ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇਵੀਆਈਸੀ ਨੇ ਖਾਦੀ ਨਾਲ ਜੁੜੇ ਮੁਲਾਜ਼ਮਾਂ ਦੀ ਆਮਦਨ ਵਧਾਉਣ ਦਾ ਫੈਸਲਾ ਲਿਆ
Posted On:
09 FEB 2023 2:02PM by PIB Chandigarh
ਖਾਦੀ ਸੂਤ ਬੁਣਕਰਾਂ ਦੇ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ 30 ਜਨਵਰੀ, 2023 ਨੂੰ ਕੱਛ, ਗੁਜਰਾਤ ਵਿੱਚ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੀ ਸ਼੍ਰੀ ਮਨੋਜ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਕੇਵੀਆਈਸੀ ਦੀ 694ਵੀਂ ਮੀਟਿੰਗ ਦੌਰਾਨ, ਆਮਦਨ ਨੂੰ 7.50 ਰੁਪਏ ਪ੍ਰਤੀ ਹੈਂਕ ਤੋਂ 10 ਰੁਪਏ ਪ੍ਰਤੀ ਹੈਂਕ ਵਧਾਉਣ ਦਾ ਫੈਸਲਾ ਲਿਆ ਗਿਆ। ਜਿਸ ਨਾਲ ਕਾਰੀਗਰਾਂ ਦੀ ਮਹੀਨਾਵਾਰ ਆਮਦਨ ਵਿੱਚ ਲਗਭਗ 33% ਅਤੇ ਬੁਣਕਰਾਂ ਦੀ ਉਜਰਤ ਵਿੱਚ 10% ਦਾ ਵਾਧਾ ਹੋਵੇਗਾ। ਇਹ ਫੈਸਲਾ 1 ਅਪ੍ਰੈਲ, 2023 ਤੋਂ ਲਾਗੂ ਹੋਵੇਗਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਰੇਡੀਓ ਪ੍ਰਸਾਰਣ ਪ੍ਰੋਗਰਾਮ “ਮਨ ਕੀ ਬਾਤ” ਰਾਹੀਂ ਕਈ ਵਾਰ ਖਾਦੀ “ਖਾਸ ਕਰਕੇ ਨੌਜਵਾਨਾਂ” ਨੂੰ ਖਰੀਦਣ ਦੀ ਅਪੀਲ ਕੀਤੀ ਹੈ। ਨਤੀਜੇ ਵਜੋਂ ਸਾਲ ਦਰ ਸਾਲ ਖਾਦੀ ਉਤਪਾਦਾਂ ਦੀ ਰਿਕਾਰਡ ਵਿਕਰੀ ਹੋਈ ਹੈ। ਪ੍ਰਧਾਨ ਮੰਤਰੀ ਨੇ ਖਾਦੀ ਨੂੰ ਵਾਰ-ਵਾਰ ਹਰਮਨ ਪਿਆਰਾ ਬਣਾਉਣ ਲਈ "ਰਾਸ਼ਟਰ ਲਈ ਖਾਦੀ, ਫੈਸ਼ਨ ਲਈ ਖਾਦੀ ਅਤੇ ਪਰਿਵਰਤਨ ਲਈ ਖਾਦੀ" ਦੇ ਆਦਰਸ਼ ਵਾਕ ਨਾਲ ਖਾਦੀ ਨੂੰ ਅਪਣਾਉਣ ਅਤੇ ਖਾਦੀ ਦੇ ਉਤਪਾਦਨ ਅਤੇ ਵਿਕਰੀ ਨੂੰ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਦੀ ਸ਼ਲਾਘਾ ਕੀਤੀ ਹੈ।
ਇਸ ਮੌਕੇ ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਕਿਹਾ ਕਿ ਵਿੱਤੀ ਵਰ੍ਹੇ 2021-2022 ਵਿੱਚ ਖਾਦੀ ਅਤੇ ਗ੍ਰਾਮ ਉਦਯੋਗ ਉਤਪਾਦਾਂ ਦਾ ਉਤਪਾਦਨ 84,290 ਕਰੋੜ ਅਤੇ ਵਿਕਰੀ 1,15,415 ਕਰੋੜ ਰੁਪਏ ਸੀ। ਇਸ ਸਾਲ 2 ਅਕਤੂਬਰ ਨੂੰ ਖਾਦੀ ਇੰਡੀਆ ਦੇ ਸੀਪੀ ਆਊਟਲੈੱਟ ਨੇ ਇੱਕ ਦਿਨ ਵਿੱਚ 1.34 ਕਰੋੜ ਰੁਪਏ ਦੀ ਖਾਦੀ ਵਿਕਰੀ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਜਿਸ ਦਾ ਸਿਹਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ ਦੇਸ਼ ਦੇ ਲੋਕਾਂ ਨੂੰ ਖਾਦੀ ਖਰੀਦਣ ਲਈ ਦਿੱਤੇ ਗਏ ਸੱਦੇ ਨੂੰ ਜਾਂਦਾ ਹੈ ਅਤੇ ਖਾਦੀ ਉਤਪਾਦਨ ਅਤੇ ਵਿਕਰੀ ਦੇ ਕੰਮ ਵਿੱਚ ਲੱਗੇ ਲੱਖਾਂ ਕਾਰੀਗਰਾਂ ਅਤੇ ਖਾਦੀ ਕਿਰਤੀਆਂ ਨੂੰ ਜਾਂਦਾ ਹੈ, ਜੋ ਅਣਥੱਕ ਮਿਹਨਤ ਕਰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਪਿੰਡ ਪੱਧਰ 'ਤੇ ਖਾਦੀ ਕਾਮਿਆਂ ਨੂੰ ਉਤਸ਼ਾਹਿਤ ਕਰਨ ਅਤੇ ਖਾਦੀ ਉਤਪਾਦਨ ਨੂੰ ਵਧਾਉਣ ਦੇ ਉਦੇਸ਼ ਨਾਲ, ਸਰਵੋਤਮ ਰੋਜ਼ਗਾਰ ਪੈਦਾ ਕਰਕੇ ਪੇਂਡੂ-ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਕੇਵੀਆਈਸੀ ਨੇ ਖਾਦੀ ਕਾਮਿਆਂ, ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੀਆਂ ਖਾਦੀ ਸੰਸਥਾਵਾਂ ਅਤੇ ਸੰਸਥਾਵਾਂ ਨਾਲ ਪਿਛਲੇ ਕੁਝ ਮਹੀਨਿਆਂ ਵਿੱਚ ਖਾਦੀ ਸੰਵਾਦ ਲੜੀ ਦਾ ਆਯੋਜਨ ਕੀਤਾ।
ਉਨ੍ਹਾਂ ਕਿਹਾ ਕਿ 'ਖਾਦੀ ਸੰਵਾਦ' ਦੌਰਾਨ ਉਨ੍ਹਾਂ ਵੇਖਿਆ ਕਿ ਖਾਦੀ ਖੇਤਰ ਦੇ ਕਤਾਈ ਕਰਨ ਵਾਲਿਆਂ ਅਤੇ ਬੁਣਕਰਾਂ ਨੇ ਖਾਦੀ ਦਾ ਉਤਪਾਦਨ ਵਧਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਦੇ ਮਿਹਨਤਾਨੇ ਵਧਾਉਣ ਦੀ ਮੰਗ ਦਹਾਕਿਆਂ ਤੋਂ ਲਟਕਦੀ ਆ ਰਹੀ ਹੈ। ਇਹ ਮੰਗ ਕੇਵੀਆਈਸੀ ਦੀ 694ਵੀਂ ਮੀਟਿੰਗ ਵਿੱਚ ਉਠਾਈ ਗਈ ਸੀ।
*****
ਐੱਮਜੇਪੀਐੱਸ
(Release ID: 1897943)
Visitor Counter : 183