ਬਿਜਲੀ ਮੰਤਰਾਲਾ

ਸ਼੍ਰੀ ਆਰ. ਕੇ ਸਿੰਘ ਨੇ 5-7 ਫਰਵਰੀ, 2023 ਨੂੰ ਬੰਗਲੁਰੂ ਵਿੱਚ ਆਯੋਜਿਤ ਹੋਣ ਵਾਲੀ ਪਹਿਲੀ ਐਨਰਜੀ ਟ੍ਰਾਂਜ਼ਿਸ਼ਨ ਵਰਕਿੰਗ ਗੁਰੱਪ ਮੀਟਿੰਗ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ


ਸ਼੍ਰੀ ਆਰ.ਕੇ ਸਿੰਘ ਨੇ ਕਿਹਾ ਕਿ ਐਨਰਜੀ ਟ੍ਰਾਂਜ਼ਿਸ਼ਨ ਵਰਕਿੰਗ ਗਰੁੱਪ ਮੀਟਿੰਗ ਵਿੱਚ ਊਰਜਾ ਪਰਿਵਤਰਨ ਦਾ ਟੀਚਾ ਪ੍ਰਾਪਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰੇਗਾ, ਇਸ ਦੇ ਨਾਲ ਹੀ ਟੈਕਨੋਲੋਜੀ ਅੰਤਰਾਲ ਦਾ ਹੱਲ ਕੱਢਣ ਅਤੇ ਇਹ ਸੁਨਿਸ਼ਚਿਤ ਕਰਨ ਲਈ ਵਿੱਤ ਪੋਸ਼ਣ ‘ਤੇ ਜ਼ੋਰ ਦੇਵੇਗਾ ਕਿ ਇਸ ਨੂੰ ਸਮਦਾਏ ਦੀ ਊਰਜਾ ਜ਼ਰੂਰਤਾਂ ਨਾਲ ਸਹਿਮਤੀ ਪੱਤਰ ਕੀਤੇ ਬਿਨਾ ਹੀ ਸਮਾਂਬੱਧ ਅਤੇ ਕਿਫਾਇਤੀ ਤਰੀਕੇ ਨਾਲ ਵਿਤਰਿਤ ਕੀਤਾ ਜਾਵੇ

Posted On: 02 FEB 2023 5:27PM by PIB Chandigarh
  • ਭਾਰਤ 19 ਦੇਸ਼ਾਂ, ਯੂਰਪੀ ਸੰਘ ਅਤੇ 9 ਮਹਿਮਾਨ ਦੇਸ਼ਾਂ ਦੇ 150 ਤੋਂ ਅਧਿਕ ਪ੍ਰਤੀਨਿਧੀਆਂ ਦੀ ਮੇਜ਼ਬਾਨੀ  ਕਰ ਰਿਹਾ ਹੈ

  • ਭਾਰਤ ਦੀ ਜੀ20 ਪ੍ਰਧਾਨਗੀ ਸਾਰੀਆਂ ਲਈ ਇੱਕ ਸਥਾਈ ਭਵਿੱਖ ਬਣਾਉਣ ਵਿੱਚ ਸਹਾਇਤਾ ਕਰਨ ਲਈ ਮੈਂਬਰ ਦੇਸ਼ਾਂ ਦਰਮਿਆਨ ਟ੍ਰਸਟੀਸ਼ਿਪ ਦੀ ਭਾਵਨਾ ਨੂੰ ਸਾਂਝਾ ਕਰੇਗੀ ਅਤੇ ਇਸ ਵਿੱਚ ਸਹਿਯੋਗ ਦੇਵੇਗੀ ਅਤੇ ਇਸ ਦਾ ਨਿਰਮਾਣ ਵੀ ਕਰੇਗੀ।

ਕੇਂਦਰੀ ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ. ਕੇ. ਸਿੰਘ ਨੇ 5-7 ਫਰਵਰੀ, 2023 ਨੂੰ ਬੰਗਲੁਰੂ ਵਿੱਚ ਆਯੋਜਿਤ ਹੋਣ ਵਾਲੀ ਪਹਿਲੀ ਐਨਰਜੀ ਟ੍ਰਾਂਜ਼ਿਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਬਾਰੇ ਅੱਜ ਮੀਡੀਆ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਸਾਲ ਪ੍ਰਤਿਸ਼ਠਿਤ ਜੀ20 ਸ਼ਿਖਰ ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ। ਇਹ ਅੰਤਰਰਾਸ਼ਟਰੀ ਪੱਧਰ ‘ਤੇ ਸਹਿਯੋਗ ਕਰਨ ਲਈ ਇੱਕ ਪ੍ਰਮੁੱਖ ਮੰਚ ਹੈ।

ਜੀ20 ਮੈਂਬਰ ਗਲੋਬਲ ਸਕਲ ਘਰੇਲੂ ਉਤਪਾਦ ਦੇ ਲਗਭਗ 85% ਗਲੋਬਲ ਵਪਾਰ ਦੇ 75% ਤੋਂ ਅਧਿਕ ਹੋਰ ਵਿਸ਼ਵ ਜਨਸੰਖਿਆ ਦੇ ਲਗਭਗ ਦੋ-ਤਿਹਾਈ ਹਿੱਸੇਦਾਰੀ ਦਾ ਪ੍ਰਤੀਨਿਧੀਤਵ ਕਰਦੇ ਹਨ। ਇਹ ਸਾਰੇ ਪ੍ਰਮੁੱਖ ਅੰਤਰਰਾਸ਼ਟਰੀ ਆਰਥਿਕ ਮੁੱਦਿਆਂ ‘ਤੇ ਗਲੋਬਲ ਵਾਸਤੂਕਲਾ ਅਤੇ ਸ਼ਾਸਨ ਨੂੰ ਆਕਾਰ ਦੇਣ ਅਤੇ ਇਸ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਐਨਰਜੀ ਟ੍ਰਾਂਜ਼ਿਸ਼ਨ ਵਰਕਿੰਗ ਗਰੁੱਪ (ਈਟੀਡਬਲਿਊਜੀ) ਲਈ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਨਿਮਨਲਿਖਤ ਸ਼ਾਮਲ ਹਨ: (1) ਟੈਕਨੋਲੋਜੀ ਅੰਤਰਾਲ ਦਾ ਹਲ ਕੱਢ ਕਰਕੇ ਊਰਜਾ ਵੰਡ (ii) ਊਰਜਾ ਸੰਚਾਰ ਦੇ ਲਈ ਘੱਟ ਲਾਗਤ ਦਾ ਵਿੱਤਪੋਸ਼ਣ (iii) ਊਰਜਾ ਸੁਰੱਖਿਆ ਅਤੇ ਵਿਭਿੰਨ ਸਪਲਾਈ ਲੜੀ(iv) ਊਰਜਾ ਕੁਸ਼ਲਤਾ, ਉਯੌਗਿਕ ਪੱਧਰ ‘ਤੇ ਨਿਮਨ ਕਾਰਬਨ ਨਿਕਾਸੀ ਤੇ ਜ਼ਿੰਮੇਦਾਰੀ ਦੇ ਨਾਲ ਖਪਤ, (v) ਭਵਿੱਖ ਲਈ ਈਂਧਨ (3ਐੱਫ) ਅਤੇ (vi) ਸਵੱਛ ਊਰਜਾ ਲਈ ਜਨਤਕ ਪਹੁੰਚ ਅਤੇ ਨਿਆਂਪੂਰਣ, ਸਸਤੀ ਅਤੇ ਸਮਾਵੇਸ਼ੀ ਊਰਜਾ ਟ੍ਰਾਜ਼ਿਸ਼ਨ ਪਾਥਵੇਅ।

ਸ਼੍ਰੀ ਸਿੰਘ ਨੇ ਇਨ੍ਹਾਂ ਆਯੋਜਨਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਐਨਰਜੀ ਟ੍ਰਾਂਜ਼ਿਸ਼ਨ ਵਰਕਿੰਗ ਗਰੁੱਪ ਊਰਜਾ ਵੇਰਵਾ ਨੂੰ ਕੁਸ਼ਲਤਾਪੂਰਵਕ ਪ੍ਰਾਪਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰੇਗਾ। ਇਸ ਦੇ ਨਾਲ ਹੀ ਟੈਕਨੋਲੋਜੀ ਅੰਤਰਾਲ ਨੂੰ ਦੂਰ ਕਰਨ ਅਤੇ ਵਿੱਤ ਪੋਸ਼ਣ ਦਰ ‘ਤੇ ਵੀ ਜ਼ੋਰ ਦੇਵੇਗਾ। ਜਿਸ ਵਿੱਚ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਸੇ ਊਰਜਾ ਨਾਲ ਸਹਿਮਤੀ ਪੱਤਰ ਕੀਤੇ ਬਿਨਾ ਸਮੁਦਾਏ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਂਬੱਧ ਅਤੇ ਕਿਫਾਇਤੀ ਤਰੀਕੇ ਨਾਲ ਵੰਡ ਕੀਤੀ ਜਾ ਸਕੇ।

ਵਿਚਾਰ-ਵਟਾਂਦਰੇ ਦੇ  ਉਮੀਦ ਪਰਿਣਾਮਾਂ ਵਿੱਚ  ਆਰਡੀ20 ਪਲੈਟਫਾਰਮ (ਖੋਜ ਅਤੇ ਵਿਕਾਸ 20) ਦੇ ਤਹਿਤ ਮੋਹਰੀ ਸਹਿਯੋਗ ਯੋਜਨਾਵਾਂ ਲਈ ਸਮਝੌਤਾ, ਮਹੱਤਵਪੂਰਨ ਟੈਕਨੋਲੋਜੀਆਂ ਦੇ ਇਸਤੇਮਾਲ ਲਈ ਕਾਫੀ ਅਤੇ ਘੱਟ ਲਾਗਤ ਵਾਲੇ ਅੰਤਰਰਾਸ਼ਟਰੀ ਵਿੱਤ ਨੂੰ ਚੈਨਲਾਈਜ ਕਰਨ ਲਈ ਰੋਡਮੈਪ, ਊਰਜਾ ਸੁਰੱਖਿਆ ਅਤੇ ਵਿਭਿੰਨ ਸਪਲਾਈ ਚੇਨ ਨੂੰ ਸੁਨਿਸ਼ਚਿਤ ਕਰਨ ਲਈ ਸਮੂਹਿਕ ਯਤਨਾਂ ਦੀ ਘੋਸ਼ਣਾ ਸ਼ਾਮਲ ਹੋਵੇਗੀ।

ਨਵੇਂ ਊਰਜਾ ਸ੍ਰੋਤਾਂ ਬਾਰੇ 2030 ਤੱਕ ਊਰਜਾ ਕੁਸ਼ਲਤਾ ਵਿੱਚ ਸੁਧਾਰ ਦੀ ਗਲੋਬਲ ਦਰ ਨੂੰ ਦੋਗੁਣਾ ਕਰਨ ਦੇ ਲਈ ਰੋਡਮੈਪ, ਜੈਵ-ਊਰਜਾ ਸਹਿਯੋਗ ਨੂੰ ਵਧਾਉਣ ਅਤੇ ਨਵਿਆਉਣਯੋਗ ਊਰਜਾ ਨੂੰ ਹੁਲਾਰਾ ਦੇਣ ਲਈ ਕਾਰਜ ਯੋਜਨਾ ਅਤੇ ਉੱਚਿਤ, ਸਸਤੀ ਅਤੇ ਸਮਾਵੇਸ਼ੀ ਊਰਜਾ ਵੰਡ ਦਾ ਸਹਿਯੋਗ ਕਰਨ ਲਈ ਗਲੋਬਲ ਸਰਵਉੱਤਮ ਕਾਰਜ ਪ੍ਰਣਾਲੀਆਂ ‘ਤੇ ਸਿਫਾਰਿਸ਼ਾਂ ਆਦਿ ਪ੍ਰਮੁੱਖ ਉਪਾਅ ਹਨ। ਨਾਲ ਹੀ ਪਹਿਲੇ ਈਟੀਡਬਲਿਊਜੀ  ਵਿੱਚ ਕਾਰਬਨ ਕੈਪਚਰ, ਯੂਟੀਲਾਈਜੇਸ਼ਨ ਐਂਡ ਸਟੋਰੇਜ (ਸੀਸੀਯੂਐੱਸ) ‘ਤੇ ਇੱਕ ਉੱਚ ਪੱਧਰੀ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ।

ਮੀਟਿੰਗ ਸ਼ੁੱਧ-ਜ਼ੀਰੋ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਕਾਰਬਨ ਕੈਪਚਰ, ਉਪਯੋਗ ਅਤੇ ਭੰਡਾਰਣ ਦੇ ਮਹੱਤਵ ਨੂੰ ਉਜਾਗਰ ਕਰਨ ‘ਤੇ ਕੇਂਦ੍ਰਿਤ ਹੋਵੇਗੀ। ਨਿਯੋਜਿਤ ਊਰਜਾ ਵੰਡ ਮੰਤਰੀ ਪੱਧਰੀ ਮੀਟਿੰਗ(ਈਟੀਐੱਮਐੱਮ) ਲਈ ਏਜੰਡਾ ਨਿਰਧਾਰਿਤ ਕਰਨ ਅਤੇ ਕਾਰਜ ਖੇਤਰਾਂ ਦੀ ਪਹਿਚਾਣ ਕਰਨ ਦੇ ਉਦੇਸ਼ ਨਾਲ ਈਟੀਡਬਲਿਊਜੀ ਚਾਰ ਕਾਰਜਕਾਰੀ ਸਮਹੂ ਦੀ ਮੀਟਿੰਗ ਆਯੋਜਿਤ ਕਰੇਗਾ।

ਮੀਟਿੰਗ ਨਿਮਨਅਨੁਸਾਰ ਹੋਵੇਗੀ:

ਪਹਿਲੀ ਈਟੀਡਬਲਿਊਜੀ ਮੀਟਿੰਗ- ਬੰਗਲੁਰੂ 5-7 ਫਰਵਰੀ, 2023 

ਦੂਜੀ ਈਟੀਡਬਲਿਊਜੀ ਮੀਟਿੰਗ- ਗਾਂਧੀਨਗਰ, 2-4 ਅਪ੍ਰੈਲ, 2023 

ਤੀਜੀ ਈਟੀਡਬਲਿਊਜੀ ਮੀਟਿੰਗ – ਮੁੰਬਈ, 15-17 ਮਈ, 2023

ਚੌਥੀ ਈਟੀਡਬਲਿਊਜੀ ਮੀਟਿੰਗ – ਗੋਆ, 19-20 ਜੁਲਾਈ, 2023

 ਈਟੀਐੱਮਐੱਮ- ਗੋਆ, 22 ਜੁਲਾਈ, 2023

ਭਾਰਤ 19 ਦੇਸਾਂ, ਯੂਰਪੀ ਸੰਘ ਅਤੇ 9 ਮਹਿਮਾਨ ਦੇਸ਼ਾਂ ਦੇ 150+ ਪ੍ਰਤੀਨਿਧੀਆਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਦੇ ਇਲਾਵ, ਪ੍ਰਮੁੱਖ ਅੰਤਰਰਾਸ਼ਟਰੀ ਸੰਗਠਨ ਅਤੇ ਖੇਤਰੀ ਸੰਗਠਨ ਅਤੇ ਸਿੱਖਿਆ ਭਾਗੀਦਾਰ ਮੀਟਿੰਗ ਦਾ ਹਿੱਸਾ ਹੋਣਗੇ।

ਭਾਰਤ ਦੀ ਜੀ20 ਪ੍ਰਧਾਨਗੀ ਸਾਰੀਆਂ ਲਈ ਇੱਕ ਸਥਾਈ ਭਵਿੱਖ ਬਣਾਉਣ ਵਿੱਚ ਸਹਾਇਤਾ ਕਰਨ ਲਈ ਮੈਂਬਰ ਦੇਸ਼ਾਂ ਦਰਮਿਆਨ ਟ੍ਰਸਟੀਸ਼ਿਪ ਦੀ ਭਾਵਨਾ ਨੂੰ ਸਾਂਝਾ ਕਰੇਗੀ ਅਤੇ ਇਸ ਵਿੱਚ ਸਹਿਯੋਗ ਦੇਵੇਗੀ ਅਤੇ ਇਸ ਦਾ ਨਿਰਮਾਣ ਵੀ ਕਰੇਗੀ।

***

ਐੱਸਐੱਸ/ਆਈਜੀ



(Release ID: 1896050) Visitor Counter : 128