ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਪਹਿਲੀ ਯੂਥ20 (ਵਾਈ20) ਇਨਸੈਪਸ਼ਨ ਬੈਠਕ 2023 ਗੁਵਾਹਾਟੀ ਵਿੱਚ ਸ਼ੁਰੂ ਹੋਈ


ਵਾਈ20 ਕੰਸਲਟੇਸ਼ਨਾਂ ਜ਼ਰੀਏ ਨੌਜਵਾਨਾਂ ਤੱਕ ਪਹੁੰਚਣ ਅਤੇ ਇੱਕ ਬਿਹਤਰ ਭਵਿੱਖ ਲਈ ਉਨ੍ਹਾਂ ਦੇ ਵਿਚਾਰਾਂ ਲਈ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕੀਤੇ ਜਾਣ ਦੀ ਉਮੀਦ ਹੈ: ਸਕੱਤਰ, ਯੁਵਾ ਮਾਮਲੇ ਮੰਤਰਾਲਾ

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਵਾਈਟ ਪੇਪਰ ਜਾਰੀ ਕਰਨ ਤੋਂ ਬਾਅਦ 'ਯੁਵਾ ਸੰਵਾਦ' ਕਰਨਗੇ

ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਹਿਮੰਤ ਬਿਸਵਾ ਸ਼ਰਮਾ ਅਸਾਮ ਦੇ ਵਿਦਿਆਰਥੀਆਂ ਅਤੇ ਸਿੱਖਿਆ ਸ਼ਾਸਤਰੀਆਂ ਦੇ ਖੋਜ ਪੱਤਰ ਪੇਸ਼ ਕਰਨਗੇ

ਟੈਕਨੀਕਲ ਸੈਸ਼ਨ ਅਤੇ ਵਿਚਾਰ-ਵਟਾਂਦਰੇ ਆਈਆਈਟੀ ਗੁਵਾਹਾਟੀ ਵਿਖੇ ਆਯੋਜਿਤ ਕੀਤੇ ਜਾਣਗੇ; ਪ੍ਰਮੁੱਖ ਬੁਲਾਰੇ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ ਚਰਚਾ ਕਰਨਗੇ

ਜੀ20 ਦੇਸ਼ਾਂ ਦੇ 150 ਤੋਂ ਵੱਧ ਯੂਥ ਡੈਲੀਗੇਟ ਹਿੱਸਾ ਲੈਣਗੇ

ਇਨਸੈਪਸ਼ਨ ਮੀਟ ਵਿਦਿਆਰਥੀਆਂ ਨੂੰ ਦੁਨੀਆ ਭਰ ਦੇ ਦਰਸ਼ਕਾਂ ਲਈ ਆਪਣੇ ਵਿਚਾਰ ਰੱਖਣ ਦਾ ਮੌਕਾ ਪ੍ਰਦਾਨ ਕਰੇਗੀ

Posted On: 06 FEB 2023 4:27PM by PIB Chandigarh

ਜੀ20 ਕਿੱਕ ਦੇ ਤਹਿਤ ਪਹਿਲੀ ਯੂਥ20 (ਵਾਈ20) ਸ਼ੁਰੂਆਤੀ ਮੀਟਿੰਗ 2023 ਅੱਜ ਗੁਵਾਹਾਟੀ ਵਿੱਚ ਸ਼ੁਰੂ ਹੋਈ। ਬੈਠਕ ਤੋਂ ਪਹਿਲਾਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੁਸ਼੍ਰੀ ਮੀਤਾ ਰਾਜੀਵਲੋਚਨ, ਸਕੱਤਰ, ਯੁਵਾ ਮਾਮਲਿਆਂ ਦੇ ਮੰਤਰਾਲੇ ਨੇ ਦੱਸਿਆ ਕਿ ਯੂਥ20 ਵਿਚਾਰ-ਵਟਾਂਦਰਾ ਨੌਜਵਾਨਾਂ ਤੱਕ ਪਹੁੰਚਣ ਅਤੇ ਇੱਕ ਬਿਹਤਰ ਭਵਿੱਖ ਲਈ ਉਨ੍ਹਾਂ ਦੇ ਵਿਚਾਰਾਂ ਲਈ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰਨ ਦੀ ਉਮੀਦ ਕਰਦਾ ਹੈ।


 

ਖੱਬੇ ਤੋਂ ਸੱਜੇ ਸ਼੍ਰੀ ਬੀ ਨਰਾਇਣਨ, ਡਾਇਰੈਕਟਰ ਜਨਰਲ, ਉੱਤਰ-ਪੂਰਬੀ (ਐੱਨਈ) ਜ਼ੋਨ, ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ, ਸੁਸ਼੍ਰੀ ਮੀਤਾ ਰਾਜੀਵਲੋਚਨ, ਸਕੱਤਰ, ਯੁਵਾ ਅਤੇ ਯੁਵਾ ਮਾਮਲੇ ਮੰਤਰਾਲਾ, ਸ਼੍ਰੀ ਕਲਿਆਣ ਚੱਕਰਵਰਤੀ, ਪ੍ਰਮੁੱਖ ਸਕੱਤਰ, ਅਸਾਮ ਸਰਕਾਰ ਅਤੇ ਪ੍ਰੋ.  ਪਰਮੇਸ਼ਵਰ ਕੇ ਅਈਅਰ, ਡਾਇਰੈਕਟਰ, ਆਈਆਈਟੀ ਗੁਵਾਹਾਟੀ

 

ਸੁਸ਼੍ਰੀ ਰਾਜੀਵਲੋਚਨ ਨੇ ਵਾਈ20 ਦੇ ਪੰਜ ਥੀਮਾਂ ਨੂੰ ਉਜਾਗਰ ਕੀਤਾ ਜਿਨ੍ਹਾਂ ‘ਤੇ ਤਿੰਨ ਦਿਨਾਂ ਸਮਾਗਮ ਵਿੱਚ ਚਰਚਾ ਕੀਤੀ ਜਾਣੀ ਹੈ, ਉਹ ਹਨ; ਕੰਮ ਦਾ ਭਵਿੱਖ: ਉਦਯੋਗ 4.0, ਨਵੀਨਤਾ ਅਤੇ 21ਵੀਂ ਸਦੀ;  ਜਲਵਾਯੂ ਪਰਿਵਰਤਨ ਅਤੇ ਆਪਦਾ ਜੋਖਮ ਵਿੱਚ ਕਮੀ: ਸਥਿਰਤਾ ਨੂੰ ਜੀਵਨ ਦਾ ਇੱਕ ਤਰੀਕਾ ਬਣਾਉਣਾ; ਸ਼ਾਂਤੀ ਕਾਇਮ ਰੱਖਣਾ ਅਤੇ ਸੁਲ੍ਹਾ:  ਨੋ-ਵਾਰ ਦੇ ਯੁੱਗ ਦੀ ਸ਼ੁਰੂਆਤ ਕਰਨਾ; ਭਵਿੱਖ ਲਈ ਸਾਂਝਾ: ਲੋਕਤੰਤਰ ਅਤੇ ਸ਼ਾਸਨ ਵਿੱਚ ਨੌਜਵਾਨ;  ਸਿਹਤ, ਤੰਦਰੁਸਤੀ ਅਤੇ ਖੇਡਾਂ: ਨੌਜਵਾਨਾਂ ਲਈ ਏਜੰਡਾ। ਉਨ੍ਹਾਂ ਕਿਹਾ ਕਿ ਹਰੇਕ ਥੀਮ ਦੇਸ਼ ਦੇ ਵੱਖੋ-ਵੱਖ ਹਿੱਸਿਆਂ ਦੇ ਲੋਕਾਂ ਨਾਲ ਸੰਬੰਧ ਰੱਖਦਾ ਹੈ ਅਤੇ ਹਰੇਕ ਖੇਤਰ ਦੇ ਇਨ੍ਹਾਂ ਵਿਸ਼ਿਆਂ 'ਤੇ ਆਪਣੇ ਵਿਚਾਰ ਹਨ ਅਤੇ ਇਹੀ ਦੇਸ਼ ਭਰ ਵਿੱਚ ਸਲਾਹ-ਮਸ਼ਵਰੇ ਨੂੰ ਫੈਲਾਉਣ ਦਾ ਕਾਰਨ ਵੀ ਹੈ।

 

ਸੁਸ਼੍ਰੀ ਰਾਜੀਵਲੋਚਨ ਨੇ ਇਹ ਵੀ ਦੱਸਿਆ ਕਿ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ  ਅਨੁਰਾਗ ਸਿੰਘ ਠਾਕੁਰ 8 ਫਰਵਰੀ ਨੂੰ ਵੱਖੋ-ਵੱਖ ਵਿਸ਼ਿਆਂ 'ਤੇ ਵਾਈਟ ਪੇਪਰ ਜਾਰੀ ਕਰਨ ਤੋਂ ਬਾਅਦ ਵਾਈ20 ਡੈਲੀਗੇਟਾਂ ਨਾਲ 'ਯੁਵਾ ਸੰਵਾਦ' ਕਰਨਗੇ।

 

7 ਫਰਵਰੀ ਨੂੰ ਆਈਆਈਟੀ ਗੁਵਾਹਾਟੀ ਵਿੱਚ ਹੋਣ ਵਾਲੀ ਪੈਨਲ ਚਰਚਾ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਸਿੱਧ ਬੁਲਾਰੇ ਉੱਤਰ-ਪੂਰਬ ਲਈ ਇੱਕ ਬਹੁਤ ਹੀ ਢੁਕਵੇਂ ਵਿਸ਼ੇ 'ਤੇ ਚਰਚਾ ਕਰਨਗੇ ਜੋ ਸ਼ਾਂਤੀ ਨਿਰਮਾਣ ਅਤੇ ਸੁਲ੍ਹਾ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਉੱਤਰ ਪੂਰਬ ਵਿੱਚ ਬਗਾਵਤ ਦਾ ਇਤਿਹਾਸ ਹੈ ਅਤੇ ਇਹ ਵਿਸ਼ਾ ਅਸਾਮ ਅਤੇ ਪੂਰੇ ਉੱਤਰ ਪੂਰਬ ਦੇ ਲੋਕਾਂ ਲਈ ਬਹੁਤ ਢੁਕਵਾਂ ਹੈ।

 ਪੈਨਲ ਚਰਚਾ ਵਿੱਚ ਉਲਫਾ ਅਤੇ ਐੱਨਡੀਐੱਫਬੀ ਦੇ ਦੋ ਆਤਮ ਸਮਰਪਣ ਕੀਤੇ ਗਏ ਬਾਗੀ ਵੀ ਹਿੱਸਾ ਲੈਣਗੇ।

 

ਮੀਡੀਆ ਨਾਲ ਗੱਲ ਕਰਦੇ ਹੋਏ, ਅਸਾਮ ਸਰਕਾਰ ਦੇ ਪ੍ਰਮੁੱਖ ਸਕੱਤਰ, ਸ਼੍ਰੀ ਕਲਿਆਣ ਚੱਕਰਵਰਤੀ ਨੇ ਦੱਸਿਆ ਕਿ ਰਾਜ ਸਰਕਾਰ ਨੇ ਯੁਵਾ ਮਾਮਲਿਆਂ ਦੇ ਮੰਤਰਾਲੇ ਨਾਲ ਮਿਲ ਕੇ ਨੌਜਵਾਨਾਂ ਨੂੰ ਵਾਈ20 ਬਾਰੇ ਜਾਗਰੂਕ ਕਰਨ ਅਤੇ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਲਈ ਕਈ ਪਹਿਲਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਸਾਮ ਦੀਆਂ ਲਗਭਗ 36 ਵਿਦਿਅਕ ਸੰਸਥਾਵਾਂ ਨੇ ਵਾਈ20 ਦੇ 5 ਵਿਸ਼ਿਆਂ 'ਤੇ ਆਯੋਜਿਤ ਸੈਮੀਨਾਰ, ਵਾਦ-ਵਿਵਾਦ, ਵਰਕਸ਼ਾਪਾਂ, ਕੁਇਜ਼ ਮੁਕਾਬਲਿਆਂ ਵਿੱਚ ਹਿੱਸਾ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਵਾਈ20 ਗਤੀਵਿਧੀਆਂ ਵਿੱਚ ਲਗਭਗ 4000 ਸਕੂਲਾਂ ਨੇ ਭਾਗ ਲਿਆ।

 

 

 

ਪ੍ਰੋ. ਪਰਮੇਸ਼ਵਰ ਕੇ ਅਈਅਰ, ਡਾਇਰੈਕਟਰ, ਆਈਆਈਟੀ ਗੁਵਾਹਾਟੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਆਈਆਈਟੀ ਗੁਵਾਹਾਟੀ ਵਾਈ20 ਈਵੈਂਟਾਂ ਦੇ ਟੈਕਨੀਕਲ ਸੈਸ਼ਨਾਂ ਅਤੇ ਵਿਚਾਰ-ਵਟਾਂਦਰਿਆਂ ਦੀ ਮੇਜ਼ਬਾਨੀ ਕਰ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਈਆਈਟੀ ਗੁਵਾਹਾਟੀ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ ਜਿਹੀਆਂ ਫ਼੍ਰੰਟੀਅਰ ਟੈਕਨੋਲੋਜੀਆਂ ਲਈ ਇੱਕ ਪ੍ਰਮੁੱਖ ਖੋਜ ਕੇਂਦਰ ਹੈ;  ਇਨ੍ਹਾਂ ਵਿੱਚੋਂ ਕੁਝ ਟੈਕਨੋਲੋਜੀਆਂ ਉਦਯੋਗ ਵਿੱਚ ਤਬਦੀਲ ਹੋਣ ਦੀ ਪ੍ਰਕਿਰਿਆ ਵਿੱਚ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕੰਮ ਦੇ ਭਵਿੱਖ, ਇੱਕੀਵੀਂ ਸਦੀ ਦੇ ਹੁਨਰ, ਜਲਵਾਯੂ ਪਰਿਵਰਤਨ, ਸਥਿਰਤਾ ਨੂੰ ਜੀਵਨ ਦਾ ਇੱਕ ਤਰੀਕਾ ਬਣਾਉਣ ਅਤੇ ਸ਼ਾਂਤੀ ਨਿਰਮਾਣ ਅਤੇ ਸੁਲ੍ਹਾ-ਸਫ਼ਾਈ 'ਤੇ ਮੁੱਖ ਪੈਨਲ ਚਰਚਾ ਆਈਆਈਟੀ ਗੁਵਾਹਾਟੀ ਵਿਖੇ ਹੋਵੇਗੀ।

 

ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਵਾਈ20 ਜਾਗਰੂਕਤਾ ਗਤੀਵਿਧੀਆਂ ਬਾਰੇ ਗੱਲ ਕਰਦੇ ਹੋਏ, ਸ਼੍ਰੀ ਬੀ ਨਰਾਇਣਨ, ਡਾਇਰੈਕਟਰ ਜਨਰਲ, ਉੱਤਰ-ਪੂਰਬੀ (ਐੱਨਈ) ਜ਼ੋਨ, ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਦੱਸਿਆ ਕਿ ਪ੍ਰੈੱਸ ਸੂਚਨਾ ਬਿਊਰੋ (ਪੀਆਈਬੀ) ਗੁਵਾਹਾਟੀ ਨੇ ਸਿੱਖਿਆ ਵਿਭਾਗ, ਅਸਾਮ ਸਰਕਾਰ ਦੇ ਸਹਿਯੋਗ ਨਾਲ ਅਸਾਮ ਭਰ ਵਿੱਚ ਲਗਭਗ 50 ਵਿਦਿਆਰਥੀਆਂ ਨੂੰ ਰਿਪੋਰਟਿੰਗ, ਦਸਤਾਵੇਜ਼ ਅਤੇ ਮੋਬਾਈਲ ਫੋਟੋਗ੍ਰਾਫੀ 'ਤੇ ਸਿਖਲਾਈ ਦਿੱਤੀ।

 

ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਨਰਾਇਣਨ ਨੇ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ 50 ਵਿਦਿਆਰਥੀਆਂ ਵਿੱਚੋਂ 9 ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰੈੱਸ ਸੂਚਨਾ ਬਿਊਰੋ ਦੁਆਰਾ ਸਨਮਾਨਿਤ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ।

 

ਦੱਸਣਯੋਗ ਹੈ ਕਿ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤਾ ਬਿਸਵਾ ਸ਼ਰਮਾ ਆਸਾਮ ਦੇ ਵਿਦਿਆਰਥੀਆਂ ਅਤੇ ਸਿੱਖਿਆ ਸ਼ਾਸਤਰੀਆਂ ਦੇ ਖੋਜ ਪੱਤਰ ਵੀ ਪੇਸ਼ ਕਰਨਗੇ। ਇਸ ਤੋਂ ਇਲਾਵਾ, ਆਈਆਈਟੀ ਗੁਵਾਹਾਟੀ ਵਿਖੇ ਟੈਕਨੀਕਲ ਸੈਸ਼ਨ ਅਤੇ ਵਿਚਾਰ-ਵਟਾਂਦਰੇ ਦੀ ਮੇਜ਼ਬਾਨੀ ਕੀਤੀ ਜਾਵੇਗੀ। ਪ੍ਰਮੁੱਖ ਬੁਲਾਰਿਆਂ ਵਿੱਚ ਜਨਰਲ ਵੀਕੇ ਸਿੰਘ, ਸ਼੍ਰੀ ਜੀਪੀ ਸਿੰਘ, ਤੇਜਸਵੀ ਸੂਰਿਆ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ, ਬ੍ਰਹਮਪੁੱਤਰ ਸੈਂਡਬਾਰ ਟਾਪੂ 'ਤੇ ਵਾਈ20 ਡੈਲੀਗੇਟਾਂ ਨਾਲ ਆਈਸ ਬ੍ਰੇਕਿੰਗ ਸੈਸ਼ਨ ਆਯੋਜਿਤ ਕੀਤਾ ਜਾਵੇਗਾ।

 

2012 ਵਿੱਚ ਸ਼ੁਰੂ ਕੀਤਾ ਗਿਆ, ਵਾਈ20 ਜੀ20 ਸਮਿਟਸ ਦਾ ਯੁਵਾ ਸੰਸਕਰਣ ਹੈ ਅਤੇ ਇਹ ਜੀ20 ਨਾਲ ਜੁੜਨ ਲਈ ਨੌਜਵਾਨਾਂ ਲਈ ਇੱਕਮਾਤਰ ਅਧਿਕਾਰਤ ਤੌਰ 'ਤੇ ਮਾਨਤਾ ਪ੍ਰਾਪਤ ਪਲੈਟਫਾਰਮ ਹੈ, ਇਹ ਨੌਜਵਾਨ ਲੀਡਰਾਂ ਲਈ ਸਭ ਤੋਂ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਕੂਟਨੀਤਕ ਮੰਚਾਂ ਵਿੱਚੋਂ ਇੱਕ ਹੈ। ਇਹ ਜੀ20 ਛਤਰੀ ਅਧੀਨ ਅੱਠ ਅਧਿਕਾਰਿਤ ਸ਼ਮੂਲੀਅਤ ਸਮੂਹਾਂ ਵਿੱਚੋਂ ਇੱਕ ਹੈ।

 

ਅਗਸਤ ਵਿੱਚ ਯੂਥ20 ਸਮਿਟ ਦੀ ਸਮਾਪਤੀ ਤੱਕ ਦੇਸ਼ ਭਰ ਵਿੱਚ ਹੋਣ ਵਾਲੀਆਂ 17 ਮੀਟਿੰਗਾਂ ਵਿੱਚੋਂ ਇਹ ਪਹਿਲੀ ਮੀਟਿੰਗ ਹੈ।


 

 *********

 

ਬੀਐੱਨ/ਪੀਜੀ/ਐੱਸਐੱਸ/ਬੀਐੱਮ



(Release ID: 1896848) Visitor Counter : 138