ਬਿਜਲੀ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਤਰਨ ਦੇ ਖਿਲਾਫ ਇਕਜੁਟ ਲੜਾਈ ਦੇ ਲਈ ਜੀ20 ਮੈਂਬਰ ਦੇਸ਼ਾਂ ਨੂੰ ਇਕੱਠੇ ਆਉਣ ਦਾ ਸੱਦਾ ਦਿੱਤਾ


ਜੀ20 ਐਨਰਜੀ ਟ੍ਰਾਜਿਸ਼ਨ ਵਰਕਿੰਗ ਗਰੁੱਪ ਬੰਗਲੁਰੂ ਵਿੱਚ ਸ਼ੁਰੂ ਹੋਈ

ਕਾਰਬਨ ਕੈਪਚਰ, ਉਪਯੋਗਿਤਾ ਅਤੇ ਸਟੋਰੋਜ (ਸੀਸੀਯੂਐੱਸ) ‘ਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ

Posted On: 05 FEB 2023 4:47PM by PIB Chandigarh

ਕੇਂਦਰੀ ਐਨਰਜੀ ਅਤੇ ਨਵੀਨ ਅਤੇ ਨਵਿਆਉਣਯੋਗ ਐਨਰਜੀ ਮੰਤਰੀ ਸ਼੍ਰੀ ਆਰ.ਕੇ ਸਿੰਘ ਨੇ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਤਨਰ ਤੋਂ ਉਤਪੰਨ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਜੀ-20 ਮੈਂਬਰ ਦੇਸ਼ਾਂ ਵਿੱਚ ਇੱਕਠੇ ਆਉਣ ਦਾ ਸੱਦਾ ਦਿੱਤਾ ਹੈ।

ਬੰਗਲੁਰੂ ਵਿੱਚ ਅੱਜ ਐਨਰਜੀ ਪਰਿਵਤਰਨ ਵਰਕਿੰਗ ਸਮੂਹ (ਈਟੀਡਬਲਿਊਜੀ) ਦੀ ਪਹਿਲੀ ਮੀਟਿੰਗ ਵਿੱਚ ਮੁੱਖ ਭਾਸ਼ਣ ਦਿੰਦੇ ਹੋਏ ਆਰ.ਕੇ ਸਿੰਘ ਨੇ ਕਿਹਾ ਕਿ ਭਾਰਤ ਹੁਣ 2005 ਦੇ ਪੱਧਰ ਤੋਂ 2030 ਤੱਕ ਜੀਡੀਪੀ ਦੀ ਨਿਕਾਸੀ ਤੀਬਰਤਾ ਨੂੰ 45% ਤੱਕ ਘੱਟ ਕਰਨ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਦੇਸ਼ ਦਾ ਟੀਚਾ 2030 ਤੱਕ ਨੌਨ-ਫੋਸਿਓ ਈਂਧਨ-ਅਧਾਰਿਤ ਐਨਰਜੀ ਸੰਸਾਧਨਾਂ ਤੋਂ ਕਰੀਬ 50% ਸਿੰਚਾਈ ਬਿਜਲੀ ਐਨਰਜੀ ਸਥਾਪਿਤ ਸਮਰੱਥਾ ਹਾਸਿਲ ਕਰਨਾ ਹੈ। 

ਇਹ ਦੇਖਦੇ ਹੋਏ ਕਿ ਭਾਰਤੀ ਨੂੰ ਜਲਵਾਯੂ ਟ੍ਰਾਜਿਸ਼ਨ ਪ੍ਰਦਰਸ਼ਨ ਸੂਚਕਾਂਕ ਵਿੱਚ ਸ਼ਿਖਰ ਪੰਜ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ਵਿੱਚ ਸਥਾਨ ਦਿੱਤਾ ਗਿਆ ਹੈ ਸ਼੍ਰੀ ਆਰ.ਕੇ. ਸਿੰਘ ਨੇ ਦੱਸਿਆ ਕਿ ਦੇਸ਼ ਦਾ ਪ੍ਰਤੀ ਵਿਅਕਤੀ ਗ੍ਰੀਨਹਾਊਸ ਗੈਸ ਨਿਕਾਸੀ 2020 ਵਿੱਚ 6.3 ਟੀਸੀਓ2ਈ ਦੇ ਵਿਸ਼ਵ ਔਸਤ ਤੋਂ ਬਹੁਤ ਘੱਟ ਹੈ। ਉਨ੍ਹਾਂ ਨੇ ਦੱਸਿਆ ਕੇ ਵੱਖ-ਵੱਖ ਐਨਰਜੀ ਬਚਤ ਯੋਜਨਾਵਾਂ ਦੇ ਕਾਰਨ ਪ੍ਰਤੀ ਸਾਲ 267.9 ਮਿਲੀਅਨ ਟਨ ਸੀਓ2 ਦੀ ਕਮੀ ਹੋਈ ਹੈ ਜਿਸ ਦੇ ਪਰਿਣਾਮਸਵਰੂਪ 18.5 ਬਿਲੀਅਨ ਡਾਲਰ ਦੀ ਅਨੁਮਾਨਿਤ ਲਾਗਤ ਬਚਤ ਹੋਈ ਹੈ।

 

ਬਾਅਦ ਵਿੱਚ ਮੀਡੀਆ ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਐਨਰਜੀ ਆਧਾਰ ਦੀ ਵਰਤਮਾਨ ਉਪਲਬਧਤਾ ਦੇ ਨਾਲ ਕਈ ਸਮਝੌਤਾ ਨਹੀਂ ਕਰੇਗਾ ਅਤੇ ਐਨਰਜੀ ਸੁਰੱਖਿਆ ਪ੍ਰਾਪਤ ਕਰਨ ਲਈ ਸਾਰੇ ਸੰਭਾਵਿਤ ਸ੍ਰੋਤਾਂ ਦਾ ਪਤਾ ਲਗਾਏਗਾ। ਉਨ੍ਹਾਂ ਨੇ ਕਿਹਾ ਕਿ ਈਟੀਡਬਲਿਊਜੀ ਬੈਠਕ ਇਸ ਲਈ ਰੋਡਮੈਪ ਤਿਆਰ ਕਰਨ ਲਈ ਇੱਕ ਪ੍ਰਾਰੰਭਿਕ ਮੰਚ ਦੇ ਰੂਪ ਵਿੱਚ ਕੰਮ ਕਰੇਗੀ।

ਆਪਣੇ ਖਾਸ ਸੰਬੋਧਨ ਵਿੱਚ, ਕੇਂਦਰੀ ਸੰਸਦੀ ਕਾਰਜ, ਕੋਲਾ ਅਤੇ ਮਾਈਨਿੰਗ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਸਵੱਛ ਐਨਰਜੀ ਤੱਕ ਸਰਵਭੌਮਿਕ ਪਹੁੰਚ ਪ੍ਰਾਪਤ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਭਾਰਤੀ ਕੁਦਰਤੀ ਦੇ ਸ਼ੋਸ਼ਣ ਦੇ ਬਜਾਏ ਇਸ, ਦੇ ਅਨੁਕੂਲ ਜੀਵਨ ਸ਼ੈਲੀ ਅਤੇ ਪ੍ਰਥਾਵਾਂ ਵਿੱਚ ਵਿਸ਼ਵਾਸ ਕਰਦੇ ਹਨ। ਘੱਟ ਕਰਨ ਮੁੜ ਸਿਰਜਿਤ ਕਰਨਾ ਅਤੇ ਰੀਸਾਈਕਲਿੰਗ ਕਰਨ ਸਾਡੇ ਜੀਵਨ ਦੀ ਧਾਰਣਾ ਹੈ ਅਤੇ ਚੱਕਰੀ ਅਰਥਵਿਵਸਥਾ ਸਾਡੀ ਸੰਸਕ੍ਰਿਤੀ ਅਤੇ ਜੀਵਨ ਸ਼ੈਲੀ ਦਾ ਇੱਕ ਅਭਿੰਨ ਅੰਗ ਹੈ।

ਸ਼੍ਰੀ ਪ੍ਰਹਲਾਦ ਜੋਸ਼ੀ ਨੇ ਗਲਾਸਗੋ ਵਿੱਚ ਸੀਓਪੀ26 ਵਿੱਚ ਮਿਸ਼ਨ ਲਾਈਫ-ਲਾਈਫਸਟਾਈਲ ਫਾਰ ਐਨਵਾਈਰਨਮੈਂਟ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਘੋਸ਼ਣਾ ਦੀ ਜ਼ਿਕਰ ਕੀਤਾ ਜੋ ਵਾਤਾਵਰਣ ਦੀ ਰੱਖਿਆ ਅਤੇ ਸੁਰੱਖਿਆ ਲਈ “ਬਿਨਾ ਸੋਚੇ ਸਮਝੇ ਅਤੇ ਵਿਨਾਸ਼ਕਾਰੀ ਖਪਤ ਦੇ ਬਜਾਏ ਸਚੇਤ ਅਤੇ ਸਮਝਦਾਰੀ ਨਾਲ ਉਪਯੋਗ’ ਲਈ ਇੱਕ ਜਨ ਅੰਦੋਲਨ ਹੈ।

ਬ੍ਰਾਜੀਲ ਦੇ ਵਿਦੇਸ਼ ਮੰਤਰਾਲੇ ਵਿੱਚ ਨਵਿਆਉਣਯੋਗ ਐਨਰਜੀ ਡਿਵੀਜ਼ਨ ਸ਼੍ਰੀ ਰੇਨਾਟੋ ਡੋਮਿਥ ਗੋਡਿੰਹੋ, ਸਕੱਤਰ (ਐਨਰਜੀ) ਸ਼੍ਰੀ ਆਲੋਕ ਕੁਮਾਰ, ਭਾਰਤ ਦੇ ਜੀ20 ਸੀਸੀਯੂਐੱਸ ਸ਼ੇਰਪਾ ਸ਼੍ਰੀ ਅਭੈ ਠਾਕੁਰ ਅਤੇ ਨੀਤੀ ਆਯੋਗ ਦੇ ਮੈਂਬਰ ਸ਼੍ਰੀ ਵੀ.ਕੇ. ਸਾਰਸਵਤ ਨੇ ਵੀ ਆਪਣੀ ਗੱਲ ਰੱਖੀ।

ਵਿਸ਼ਵ ਬੈਂਕ, ਏਸ਼ੀਆਈ ਵਿਕਾਸ ਬੈਂਕ, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਅਤੇ ਕਈ ਹੋਰ ਅੰਤਰਰਾਸ਼ਟਰੀ ਸੰਗਠਨਾਂ ਦੇ ਨਾਲ ਤਿੰਨ ਦਿਨਾਂ ਆਯੋਜਨ ਵਿੱਚ ਜੀ20 ਦੇਸ਼ਾਂ ਅਤੇ ਨੌ ਵਿਸ਼ੇਸ਼ ਸੱਦੇ ਮਹਿਮਾਣ ਦੇਸ਼ਾਂ ਸਹਿਤ 150 ਤੋਂ ਅਧਿਕ ਪ੍ਰਤੀਭਾਗੀ ਹਿੱਸਾ ਲੈ ਰਹੇ ਹਨ।

ਇਸ ਦੇ ਇਲਾਵਾ ਕਾਰਬਨ ਕੈਪਚਰ, ਉਪਯੋਗਿਤਾ ਅਤੇ ਸਟੋਰਜ (ਸੀਸੀਯੂਐੱਸ) ‘ਤੇ ਇੱਕ ਉੱਚ ਪੱਧਰੀ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਕਾਰਬਨ ਕੈਪਚਰ, ਉਪਯੋਗਿਤਾ ਅਤੇ ਸਟੋਰਜ ਦੇ ਮਹੱਤਵ ‘ਤੇ ਚਾਨਣਾ ਪਾਉਣ ਤੇ ਕੇਂਦ੍ਰਿਤ ਸੀ, ਜਿਸ ਨੂੰ ਸ਼ੁੱਧ ਜ਼ੀਰੋ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਹੱਤਵਪੂਰਣ ਮੰਨਿਆ ਜਾਂਦਾ ਹੈ।

 

**********

S. Prakash

Dy Director, PIB Bengaluru

 



(Release ID: 1896656) Visitor Counter : 103