ਸੂਚਨਾ ਤੇ ਪ੍ਰਸਾਰਣ ਮੰਤਰਾਲਾ
“ਸੰਘਾਈ ਸਹਿਯੋਗ ਸੰਗਠਨ ਫਿਲਮ ਮਹੋਤਸਵ ਦੀ ਸ਼ੁਰੂਆਤ ਪ੍ਰਿਯਦਰਸ਼ਨ ਦੀ ਅੱਪਥਾ ਦੇ ਵਲਰਡ ਪ੍ਰੀਮੀਅਮ ਦੇ ਨਾਲ ਹੋਵੇਗੀ”
“ਇਸ ਫਿਲਮ ਨੇ ਪ੍ਰਿਯਦਰਸ਼ਨ ਅਤੇ ਮੁੱਖ ਭੂਮਿਕਾ ਨਿਭਾਉਣ ਵਾਲੀ ਅਭਿਨੇਤਰੀ ਓਰਵਸ਼ੀ ਨੂੰ 28 ਸਾਲ ਬਾਅਦ ਇੱਕਜੁਟ ਕੀਤਾ”
ਐੱਸਸੀਓ ਫਿਲਮ ਮਹੋਤਸਵ ਅਗਲੇ ਪੰਜ ਦਿਨਾਂ ਤੱਕ ਵੱਖ-ਵੱਖ ਜੀਵੰਤ ਸੰਸਕ੍ਰਿਤੀਆਂ, ਕਲਾਤਮਕ ਅਨੁਭੂਤੀਆਂ ਦੇ ਪ੍ਰਦਰਸ਼ਨ ਅਤੇ ਵਿਸ਼ੁੱਧ ਸਿਨੇਮਾਈ ਉਤਕ੍ਰਿਸ਼ਟਤਾ ਦੇ ਆਦਾਨ-ਪ੍ਰਦਾਨ ਦਾ ਇੱਕ ਕੇਂਦਰ ਬਣਾਉਣ ਲਈ ਤਿਆਰ ਹੈ: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ
Posted On:
26 JAN 2023 3:06PM by PIB Chandigarh
ਸੰਘਾਈ ਸਹਿਯੋਗ ਸੰਘਠਨ ਫੈਸਟੀਵਲ ਦੀ ਸ਼ੁਰੂਆਤ ਕੱਲ੍ਹ ਤਮਿਲ ਫਿਲਮ ‘ਅੱਪਥਾ’ ਦੇ ਵਰਲਡ ਪ੍ਰੀਮੀਅਮ ਦੇ ਨਾਲ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਪਦਮ ਪੁਰਸਕਾਰ ਵਿਜੇਤਾ ਅਤੇ ਰਾਸ਼ਟਰੀ ਪੁਰਸਕਾਰ ਵਿਜੇਤਾ ਫਿਲਮਕਾਰ ਪ੍ਰਿਯਦਰਸ਼ਨ ਨੇ ਕਿਹਾ ਹੈ ਜਦਕਿ ਜੀਓ ਸਟੂਡੀਓਜ਼ ਅਤੇ ਵਾਈਡ ਐਂਗਲ ਕ੍ਰਿਏਸ਼ਨ ਕੋਪ੍ਰੋਡਿਊਸਰ ਹਨ ।
ਇਸ ਫਿਲਮ ਵਿੱਚ ਰਾਸ਼ਟਰੀ ਪੁਰਸਕਾਰ ਵਿਜੇਤਾ ਅਭਿਨੇਤਰੀ ਓਰਵਸ਼ੀ ਮੁੱਖ ਭੂਮਿਕਾ ਵਿੱਚ ਹਨ ਅਤੇ ਇਹ ਉਨ੍ਹਾਂ ਦੀ 700ਵੀਂ ਫਿਲਮ ਅਤੇ ਭਾਰਤੀ ਫਿਲਮ ਉਦਯੋਗ ਵਿੱਚ ਉਨ੍ਹਾਂ ਨੇ ਅਭਿਨਵ ਦੇ 51 ਸਾਲ ਪੂਰੇ ਹੋਣ ਦੇ ਰੂਪ ਵਿੱਚ ਜਾਣੀ ਜਾਵੇਗੀ। ਸਾਲ 1993 ਵਿੱਚ ਫਿਲਮ ਮਿਧੁਨਮ ਦੇ ਬਾਅਦ ਨਿਰਦੇਸ਼ਕ ਪ੍ਰਿਯਦਰਸ਼ਨ ਨੇ 28 ਸਾਲ ਬਾਅਦ ਅਨੁਭਵੀ ਅਭਿਨੇਤਰੀ ਓਰਵਸ਼ੀ ਦੇ ਨਾਲ ਫਿਰ ਤੋਂ ਕੰਮ ਕੀਤਾ ਹੈ।
ਅੱਪਥਾ ਨੂੰ ਮਹੋਤਸਵ ਦਾ ਉਦਘਾਟਨ ਫਿਲਮ ਬਣਾਏ ਜਾਣ ਬਾਰੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, “ਸਾਲ 2022-23 ਦੀ ਮਿਆਦ ਦੇ ਦੌਰਾਨ ਭਾਰਤ ਦੁਆਰਾ ਐੱਸਸੀਓ ਦੀ ਪ੍ਰਧਾਨਗੀ ਨੂੰ ਰੇਖਾਂਕਿਤ ਕਰਨ ਲਈ ਐੱਸਸੀਓ ਫਿਲਮ ਮਹੋਤਸਵ ਦੀ ਮੇਜਬਾਨੀ ਕਰਨ ‘ਤੇ ਸਾਨੂੰ ਬੇਹਦ ਗਰਵ ਹੈ। ਇਸ ਮਹੋਤਸਵ ਦੇ ਆਯੋਜਨ ਦੇ ਪਿਛੇ ਭਾਰਤ ਦਾ ਉਦੇਸ਼ ਐੱਸਸੀਓ ਖੇਤਰ ਦੀ ਫਿਲਮਾਂ ਦੀ ਵਿਵਿਧਤਾ ਅਤੇ ਫਿਲਮ ਨਿਰਮਾਣ ਦੀ ਵੱਖ-ਵੱਖ ਸ਼ੈਲੀਆਂ ਦਾ ਪ੍ਰਦਰਸ਼ਨ ਕਰਨਾ ਹੈ।
ਸਾਡਾ ਉਦੇਸ਼ ਸਿਨਮਾਈ ਸਾਂਝੇਦਾਰੀ ਬਣਾਉਣਾ ਪ੍ਰੋਗਰਾਮਾਂ ਦਾ ਆਦਾਨ-ਪ੍ਰਦਾਨ ਕਰਨਾ, ਫਿਲਮ ਨਿਰਮਾਣ ਦੇ ਖੇਤਰ ਵਿੱਚ ਯੁਵਾ ਪ੍ਰਤੀਭਾਵਾਂ ਨੂੰ ਪ੍ਰੋਸਾਹਿਤ ਕਰਨਾ ਤੇ ਇਸ ਅਨੋਖੇ ਖੇਤਰ ਦੀ ਸੰਸਕ੍ਰਿਤੀਆਂ ਦਰਮਿਆਨ ਇੱਕ ਸੇਤੂ ਦੇ ਰੂਪ ਵਿੱਚ ਕਾਰਜ ਕਰਨਾ ਹੈ। ਸ਼੍ਰੀ ਪ੍ਰਿਯਦਰਸ਼ਨ ਦੀ ਫਿਲਮ ਅੱਪਥਾ ਦੇ ਵਰਲਡ ਪ੍ਰੀਮੀਅਮ ਦੇ ਨਾਲ ਇਸ ਮਹੋਤਸਵ ਦੀ ਸ਼ੁਰੂਆਤ ਕਰਦੇ ਹੋਏ ਸਾਨੂੰ ਖੁਸ਼ੀ ਹੋ ਹੀ ਹੈ। ਇਹ ਸਾਡੇ ਪਾਲਤੂ ਜਾਨਵਰਾਂ ਦੇ ਨਾਲ ਸਾਡੇ ਪਿਆਰ ਅਤੇ ਬੰਧਨ ਦੀ ਇੱਕ ਛੂਹਣ ਵਾਲੀ ਕਹਾਣੀ ਹੈ। ਇਹ ਐੱਸਸੀਓ ਫਿਲਮ ਮਹੋਤਸਵ 27 ਜਨਵਰੀ ਤੋਂ ਸ਼ੁਰੂ ਹੋ ਕੇ ਅਗਲੇ ਪੰਜ ਦਿਨਾਂ ਤੱਕ ਵਿਵਿਧ ਜੀਵੰਤ ਸੰਸਕ੍ਰਿਤੀਆਂ ਕਲਾਤਮਕ ਅਨੁਭੂਤੀਆਂ ਦੇ ਪ੍ਰਦਰਸਨ ਅਤੇ ਵਿਸ਼ੁੱਧ ਸਿਨੇਮਾਈ ਉਤਕ੍ਰਸ਼ਟਤਾ ਦੇ ਆਦਾਨ-ਪ੍ਰਦਾਨ ਦਾ ਇੱਕ ਕੇਂਦਰ ਬਣਾਉਣ ਲਈ ਤਿਆਰ ਹੈ।”
ਮਹੋਤਸਵ ਦਾ ਉਦਘਾਟਨ ਫਿਲਮ ਬਣਾਉਣ ‘ਤੇ ਆਪਣੀ ਪ੍ਰਸੰਨਤਾ ਵਿਅਕਤ ਕਰਦੇ ਹੋਏ ਅੱਪਥਾ ਦੇ ਡਾਇਰੈਕਟਰ ਪ੍ਰਿਯਦਰਸ਼ਨ ਨੇ ਕਿਹਾ ਇਸ ਪ੍ਰਤਿਸ਼ਿਠਤ ਅਵਸਰ ‘ਤੇ ਅੱਪਥਾ ਨੂੰ ਉਦਘਾਟਨ ਫਿਲਮ ਦੇ ਰੂਪ ਵਿੱਚ ਚੁਣੇ ਜਾਣ ‘ਤੇ ਅਸੀਂ ਸਨਮਾਨਿਤ ਮਹਿਸੂਸ ਕਰ ਰਹੇ ਹਨ। ਇਸ ਸਰਲ ਅਤੇ ਪਿਆਰੀ ਕਹਾਣੀ ਨੂੰ ਮੇਰੇ ਸਾਹਮਣੇ ਲਿਆਉਣ ਲਈ ਮੈਂ ਆਪਣੇ ਨਿਰਮਾਤਾਵਾਂ ਜੀਓ ਸਟੂਡੀਓਜ਼ ਅਤੇ ਵਾਈਡ ਐਂਗਲ ਕ੍ਰਿਏਸ਼ਨ ਕੋਪ੍ਰੋਡਿਊਸਰ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ।
ਇਸ ਫਿਲਮ ਵਿੱਚ ਸਹਿਯੋਗ ਦੇਣਾ ਖੁਸ਼ੀ ਦੀ ਗੱਲ ਹੈ ਅਤੇ ਓਰਵਸ਼ੀ ਜਿਵੇਂ ਅਸਾਧਾਰਣ ਪ੍ਰਤਿਭਾ ਦੇ ਨਾਲ ਉਨ੍ਹਾਂ ਦੀ 700ਵੀਂ ਫਿਲਮ ਵਿੱਚ ਕੰਮ ਕਰਨਾ ਅਦਭੁਤ ਹੈ। ਅੱਪਥਾ ਮੇਰੇ ਪਹਿਲੇ ਦੀ ਕਿਸੇ ਵੀ ਕੋਸ਼ਿਸ਼ ਤੋਂ ਅਲਗ ਹੈ ਅਤੇ ਮੈਂ ਇਸ ‘ਤੇ ਦਰਸ਼ਕਾਂ ਦੀ ਪ੍ਰਤਿਕ੍ਰਿਰਿਆ ਦੇਖਣ ਲਈ ਉਤਸੁਕ ਹਾਂ।
ਐੱਸਸੀਓ ਫਿਲਮ ਮਹੋਤਸਵ ਦੀਆਂ ਫਿਲਮਾਂ ਦਾ ਪ੍ਰਦਰਸ਼ਨ ਅਤੇ ਸੰਬੰਧਿਤ ਸੈਸ਼ਨ ਮੁੰਬਈ ਵਿੱਚ ਦੋ ਸਥਾਨਾਂ ‘ਤੇ- ਪੇਡਰ ਰੋਡ ਸਥਿਤ ਫਿਲਮ ਡਿਵੀਜਨ ਪਰਿਸਰ ਦੇ ਚਾਰ ਆਡੀਟੋਰੀਅਮ ਅਤੇ ਵਰਲੀ ਵਿੱਚ ਨਹਿਰੂ ਪਲੈਨੇਟੇਰੀਅਮ ਬਿਲਡਿੰਗ ਵਿੱਚ ਸਥਿਤ ਐੱਨਐੱਫਡੀਸੀ ਦੇ ਇੱਕ ਥਿਐਟਰ ਵਿੱਚ ਹੋਣਗੇ।
ਐੱਸਸੀਓ ਫਿਲਮ ਮਹੋਤਸਵ ਵਿੱਚ ਐੱਸਸੀਓ ਦੇਸ਼ਾਂ ਦੀ ਕੁਲ 57 ਫਿਲਮਾਂ ਪ੍ਰਦਰਸ਼ਿਤ ਕੀਤੀ ਜਾਵੇਗੀ। ਪ੍ਰਤਿਯੋਗਿਤਾ ਸੈਸ਼ਨ ਵਿੱਚ, 14 ਫੀਚਰ ਫਿਲਮਾਂ ਮੁਕਾਬਲਾ ਕਰ ਰਹੇ ਹਨ ਅਤੇ ਉਨ੍ਹਾਂ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਗੈਰ-ਮੁਕਾਬਲੇ ਵਰਗ ਵਿੱਚ 43 ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਜੂਰੀ ਅਤੇ ਸਥਾਨਿਕ ਦਰਸ਼ਕਾਂ ਦੀ ਸੁਵਿਧਾ ਲਈ ਇਨ੍ਹਾਂ ਫਿਲਮਾਂ ਨੂੰ ਅੰਗ੍ਰੇਜੀ ਵਿੱਚ ਡਬ ਜਾ ਸਬਟਾਈਟਲ ਕੀਤਾ ਗਿਆ ਹੈ।
ਪ੍ਰਤਿਨਿਧੀਆਂ ਦਾ ਰਜਿਸਟ੍ਰੇਸ਼ਨ sco.nfdcindia.com ‘ਤੇ ਔਨਲਾਈਨ ਜਾਂ ਪ੍ਰਤੱਖ ਰੂਪ ਤੋਂ ਉਤਸਵ ਸਥਾਨ ‘ਤੇ ਪੂਰੇ ਮਹੋਤਸਵ ਲਈ 300 ਰੁਪਏ+ਜੀਐੱਸਟੀ ਜਾਂ 100 ਰੁਪਏ ਪ੍ਰਤੀ ਦਿਨ ਦਾ ਸ਼ੁਲਕ ਦੇ ਕੇ ਕੀਤਾ ਜਾ ਸਕਦਾ ਹੈ। ਵੈਧ ਪਹਿਚਾਣ ਪੱਤਰ ‘ਤੇ ਵਿਦਿਆਰਥੀਆਂ ਦਾ ਰਜਿਸਟੇਸ਼ਨ ਮੁਫਤ ਹੈ।
ਸੋਰਤ:ਐੱਨਐੱਫਡੀਸੀ
ਐੱਸਸੀਓ ਫਿਲਮ ਮਹੋਤਸਵ ਬਾਰੇ
ਸੰਘਾਈ ਸਹਿਯੋਗ ਸੰਗਠਨ ਫਿਲਮ ਮਹੋਤਸਵ (ਐੱਸਸੀਓ ਫਿਲਮ ਮਹੋਤਸਵ) ਦਾ ਆਯੋਜਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਇੱਕ ਜਨਤਕ ਖੇਤਰ ਦੇ ਉਪਕ੍ਰਮ ਰਾਸ਼ਟਰੀ ਫਿਲਮ ਵਿਕਾਸ ਨਿਗਮ ਦੁਆਰਾ 27 ਜਨਵਰੀ ਤੋਂ 31 ਜਨਵਰੀ, 2023 ਦੇ ਦੌਰਾਨ ਮੁੰਬਈ ਵਿੱਚ ਐੱਸਸੀਓ ਕਾਉਂਸਿਲ ਆਵ੍ ਹੇਡ੍ਸ ਆਵ੍ ਸਟੇਟ੍ਸ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਐੱਸਸੀਓ ਫਿਲਮ ਮਹੋਤਸਵ ਭਾਰਤ ਦੁਆਰਾ ਐੱਸਸੀਓ ਦੀ ਪ੍ਰਧਾਨਗੀ ਨੂੰ ਰੇਖਾਂਕਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤੀ ਜਾ ਰਹੀ ਹੈ।
*****
(Release ID: 1894155)
Visitor Counter : 148