ਵਿੱਤ ਮੰਤਰਾਲਾ
azadi ka amrit mahotsav

ਟੈਕਸਟਾਈਲ, ਖੇਤੀਬਾੜੀ ਦੇ ਇਲਾਵਾ ਹੋਰ ਵਸਤੂਆਂ ‘ਤੇ ਮੂਲਭੂਤ ਸੀਮਾ ਸ਼ੁਲਕ ਦਰਾਂ ਦੀ ਸੰਖਿਆ 21 ਤੋਂ ਘਟਾ ਕੇ 13 ਕਰ ਦਿੱਤੀਆਂ ਗਈਆਂ ਹਨ


ਪੂੰਜੀਗਤ ਵਸਤੂਆਂ ਅਤੇ ਬਿਜਲੀ ਵਾਹਨਾਂ ਵਿੱਚ ਪ੍ਰਯੁਕਤ ਲੀਥੀਅਮ-ਆਇਨ ਸੇਲਸ ਨਿਰਮਾਤਾਵਾਂ ਦੇ ਲਈ ਪੂੰਜੀਗਤ ਵਸਤੂਆਂ ਅਤੇ ਮਸ਼ੀਨਰੀ ਦੇ ਆਯਾਤ ‘ਤੇ ਸੀਮਾ ਸ਼ੁਲਕ ਵਿੱਚ ਛੂਟ ਦਿੱਤੀ ਗਈ

ਸੂਚਨਾ ਟੈਕਨੋਲੋਜੀ, ਇਲੈਕਟ੍ਰੌਨਿਕਸ ਦੇ ਵਿਭਿੰਨ ਪੂਰਜਿਆਂ ‘ਤੇ ਸੀਮਾ ਸ਼ੁਲਕ ਵਿੱਚ ਛੂਟ

ਇਲਕੈਟ੍ਰਿਕ ਕਿਚਨ ਚਿਮਨੀਆਂ ਦੇ ਲਈ ਸ਼ੁਲਕ ਢਾਂਚੇ ਦੇ ਇਨਵਰਜ਼ਨ ਨੂੰ ਦੁਰੂਸਤ ਕੀਤਾ ਗਿਆ

ਡਿਨੇਚਰਡ ਇਥਾਈਲ ਅਲਕੋਹਲ ਨੂੰ ਮੂਲਭੂਤ ਸੀਮਾ ਸ਼ੁਲਕ ਤੋਂ ਛੂਟ

ਐਕੁਆਇਟਿਕ ਫੀਡ ਦੇ ਘਰੇਲੂ ਮੈਨੂਫੈਕਚਰਾਂ ਨੂੰ ਵੱਡਾ ਪ੍ਰੋਤਸਾਹਨ

ਪ੍ਰਯੋਗਸ਼ਾਲਾ ਵਿੱਚ ਤਿਆਰ ਹੀਰੋ ਦੇ ਨਿਰਮਾਣ ਵਿੱਚ ਪ੍ਰਯੁਕਤ ਸੀਡਸ ‘ਤੇ ਕੋਈ ਸੀਮਾ ਸ਼ੁਲਕ ਨਹੀਂ

ਨਿਰਦਿਸ਼ਟ ਸਿਗਰੇਟਾਂ ‘ਤੇ ਰਾਸ਼ਟਰੀ ਆਪਦਾ ਆਕਸਮਿਕਤਾ ਸ਼ੁਲਕ (ਐੱਨਸੀਸੀਡੀ) ਲਗਭਗ 16 ਪ੍ਰਤੀਸ਼ਤ ਵਧਾਇਆ ਗਿਆ

Posted On: 01 FEB 2023 12:54PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ 01 ਫਰਵਰੀ, 2023 ਨੂੰ ਸੰਸਦ ਵਿੱਚ ਕੇਂਦਰੀ ਬਜਟ 2023-24 ਪੇਸ਼ ਕਰਦੇ ਹੋਏ ਕਿਹਾ ਕਿ ਬਜਟ ਦਾ ਉਦੇਸ਼ ਨਿਰਯਾਤ ਨੂੰ ਪ੍ਰੋਤਸਾਹਨ ਦੇਣ, ਘਰੇਲੂ ਨਿਰਮਾਣ ਨੂੰ ਵਧਾਉਣ, ਘਰੇਲੂ ਵੈਲਿਊ ਐਡੀਸ਼ਨ ਵਿੱਚ ਵਾਧਾ ਅਤੇ ਹਰਿਤ ਊਰਜਾ ਗਤੀਸ਼ੀਲਤਾ ਨੂੰ ਹੁਲਾਰਾ ਦੇਣਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਘੱਟ ਟੈਕਸ ਦਰਾਂ ਦੇ ਨਾਲ ਇੱਕ ਸਰਲੀਕ੍ਰਿਤ ਟੈਕਸ ਢਾਂਚਾ ਅਨੁਪਾਲਨ ਭਾਰ ਨੂੰ ਘੱਟ ਕਰਨ ਅਤੇ ਟੈਕਸ ਪ੍ਰਸ਼ਾਸਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।

 

ਵਿੱਤ ਮੰਤਰੀ ਨੇ ਟੈਕਸਟਾਈਲ ਅਤੇ ਖੇਤੀਬਾੜੀ ਨੂੰ ਛੱਡ ਕੇ ਹੋਰ ਵਸਤੂਆਂ ‘ਤੇ ਮੂਲਭੂਤ ਸੀਮਾ ਸ਼ੁਕਲ ਦੀਆਂ ਦਰਾਂ ਦੀ ਸੰਖਿਆ 21 ਤੋਂ ਘਟਾ ਕੇ 13 ਕਰ ਦਿੱਤੀ ਗਈ ਹੈ। ਇਸ ਨਾਲ ਖਿਡੌਣੇ, ਸਾਈਕਲ, ਆਟੋਮੋਬਾਈਲ ਅਤੇ ਨਾਫਟਾ ਸਹਿਤ ਕੁਝ ਵਸਤੂਆਂ ਦੇ ਮੂਲਭੂਤ ਸੀਮਾ ਸ਼ੁਲਕਾਂ, ਉਪਕਰਾਂ ਅਤੇ ਅਭਿਭਾਰਾਂ ਵਿੱਚ ਮਾਮੂਲੀ ਪਰਿਵਰਤਨ ਹੋਇਆ ਹੈ।

I:\Surjeet Singh\2023\1.jpg

  

ਹਰਿਤ ਗਤੀਸ਼ੀਲਤਾ

ਮਿਸ਼੍ਰਿਤ ਕੰਪ੍ਰੈਸਡ ਕੁਦਰਤੀ ਗੈਸ ‘ਤੇ ਐਕਸਾਈਜ਼ ਡਿਊਟੀ ਤੋਂ ਬਚਣ ਦੇ ਲਈ ਵਿੱਤ ਮੰਤਰੀ ਨੇ ਉਸ ਵਿੱਚ ਨਿਹਿਤ ਕੰਪ੍ਰੈਸਡ ਗੈਸ, ਜਿਸ ‘ਤੇ ਜੀਐੱਸਟੀ ਭੁਗਤਾਨ ਕੀਤਾ ਗਿਆ ਹੈ ਉਸ ‘ਤੇ ਉਤਪਾਦ ਸ਼ੁਲਕ ਤੋਂ ਛੂਟ ਦੇਣ ਦਾ ਪ੍ਰਸਤਾਵ ਕੀਤਾ ਗਿਆ ਹੈ। ਹਰਿਤ ਗਤੀਸ਼ੀਲਤਾ ਨੂੰ ਅਧਿਕ ਸੰਵੇਗ ਪ੍ਰਦਾਨ ਕਰਨ ਦੇ ਲਈ ਇਲੈਕਟ੍ਰਿਕ ਵ੍ਹੀਕਲਾਂ (ਵਾਹਨਾਂ) ਵਿੱਚ ਪ੍ਰਯੁਕਤ ਬੈਟਰੀਆਂ ਦੇ ਲਿਥੀਅਮ ਆਇਨ ਸੈੱਲਾਂ ਦੇ ਨਿਰਮਾਣ ਦੇ ਲਈ ਜ਼ਰੂਰੀ ਪੂੰਜੀਗਤ ਵਸਤੂਆਂ ਅਤੇ ਮਸ਼ੀਨਰੀ ਦੇ ਆਯਾਤ ‘ਤੇ ਸੀਮਾ ਸ਼ੁਲਕ ਵਿੱਚ ਛੂਟ ਦਿੱਤੀ ਜਾ ਰਹੀ ਹੈ।

 

ਸੂਚਨਾ ਟੈਕਨੋਲੋਜੀ ਅਤੇ ਇਲੈਕਟ੍ਰੌਨਿਕਸ

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਬੈਟਰੀਆਂ ਦੇ ਲਈ ਲਿਥੀਅਮ-ਆਇਨ ਸੈੱਲਾਂ ‘ਤੇ ਰਿਆਇਤੀ ਸ਼ੁਲਕ ਜਾਰੀ ਰੱਖਣ ਅਤੇ ਕੈਮਰਾ ਲੈਂਸ ਜਿਹੇ ਕੁਝ ਪੁਰਜਿਆਂ ਅਤੇ ਸਮਾਨਾਂ ਦੇ ਆਯਾਤ ‘ਤੇ ਸੀਮਾ ਸ਼ੁਲਕ ਵਿੱਚ ਹੋਰ ਇੱਕ ਸਾਲ ਤੱਕ ਰਾਹਤ ਦੇਣ ਦਾ ਪ੍ਰਸਤਾਵ ਕੀਤਾ ਹੈ ਤਾਕਿ ਮੋਬਾਈਲ ਫੋਨਾਂ ਦੇ ਨਿਰਮਾਣ ਵਿੱਚ ਘਰੇਲੂ ਵੈਲਿਊ ਐਡੀਸ਼ਨ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿੱਚ ਮੋਬਾਈਲ ਫੋਨ ਉਤਪਾਦਨ ਜੋ 2014-15 ਵਿੱਚ ਲਗਭਗ 18900 ਕਰੋੜ ਰੁਪਏ ਮੁੱਲ ਦੀ 5.8 ਕਰੋੜ ਯੂਨਿਟ ਸੀ ਪਿਛਲੇ ਵਿੱਤ ਵਰ੍ਹੇ ਵਿੱਚ ਵਧ ਕੇ 2,75,000 ਕਰੋੜ ਰੁਪਏ ਮੁੱਲ ਦੀ 31 ਕਰੋੜ ਯੂਨਿਟ ਹੋ ਗਿਆ। ਪੜਾਅਵਾਰ ਨਿਰਮਾਣ ਪ੍ਰੋਗਰਾਮ ਸਹਿਤ ਸਰਕਾਰ ਦੀਆਂ ਵਿਭਿੰਨ ਪਹਿਲਾਂ ਦੇ ਪਰਿਣਾਮ ਸਰੂਪ ਅਜਿਹਾ ਹੋਇਆ। ਉਨ੍ਹਾਂ ਨੇ ਟੈਲੀਵਿਜ਼ਨ ਦੇ ਨਿਰਮਾਣ ਵਿੱਚ ਵੈਲਿਊ ਐਡੀਸ਼ਨ ਨੂੰ ਹੁਲਾਰਾ ਦੇਣ ਦੇ ਲਈ ਟੀਵੀ ਪੈਨਲਾਂ ਦੇ ਖੁੱਲੇ ਸੈੱਲਾਂ ਦੇ ਪੋਰਟਸ ‘ਤੇ ਬੀਡੀਸੀ ਘਟਾ ਕੇ 2.5 ਪ੍ਰਤੀਸ਼ਤ ਕਰਨ ਦਾ ਵੀ ਪ੍ਰਸਤਾਵ ਕੀਤਾ।

 

ਇਲੈਕਟ੍ਰਿਕਲ

ਵਿੱਤ ਮੰਤਰੀ ਨੇ ਇਲੈਕਟ੍ਰਿਕ ਕਿਚਨ ਚਿਮਨੀ ‘ਤੇ ਬੀਸੀਡੀ 7.5 ਪ੍ਰਤੀਸ਼ਤ ਤੋਂ ਵਧਾ ਕੇ 15 ਪ੍ਰਤੀਸ਼ਤ ਕਰਨ ਅਤੇ ਹੀਟ ਕੁਆਇਲਸ ‘ਤੇ 20 ਪ੍ਰਤੀਸ਼ਤ ਤੋਂ ਘਟਾ ਕੇ 15 ਪ੍ਰਤੀਸ਼ਤ ਕਰਨ ਦਾ ਪ੍ਰਸਤਾਵ ਕੀਤਾ ਹੈ। ਇਸ ਪਰਿਵਰਤਨ ਨਾਲ ਸ਼ੁਲਕ ਢਾਂਚੇ ਦਾ ਇਨਵਰਜ਼ਨ ਦੁਰੂਸਤ ਹੋਵੇਗਾ ਅਤੇ ਇਲੈਕਟ੍ਰਿਕ ਕਿਚਨ ਚਿਮਨੀਆਂ ਦੇ ਨਿਰਮਾਣ ਨੂੰ ਪ੍ਰੋਤਸਾਹਿਤ ਕਰਨ ਵਿੱਚ ਮਦਦ ਮਿਲੇਗੀ।

 

ਰਸਾਇਣ ਅਤੇ ਪੈਟ੍ਰੋਰਸਾਇਣ

ਇਥੇਨੌਲ ਬਲੈਂਡਿੰਗ ਪ੍ਰੋਗਰਾਮ ਨੂੰ ਸਮਰਥਨ ਦੇਣ ਅਤੇ ਭਾਰਤ ਦੇ ਊਰਜਾ ਪਾਰਗਮਨ ਦੇ ਲਈ ਪ੍ਰਯਾਸਾਂ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਮੰਤਰੀ ਮਹੋਦਯ ਨੇ ਡਿਨੇਚਰਡ ਇਥਾਈਲ ਅਲਕੋਹਲ ‘ਤੇ ਬੀਸੀਡੀ ਮੁਆਫ ਕਰਨ ਦਾ ਪ੍ਰਸਤਾਵ ਕੀਤਾ ਹੈ। ਉਨ੍ਹਾਂ ਨੇ ਘਰੇਲੂ ਫਲੂਰੋ ਕੈਮਿਕਲਸ ਉਦਯੋਗ ਨੂੰ ਮੁਕਾਬਲਾਤਮਕ ਬਣਾਉਣ ਦੇ ਲਈ ਐਸਿਡ ਗ੍ਰੇਡ ਫਲੂਰਸਪਾਰ ‘ਤੇ ਮੂਲਭੂਤ ਸੀਮਾ ਸ਼ੁਲਕ ਨੂੰ 5 ਪ੍ਰਤੀਸ਼ਤ ਤੋਂ ਘਟਾ ਕੇ 2.5 ਪ੍ਰਤੀਸ਼ਤ ਕਰਨ ਦਾ ਐਲਾਨ ਕੀਤਾ। ਇਸ ਦੇ ਇਲਾਵਾ ਈਪਿਕਲੋਰੋਹਾਈਡ੍ਰਿਨ ਦੇ ਨਿਰਮਾਣ ਵਿੱਚ ਉਪਯੋਗ ਦੇ ਲਈ ਕੱਚੇ ਗਲਿਸਰੀਨ ‘ਤੇ ਮੂਲਭੂਤ ਸੀਮਾ ਸ਼ੁਲਕ 7.5 ਪ੍ਰਤੀਸ਼ਤ ਤੋਂ ਘਟਾ ਕੇ 2.5 ਪ੍ਰਤੀਸ਼ਤ ਕਰਨ ਦਾ ਪ੍ਰਸਤਾਵ ਕੀਤਾ ਹੈ।

 

ਸਮੁੰਦਰੀ ਉਤਪਾਦ

ਵਿੱਤ ਮੰਤਰੀ ਨੇ ਸਮੁੰਦਰੀ ਉਤਪਾਦਾਂ ਦੇ ਨਿਰਯਾਤ ਦੀ ਮੁਕਾਬਲਤਮਕਤਾ ਵਧਾਉਣ ਦੇ ਲਈ ਝੀਂਗੀ (ਸ਼੍ਰਿੰਪ) ਫੀਡ ਦੇ ਘਰੇਲੂ ਨਿਰਮਾਣ ਦੇ ਲਈ ਪ੍ਰਮੁੱਖ ਇਨਪੁਟ ‘ਤੇ ਬੀਸੀਡੀ ਘੱਟ ਕਰਨ ਦਾ ਪ੍ਰਸਤਾਵ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਵਿੱਤ ਵਰ੍ਹੇ ਵਿੱਚ ਸਮੁੰਦਰੀ ਉਤਪਾਦਾਂ ਵਿੱਚ ਸਭ ਤੋਂ ਅਧਿਕ ਨਿਰਯਾਤ ਵਾਧਾ ਦਰਜ ਕੀਤਾ ਹੈ ਜਿਸ ਨਾਲ ਦੇਸ਼ ਦੇ ਤੱਟੀ ਰਾਜਾਂ ਵਿੱਚ ਕਿਸਾਨਾਂ ਨੂੰ ਲਾਭ ਹੋ ਰਿਹਾ ਹੈ।

 

ਪ੍ਰਯੋਗਸ਼ਾਲਾ ਨਿਰਮਿਤ ਹੀਰਾ

ਬਜਟ ਵਿੱਚ ਵਿੱਤ ਮੰਤਰੀ ਨੇ ਪ੍ਰਯੋਗਸ਼ਾਲਾ ਵਿੱਚ ਨਿਰਮਿਤ ਹੀਰਿਆਂ ਵਿੱਚ ਪ੍ਰਯੋਗ ਹੋਣ ਵਾਲੇ ਸੀਡਸ ‘ਤੇ ਮੌਜੂਦਾ 5 ਪ੍ਰਤੀਸ਼ਤ ਬੀਸੀਡੀ ਨੂੰ ਸਮਾਪਤ ਕਰਨ ਦਾ ਪ੍ਰਸਤਾਵ ਕੀਤਾ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਭਾਰਤ ਦਾ ਕੁਦਰਤੀ ਹੀਰਾ ਉਦਯੋਗ ਦੀ ਕਟਾਈ ਅਤੇ ਤਰਾਸ਼ੀ ਵਿੱਚ ਗਲੋਬਲ ਕਾਰੋਬਾਰ ਵਿੱਚ ਲਗਭਗ ਤਿੰਨ-ਚੌਥਾਈ ਯੋਗਦਾਨ ਹੈ। ਕੁਦਰਤੀ ਹੀਰਿਆਂ ਦੇ ਭੰਡਾਰਾਂ ਵਿੱਚ ਕਮੀ ਦੇ ਕਾਰਨ ਇਹ ਉਦਯੋਗ ਪ੍ਰਯੋਗਸ਼ਾਲਾ ਨਿਰਮਿਤ ਹੀਰਿਆਂ ਦੇ ਵੱਲ ਵਧ ਰਿਹਾ ਹੈ।

 

ਬਹੁਮੁੱਲ ਧਾਤੂ

ਵਿੱਤ ਮੰਤਰੀ ਨੇ ਸੋਨੇ ਦੇ ਡੋਰੇ ਅਤੇ ਡੰਡੀਆਂ ਤੇ ਚਾਂਦੀ ਨਾਲ ਬਣੀਆਂ ਵਸਤੂਆਂ ‘ਤੇ ਸ਼ੁਲਕਾਂ ਨੂੰ ਵਧਾਉਣ ਦਾ ਪ੍ਰਸਤਾਵ ਕੀਤਾ ਹੈ। ਸੋਨੇ ਦੇ ਡੋਰੇ ਅਤੇ ਡੰਡੀਆਂ ਤੇ ਚਾਂਦੀ ‘ਤੇ ਸੀਮਾ ਸ਼ੁਲਕ ਨੂੰ ਇਸ ਵਿੱਤ ਵਰ੍ਹੇ ਦੀ ਸ਼ੁਰੂਆਤ ਵਿੱਚ ਵਧਾਇਆ ਗਿਆ ਸੀ। ਉਨ੍ਹਾਂ ਨੇ ਚਾਂਦੀ ਦੇ ਡੋਰੇ, ਡੰਡੀਆਂ ਅਤੇ ਉਸ ਨਾਲ ਬਣੇ ਸਾਮਾਨਾਂ ‘ਤੇ ਵੀ ਆਯਾਤ ਸ਼ੁਲਕ ਵਧਾਉਣ ਅਤੇ ਉਨ੍ਹਾਂ ਨੂੰ ਸੋਨੇ ਅਤੇ ਚਾਂਦੀ ਦੇ ਨਾਲ ਸੰਰੇਖਿਤ ਕਰਨ ਦਾ ਪ੍ਰਸਤਾਵ ਕੀਤਾ ਹੈ।

 

ਧਾਤੂ

ਸਟੀਲ ਖੇਤਰ ਦੇ ਲਈ ਕੱਚੀ ਮਾਲ ਸਮੱਗਰੀ ਦੀ ਉਪਲਬਧਤਾ ਸੁਗਮ ਬਣਾਉਣ ਦੇ ਲਈ ਵਿੱਤ ਮੰਤਰੀ ਨੇ ਸੀਆਰਜੀਓ ਸਟੀਲ, ਫੈਰਸ ਸਕ੍ਰੈਪ ਅਤੇ ਨਿਕਿਲ ਕੈਥੋਡ ਦੇ ਨਿਰਮਾਣ ਦੇ ਲਈ ਕੱਚੀ ਸਮੱਗਰੀ ‘ਤੇ ਬੀਸੀਡੀ ਤੋਂ ਛੂਟ ਜਾਰੀ ਰੱਖਣ ਦਾ ਪ੍ਰਸਤਾਵ ਕੀਤਾ ਹੈ। ਉਨ੍ਹਾਂ ਨੇ ਮੁੱਖ ਤੌਰ ‘ਤੇ ਐੱਨਐੱਸਐੱਮਈ ਖੇਤਰ ਨਾਲ ਸਬੰਧਿਤ ਸੈਕੰਡਰੀ ਤਾਂਬਾ (ਕੌਪਰ) ਉਤਪਾਦਕਾਂ ਦੇ ਲਈ ਕੱਚੇ ਮਾਲ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੇ ਲਈ ਕੌਪਰ ਸਕ੍ਰੈਪ ‘ਤੇ 2.5 ਪ੍ਰਤੀਸ਼ਤ ਦੀ ਰਿਆਇਤੀ ਛੂਟ ਜਾਰੀ ਰੱਖਣ ਦਾ ਪ੍ਰਸਤਾਵ ਕੀਤਾ ਹੈ।

 

ਮਿਸ਼ਰਤ ਰਬਰ

ਸ਼੍ਰੀਮਤੀ ਸੀਤਾਰਮਣ ਨੇ ਸ਼ੁਲਕ ਦੀ ਚੱਕਰਵਿਊ ਨੂੰ ਰੋਕਣ ਦੇ ਲਈ ਮਿਸ਼ਰਤ ਰਬਰ ‘ਤੇ ਮੂਲਭੂਤ ਸੀਮਾ ਸ਼ੁਲਕ ਨੂੰ ਵਧਾ ਕੇ, ਲੈਟੇਕਸ ਨੂੰ ਛੱਡ ਕੇ ਹੋਰ ਕੁਦਰਤੀ ਰਬਰ ਦੇ ਬਰਾਬਰ, 10 ਪ੍ਰਤੀਸ਼ਤ ਤੋਂ 25 ਪ੍ਰਤੀਸ਼ਤ ਜਾਂ 30 ਰੁਪਏ ਪ੍ਰਤੀ ਕਿਲੋਗ੍ਰਾਮ, ਜੋ ਵੀ ਘੱਟ ਹੋਵੇ, ਕਰਨ ਦਾ ਪ੍ਰਸਤਾਵ ਕੀਤਾ ਹੈ।

 

ਸਿਗਰੇਟ

ਵਿੱਤ ਮੰਤਰੀ ਨੇ ਸਪੈਸੀਫਾਈਡ ਸਿਗਰੇਟਾਂ ‘ਤੇ ਰਾਸ਼ਟਰੀ ਆਪਦਾ ਆਕਸਮਿਕਤਾ ਸ਼ੁਲਕ (ਐੱਨਸੀਡੀਸੀ) ਨੂੰ ਲਗਭਗ 16 ਪ੍ਰਤੀਸ਼ਤ ਵਧਾਉਮ ਦਾ ਪ੍ਰਸਤਾਵ ਕੀਤਾ। ਇਸ ਨੂੰ ਤਿੰਨ ਵਰ੍ਹਿਆਂ ਪਹਿਲਾਂ ਸੰਸ਼ੋਧਿਤ ਕੀਤਾ ਗਿਆ ਸੀ।

I:\Surjeet Singh\2023\2.jpg

 

ਜੀਐੱਸਟੀ ਕਾਨੂੰਨਾਂ ਵਿੱਚ ਵਿਧਾਨਿਕ ਤਬਦੀਲੀਆਂ

ਸੀਜੀਐੱਸਟੀ ਐਕਟ ਦੀ ਧਾਰਾ 132 ਅਤੇ ਧਾਰਾ 138 ਨੂੰ ਸੰਸ਼ੋਧਿਤ ਕੀਤਾ ਜਾ ਰਿਹਾ ਹੈ

  • ਜੀਐੱਸਟੀ ਦੇ ਤਹਿਤ ਅਭਿਯਾਨ ਸ਼ੁਰੂ ਕਰਨ ਦੇ ਲਈ ਨਿਊਨਤਮ ਥ੍ਰੈੱਸ਼ਹੋਲਡ ਟੈਕਸ ਰਾਸ਼ੀ ਇੱਕ ਕਰੋੜ ਤੋਂ ਵਧਾ ਕੇ ਦੋ ਕਰੋੜ ਰੁਪਏ ਕਰਨਾ। ਇਸ ਵਿੱਚ ਮਾਲ ਜਾਂ ਸੇਵਾਵਾਂ ਜਾਂ ਦੋਨਾਂ ਦੀ ਸਪਲਾਈ ਬਿਨਾ ਬੀਜਕ ਜਾਰੀ ਕਰਨ ਦੇ ਅਪਰਾਧ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।

  • ਪ੍ਰਸ਼ਮਨ ਰਾਸ਼ੀ ਨੂੰ ਟੈਕਸ ਰਾਸ਼ੀ ਦੀ ਮੌਜੂਦਾ ਰੇਂਜ ਨੂੰ 50 ਪ੍ਰਤੀਸ਼ਤ ਤੋਂ 150 ਪ੍ਰਤੀਸ਼ਤ ਦੇ ਦਾਇਰੇ ਤੋਂ ਘਟਾ ਕੇ 25 ਪ੍ਰਤੀਸ਼ਤ ਤੋਂ 100 ਪ੍ਰਤੀਸ਼ਤ ਦੇ ਦਾਇਰੇ ਵਿੱਚ ਲਿਆਉਣਾ।

  • ਜੀਐੱਸਟੀ ਐਕਟ 2017 ਦੀ ਧਾਰਾ 132 ਦੀ ਉਪ-ਧਾਰਾ (1) ਦੇ ਖੰਡ (ਜੀ), (ਜੇ) ਤੇ (ਕੇ) ਦੇ ਤਹਿਤ ਸਪੈਸੀਫਾਈਡ ਕੁਝ ਅਪਰਾਧਾਂ ਨੂੰ ਗੈਰ-ਅਪਰਾਧਿਕਤਾ ਬਣਾਉਣਾ ਅਰਥਾਤ

  • ਕਿਸੇ ਅਧਿਕਾਰੀ ਨੂੰ ਉਸ ਦੇ ਕਰਤਵ ਨਿਭਾਉਣ ਵਿੱਚ ਰੁਕਾਵਟ ਪਾਉਣਾ ਜਾਂ ਰੋਕਨਾ;

  • ਸਬੂਤ ਦੀ ਸਮੱਗਰੀ ਨਾਲ ਜਾਣਬੁੱਝ ਕੇ ਛੇੜਛਾੜ

  • ਸੂਚਨਾ ਦੇਣ ਵਿੱਚ ਅਸਫਲ ਰਹਿਣਾ।

 

ਸ਼੍ਰੀਮਤੀ ਸੀਤਾਰਮਣ ਨੇ ਸੀਜੀਐੱਸਟੀ ਐਕਟ, 2017 ਦੀ ਧਾਰਾ 37, 39, 44 ਅਤੇ 52 ਵਿੱਚ ਸੰਸ਼ੋਧਨ ਕਰਨ ਦਾ ਪ੍ਰਸਤਾਵ ਕੀਤਾ ਤਾਕਿ ਸਬੰਧਿਤ ਰਿਟਰਨ/ਸਟੇਟਮੈਂਟ ਫਾਈਨਰ ਕਰਨ ਦੀ ਨਿਰਧਾਰਿਤ ਮਿਤੀ ਤੋਂ ਜ਼ਿਆਤਾਤਰ ਤਿੰਨ ਵਰ੍ਹੇ ਦੀ ਮਿਆਦ ਤੱਕ ਰਿਟਰਲ/ਸਟੇਟਮੈਂਟ ਫਾਈਲ ਕਰਨ ‘ਤੇ ਪ੍ਰਤੀਬੰਧ ਲਗਾਇਆ ਜਾ ਸਕੇ।

******

ਆਰਐੱਮ/ਏਬੀਬੀ/ਪੀਪੀਜੀ/ਐੱਮਕੇ


(Release ID: 1896055) Visitor Counter : 162