ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਦਿੱਵਿਯਾਂਗਜਨਾਂ ਦੀ ਸੁਵਿਧਾ ਦੇ ਲਈ ਅਸਥਾਈ ਰਜਿਸਟ੍ਰੇਸ਼ਨ ਦੇ ਰਾਹੀਂ ਪੂਰਣ ਨਿਰਮਿਤ ਵਾਹਨਾਂ ਨੂੰ ਅਨੁਕੂਲ ਵਾਹਨਾਂ ਵਿੱਚ ਬਦਲਣ ਦਾ ਡ੍ਰਾਫਟ ਨੋਟੀਫਿਕੇਸ਼ਨ ਜਾਰੀ
प्रविष्टि तिथि:
10 FEB 2023 12:15PM by PIB Chandigarh
ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਇੱਕ ਡ੍ਰਾਫਟ ਨੋਟੀਫਿਕੇਸ਼ਨ ਜੀਐੱਸਆਰ 90(ਏ) 9 ਫਰਵਰੀ 2023 ਨੂੰ ਜਾਰੀ ਕੀਤਾ ਤਾਕਿ ਦਿੱਵਿਯਾਂਗਜਨਾਂ ਦੀ ਸੁਵਿਧਾ ਦੇ ਲਈ ਅਸਥਾਈ ਰਜਿਸਟ੍ਰੇਸ਼ਨ ਦੇ ਰਾਹੀਂ ਪੂਰੀ ਤਰ੍ਹਾਂ ਨਾਲ ਨਿਰਮਿਤ ਵਾਹਨਾਂ ਨੂੰ ਅਨੁਕੂਲ ਵਾਹਨਾਂ ਵਿੱਚ ਬਦਲਿਆ ਜਾ ਸਕੇ।
ਦਿੱਵਿਯਾਂਗਜਨ ਦੀ ਖਾਸ ਜ਼ਰੂਰਤਾਂ ਦੇ ਅਨੁਸਾਰ, ਅਕਸਰ ਉਨ੍ਹਾਂ ਦੀ ਗਤੀਸ਼ੀਲਤਾ ਨੂੰ ਸੁਵਿਧਾਜਨਕ ਬਣਾਉਣ ਲਈ ਅਨੁਕੂਲ ਵਾਹਨਾਂ ਦੀ ਜ਼ਰੂਰਤ ਹੁੰਦੀ ਹੈ। ਵਰਤਮਾਨ ਵਿੱਚ ਇਸ ਤਰ੍ਹਾਂ ਦੀ ਅਨੁਕੂਲਤਾ ਜਾਂ ਤਾਂ ਵਾਹਨਾਂ ਦੇ ਰਜਿਸਟ੍ਰੇਸ਼ਨ ਤੋਂ ਪਹਿਲੇ ਨਿਰਮਾਤਾ ਜਾਂ ਉਸ ਦੇ ਅਧਿਕ੍ਰਿਤ ਡੀਲਰ ਦੁਆਰਾ ਜਾਂ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਪ੍ਰਾਪਤ ਅਨੁਮਤੀ ਦੇ ਅਧਾਰ ‘ਤੇ ਵਾਹਨਾਂ ਦੇ ਰਜਿਸਟ੍ਰੇਸ਼ਨ ਦੇ ਬਾਅਦ ਕੀਤੇ ਜਾ ਸਕਦੇ ਹਨ।
ਇਸ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਮੋਟਰ ਵਾਹਨਾਂ ਦੇ ਅਨੁਕੂਲਨ ਦੇ ਲਈ ਅਸਥਾਈ ਰਜਿਸਟ੍ਰੇਸ਼ਨ ਦੀ ਸੁਵਿਧਾ ਵਧਾਉਣ ਦੇ ਉਦੇਸ਼ ਨਾਲ 53ਏ ਅਤੇ 53ਬੀ ਨਾਲ ਸੰਸ਼ੋਧਨ ਦਾ ਪ੍ਰਸਤਾਵ ਕੀਤਾ ਹੈ।
ਸੰਸ਼ੋਧਨ ਨਿਯਮਾਂ ਦੇ ਪ੍ਰਮੁੱਖ ਪ੍ਰਾਵਧਾਨ ਇਸ ਪ੍ਰਕਾਰ ਹਨ-
-
ਨਿਯਮ 53ਏ ਵਿੱਚ ਅਸਥਾਈ ਰਜਿਸਟ੍ਰੇਸ਼ਨ ਦੇ ਲਈ ਅਪਲਾਈ ਕਰਨ ਦੇ ਅਧਾਰ ਦਾ ਵਿਸਤਾਰ ਕੀਤਾ ਗਿਆ ਹੈ, ਜਿਸ ਵਿੱਚ ਪੂਰੀ ਤਰ੍ਹਾਂ ਨਾਲ ਨਿਰਮਿਤ ਮੋਟਰ ਵਾਹਨਾਂ ਦੇ ਮਾਮਲਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਅਨੁਕੂਲਿਤ ਵਾਹਨਾਂ ਵਿੱਚ ਬਦਲਿਆ ਜਾਣਾ ਹੈ।
-
ਨਿਯਮ 53ਬੀ ਵਿੱਚ ਉਪ-ਨਿਯਮ 2 ਦੇ ਤਹਿਤ ਇੱਕ ਪ੍ਰਾਵਧਾਨ ਜੋੜਣ ਦਾ ਪ੍ਰਸਤਾਵ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪੂਰੀ ਤਰ੍ਹਾਂ ਨਾਲ ਨਿਰਮਿਤ ਮੋਟਰ ਵਾਹਨਾ ਨੂੰ ਅਨੁਕੂਲਿਤ ਵਾਹਨ ਵਿੱਚ ਬਦਲਣ ਦੇ ਲਈ ਅਸਥਾਈ ਰਜਿਸਟ੍ਰੇਸ਼ਨ ਦੀ ਵੈਧਤਾ 45 ਦਿਨ ਹੋਵੇਗੀ, ਨਾਲ ਹੀ ਜੇ ਮੋਟਰਵਾਹਨ ਉਸ ਰਾਜ ਦੇ ਅਤਿਰਿਕਤ ਕਿਸੇ ਹੋਰ ਰਾਜ ਵਿੱਚ ਰਜਿਸਟ੍ਰੇਡ ਕੀਤਾ ਜਾ ਰਿਹਾ ਹੈ ਜਿਸ ਵਿੱਚ ਡੀਲਰ ਹੈ।
ਉਮੀਦ ਹੈ ਕਿ ਇਨ੍ਹਾਂ ਸੰਸ਼ੋਧਨਾਂ ਨਾਲ ਦਿੱਵਿਯਾਂਗਜਨਾਂ ਦੁਆਰਾ ਮੋਟਰਵਾਹਨ ਚਲਾਉਣ ਵਿੱਚ ਹੋਰ ਸੁਵਿਧਾ ਹੋਵੇਗੀ।
ਸਾਰੇ ਹਿਤਧਾਰਕਾਂ ਨਾਲ ਟਿੱਪਣੀ ਅਤੇ ਸੁਝਾਅ 30 ਦਿਨ ਦੀ ਮਿਆਦ ਦੇ ਅੰਦਰ ਸੱਦੇ ਹਨ।
*****
ਐੱਮਜੇਪੀਐੱਸ
ਗਜਟ ਨੋਟੀਫਿਕੇਸ਼ਨ ਲਈ ਇੱਥੇ ਕਲਿਕ ਕਰੇ
(रिलीज़ आईडी: 1897972)
आगंतुक पटल : 171