ਬਿਜਲੀ ਮੰਤਰਾਲਾ

ਜੀ20 ਇੰਡੀਆ ਪ੍ਰੈਜੀਡੈਂਸੀ ਦੀ ਅਗਵਾਈ ਹੇਠ ਬੰਗਲੁਰੂ ਵਿੱਚ “ਸਵੱਛ ਊਰਜਾ ਤਬਦੀਲੀ” ਨੂੰ ਪ੍ਰਾਪਤ ਕਰਨ ਲਈ ਸੀਸੀਯੂਐੱਸ ਦੀ ਮਹੱਤਤਾ ਨੂੰ ਰੇਖਾਂਕਿਤ ਕਰਨ ਲਈ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ

Posted On: 05 FEB 2023 5:28PM by PIB Chandigarh
  1. ਸ਼੍ਰੀ ਆਰ. ਕੇ. ਸਿੰਘ ਨੇ ‘ਕਾਰਬਨ ਕੈਪਚਰ ਯੂਟੀਲਾਈਜ਼ੇਸ਼ਨ ਐਂਡ ਸਟੋਰੇਜ’ (ਸੀਸੀਯੂਐਸ) ’ਤੇ ਅੰਤਰਰਾਸ਼ਟਰੀ ਸੈਮੀਨਾਰ ਨੂੰ ਸੰਬੋਧਿਤ ਕੀਤਾ।

  2. ਸੈਮੀਨਾਰ ਬੰਗਲੁਰੂ ਵਿੱਚ ਜੀ20 ਇੰਡੀਆ ਪ੍ਰੈਜ਼ੀਡੈਂਸੀ ਦੀ ਸਰਪ੍ਰਸਤੀ ਹੇਠ ਹੋ ਰਹੀ ਹੈ।

  3. ਸੈਮੀਨਾਰ ਵਿੱਚ “ਸਵੱਛ ਊਰਜਾ ਤਬਦੀਲੀ” ਨੂੰ ਹਾਸਿਲ ਕਰਨ ਅਤੇ ਉਸ ਤੋਂ ਬਾਅਦ ਨੈੱਟ ਜ਼ੀਰੋ ਦੇ ਵੱਲ ਵਧਣ ਲਈ ਸੀਸੀਯੂਐੱਸ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਗਿਆ।

 

https://static.pib.gov.in/WriteReadData/userfiles/image/image002EDGI.jpg

https://static.pib.gov.in/WriteReadData/userfiles/image/image003Q1VR.jpg

 

ਐੱਨਟੀਪੀਸੀ ਦੇ ਸੀਐੱਮਡੀ ਸ਼੍ਰੀ ਗੁਰਦੀਪ ਸਿੰਘ, ਕੇਂਦਰੀ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੂੰ ਮੱਧ ਪ੍ਰਦੇਸ਼ ਵਿੱਚ ਸਥਿਤ ਐੱਨਟੀਪੀਸੀ ਵਿੰਧਿਆਚਲ ਵਿੱਚ ਮੇਥੇਨੋਲ ਪਲਾਂਟ ਦੇ 10 ਟੀਡੀਪੀ ਸੀਓ2 ਦੇ 3ਡੀ ਕਾਰਜਕਾਰੀ ਮਾਡਲ ਦੇ ਬਾਰੇ ਦੱਸਦੇ ਹੋਏ

ਕੇਂਦਰੀ ਬਿਜਲੀ ਅਤੇ ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਨੇ ‘ਕਾਰਬਨ ਕੈਪਚਰ ਯੂਟੀਲਾਈਜ਼ੇਸ਼ਨ ਐਂਡ ਸਟੋਰੇਜ’ (ਸੀਸੀਯੂਐੱਸ) ’ਤੇ ਅੰਤਰਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕੀਤਾ। ਇਹ ਸੈਮੀਨਾਰ ਬੰਗਲੁਰੂ ਵਿੱਚ ਜੀ20 ਇੰਡੀਆ ਪ੍ਰੈਜ਼ੀਡੈਂਸੀ ਦੀ ਸਰਪ੍ਰਸਤੀ ਵਿੱਚ ਹੋ ਰਹੀ ਹੈ ਅਤੇ ਇਸ ਨੂੰ ਐੱਨਟੀਪੀਸੀ ਦੁਆਰਾ ਆਯੋਜਿਤ ਕੀਤਾ ਗਿਆ ਸੀ।

ਐੱਨਟੀਪੀਸੀ ਦੇ ਸੀਐੱਮਡੀ ਸ਼੍ਰੀ ਗੁਰਦੀਪ ਸਿੰਘ ਕੇਂਦਰੀ ਮੰਤਰੀ ਸ਼੍ਰੀ ਆਰ.ਕੇ.ਸਿੰਘ ਨੂੰ ਮੱਧ ਪ੍ਰਦੇਸ਼ ਵਿੱਚ ਸਥਿਤ ਐੱਨਟੀਪੀਸੀ ਵਿੰਧਿਆਚਲ ਵਿੱਚ ਮੇਥੇਨੋਲ  ਪਲਾਂਟ ਦੇ 10ਟੀਡੀਪੀ ਸੀਓ2 ਦੇ ਕਾਰਜਕਾਰੀ ਮਾਡਲ ਦੇ ਬਾਰੇ ਵਿੱਚ ਦੱਸਿਆ।

ਸ਼੍ਰੀ ਆਰ.ਕੇ.ਸਿੰਘ ਨੇ ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ ਸਾਰਸਵਤ ਦੇ ਨਾਲ ਐੱਨਟੀਪੀਸੀ ਦੀ ਸੀਓ2 ਤੋ ਜੈਨ-4 ਏਥੇਨੋਲ, ਯੂਰੀਆ ਅਤੇ ਕਾਰਬੋਨੇਟਿਡ ਏਗ੍ਰੀਗੇਟ ਵਰਗੀ ਵੱਖ-ਵੱਖ  ਸੀਸੀਯੂਐੱਸ  ਪਹਿਲੂਆ ਵਿਚ ਕਾਫ਼ੀ ਦਿਲਚਸਪੀ ਦਿਖਾਈ।

ਸੈਮੀਨਾਰ ਵਿੱਚ “ਸਵੱਛ ਊਰਜਾ ਤਬਦੀਲੀ” ਨੂੰ ਪ੍ਰਾਪਤ ਕਰਨ ਅਤੇ ਉਸ ਦੇ ਬਾਅਦ ਨੈੱਟ ਜੀਰੋ ਵੱਲ ਵਧਣ ਲਈ ਸੀਸੀਯੂਐੱਸ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਵੱਖ-ਵੱਖ ਦੇਸ਼ਾਂ ਦੇ ਉਦਯੋਗਾਂ, ਨੀਤੀ ਨਿਰਮਾਤਾਵਾਂ, ਵਿਗਿਆਨਿਕਾਂ ਅਤੇ ਸਿੱਖਿਆ ਸ਼ਾਸਤਰੀ ਹਿੱਸਾ ਲੈ ਰਹੇ ਹਨ।।

ਇਸ ਮੌਕੇ ’ਤੇ ਡਾਇਰੈਕਟਰ (ਪ੍ਰੋਜੈਕਟ) ਸ਼੍ਰੀ ਉੱਜਵਲ ਕਾਂਤੀ ਭੱਟਾਚਾਰੀਆ, ਨੇਤਰਾ ਦੇ ਸੀਜੀਐਮ ਸ਼੍ਰੀ ਸ਼ੁਸ਼ਾਂਤ, ਸੀਜੀਐੱਮ (ਸੀਸੀ) ਸ਼੍ਰੀ ਹਰਜੀਤ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

***

ਐੱਸਐੱਸ/ਆਈਜੀ



(Release ID: 1896686) Visitor Counter : 154