ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਕਿਹਾ, ਉੱਤਰ ਪ੍ਰਦੇਸ਼ ਵਿੱਚ ਫਲੈਕਸ ਹਾਈਬ੍ਰਿਡ ਵਾਹਨਾਂ ਦੇ ਬਜ਼ਾਰ ਦੇ ਲਈ ਅਪਾਰ ਸੰਭਾਵਨਾਵਾਂ ਹਨ’
Posted On:
11 FEB 2023 6:34PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਲਖਨਊ ਵਿੱਚ ਯੂਪੀ ਗਲੋਬਲ ਇਨਵੇਸਟਰਸ ਸਮਿਟ 2023 ਦੇ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਰਾਜ ਦੇ ਟ੍ਰਾਂਸਪੋਰਟ ਮੰਤਰੀ ਸ਼੍ਰੀ ਦਯਾਸ਼ੰਕਰ ਸਿੰਘ, ਨੀਤੀ ਆਯੋਗ ਦੇ ਸੀਈਓ ਸ਼੍ਰੀ ਪਰਮੇਸ਼ਵਰਨ ਆਇਯਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਹੇਠ ਈ-ਮੋਬਿਲਿਟੀ, ਵਾਹਨ ਅਤੇ ਭਵਿੱਖ ਦੀ ਗਤੀਸ਼ੀਲਤਾ’ ਵਿਸ਼ੇ ‘ਤੇ ਆਯੋਜਿਤ ਸੈਸ਼ਨ ਨੂੰ ਸੰਬੋਧਿਤ ਕੀਤਾ।

ਸ਼੍ਰੀ ਗਡਕਰੀ ਨੇ ਕਿਹਾ ਕਿ ਭਾਰਤ ਵਿੱਚ ਕੁੱਲ ਰਜਿਸਟ੍ਰੇਸ਼ਨ ਇਲੈਕਟ੍ਰਿਕ ਵਾਹਨਾਂ (ਈਵੀ) ਵਿੱਚੋਂ 25 % ਈਵੀ ਉੱਤਰ ਪ੍ਰਦੇਸ਼ ਵਿੱਚ ਹੀ ਰਜਿਸਟ੍ਰੇਸ਼ਨ ਹੋਣ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਵਿੱਚ ਫਲੈਕਸ ਹਾਈਬ੍ਰਿਡ ਵਾਹਨ ਬਜ਼ਾਰ ਦੇ ਲਈ ਅਪਾਰ ਸੰਭਾਵਨਾਵਾਂ ਹਨ। ਕਾਨਪੁਰ, ਲਖਨਊ, ਨੋਇਡਾ, ਗਾਜਿਯਾਬਾਦ ਅਤੇ ਮੇਰਠ ਜਿਹੇ ਸ਼ਾਹਿਰ ਈ-ਵਾਹਨਾਂ ਜਾਂ ਇਲੈਕਟ੍ਰਿਕ ਵਾਹਨਾਂ ਅਤੇ ਲਿਥਿਅਮ ਬੈਟਰੀਆਂ ਦੇ ਪ੍ਰਮੁੱਖ ਨਿਰਮਾਣ ਕੇਂਦਰ ਬਣਦੇ ਜਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਫਿਲਹਾਲ ਇਸ ਰਾਜ ਦੇ ਅੰਦਰ 740 ਇਲੈਕਟ੍ਰਿਕ ਬਸਾਂ ਚਲਦੀਆਂ ਹਨ ਜਿਨ੍ਹਾਂ ਦੀ ਸੰਖਿਆ ਜਲਦ ਹੀ ਵਧਕੇ 5000 ਹੋ ਜਾਵੇਗੀ। ਮੰਤਰੀ ਮਹੋਦਯ ਨੇ ਕਿਹਾ ਕਿ ਸਰਕਾਰ ਇਸ ਰਾਜ ਵਿੱਚ ਹਰੇਕ 150 ਕਿਲੋਮੀਟਰ ਦੂਰੀ ‘ਤੇ ਸਕ੍ਰੈਪਿੰਗ ਸੈਂਟਰ ਅਤੇ ਵਾਹਨ ਫਿਟਨੈੱਸ ਸੈਂਟਰ ਸਥਾਪਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਇਥੈਨੌਲ ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਇਸ ਦੇ ਨਾਲ ਹੀ ਪ੍ਰਾਥਮਿਕਤਾ ਦੇ ਅਧਾਰ ‘ਤੇ ਦੂਜੀ ਪੀੜ੍ਹੀ ਦਾ ਮੁਕਾਬਲਤਨ ਘੱਟ ਕਾਰਬਨ ਵਾਲਾ ਇਥੈਨੌਲ ਵਿਕਸਿਤ ਕੀਤਾ ਜਾ ਰਿਹਾ ਹੈ।

ਕਿਸਾਨਾਂ ਨੂੰ ‘ਅੰਨਦਾਤਾ’ ਨਾਲ-ਨਾਲ ‘ਊਰਜਾਦਾਤਾ’ ਵੀ ਦੱਸਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਨਵ ਭਾਰਤ ਹਮੇਸ਼ਾ ਸਵਦੇਸ਼ ਵਿੱਚ ਹੀ ਨਿਰਮਾਣ ਕਰਨ ਨੂੰ ਕਾਫੀ ਹੁਲਾਰਾ ਦਿੰਦਾ ਹੈ ਜੋ ਸੁਰੱਖਿਅਤ, ਪੁਨਰਚੱਕਰ ਯੋਗ ਅਤੇ ਟਿਕਾਊ ਜਾਂ ਨਿਰੰਤਰ ਹੁੰਦਾ ਹੈ, ਅਤੇ ਇਸ ਦੇ ਨਾਲ ਹੀ ਗਤੀਸ਼ੀਲਤਾ ਦੇ ਖੇਤਰ ਵਿੱਚ ਹਰਿਤ ਅਰਥਵਿਵਸਥਾ ਦੇ ਲਈ ਵਿਆਪਕ ਗੁੰਜਾਇਸ਼ ਸੁਨਿਸ਼ਚਿਤ ਕਰਦਾ ਹੈ।
********
ਐੱਮਜੀਪੀਐੱਸ
(Release ID: 1898674)
Visitor Counter : 132