ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 12 ਤੋਂ 13 ਫਰਵਰੀ ਤੱਕ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ

प्रविष्टि तिथि: 11 FEB 2023 5:08PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 12 ਤੋਂ 13 ਫਰਵਰੀ, 2023 ਤੱਕ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ।

 

ਮਾਣਯੋਗ ਰਾਸ਼ਟਰਪਤੀ 12 ਫਰਵਰੀ, 2023 ਨੂੰ, ਲਖਨਊ ਵਿੱਚ ਯੂਪੀ ਗਲੋਬਲ ਇਨਵੈਸਟਰਸ ਸਮਿੱਟ-2023 ਦੇ ਸਮਾਪਤੀ ਸੈਸ਼ਨ ਦੀ ਸ਼ੋਭਾ ਵਧਾਉਣਗੇ। ਉਸੇ ਸ਼ਾਮ, ਉਹ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਲੋਕ ਭਵਨ, ਲਖਨਊ ਵਿਖੇ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਇੱਕ ਨਾਗਰਿਕ ਰਿਸੈਪਸ਼ਨ ਵਿੱਚ ਸ਼ਾਮਲ ਹੋਣਗੇ।

 

ਮਾਣਯੋਗ ਰਾਸ਼ਟਰਪਤੀ 13 ਫਰਵਰੀ, 2023 ਨੂੰ ਬਾਬਾ ਸਾਹੇਬ ਭੀਮ ਰਾਓ ਅੰਬੇਡਕਰ ਯੂਨੀਵਰਸਿਟੀ, ਲਖਨਊ ਦੇ 10ਵੇਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਦਿੱਲੀ ਪਰਤਣ ਤੋਂ ਪਹਿਲਾਂ, ਉਹ ਕਾਸ਼ੀ ਵਿਸ਼ਵਨਾਥ ਮੰਦਿਰ ਵੀ ਜਾਣਗੇ ਅਤੇ ਵਾਰਾਣਸੀ ਵਿਖੇ ਗੰਗਾ ਆਰਤੀ ਵਿੱਚ ਸ਼ਾਮਲ ਹੋਣਗੇ।

 

*****

 

ਡੀਐੱਸ/ਏਕੇ


(रिलीज़ आईडी: 1898852) आगंतुक पटल : 182
इस विज्ञप्ति को इन भाषाओं में पढ़ें: English , Urdu , हिन्दी , Marathi , Tamil