ਪੰਚਾਇਤੀ ਰਾਜ ਮੰਤਰਾਲਾ
azadi ka amrit mahotsav

ਪੰਚਾਇਤੀ ਰਾਜ ਮੰਤਰਾਲਾ 30 ਜਨਵਰੀ ਨੂੰ ਇੱਕ ਦਿਨਾਂ ਵਿਚਾਰ-ਵਟਾਂਦਰਾ ਬੈਠਕ “ਮੰਥਨ: ਨਵੇਂ ਮਾਰਗ ਦਾ ਚਿਤਰਣ” ਦਾ ਆਯੋਜਨ ਕਰ ਰਿਹਾ ਹੈ


ਵਿਭਿੰਨ ਹਿਤਧਾਰਕ ਅਧਿਕ ਪ੍ਰਭਾਵੀ ਈ-ਗ੍ਰਾਮ ਸਵਰਾਜ 2.0 ਐਪਲੀਕੇਸ਼ਨ ਦੇ ਨਿਰਮਾਣ ’ਤੇ ਵਿਚਾਰ-ਵਟਾਂਦਰਾ ਕਰਨਗੇ

Posted On: 28 JAN 2023 11:39AM by PIB Chandigarh

ਭਾਰਤ ਵਿੱਚ ਲਗਾਤਾਰ ਵਿਕਸਿਤ ਹੋ ਰਹੇ ਡਿਜੀਟਲ ਪਰਿਦ੍ਰਿਸ਼ ਦੇ ਨਾਲ, ਗ੍ਰਾਮੀਣ ਖੇਤਰਾਂ ਨੇ ਵੀ ਸਰਕਾਰ ਦੁਆਰਾ ਬਿਹਤਰ ਈ-ਸ਼ਾਸਨ ਮੰਚ ਦੀ ਜ਼ਰੂਰਤ ਮਹਿਸੂਸ ਕੀਤੀ ਹੈ। ਇਸ ਦੇ ਲਈ ਪੰਚਾਇਤੀ ਰਾਜ ਮੰਤਰਾਲਾ “ਅਧਿਕਤਮ ਸ਼ਾਸਨ-ਨਿਊਨਤਮ ਸਰਕਾਰ” ਦੇ ਨੀਤੀਗਤ ਉਦੇਸ਼ ਦੇ ਨਾਲ ‘ਅਗਲੀ ਪੀੜ੍ਹੀ’ ਦੇ ਸੁਧਾਰਾ ਨੂੰ ਅੱਗੇ ਵਧਾਉਣ ਵਾਲੀ ਡਿਜੀਟਲ ਟੈਕਨੋਲੋਜੀ ਦਾ ਉਪਯੋਗ ਕਰਨ ਦੇ ਸਬੰਧ ਵਿੱਚ 30 ਜਨਵਰੀ 2023 ਨੂੰ ਨਵੀਂ ਦਿੱਲੀ ਵਿੱਚ ਇੱਕ ਦਿਨਾਂ ਵਿਚਾਰ-ਵਟਾਂਦਰਾ ਬੈਠਕ ‘ਮੰਥਨ: ਨਵੇਂ ਮਾਰਗਾਂ ਦਾ ਚਿੱਤਰਣ’ ਦਾ  ਆਯੋਜਨ ਕਰ ਰਿਹਾ ਹੈ। ਇਸ ਦਾ ਉਦੇਸ਼ ਮੁੱਖ ਰੂਪ ਨਾਲ ਈ-ਗ੍ਰਾਮ ਸਵਰਾਜ ਦੇ ਆਪਣੇ ਮੌਜੂਦਾ ਈ-ਗਵਰਨੈਂਸ ਐਪਲੀਕੇਸ਼ਨਾਂ ਵਿੱਚ ਸੁਧਾਰ ਦੇ ਲਈ ਵਿਚਾਰ-ਵਟਾਂਦਰਾ ਅਤੇ ਰੋਡਮੈਪ ਵਿਕਸਿਤ ਕਰਨਾ ਹੈ।

ਇਹ ਸੰਮੇਲਨ ਅਧਿਕ ਪ੍ਰਭਾਵੀ ਈ-ਗ੍ਰਾਮ ਸਵਰਾਜ 2.0 ਨਿਰਮਾਣ ਦੇ ਲਈ ਅੱਗੇ ਦੇ ਰਸਤੇ ’ਤੇ ਇੱਕ ਆਮ ਸਮਝ ਵਿਕਸਿਤ ਕਰਨ, ਪਹੁੰਚ ਦੇ ਪ੍ਰਮੁਖ ਮਾਪਦੰਡਾਂ ’ਤੇ ਮੰਤਰਾਲੇ ਦੇ ਈ-ਸ਼ਾਸਨ ਐਪਲੀਕੇਸ਼ਨਾਂ ਦੇ ਪੈਮਾਨੇ ਅਤੇ ਦਾਇਰੇ ਨੂੰ ਬਦਲਣ, ਸਮੱਗਰੀ ਦੀ ਉਪਲਬਧਤਾ, ਉਪਯੋਗ ਵਿੱਚ ਅਸਾਨੀ, ਸੂਚਨਾ ਸੁਰੱਖਿਆ ਅਤੇ ਗੁਪਤਨੀਅਤਾ, ਏਕੀਕ੍ਰਤ ਸੇਵਾ ਵੰਡ ਆਦਿ ਦੇ ਸਬੰਧ ਵਿੱਚ ਸਮੁੱਚੀ ਇਨਪੁੱਟ ਦਾ ਪਤਾ ਲਗਾਏਗਾ, ਜਿਸ ਨਾਲ ਨਾ ਕੇਵਲ ਐਪਲੀਕੇਸ਼ਨਾਂ ਦਾ ਸੁਧਾਰ ਕੁਸ਼ਲ ਤਰੀਕੇ ਨਾਲ ਕੀਤਾ ਜਾ ਸਕੇ ਬਲਕਿ, ਪੰਚਾਇਤੀ ਰਾਜ ਸੰਸਥਾਨਾਂ (ਪੀਆਰਆਈ) ਦੇ ਦੈਨਿਕ ਕਾਰਜਾਂ ਨੂੰ ਵੀ ਸਰਲ ਬਣਾਇਆ ਜਾ ਸਕੇ।

ਇਸ ਪ੍ਰੋਗਰਾਮ ਵਿੱਚ ਰਾਸ਼ਟਰੀ/ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੰਗਠਨਾਂ ਦੇ ਉਦਯੋਗ ਮਾਹਰਾਂ, ਵਿਭਿੰਨ ਰਾਜਾਂ ਦੇ ਪ੍ਰਤੀਨਿਧੀ/ਸੀਨੀਅਰ ਅਧਿਕਾਰੀ ਅਤੇ ਨੀਤੀ ਨਿਰਮਾਤਾ ਅਤੇ ਸ਼ਾਸਨ ਖੇਤਰ ਦੇ ਰਿਸੋਰਸ ਪਰਸਨ ਹਿੱਸਾ ਲੈਣਗੇ। ਮੰਥਨ ਸੰਮੇਲਨ ਦਾ ਸਿੱਧਾ ਪ੍ਰਸਾਰਣ ਸੋਮਵਾਰ, 30 ਜਨਵਰੀ, 2023 ਨੂੰ ਸਵੇਰੇ 10 ਵਜੇ ਤੋਂ ਐੱਨਆਈਸੀ ਦੀ ਵੈੱਬਕਾਸਟ ਲਿੰਕ https://webcast.gov.in/mopr ’ਤੇ ਉਪਲਬਧ ਹੋਵੇਗਾ।

****

ਐੱਸਐੱਨਸੀ/ਐੱਨਆਰ/ਪੀਕੇ/ਐੱਮਐੱਸ


(Release ID: 1894693) Visitor Counter : 117