ਰਾਸ਼ਟਰਪਤੀ ਸਕੱਤਰੇਤ
ਸੰਤ ਗੁਰੂ ਰਵਿਦਾਸ ਜਯੰਤੀ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦੀਆਂ ਵਧਾਈਆਂ
Posted On:
04 FEB 2023 7:14PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਸੰਤ ਗੁਰੂ ਰਵਿਦਾਸ ਦੀ ਜਯੰਤੀ ਦੀ ਪੂਰਵ ਸੰਧਿਆ ’ਤੇ (ਦੇਸ਼ਵਾਸੀਆਂ) ਸਾਥੀ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਕਿ, “ਮੈਂ ਗੁਰੂ ਰਵਿਦਾਸ ਦੀ ਜਯੰਤੀ ਦੇ ਸ਼ੁਭ ਅਵਸਰ ’ਤੇ ਸਾਰੇ (ਦੇਸ਼ਵਾਸੀਆਂ) ਸਾਥੀ ਨਾਗਰਿਕਾਂ ਨੂੰ ਹਾਰਦਿਕ ਵਧਾਈਆਂ ’ਤੇ ਸ਼ੁਭਕਾਮਨਾਵਾਂ ਦਿੰਦੀ ਹਾਂ।
ਸੰਤ ਗੁਰੂ ਰਵਿਦਾਸ ਇੱਕ ਮਹਾਨ ਸਮਾਜ ਸੁਧਾਰਕ ਸਨ ਅਤੇ ਸ਼ਾਂਤੀ, ਪ੍ਰੇਮ ਅਤੇ ਭਾਈਚਾਰੇ ਦੇ ਸੰਦੇਸ਼ ਵਾਹਕ ਸਨ। ਉਨ੍ਹਾਂ ਨੇ ਜਾਤੀ ਅਤੇ ਧਰਮ ਅਧਾਰਿਤ ਭੇਦਭਾਵ ਨੂੰ ਦੂਰ ਕਰਨ ਦੇ ਲਈ ਅਣਥੱਕ ਪ੍ਰਯਾਸ ਕੀਤੇ। ਸੰਤ ਗੁਰੂ ਰਵਿਦਾਸ ਦੇ ਦੱਬੇ-ਕੁਚਲੇ ਲੋਕਾਂ ਦੇ ਉਥਾਨ ਦੇ ਲਈ ਕੰਮ ਕੀਤਾ। ਉਨ੍ਹਾਂ ਨੇ ਵਿਭਿੰਨ ਸਮਾਜਿਕ ਮੁੱਦਿਆਂ ’ਤੇ ਕਈ ਰਚਨਾਵਾਂ ਵੀ ਲਿਖੀਆਂ।
ਉਨ੍ਹਾਂ ਦਾ ਜੀਵਨ ਤਿਆਗ ਅਤੇ ਤਪੱਸਿਆ ਦੀ ਅਦੁੱਤੀ ਮਿਸਾਲ ਹੈ। ਉਹ ਮਾਨਵਤਾ ਦੀ ਸੇਵਾ ਨੂੰ ਈਸ਼ਵਰ ਦੀ ਸੇਵਾ ਮੰਨਦੇ ਸਨ।
ਆਓ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਪਾਲਨ ਕਰੀਏ ਅਤੇ ਜਨਤਕ ਭਲਾਈ ਦੇ ਸਮੁੱਚੇ ਉਦੇਸ਼ ਦੇ ਨਾਲ ਅੱਗੇ ਵਧੀਏ
ਰਾਸ਼ਟਰਪਤੀ ਦਾ ਪੂਰਾ ਸੰਦੇਸ਼ ਪੜ੍ਹਨ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
***
ਡੀਐੱਸ/ਏਕੇ
(Release ID: 1896616)
Visitor Counter : 114