ਜਹਾਜ਼ਰਾਨੀ ਮੰਤਰਾਲਾ
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਨਾਰਵੇ ਦੇ ਵਪਾਰ ਅਤੇ ਉਦਯੋਗ ਮੰਤਰੀ ਸ਼੍ਰੀ ਜਨ ਕ੍ਰਿਸੀਚੀਅਨ ਵੈਸਟ੍ਰੇ ਨਾਲ ਮੁਲਾਕਾਤ ਕੀਤੀ
ਦੋਵਾਂ ਧਿਰਾਂ ਦੇ ਵਿੱਚ ਚਰਚਾ ਗ੍ਰੀਨ ਬੰਦਰਗਾਹ, ਗ੍ਰੀਨ ਸ਼ਿਪਿੰਗ, ਸ਼ਿਪ ਨਿਰਮਾਣ ਅਤੇ ਸਮੁੰਦਰੀ ਆਰਥਿਕਤਾ ’ਤੇ ਕੇਂਦਰਿਤ ਹੈ।
प्रविष्टि तिथि:
10 FEB 2023 9:02AM by PIB Chandigarh
ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਨਾਰਵੇ ਦੇ ਵਪਾਰ ਅਤੇ ਉਦਯੋਗ ਮੰਤਰੀ ਸ਼੍ਰੀ ਜਨ ਕ੍ਰਿਸੀਚੀਅਨ ਵੈਸਟਰੇ ਨਾਲ ਇੱਕ ਬੈਠਕ ਕੀਤੀ। ਇਨ੍ਹਾਂ ਮੰਤਰੀਆਂ ਨੇ ਦੁਵੱਲੇ ਹਿੱਤਾਂ ਦੇ ਮੁੱਦਿਆਂ ’ਤੇ ਚਰਚਾ ਕੀਤੀ। ਇਨ੍ਹਾਂ ਵਿੱਚ ਗ੍ਰੀਨ ਪੋਰਟ ਅਤੇ ਸ਼ਿਪਿੰਗ, ਸਮੂੰਦਰੀ ਜਹਾਜ਼ਾਂ ਦੀ ਸਿਖਲਾਈ, ਭਵਿੱਖ ਦੇ ਸ਼ਿਪਿੰਗ ਅਤੇ ਟਿਕਾਊ ਜਹਾਜ਼ ਦੀ ਰਿਸਾਈਕਲਿੰਗ (ਫਿਰ ਤੋਂ ਉਪਯੋਗ ਬਣਾਉਣ ਲਈ) ਗ੍ਰੀਨ ਕੋਸਟਲ ਅਤੇ ਹਾਈਡ੍ਰੋਜ਼ਨ ਵਰਗੇ ਵਿਕਲਪਕ ਈਂਧਣ ਦੀ ਵਰਤੋਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਭਾਰਤ ਵਿੱਚ ਗ੍ਰੀਨ ਕੋਸਟਲ ਸ਼ਿਪਿੰਗ ਪ੍ਰੋਗਰਾਮ ਸਮਾਧਨ ਨੂੰ ਲਾਗੂ ਕਰਨ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਦੋਵਾਂ ਦੇਸ਼ਾਂ ਨੇ ਬੰਦਰਗਾਹਾਂ ਅਤੇ ਸ਼ਿਪਿੰਗ ਸੈਕਟਰ ਵਿੱਚ ਜ਼ੀਰੋ ਐਮੀਸ਼ਨ ਹੱਲ ਲਾਗੂ ਕਰਨ ਲਈ ਵਿਸ਼ੇਸ਼ ਤਕਨੀਕਾਂ ਦੀ ਵਰਤੋਂ ਕਰਨ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੋਹਰਾਇਆ।

ਹਾਲ ਹੀ ਦੇ ਵਰ੍ਹਿਆਂ ਵਿੱਚ ਦੋਵੇਂ ਦੇਸ਼ ਤੇਜ਼ੀ ਨਾਲ ਆਪਣੀ ਦੁਵੱਲੇ ਆਰਥਿਕ ਅਤੇ ਤਕਨੀਕੀ ਤੌਰ ’ਤੇ ਪੂਰਕ ਸੰਬੰਧਾਂ ਦਾ ਉਪਯੋਗ ਕਰ ਰਹੇ ਹਨ। ਭਾਰਤ-ਨਾਰਵੇ ਦੁਵੱਲੇ ਸੰਬੰਧਾਂ ਨੂੰ ਦੋਨਾਂ ਦੇਸ਼ਾਂ ਦੇ ਵਿੱਚ ਨਿਯਮਤ ਉੱਚ -ਪੱਧਰੀ ਯਾਤਰਾਵਾਂ ਦੇ ਦੁਆਰਾ ਮਜ਼ਬੂਤ ਕੀਤਾ ਜਾਂਦਾ ਹੈ। ਦੋਨਾਂ ਦੇਸ਼ਾਂ ਦੇ ਵਿੱਚ ਅੰਤਿਮ ਸੰਯੁਕਤ ਕਾਰਜ ਸਮੂਹ ਸਮੁੰਦਰੀ ਬੈਠਕ ਨਵੰਬਰ 2022 ਵਿੱਚ ਹੋਈ ਸੀ। ਮੰਤਰਾਲੇ ਨੇ ਜੂਨ, 2022 ਵਿੱਚ ਬਲੂ ਆਰਥਿਕਤਾ ’ਤੇ (ਸਮੁੰਦਰੀ ਆਰਥਿਕਤਾ) ’ਤੇ ਭਾਰਤ-ਨਾਰਵੇ ਟਾਸਕ ਫੋਰਸ ਦੇ 5ਵੇਂ ਸੰਸਕਰਨ ਵਿੱਚ ਵੀ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਭਾਰਤ ਗ੍ਰੀਨ ਵੌਏਜ-2050 ਦਾ ਵੀ ਹਿੱਸਾ ਹੈ। ਇਸ ਨੂੰ ਨਾਰਵੇ ਸਰਕਾਰ ਅਤੇ ਆਈਐੱਮਓ ਦੀ ਇੱਕ ਹਿੱਸੇਦਾਰੀ ਵਾਲਾ ਪ੍ਰੋਜੈਕਟ ਹੈ, ਜੋ ਮਈ 2019 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸਦਾ ਉਦੇਸ਼ ਭਵਿੱਖ ਵਿੱਚ ਸ਼ਿਪਿੰਗ ਉਦਯੋਗ ਨੂੰ ਘੱਟ ਕਾਰਬਨ ਵਾਲੇ ਭਵਿੱਖ ਵੱਲ ਲੈਕੇ ਜਾਣਾ ਹੈ।

ਇਸ ਬੈਠਕ ਦੇ ਦੌਰਾਨ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਨਾਰਵੇ ਦੇ ਮੰਤਰੀ ਦੀ ਭਾਰਤ ਯਾਤਰਾ ਨਾਲ ਦੋਵਾਂ ਦੇਸ਼ਾਂ ਦੇ ਵਿੱਚ ਬੰਦਰਗਾਹਾਂ ਅਤੇ ਜਹਾਜ਼ਰਾਨੀ ਦੇ ਖੇਤਰ ਵਿੱਚ ਵੱਧਦੇ ਸਮੁੰਦਰੀ ਸਹਿਯੋਗ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਗ੍ਰੀਨ ਪੋਰਟ ਅਤੇ ਗ੍ਰੀਨ ਸ਼ੀਪਿੰਗ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਅਸੀਂ, ਹਾਈਡ੍ਰੋਜ਼ਨ ਈਂਧਣ ਸੈੱਲ ਫੈਰੀ, ਆਟੋਨੋਮਸ ਸਰਫੇਸ ਵੈਸਲਜ਼, ਜ਼ੀਰੋ-ਐਮਿਸ਼ਨ ਸੋਲਰ ਬੈਟਰੀ ਰੋ-ਰੋ ਫੈਰੀ ਜਹਾਜ਼ਾਂ. ਅੰਦਰੂਨੀ ਅਤੇ ਤੱਟੀ ਐੱਲਪੀਜੀ/ਐੱਲਐੱਨਜੀ ਕੈਰੀਅਰਾਂ ’ਤੇ ਨਾਰਵੇ ਦੀ ਮੁਹਾਰਤ ਨੂੰ ਸਾਂਝਾ ਕਰਨ ਦੀ ਉਮੀਦ ਕਰਦੇ ਹਾਂ।
ਨਾਰਵੇ ਦੇ ਵਫ਼ਦ ਵਿੱਚ ਵਪਾਰ ਅਤੇ ਉਦਯੋਗ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਭਾਰਤ ਵਿੱਚ ਨਾਰਵੇ ਦੇ ਰਾਜਦੂਤ ਅਤੇ ਨਾਰਵੇ ਦੀਆਂ ਵੱਖ-ਵੱਖ ਕੰਪਨਿਆਂ ਸ਼ਾਮਲ ਸੀ। ਉੱਥੇ ਹੀ ਭਾਰਤੀ ਪੱਖ ਤੋਂ ਕੇਂਦਰੀ ਮੰਤਰੀ ਦੇ ਨਾਲ ਐੱਨਐੱਸਬੀ ਦੇ ਚੇਅਰਮੈਨ, ਵਧੀਕ ਸਕੱਤਰ (ਪੀਐੱਸਡਬਲਿਊ ) ਮੰਤਰਾਲੇ ਦੇ ਹੋਰ ਸੀਨਿਅਰ ਅਧਿਕਾਰੀ ਵੀ ਮੌਜੂਦ ਸਨ।
*****
ਐੱਮਜੀ/ਏਐੱਮ/ਐਚਕੇਪੀ/ਏਜੇ
(रिलीज़ आईडी: 1898784)
आगंतुक पटल : 168