ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਇਰੇਡਾ ਨੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨਾਲ ਸਮਝੌਤਾ-ਪੱਤਰ ਤੇ ਕੀਤੇ ਹਸਤਾਖਰ, ਸਾਲ 2022-23 ਲਈ ਸਾਲਾਨਾ ਕੰਮਕਾਜ ਦਾ ਟੀਚਾ ਕੀਤਾ ਨਿਰਧਾਰਤ
Posted On:
20 JAN 2023 12:32PM by PIB Chandigarh
1. ਭਾਰਤ ਸਰਕਾਰ ਨੇ ਸੰਚਾਲਨ ਤੋਂ ਮਾਲੀਆ ਕਮਾਈ ਲਈ 3,361 ਕਰੋੜ ਰੁਪਏ ਦਾ ਟੀਚਾ ਨਿਰਧਾਰਿਤ ਕੀਤਾ ਹੈ, ਜੋ ਪਿਛਲੇ ਸਾਲ ਦੀ ਕਮਾਈ ਨਾਲੋਂ ਲਗਭਗ 18 ਫ਼ੀਸਦ ਵੱਧ ਹੈ।
2. ਸਰਕਾਰ ਨੇ ਸ਼ੁੱਧ ਮੁਲ ’ਤੇ ਲਾਭ, ਨਿਵੇਸ਼ ਕੀਤੀ ਗਈ ਪੁੰਜੀ ’ਤੇ ਲਾਭ, ਕੁੱਲ ਲੋਨ ’ਤੇ ਫਸੇ ਹੋਏ ਕਰਜ਼, ਸੰਪਤੀ ਕਾਰੋਬਾਰੀ ਲੈਣ-ਦੇਣ ਅਤੇ ਪ੍ਰਤੀ ਸ਼ੇਅਰ ’ਤੇ ਕਮਾਈ ਆਦਿ ਵਰਗੇ ਵੱਖ-ਵੱਖ ਕੰਮਕਾਜ ਸੰਬੰਧੀ ਮੁੱਖ ਮਾਪਦੰਡਾਂ ਨੂੰ ਤੈਅ ਕਰ ਦਿੱਤਾ ਹੈ।
3. ਇਰੇਡਾ ਨੇ ਵਿੱਤੀ ਵਰ੍ਹੇ 2021-22 ਲਈ ਸਮਝੌਤਾ-ਪੱਤਰ ਦੇ ਮੱਦੇਨਜ਼ਰ 96.54 ਅੰਕ ਪ੍ਰਾਪਤ ਕਰਕੇ ਸ਼ਾਨਦਾਰ ਕੰਮ ਕੀਤਾ ਹੈ।
|
ਅਖੁੱਟ ਊਰਜਾ ਮੰਤਰਾਲੇ ਦੇ ਸਕੱਤਰ ਸ਼੍ਰੀ ਭੁਪਿੰਦਰ ਸਿੰਘ ਭੱਲਾ ਅਤੇ ਇਰੇਡਾ ਦੇ ਪ੍ਰਧਾਨ ਤੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ ਮੰਤਰਾਲਾ ਅਤੇ ਇਰੇਡਾ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਮਝੌਤਾ-ਪੱਤਰ ’ਤੇ ਹਸਤਾਖਰ ਕੀਤੇ।
ਭਾਰਤੀ ਅਕਸ਼ੇ ਊਰਜਾ ਵਿਕਾਸ ਏਜੰਸੀ ਲਿਮਿਟੇਡ (ਇਰੇਡਾ) ਨੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨਾਲ ਇੱਕ ਸਮਝੌਤਾ-ਪੱਤਰ ’ਤੇ ਹਸਤਾਖਰ ਕੀਤੇ ਹਨ ਅਤੇ ਇਸ ਲੜੀ ਵਿੱਚ ਸਾਲ 2022-23 ਲਈ ਸਾਲਾਨਾ ਕੰਮਕਾਜ ਦਾ ਟੀਚਾ ਵੀ ਨਿਰਧਾਰਤ ਕੀਤਾ ਹੈ। ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਸਕੱਤਰ ਸ਼੍ਰੀ ਭੁਪਿੰਦਰ ਸਿੰਘ ਭੱਲਾ ਅਤੇ ਇਰੇਡਾ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ ਅੱਜ ਮੰਤਰਾਲੇ ਅਤੇ ਇਰੇਡਾ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਮਝੌਤਾ-ਪੱਤਰ ’ਤੇ ਹਸਤਾਖਰ ਕੀਤੇ।
ਭਾਰਤ ਸਰਕਾਰ ਨੇ ਸੰਚਾਲਨ ਤੋਂ ਮਾਲੀਆ ਕਮਾਉਣ ਲਈ 3,361 ਕਰੋੜ ਰੁਪਏ ਦਾ ਟੀਚਾ ਨਿਰਧਾਰਿਤ ਕੀਤਾ ਹੈ, ਜੋ ਪਿਛਲੇ ਸਾਲ ਦੀ ਕਮਾਈ ਨਾਲੋਂ ਲਗਭਗ 18 ਫ਼ੀਸਦ ਵੱਧ ਹੈ। ਸਰਕਾਰ ਨੇ ਸ਼ੁੱਧ ਮੁੱਲ ’ਤੇ ਲਾਭ, ਨਿਵੇਸ਼ ਕੀਤੀ ਗਈ ਪੁੰਜੀ ’ਤੇ ਲਾਭ, ਕੁਲ ਲੋਨ ’ਤੇ ਫੰਸੇ ਹੋਏ ਕਰਜ਼, ਸੰਪਤੀ ਕਾਰੋਬਾਰੀ ਲੈਣ-ਦੇਣ ਅਤੇ ਪ੍ਰਤੀ ਸ਼ੇਅਰ ਉੱਤੇ ਕਮਾਈ ਆਦਿ ਵਰਗੇ ਵੱਖੋ ਵੱਖ ਕੰਮਕਾਜ ਸੰਬੰਧੀ ਮੁੱਖ ਮਾਨਦੰਡਾਂ ਨੂੰ ਵੀ ਤੈਅ ਕੀਤਾ ਗਿਆ ਹੈ।
ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ ਕਿਹਾ ਕਿ ਇਰੇਡਾ ਪਿਛਲੇ ਦੋ ਵਿੱਤੀ ਵਰ੍ਹਿਆਂ ਤੋਂ ਸ਼ਾਨਦਾਰ ਕੰਮ ਕਰ ਰਿਹਾ ਹੈ ਅਤੇ ਉਹ ਇਹਨਾਂ ਟੀਚਿਆਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਹੈ। ਕੰਪਨੀ ਨੇ ਵਿੱਤੀ ਵਰ੍ਹੇ 2022-23 ਦੀ ਦੂਜੀ ਤਿਮਾਹੀ ’ਚ ਟੈਕਸ ਤੋਂ ਬਾਅਦ ਮੁਨਾਫੇ ’ਚ 67 ਫੀਸਦੀ ਦਾ ਵਾਧਾ ਦਰਜ ਕੀਤਾ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਵੱਧ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਵਿੱਤੀ ਵਰ੍ਹੇ ਦੀ ਤੁਲਨਾ ’ਚ ਅਟਕੇ ਹੋਏ ਕਰਜ਼ਿਆਂ ’ਚ ਵੀ ਕਮੀ ਆਈ ਹੈ ਅਤੇ ਉਹ ਦੂਜੀ ਤਿਮਾਹੀ ’ਚ 4.87 ਫੀਸਦ ਤੋਂ ਘੱਟ ਕੇ 2.72 ਫੀਸਦ ਹੋ ਗਿਆ ਹੈ।
ਇਰੇਡਾ ਨੇ ਵਿੱਤੀ ਵਰ੍ਹੇ 2021-22 ਦੇ ਸਮਝੌਤਾ ਪੱਤਰ ਦੇ ਮੱਦੇਨਜ਼ਰ 96.54 ਅੰਕ ਹਾਸਿਲ ਕਰਕੇ ਸ਼ਾਨਦਾਰ ਕੰਮ ਕੀਤਾ ਹੈ। ਅੱਜ ਦੇ ਦਿਨ ਤੱਕ ਕੰਪਨੀ ਨੇ 3,068 ਤੋਂ ਵੱਧ ਊਰਜਾ ਪ੍ਰੋਜੈਕਟਾਂ ਦਾ ਵਿੱਤ ਪੋਸ਼ਣ ਕੀਤਾ ਹੈ। ਜ਼ਿਕਰਯੋਗ ਹੈ ਕਿ 1,41,622 ਕਰੋੜ ਰੁਪਏ ਦਾ ਕੁੱਲ ਲੋਨ ਮੰਜ਼ੂਰ ਕੀਤਾ ਗਿਆ ਅਤੇ ਕੰਪਨੀ ਨੇ 90,037 ਕਰੋੜ ਰੁਪਏ ਦੇ ਕਰਜ਼ੇ ਵੰਡੇ ਹਨ। ਇਸ ਤਰ੍ਹਾਂ ਕੰਪਨੀ ਦੇਸ਼ ਵਿੱਚ 19,502 ਮੈਗਾਵਾਟ ਤੋਂ ਇਲਾਵਾ ਨਵਿਆਉਣਯੋਗ ਊਰਜਾ ਸਮਰੱਥਾ ਦੀ ਹਿਮਾਇਤ ਕਰ ਰਹੀ ਹੈ।
************
(Release ID: 1893217)
Visitor Counter : 161