ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਓਐੱਮਐੱਸਐੱਸ (ਡੀ) ਦੇ ਤਹਿਤ ਫੂਡ ਕਾਰਪੋਰੇਸ਼ਨ ਆਵ੍ ਇੰਡੀਆ ਦੁਆਰਾ 22 ਰਾਜਾਂ ਵਿੱਚ ਈ-ਨੀਲਾਮੀ ਦੇ ਪਹਿਲੇ ਦਿਨ 8.88 ਐੱਲਐੱਮਟੀ ਕਣਕ ਵੇਚੀ ਗਈ


ਪਹਿਲੀ ਈ-ਨੀਲਾਮੀ ਵਿੱਚ 1100 ਤੋਂ ਅਧਿਕ ਬੋਲੀ ਕਰਤਾਵਾਂ ਨੇ ਹਿੱਸਾ ਲਿਆ

Posted On: 02 FEB 2023 10:26AM by PIB Chandigarh

ਫੂਡ ਕਾਰਪੋਰੇਸ਼ਨ ਆਵ੍ ਇੰਡੀਅ ਨੇ ਪਹਿਲੀ ਈ-ਨੀਲਾਮੀ ਵਿੱਚ ਮੁਕਤ ਬਜ਼ਾਰ ਵਿਕਰੀ ਯੋਜਨਾ (ਘਰੇਲੂ) ਦੇ ਤਹਿਤ ਵਿਭਿੰਨ ਜ਼ਰੀਆ ਕੇਂਦਰੀ ਪੂਲ ਸਟਾਕ ਰਾਹੀਂ ਈ-ਨੀਲਾਮੀ ਦੇ ਲਈ ਨਿਰਧਾਰਿਤ 23 ਐੱਲਐੱਮਟੀ ਕਣਕ ਭੰਡਾਰਨ ਵਿੱਚੋਂ 22.0 ਐੱਲਐੱਮਟੀ ਦੀ ਪੇਸ਼ਕਸ਼ ਕੀਤੀ। ਉਕਤ ਪਹਿਲ ਈ-ਨੀਲਾਮੀ ਇੱਕ ਫਰਵਰੀ 2023 ਨੂੰ ਹੋਈ। ਪਹਿਲੀ ਈ-ਨੀਲਾਮੀ ਵਿੱਚ ਹਿੱਸਾ ਲੈਣ ਦੇ ਲਈ 100 ਤੋਂ ਅਧਿਕ ਬੋਲੀ-ਕਰਤਾਵਾਂ ਹਾਜ਼ਰ ਸਨ। 22 ਰਾਜਾਂ ਵਿੱਚ ਈ-ਨੀਲਾਮੀ ਦੇ ਪਹਿਲੇ ਦਿਨ ਕਣਕ ਦੀ 8.88 ਐੱਲਐੱਮਟੀ ਦੀ ਮਾਤਰਾ ਵੇਚੀ ਗਈ।

ਰਾਜਸਥਾਨ ਵਿੱਚ, ਬੋਲੀ ਦੋ ਫਰਵਰੀ, 2023 ਨੂੰ ਆਯੋਜਿਤ ਕੀਤੀ ਜਾਵੇਗੀ।

ਈ-ਨੀਲਾਮੀ ਰਾਹੀਂ ਕਣਕ ਦੀ ਵਿਕਰੀ ਪੂਰੇ ਦੇਸ਼ ਵਿੱਚ ਮਾਰਚ 2023 ਦੇ ਦੂਸਰੇ ਹਫ਼ਤੇ ਤੱਕ ਹਰੇਕ ਬੁੱਧਵਾਰ ਨੂੰ ਦੋ ਵਜੇ ਤੱਕ ਜਾਰੀ ਰਹੇਗੀ।

ਭਾਰਤ ਸਰਕਾਰ ਨੇ ਸਰਕਾਰੀ ਪੀਐੱਸਯੂ/ਸਹਿਕਾਰੀ ਕਮੇਟੀਆਂ/ਸੰਘਾਂ ਜਿਹੇ ਕੇਂਦਰੀ ਭੰਡਾਰ, ਐੱਨਸੀਸੀਐੱਫ ਅਤੇ ਨੈਫੇਡ ਨੂੰ ਕਣਕ ਨੂੰ ਆਟੇ ਵਿੱਚ ਪਰਿਵਰਤਨ ਕਰਨ ਦੇ ਲਈ ਤਿੰਨ ਰੁਪਏ ਪ੍ਰਤੀ ਕੁਇੰਟਲ ਦੀ ਰਿਆਇਤੀ ਦਰ ’ਤੇ ਈ-ਨੀਲਾਮੀ ਦੇ ਬਿਨਾ ਵਿਕਰੀ ਦੇ ਲਈ 2350 ਐੱਲਐੱਮਟੀ ਕਣਕ ਰਿਜ਼ਰਵ ਕੀਤੀ ਹੈ ਅਤੇ ਇਸ ਨੂੰ 29.50 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਅਧਿਕਤਮ ਖੁਦਰਾ ਮੁੱਲ ’ਤੇ ਜਨਤਾ ਨੂੰ ਵਿਕਰੀ ਕਰਨ ਦੇ ਲਈ ਦਿੱਤੀ ਹੈ। ਐੱਨਸੀਸੀਐੱਫ ਨੂੰ ਉਪਰੋਕਤ ਯੋਜਨਾ ਦੇ ਤਹਿਤ 7 ਰਾਜਾਂ ਵਿੱਚ 50,000  ਮੀਟ੍ਰਿਕ ਟਨ ਕਣਕ ਉਠਾਉਣ ਦੀ ਅਨੁਮਤੀ ਦਿੱਤੀ ਗਈ ਹੈ। ਦੇਸ਼ ਭਰ ਵਿੱਚ ਆਟੇ ਦੀ ਕੀਮਤ ਨੂੰ ਘੱਟ ਕਰਨ ਦੇ ਲਈ ਇਸ ਯੋਜਨਾ ਦੇ ਤਹਿਤ ਨੇਫੇਡ ਨੂੰ 01 ਐੱਲਐੱਮਟੀ ਕਣਕ ਅਤੇ ਕੇਂਦਰੀ ਭੰਡਾਰ ਨੂੰ 01 ਐੱਲਐੱਮਟੀ ਕਣਕ ਦੀ ਵੰਡੀ ਹੈ। 

ਓਐੱਮਐੱਸਐੱਸ (ਡੀ) ਯੋਜਨਾ ਰਾਹੀਂ ਦੋ ਮਹੀਨੇ ਦੀ ਅਵਧੀ ਦੇ ਅੰਦਰ ਕਈ ਚੈਨਲਾਂ ਰਾਹੀਂ ਬਜ਼ਾਰ ਵਿੱਚ 30 ਐੱਲਐੱਮਟੀ ਕਣਕ ਪਹੁੰਚਾਉਣ ਨਾਲ ਵਿਆਪਕ ਪਹੁੰਚ ਦੇ ਨਾਲ-ਨਾਲ ਕਣਕ ਅਤੇ ਆਟੇ ਦੀਆਂ ਵਧਦੀਆਂ ਕੀਮਤਾਂ ’ਤੇ ਤਤਕਾਲ ਪ੍ਰਭਾਵ ਪਵੇਗਾ ਅਤੇ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲੇਗੀ ਅਤੇ ਆਮ ਆਦਮੀ ਨੂੰ ਬਹੁਤ ਰਾਹਤ ਮਿਲੇਗੀ।

ਦੇਸ਼ ਵਿੱਚ ਕਣਕ ਅਤੇ ਆਟੇ  ਦੀਆਂ ਵਧਦੀਆਂ ਕੀਮਤਾਂ ਨੂੰ ਕੰਟਰੋਲ ਵਿੱਚ ਰੱਖਣ ਦੇ ਲਈ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਮੰਤਰੀਆਂ ਦੇ ਸਮੂਹ ਨੇ ਕੁਝ ਸਿਫਾਰਿਸ਼ਾਂ ਕੀਤੀਆਂ, ਜਿਨ੍ਹਾਂ ਦਾ ਫੂਡ ਅਤੇ ਜਨਤਕ ਵੰਡ ਵਿਭਾਗ ਦੁਆਰਾ ਪਾਲਨ ਕੀਤਾ ਜਾ ਰਿਹਾ ਹੈ।

 

******

ਏਡੀ/ਐੱਨਐੱਸ



(Release ID: 1895778) Visitor Counter : 106