ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਗੁਵਾਹਾਟੀ ਵਿੱਚ ਆਯੋਜਿਤ ਹੋਣ ਵਾਲੇ ਭਾਰਤ ਊਰਜਾ ਸਪਤਾਹ 2023 ਰਨ-ਅਪ ਪ੍ਰੋਗਰਾਮ ਵਿੱਚ ਕੇਂਦਰੀ ਪੈਟ੍ਰੋਲੀਅਮ ਮੰਤਰੀ ਅਤੇ ਅਸਾਮ ਦੇ ਮੁੱਖ ਮੰਤਰੀ ਹਿੱਸੇ ਲੈਣਗੇ

Posted On: 23 JAN 2023 5:47PM by PIB Chandigarh
  • ਮੰਤਰੀਗਣ ਨੁਮਾਲੀਗੜ੍ਹ ਰਿਫਾਇਨਰੀ ਲਿਮਿਟਿਡ (ਐੱਨਆਰਐੱਲ) ਦੁਆਰਾ ਸਮਰਥਿਤ ਇੱਕ ਹਾਈਪਰ-ਲੌਕਲ ਲੌਜਿਸਟਿਕ ਸਟਾਰਟ-ਅਪ ਬਾਈਕੌਲੀ ਦੁਆਰਾ ਈਵੀ ਸਕੂਟਰਾਂ ਦੇ ਇੱਕ ਬੇੜੇ ਨੂੰ ਝੰਡੀ ਦਿਖਾਉਣਗੇ

  • ਤਿੰਨ ਬਾਂਸ ਨਰਸਰੀ ਦੀ ਸਥਾਪਨਾ ਲਈ ਐੱਨਆਰਐੱਲ ਤੇ ਅਸਾਮ ਸਰਕਾਰ ਦਰਮਿਆਨ ਐੱਮਓਯੂ ‘ਤੇ ਹਸਤਾਖਰ ਕਰਨ ਦੇ ਅਵਸਰ ‘ਤੇ ਮੰਨੇ-ਪ੍ਰਮੰਨੇ ਵਿਅਕਤੀ ਮੌਜੂਦ ਰਹਿਣਗੇ।

ਭਾਰਤ ਸਰਕਾਰ ਦੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਅੱਜ ਗੁਵਾਹਾਟੀ ਵਿੱਚ ਅਸਾਮ ਦੇ ਮੁੱਖ ਮੰਤਰੀ ਡਾ. ਹਿਮੰਤ ਬਿਸਵਾ ਸਰਮਾ ਅਤੇ ਭਾਰਤ ਸਰਕਾਰ ਦੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ, ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਦੀ ਮੌਜਦੂਗੀ ਹੇਠ ਭਾਰਤ ਊਰਜਾ ਸਪਤਾਹ (ਆਈਈਡਬਲਿਊ) 2023 ਰਨ-ਅਪ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ।

ਕੇਂਦਰੀ ਪੈਟ੍ਰੋਲੀਅਮ ਮੰਤਰੀ ਗੁਵਾਹਾਟੀ ਦੇ ਰਾਹੀਂ ਸਥਿਤ ਪ੍ਰਤੀਸ਼ਠਿਤ ਐੱਨਆਰਐੱਲ ਕੇਂਦਰ-ਨੁਮਾਲੀਗੜ੍ਹ ਰਿਫਾਈਨਰੀ ਲਿਮਿਟਿਡ (ਐੱਨਆਰਐੱਲ) ਦੇ ਕਾਰਪੋਰੇਟ ਦਫਤਰ ਦੇ ਉਦਘਾਟਨ ਦੇ ਨਾਲ ਗੁਵਾਹਾਟੀ ਦੀ ਆਪਣੀ ਯਾਤਰਾ ਸ਼ੁਰੂ ਕਰਨਗੇ ਅਤੇ ਹੋਟਲ ਵਿਵਾਂਤਾ ਵਿੱਚ ਆਈਈਡਬਲਿਊ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਉਹ ਉਨ੍ਹਾਂ ਕਿਸਾਨਾਂ ਦੇ ਨਾਲ ਪਰਸਪਰ ਗੱਲਬਾਤ ਕਰਨਗੇ ਜੋ ਸਥਾਈ ਅਧਾਰ ‘ਤੇ ਅਸਾਮ ਬਾਇਓ-ਰਿਫਾਇਨਰੀ ਨੂੰ ਬਾਂਸ ਦੀ ਸਪਲਾਈ ਕਰ ਰਹੇ ਹਨ। ਅਸਾਮ ਬਾਇਓ-ਰਿਫਾਇਨਰੀ ਲਿਮਿਟਿਡ ਦੁਆਰਾ ਫੀਡਸਟਾਕ ਦੇ ਰੂਪ ਵਿੱਚ ਬਾਂਸ ਬਾਇਓਮਾਸ ਨੂੰ ਲਾਗੂਕਰਨ ਕੀਤਾ ਜਾ ਰਿਹਾ ਹੈ।

ਇਸ ਦੇ ਬਾਅਦ ਮੰਤਰੀਗਣ ਨੁਮਾਲੀਗੜ੍ਹ ਰਿਫਾਇਨਰੀ ਲਿਮਿਟਿਡ (ਐੱਨਆਰਐੱਲ) ਦੁਆਰਾ ਸਮਰਥਿਤ ਇੱਕ ਹਾਈਪਰ-ਲੋਕਲ ਲੌਜਿਸਟਿਕਸ ਸਟਾਰਟ-ਅਪ ਬਾਇਕੌਜੀ ਦੁਆਰਾ ਈਵੀ ਸਕੂਟਰਾਂ ਦੇ ਇੱਕ ਬੇੜੇ ਨੂੰ ਝੰਡੀ ਦਿਖਾਉਣਗੇ। ਇਸ ਸਟਾਰਟ ਅਪ ਦਾ ਉਦੇਸ਼ ਹਾਈਪਰਲੌਕਲ ਡਿਲੀਵਰੀ ਸਕੂਟਰ ਵਿੱਚ ਰੋਜ਼ਗਾਰ ਅਵਸਰਾਂ ਦੀ ਇੱਕ ਲੜੀ ਦੇ ਨਾਲ ਅਰਥਿਕ ਰੂਪ ਤੋਂ ਸੀਮਾਂਤ ‘ਤੇ ਰਹਿਣ ਵਾਲੇ ਸਮੁਦਾਏ ਨੂੰ ਸਸ਼ਕਤ ਅਤੇ ਸੁਰਜਿਤ ਕਰਨਾ ਹੈ।

ਵਾਤਾਵਰਣ ਦੇ ਇੱਕ ਅਨੁਕੂਲ ਉੱਦਮ ਦੇ ਰੂਪ ਵਿੱਚ ਬਾਇਓਕੌਜੀ ਜਲਵਾਯੂ ਪਰਿਵਤਰਨ, ਗੈਰ ਯੋਜਨਾਬੱਧ ਸ਼ਹਿਰੀਕਰਣ ਅਤੇ ਵਧਦੇ ਪ੍ਰਦੂਸ਼ਣ ਦਰਾਂ ਜਿਵੇਂ ਵਾਤਾਵਰਣਗਤ ਕਾਰਨਾਂ ਤੋਂ ਨਿਪਟਨ ਲਈ ਇੱਕ ਇਲੈਕਟ੍ਰਿਕ ਮੋਬਿਲਿਟੀ ਵਿਕਲਪ ਤੋਂ ਰਚਨਾ ਹੈ। ਇਸ ਦਾ ਟੀਚਾ ਕੇਵਲ ਨਵਿਆਉਣਯੋਗ ਊਰਜਾ ਦਾ ਉਪਯੋਗ ਕਰਨ ਦੇ ਜ਼ਰੀਏ ਇੱਕ ਕਾਰਬਨ ਨਿਕਾਸੀ-ਮੁਕਤ ਵਿਸ਼ਵ ਦਾ ਨਿਰਮਾਣ ਕਰਨਾ ਹੈ।

ਇਸ ਦੇ ਬਾਅਦ ਗਣਮੰਨੇ ਵਿਅਕਤੀ ਤਿੰਨ ਬਾਂਸ ਨਰਸਰੀ ਦੀ ਸਥਾਪਨਾ ਲਈ ਐੱਨਆਰਐੱਲ ਅਤੇ ਅਸਾਮ ਸਰਕਾਰ ਦਰਮਿਆਨ ਐੱਮਓਯੂ ‘ਤੇ ਹਸਤਾਖਰ ਕਰਨ ਦੇ ਅਵਸਰ ‘ਤੇ ਮੌਜੂਦ ਰਹਿਣਗੇ। ਹਰੇਕ ਨਰਸਰੀ ਪੰਜ ਹੈਕਟੇਅਰ ਦੇ ਖੇਤਰ ਨੂੰ ਕਵਰ  ਕਰੇਗੀ ਜਿਸ ਵਿੱਚ ਕਿ ਟਿਸ਼ਯੂ ਕਲਚਰ ਵਾਲੇ ਬਾਂਸ ਦੇ ਪੌਦਿਆਂ ਨੂੰ ਸੈਕੰਡਰੀ ਹਾਰਡਨਿੰਗ ਪੂਰਾ ਕੀਤਾ ਜਾ ਸਕੇ ਅਤੇ ਮੈਕ੍ਰੋ ਪ੍ਰੋਲੀਫੇਰੇਸ਼ਨ ਪੱਧਤੀਆਂ ਦਾ ਉਪਯੋਗ ਕਰਨ ਦੇ ਜ਼ਰੀਏ ਪੌਦਿਆਂ ਦਾ ਸੰਖਿਆ ਵਿੱਚ ਵਾਧਾ ਕੀਤਾ ਜਾ ਸਕੇ। ਤਿੰਨ ਨਰਸਰੀ ਅਸਾਮ ਦੇ ਗੋਲਾਘਾਟ, ਨਾਗਾਂਵ ਅਤੇ ਸ਼ੋਣੀਤਪੁਰ ਵਿੱਚ ਸਥਾਪਿਤ ਕੀਤਾ ਜਾਵੇਗੀ।

ਬਾਂਸ ਦੀ ਖੇਤੀ ਨਾਲ ਕਈ ਪ੍ਰਕਾਰ ਦੇ ਸਮਾਜਿਕ ਲਾਭ ਪ੍ਰਾਪਤ ਹੁੰਦੇ ਹਨ ਇਸ ਲਈ ਇਸ ਨੂੰ “ਗ੍ਰੀਨ ਗੋਲਡ” ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਪਣੇ ਵਿਕਾਸ ਦੇ ਦੌਰਾਨ, ਬਾਂਸ ਹਵਾ ਤੋਂ ਕਾਰਬਨ ਡਾਇਓਆਕਸਾਈਡ ਲੀਨ ਕਰਦਾ ਹੈ ਅਤੇ ਆਕਸੀਜਨ ਨੂੰ ਵਾਯੂ ਵਿੱਚ ਛੱਡਦਾ ਹੈ। ਤਾਂਕਿ ਬਾਂਸ ਬਹੁਤ ਤੇਜ਼ੀ ਨਾਲ ਵਧਦਾ ਹੈ ਇਹ ਕਾਰਬਨ ਸਿੰਕ ਬਣਾਉਣ ਦਾ ਇੱਕ ਉਤਕ੍ਰਿਸ਼ਟ ਸਾਧਨ ਹੈ।

ਇੱਕ ਹੈਕਟੇਅਰ ਬਾਂਸ ਦਾ ਰੁੱਖ ਲਗਾਉਣ ਹਵਾ ਨਾਲ ਪ੍ਰਤੀ ਸਾਲ 17 ਟਨ ਕਾਰਬਨ ਡਾਇਓਆਕਸਾਈਡ ਲੀਨ ਕਰ ਸਕਦਾ ਹੈ।  ਤਿੰਨ ਬਾਂਸ ਨਰਸਰੀਆਂ ਪੌਦੇ ਪੈਦਾ ਕਰੇਗੀ ਜੋ 15,000 ਹੇਕਟੇਅਰ ਭੂਮੀ ਵਿੱਚ ਲਗਾਏ ਜਾ ਸਕਦੇ ਹਨ ਇਸ ਪ੍ਰਕਾਰ ਇੱਕ ਕਾਰਬਨ ਸਿੰਕ ਦਾ ਨਿਰਮਾਣ ਹੋਵੇਗਾ ਜੋ ਹਵਾ ਤੋਂ ਪ੍ਰਤੀ ਸਾਲ 2.6 ਲੱਖ ਟਨ ਕਾਰਬਨ ਡਾਇਓਆਕਸਾਈਡ ਘੱਟ ਕਰੇਗਾ।

ਆਈਈਡਬਲਿਊ ਭਾਰਤ ਜੀ20 ਪ੍ਰੈਸੀਡੈਂਸੀ ਦੇ ਤਹਿਤ ਆਯੋਜਿਤ ਕੀਤਾ ਜਾਣ ਵਾਲਾ ਪਹਿਲਾ ਪ੍ਰਮੁੱਖ ਪ੍ਰੋਗਰਾਮ ਹੈ ਭਾਰਤ ਊਰਜਾ ਸਪਤਾਹ ਸੀਓਪੀ 26 ਵਿੱਚ ਸਾਲ 20270 ਤੱਕ ਭਾਰਤ ਦੇ ਨਿਕਾਸੀ ਨੂੰ ਨੇਟ ਜੀਰੋ ਤੱਕ ਲਿਆਉਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਕਲਪ ਦਾ ਅਨੁਸਰਣ ਕਰਦਾ ਹੈ।

ਭਾਰਤ ਸਰਕਾਰ ਦੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸੁਰੱਖਿਆ ਵਿੱਚ ਆਯੋਜਿਤ ਭਾਰਤ ਊਰਜਾ ਸਪਤਾਹ ਸਾਰੇ ਜਨਤਕ ਖੇਤਰ ਦੇ ਉਪਕ੍ਰਮਾਂ (ਪੀਐੱਸਯੂ) ਦੀ ਸਹਿਭਾਗਿਤਾ ਦੇ ਨਾਲ ਅਤੇ ਫੇਡੇਰੇਸ਼ਨ ਆਵ੍ ਇੰਡੀਅਨ ਪੈਟ੍ਰੋਲੀਅਮ ਇੰਡਸਟ੍ਰੀ (ਐੱਫਆਈਪੀਆਈ) ਦੁਆਰਾ ਅਧਿਕਾਰਿਕ ਰੂਪ ਤੋਂ ਸਮਰਥਿਤ ਭਾਰਤ ਸਰਕਾਰ ਦੇ ਉੱਚਤਮ ਪੱਧਰ ‘ਤੇ ਸਮਰਥਿਤ ਏਕਮਾਤਰ ਵਿਆਪਕ ਅੰਤਰਰਾਸ਼ਟਰੀ ਊਰਜਾ ਪ੍ਰੋਗਰਾਮ ਹੈ।

*****

RKJ/M



(Release ID: 1893274) Visitor Counter : 105