ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਖੇਲੋ ਇੰਡੀਆ ਯੂਥ ਗੇਮਜ਼ (ਕੇਆਈਵਾਈਜੀ) 2022 'ਤੇ ਐਥਲੀਟ ਅਨੁਭਵ ਨੂੰ ਵਧਾਉਣ ਲਈ ਵਿਸ਼ੇਸ਼ ਐਪ ਲਾਂਚ; ਮਾਊਸ ਦੇ ਕਲਿੱਕ 'ਤੇ ਮੈਡਲ ਟੈਲੀ, ਸਮਾਂ-ਸਾਰਣੀ, ਸਥਾਨ; ਐਥਲੀਟ ਸਵਾਲਾਂ ਦੇ ਸਮਾਧਾਨ ਲਈ ਚੈਟਬੋਟ ਸਥਾਪਿਤ ਕੀਤਾ ਗਿਆ

Posted On: 29 JAN 2023 4:00PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਖੇਲੋ ਇੰਡੀਆ ਯੂਥ ਗੇਮਜ਼ 2022 ਲਈ ਇੱਕ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਅਥਲੀਟਾਂ, ਕੋਚਾਂ, ਸਹਾਇਕ ਸਟਾਫ, ਅਥਲੀਟਾਂ ਦੇ ਮਾਤਾ-ਪਿਤਾ ਅਤੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਰਾਜਾਂ ਦੇ ਅਧਿਕਾਰੀਆਂ ਤੱਕ, ਇੱਕ ਬਟਨ ਦੇ ਇੱਕ ਕਲਿੱਕ 'ਤੇ, ਗੇਮਜ਼ ਬਾਰੇ ਸਾਰੀ ਜਾਣਕਾਰੀ ਤੱਕ ਪਹੁੰਚ ਉਪਲਭਦ ਹੋਵੇ। ਇਹ ਪਹਿਲੀ ਵਾਰ ਹੈ ਜਦੋਂ ਖੇਲੋ ਇੰਡੀਆ ਯੂਥ ਗੇਮਜ਼ ਲਈ ਸਮਰਪਿਤ ਐਪ ਲਾਂਚ ਕੀਤੀ ਗਈ ਹੈ।




 

ਐਪ ਵਿੱਚ ਇੱਕ ਸਮਰਪਿਤ ਐਥਲੀਟ ਲੌਗਇਨ ਹੈ ਜੋ ਖੇਡਾਂ ਦੇ ਪੂਰੇ ਕੋਰਸ ਦੌਰਾਨ, ਖੇਡਾਂ ਵਿੱਚ ਰਜਿਸਟ੍ਰੇਸ਼ਨ ਦੇ ਸਮੇਂ ਤੋਂ ਹੀ ਅਥਲੀਟ ਦੀ ਮਦਦ ਕਰਦਾ ਹੈ। ਐਪ ਅਥਲੀਟ ਨੂੰ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਇਹ ਦੇਖਣ ਦਾ ਮੌਕਾ ਦਿੰਦੀ ਹੈ ਕਿ ਕੀ ਉਸ ਦੇ ਪ੍ਰਮਾਣਿਤ ਦਸਤਾਵੇਜ਼ ਅੱਪਲੋਡ ਕੀਤੇ ਗਏ ਹਨ ਜਾਂ ਨਹੀਂ। ਇਹ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਅਥਲੀਟਾਂ ਲਈ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਏਗਾ।

 

ਜਿਵੇਂ ਹੀ ਅਥਲੀਟ ਖੇਡਾਂ ਲਈ ਰਜਿਸਟਰ ਕਰਦੇ ਹਨ ਅਤੇ ਮੱਧ ਪ੍ਰਦੇਸ਼ ਵਿੱਚ ਖੇਡਾਂ ਦੇ ਸਥਾਨਾਂ 'ਤੇ ਪਹੁੰਚਦੇ ਹਨ, ਉਹ ਆਪਣੀਆਂ ਖੇਡ ਕਿੱਟਾਂ ਜਾਰੀ ਕਰਨ ਦੀ ਸਥਿਤੀ, ਜਿਸ ਹੋਟਲ ਵਿੱਚ ਅਥਲੀਟ ਨੂੰ ਠਹਿਰਨਾ ਹੈ, ਵੈਨਿਊ ਤੋਂ ਐਥਲੀਟਾਂ ਲਈ ਆਵਾਜਾਈ ਦੀ ਯੋਜਨਾ ਦੀ ਪੜਤਾਲ ਕਰ ਸਕਦੇ ਹਨ ਅਤੇ ਨਾਲ ਹੀ ਮਹੱਤਵਪੂਰਨ ਸੰਪਰਕ ਨੰਬਰ ਦਿੱਤੇ ਗਏ ਹਨ ਜਿੱਥੇ ਅਥਲੀਟ ਐਮਰਜੈਂਸੀ ਦੀ ਸਥਿਤੀ ਵਿੱਚ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਇਹ ਸੁਨਿਸ਼ਚਿਤ ਕਰਨ ਲਈ ਕਿ ਐਥਲੀਟਾਂ ਨੂੰ ਖੇਡਾਂ ਦੌਰਾਨ ਉਨ੍ਹਾਂ ਦੁਆਰਾ ਉਠਾਏ ਗਏ ਸਵਾਲਾਂ ਦੇ ਤੁਰੰਤ ਜਵਾਬ ਮਿਲ ਸਕਣ, ਇੱਕ ਵਟਸਐਪ ਚੈਟਬੋਟ ਵੀ ਬਣਾਇਆ ਗਿਆ ਹੈ।

 

ਖੇਡ ਪ੍ਰੇਮੀਆਂ ਲਈ, ਐਪ ਮੈਚਾਂ ਦੀ ਸਮਾਂ-ਸਾਰਣੀ, ਮੈਡਲ ਟੈਲੀ, ਖੇਡਾਂ ਦੇ ਸਥਾਨਾਂ ਦਾ ਪਤਾ ਅਤੇ ਫੋਟੋ ਗੈਲਰੀ ਤੱਕ ਪਹੁੰਚ ਪ੍ਰਦਾਨ ਕਰਦੀ ਹੈ।

 

ਐਪ ਐਂਡਰਾਇਡ ਅਤੇ ਐਪਲ ਦੋਵਾਂ ਫੋਨਾਂ ਲਈ ਉਪਲਬਧ ਹੈ ਅਤੇ ਇਸਨੂੰ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ।

ਐਪ ਡਾਊਨਲੋਡ ਲਿੰਕ:

ਪਲੇਅਸਟੋਰ :

 

https://play.google.com/store/apps/details?id=com.sportsauthorityofindia.kheloindiagames

 

 

ਐਪ ਸਟੋਰ :

 

https://apps.apple.com/in/app/khelo-india-games/id1665110083

 

 

ਵਟਸਐਪ ਚੈਟਬੋਟ:

 

https://wa.me/919667303515?text=Hi%21

 

                 








 

 *********


ਐੱਨਬੀ/ਯੂਡੀ


(Release ID: 1894583) Visitor Counter : 211