਸ਼ੀ ਵਿਕਾਸ; ਡੈਸਟੀਨੇਸ਼ਨ ਕਰਨਾਟਕ: ਅਮਰੀਕਾ-ਭਾਰਤ ਰੱਖਿਆ ਸਹਿਯੋਗ ਨਵੀਨਤਾ ਅਤੇ ਮੇਕ ਇਨ ਇੰਡੀਆ; ਸਮੁੰਦਰੀ ਨਿਗਰਾਨੀ ਉਪਕਰਣ ਅਤੇ ਅਸਾਸਿਆਂ ਵਿੱਚ ਪ੍ਰਗਤੀ; ਐੱਮਆਰਓ ਅਤੇ ਅਬਸੋਲੇਸੈਂਸ ਮਿਟੀਗੇਸ਼ਨ ਅਤੇ ਐਰੋ ਆਰਮਾਮੈਂਟ ਸਸਟੇਨੈਂਸ ਵਿੱਚ ਡਿਫੈਂਸ ਗ੍ਰੇਡ ਡਰੋਨ ਅਤੇ ਆਤਮਨਿਰਭਰ ਭਾਰਤ ਵਿੱਚ ਉੱਤਮਤਾ ਪ੍ਰਾਪਤ ਕਰਨਾ ਸ਼ਾਮਲ ਹਨ।

 

*****

ਏਬੀਬੀ/ਐੱਸਪੀਐੱਸ/ਸੇਵੀ 



(Release ID: 1899034) Visitor Counter : 141