ਵਿੱਤ ਮੰਤਰਾਲਾ

ਨੋਮੀਨਲ ਜੀਡੀਪੀ ਵਿੱਤ ਸਾਲ 2022-23 ਵਿੱਚ 15.4 ਪ੍ਰਤੀਸ਼ਤ ਤੱਕ ਵਧੇਗੀ


ਵਾਸਤਵਿਕ ਜੀਡੀਪੀ ਵਿੱਤ ਸਾਲ 2022-23 ਵਿੱਚ 7 ਪ੍ਰਤੀਸ਼ਤ ਤੱਕ ਵਧੇਗੀ

ਖੇਤੀਬਾੜੀ ਖੇਤਰ ਵਿੱਤ ਸਾਲ 2022-23 ਵਿੱਚ 3.5 ਪ੍ਰਤੀਸ਼ਤ ਤੱਕ ਵਧੇਗਾ

ਉਦਯੋਗ ਵਿੱਚ 4.1 ਪ੍ਰਤੀਸ਼ਤ ਤੱਕ ਦਾ ਮਾਮੂਲੀ ਵਾਧਾ

ਸੇਵਾ ਖੇਤਰ ਵਿੱਤ ਸਾਲ 2021-22 ਵਿੱਚ 8.4 ਪ੍ਰਤੀਸ਼ਤ ਦੀ ਤੁਲਨਾ ਵਿੱਚ ਵਿੱਤ ਸਾਲ 2022-23 ਵਿੱਚ 9.1 ਪ੍ਰਤੀਸ਼ਤ ਦੀ ਸਾਲ-ਦਰ-ਸਾਲ ਵਾਧੇ ਨਾਲ ਵਾਪਸੀ ਕਰੇਗਾ

ਨਿਰਯਾਤ ਵਿੱਚ ਵਿੱਤ ਸਾਲ 2023 ਵਿੱਚ 12.5 ਪ੍ਰਤੀਸ਼ਤ ਦਾ ਵਾਧਾ

Posted On: 01 FEB 2023 1:01PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ 01 ਫਰਵਰੀ, 2023 ਨੂੰ ਸੰਸਦ ਵਿੱਚ ਕੇਂਦਰੀ ਬਜਟ 2023-24 ਪੇਸ਼ ਕਰਦੇ ਹੋਏ ਕਿਹਾ, ‘‘ਹੋਰ ਉੱਭਰਦੀਆਂ ਹੋਈਆਂ ਅਰਥਵਿਵਸਥਾਵਾਂ ਦੀ ਤੁਲਨਾ ਵਿੱਚ ਭਾਰਤ ਦੀ ਅਰਥਵਿਵਸਥਾ ਆਲਮੀ ਬਿਖਰਾਅ ਤੋਂ ਅੰਸ਼ਿਕ ਰੂਪ ਨਾਲ ਆਪਣੇ ਵਿਸ਼ਾਲ ਘਰੇਲੂ ਬਜ਼ਾਰ ਅਤੇ ਆਪਣੀ ਮੁੱਲ ਚੇਨ ਅਤੇ ਵਪਾਰਕ ਪ੍ਰਵਾਹ ਨਾਲ ਮੁਕਾਬਲਤਨ ਵਧੇਰੇ ਲਚਕੀਲੇ ਤੌਰ 'ਤੇ ਏਕੀਕ੍ਰਿਤ ਹੋਣ ਕਰਕੇ, ਇਹ ਮੁਕਾਬਲਤਨ ਸੁਰੱਖਿਅਤ ਬਣੀ ਰਹੀ।"

ਵਿੱਤੀ ਨੀਤੀਗਤ ਸਟੇਟਮੈਂਟਾਂ ਅਨੁਸਾਰ ਵਿੱਤ ਸਾਲ 2022-23 ਵਿੱਚ ਨਾਂਮਾਤਰ ਜੀਡੀਪੀ ਦੇ ਸਾਲ-ਦਰ-ਸਾਲ 15.4 ਪ੍ਰਤੀਸ਼ਤ ਵਧਣ ਦਾ ਅਨੁਮਾਨ ਹੈ, ਜਦੋਂਕਿ ਵਿੱਤ ਸਾਲ 2021-22 ਵਿੱਚ ਇਹ ਵਾਧਾ 19.5 ਪ੍ਰਤੀਸ਼ਤ ਸੀ। ਵਾਸਤਵਿਕ ਜੀਡੀਪੀ ਦੇ ਵਿੱਤ ਸਾਲ 2020-21 ਵਿੱਚ 8.7 ਪ੍ਰਤੀਸ਼ਤ ਦੀ ਤੁਲਨਾ ਵਿੱਚ ਸਾਲ-ਦਰ-ਸਾਲ 7 ਪ੍ਰਤੀਸ਼ਤ ਤੱਕ ਵਧਣ ਦਾ ਅਨੁਮਾਨ ਹੈ।

ਖੇਤੀਬਾੜੀ ਖੇਤਰ ਵਿੱਚ ਮਜ਼ਬੂਤ ਵਾਧਾ

ਵਿੱਤੀ ਨੀਤੀਗਤ ਸਟੇਟਮੈਟਾਂ ਵਿੱਚ ਦਰਸਾਇਆ ਗਿਆ ਹੈ ਕਿ ਵਿੱਤ ਸਾਲ 2022-23 ਵਿੱਚ ਭਾਰਤੀ ਖੇਤੀਬਾੜੀ ਖੇਤਰ ਦੇ 3.5 ਪ੍ਰਤੀਸ਼ਤ ਤੱਕ ਵਧਣ ਦਾ ਅਨੁਮਾਨ ਹੈ। ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਇਲਾਵਾ ਭਾਰਤ ਹਾਲ ਹੀ ਦੇ ਸਾਲਾਂ ਵਿੱਚ ਖੇਤੀਬਾੜੀ ਉਤਪਾਦਾਂ ਦੇ ਸ਼ੁੱਧ ਨਿਰਯਾਤਕ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ। ਵਿੱਤ ਸਾਲ 2022-23 ਦੇ ਦੌਰਾਨ ਖੇਤੀਬਾੜੀ ਨਿਰਯਾਤ ਵਧ ਕੇ 50.2 ਬਿਲੀਅਨ ਡਾਲਰ ਹੋ ਗਿਆ। ਦੇਸ਼ ਵਿੱਚ ਕੁੱਲ ਖਰੀਫ਼ ਖੁਰਾਕ ਉਤਪਾਦਨ 149.9 ਮਿਲੀਅਨ ਟਨ ਜ਼ਿਆਦਾ ਰਹਿਣ ਦਾ ਅਨੁਮਾਨ ਹੈ, ਜੋ ਕਿ ਪਿਛਲੇ ਪੰਜ ਸਾਲਾਂ ਦੇ ਔਸਤ ਖਰੀਫ਼ ਖੁਰਾਕ ਉਤਪਾਦਨ ਤੋਂ ਜ਼ਿਆਦਾ ਹੈ। ਹਾਲਾਂਕਿ ਧਾਨ ਦੀ ਬੀਜਾਈ ਦਾ ਖੇਤਰਫਲ ਲਗਭਗ 20 ਲੱਖ ਹੈਕਟੇਅਰ ਸੀ, ਜੋ ਸਾਲ 2021 ਦੀ ਤੁਲਨਾ ਵਿੱਚ ਘੱਟ ਹੈ।

ਰੱਬੀ ਦੀ ਬੀਜਾਈ ਵਿੱਚ ਹੋਈ ਚੰਗੀ ਪ੍ਰਗਤੀ ਦੀ ਸਹਾਇਤਾ ਨਾਲ ਖੇਤੀਬਾੜੀ ਖੇਤਰ ਵਿੱਚ ਵਾਧਾ ਹੋਣ ਦੀ ਵਿਆਪਕ ਸੰਭਾਵਨਾ ਹੈ। ਰੱਬੀ ਦੀ ਬੀਜਾਈ ਦਾ ਖੇਤਰਫਲ ਪਿਛਲੇ ਸਾਲ ਦੀ ਤੁਲਲਾ ਵਿੱਚ ਜ਼ਿਆਦਾ ਰਿਹਾ ਹੈ। ਇਸ ਦੀ ਬਦੌਲਤ ਗ੍ਰਾਮੀਣ ਅਰਥਵਿਵਸਥਾ ਵਿੱਚ ਸੁਧਾਰ ਹੋਇਆ ਹੈ।

ਉਦਯੋਗ-ਵਿਕਾਸ ਦੇ ਵਾਹਕ

ਵਿੱਤ ਸਾਲ 2022-23 ਵਿੱਚ 4.1 ਪ੍ਰਤੀਸ਼ਤ ਦਾ ਮਾਮੂਲੀ ਵਾਧਾ ਦੇਖਿਆ ਗਿਆ, ਜਦੋਂਕਿ ਵਿੱਤ ਸਾਲ 2021-22 ਵਿੱਚ ਇਹ ਵਾਧਾ 10.3 ਪ੍ਰਤੀਸ਼ਤ ਦਰਜ ਕੀਤਾ ਗਿਆ ਸੀ। ਘਰੇਲੂ ਆਟੋ ਖੇਤਰ ਦੀ ਵਿਕਰੀ ਵਿੱਚ ਦਸੰਬਰ, 2022 ਵਿੱਚ ਸਾਲ-ਦਰ-ਸਾਲ 5.2 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਅਤੇ ਵਿੱਤ ਸਾਲ 2022-23 ਦੀ ਤੀਜੀ ਤਿਮਾਹੀ ਵਿੱਚ ਘਰੇਲੂ ਟਰੈਕਟਰ, ਦੋ ਪਹੀਆ  ਅਤੇ ਤਿੰਨ ਪਹੀਆ ਵਾਹਨਾਂ ਦੀ ਵਿਕਰੀ ਵਿੱਚ ਜ਼ਬਰਦਸਤ ਵਾਧਾ ਹੋਇਆ, ਜੋ ਗ੍ਰਾਮੀਣ ਮੰਗ ਵਿੱਚ ਹੋਏ ਸੁਧਾਰ ਦਾ ਪ੍ਰਤੀਕ ਹੈ।

ਸੇਵਾ ਖੇਤਰ ਵਾਧੇ ਦਾ ਵਾਹਕ

ਸੇਵਾ ਖੇਤਰ ਦੀ ਵਿੱਤ ਸਾਲ 2022-23 ਵਿੱਚ 9.1 ਪ੍ਰਤੀਸ਼ਤ ਦੇ ਸਾਲ-ਦਰ-ਸਾਲ ਵਾਧੇ ਨਾਲ ਵਾਪਸੀ ਹੋਵੇਗੀ। ਵਿੱਤ ਸਾਲ 2021-22 ਵਿੱਚ ਇਸ ਵਿੱਚ 8.4 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ। ਖਪਤ ਵਿੱਚ ਹੋਏ ਤੀਬਰ ਵਾਧੇ ਸੰਪਰਕ ਪ੍ਰਧਾਨ ਸੇਵਾਵਾਂ ਦੀ ਵਧਦੀ ਮੰਗ ਦੇ ਕਾਰਨ ਵੀ ਹੋਏ ਹਨ। ਜਿਸ ਦੇ ਬਾਅਦ ਵਿਸ਼ਵ ਦੇ ਸਭ ਤੋਂ ਵੱਡੇ ਟੀਕਾਕਰਨ ਪ੍ਰੋਗਰਾਮ ਦਾ ਸਥਾਨ ਰਿਹਾ। ਮੰਗ ਦੇ ਸਬੰਧ  ਵਿੱਚ ਨਿੱਜੀ ਖਪਤ ਵਿੱਚ ਨਿਰੰਤਰ ਵਾਧਾ ਦੇਖਿਆ ਗਿਆ। ਵਿੱਤ ਸਾਲ 2021-22  ਵਿੱਚ ਇਹ 7.9 ਪ੍ਰਤੀਸ਼ਤ ਰਹੀ। ਵਿੱਤ ਸਾਲ 2022-23 ਵਿੱਚ ਇਸ ਦੇ 7.7 ਪ੍ਰਤੀਸ਼ਤ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ।

ਨਿਰਯਾਤ

ਸਪਲਾਈ ਚੇਨ ਵਿੱਚ ਨਿਰੰਤਰ ਰੁਕਾਵਟਾਂ ਅਤੇ ਅਨਿਸ਼ਚਤ ਭੂ-ਰਾਜਨੀਤਿਕ ਵਾਤਾਵਰਨ ਦੇ ਬਾਵਜੂਦ ਵਿੱਤ ਵਰ੍ਹੇ 2022-23 ਦੇ ਦੌਰਾਨ ਨਿਰਯਾਤ ਵਿੱਚ 12.5 ਪ੍ਰਤੀਸ਼ਤ ਦਾ ਵਾਧਾ ਹੋਣ ਦਾ ਅਨੁਮਾਨ ਹੈ। ਵਿੱਤ ਵਰ੍ਹੇ 2022-23 ਵਿੱਚ ਜੀਡੀਪੀ ਵਿੱਚ ਨਿਰਯਾਤ ਦੇ ਹਿੱਸੇ ਵਿੱਚ ਵੀ (2011-12 ਦੇ ਮੁੱਲ ’ਤੇ) 22.7 ਪ੍ਰਤੀਸ਼ਤ ਵਾਧਾ ਹੋਵੇਗਾ ਜਦੋਂ ਕਿ ਵਿੱਤ ਸਾਲ 2021-22 ਵਿੱਚ ਇਹ 21.5 ਪ੍ਰਤੀਸ਼ਤ ਰਹੀ ਸੀ।

ਵਾਧੇ ਦਾ ਦ੍ਰਿਸ਼ਟੀਕੋਣ

ਵਿੱਤੀ ਨੀਤੀਗਤ ਸਟੇਟਮੈਂਟਾਂ ਵਿੱਚ ਦੇਖਿਆ ਗਿਆ ਹੈ ਕਿ ਵਿੱਤ ਸਾਲ 2023-24 ਵਿੱਚ ਵਾਧੇ ਨੂੰ ਠੋਸ ਘਰੇਲੂ ਮੰਗ ਅਤੇ ਪੂੰਜੀਗਤ ਨਿਵੇਸ਼ ਵਿੱਚ ਵਾਧੇ ਦੀ ਸਹਾਇਤਾ ਮਿਲੇਗੀ। ਮੌਜੂਦਾ ਵਾਧੇ ਦੇ ਪਥ ਨੂੰ ਅਰਥਵਿਵਸਥਾ ਦੀ ਕੁਸ਼ਲਤਾ ਅਤੇ ਪਾਰਦਰਸ਼ਿਤਾ ਨੂੰ ਵਧਾਉਣ ਵਾਲੇ ਆਈਬੀਸੀ ਅਤੇ ਜੀਐੱਸਟੀ ਵਰਗੇ ਵਿਭਿੰਨ ਬੁਨਿਆਦੀ ਬਦਲਾਵਾਂ ਅਤੇ ਸੁਨਿਸ਼ਚਿਤ ਵਿੱਤੀ ਅਨੁਸ਼ਾਸਨ ਅਤੇ ਬਿਹਤਰ ਅਨੁਪਾਲਣ ਨਾਲ ਸਹਾਇਤਾ ਮਿਲੇਗੀ।

ਭਾਰਤ ਦਾ ਜਨਤਕ ਡਿਜੀਟਲ ਬੁਨਿਆਦੀ ਢਾਂਚਾ ਵਿਸਥਾਰ ਨਿਮਨ ਆਮਦਨ ਵਾਲੇ ਪਰਿਵਾਰਾਂ, ਸੂਖਮ ਅਤੇ ਲਘੂ ਕਾਰੋਬਾਰਾਂ ਅਤੇ ਅਰਥਵਿਵਸਥਾ ਦੇ ਤੇਜ ਰਸਮੀਕਰਨ ਲਈ ਵਿੱਤੀ ਸਮਾਵੇਸ਼ਨ ਵਿੱਚ ਤੇਜ਼ੀ ਦਾ ਮਾਰਗ ਦਰਸ਼ਕ ਕਰ ਰਿਹਾ ਹੈ। ਇਹ ਦੋ ਕਾਰਕ -ਬੈਲੇਂਸ ਸ਼ੀਟ ਦੀ ਮਜ਼ਬੂਤੀ ਅਤੇ ਡਿਜੀਟਲ ਪ੍ਰਗਤੀ-ਮਿਲ ਕੇ  ਨਾ ਕੇਵਲ ਵਿੱਤੀ ਵਰ੍ਹਿਆਂ 2023-24 ਲਈ ਹੀ, ਬਲਕਿ ਆਉਣ ਵਾਲੇ ਸਾਲਾਂ ਲਈ ਵੀ ਵਾਧੇ ਦੀ ਦਿਸ਼ਾ ਵਿੱਚ ਬਦਲਾਅਕਾਰੀ ਸਿੱਧ ਹੋਣਗੇ।

ਪ੍ਰਧਾਨ ਮੰਤਰੀ ਗਤੀਸ਼ਕਤੀ, ਰਾਸ਼ਟਰੀ ਲੌਜਿਸਟਿਕਸ ਨੀਤੀ ਅਤੇ ਪੀਐੱਲਆਈ ਯੋਜਨਾ ਵਰਗੀਆਂ ਕ੍ਰਾਂਤੀਕਾਰੀ ਯੋਜਨਾਵਾਂ ਨਾਲ ਨਿਰੰਤਰ ਆਰਥਿਕ ਵਾਧਾ ਅਤੇ ਬਿਹਤਰ ਲਚਕੀਲੇਪਣ ਲਈ ਮੁੱਲ ਸੀਰੀਜ਼ ਵਿੱਚ ਲਾਗਤ ਵਿੱਚ ਕਮੀ ਲਿਆਉਂਦੇ ਹੋਏ ਢਾਂਚਾਗਤ ਅਤੇ ਨਿਰਮਾਣ ਅਧਾਰ ਨੂੰ ਮਜ਼ਬੂਤੀ ਮਿਲੇਗੀ।

****

ਆਰਐੱਮ/ਬੀਬੀ/ਪੀਐੱਮ



(Release ID: 1895455) Visitor Counter : 135