ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 19 ਜਨਵਰੀ ਨੂੰ ਕਰਨਾਟਕ ਅਤੇ ਮਹਾਰਾਸ਼ਟਰ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਕਰਨਾਟਕ ਵਿੱਚ 10,800 ਕਰੋੜ ਰੁਪਏ ਤੋਂ ਵੀ ਅਧਿਕ ਅਤੇ ਮਹਾਰਾਸ਼ਟਰ ਵਿੱਚ 38,800 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਲਾਗਤ ਵਾਲੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਕਰਨਾਟਕ ਵਿੱਚ ਨਵੇਂ ਐਲਾਨੇ ਰੈਵੇਨਿਊ ਪਿੰਡਾਂ ਦੇ ਲਗਭਗ ਪੰਜਾਹ ਹਜ਼ਾਰ ਲਾਭਾਰਥੀਆਂ ਨੂੰ ਟਾਈਟਲ ਡੀਡ (ਹੱਕੂ ਪੱਤਰ) ਵੰਡਣਗੇ
ਪ੍ਰਧਾਨ ਮੰਤਰੀ ਜਲ ਜੀਵਨ ਮਿਸ਼ਨ ਦੇ ਤਹਿਤ ਯਾਦਗੀਰ ਬਹੁ-ਗ੍ਰਾਮ ਪੇਅਜਲ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਨਾਰਾਇਣਪੁਰ ਲੈਫਟ ਬੈਂਕ ਕਨਾਲ - ਵਿਸਤਾਰ, ਨਵੀਨੀਕਰਣ ਅਤੇ ਆਧੁਨਿਕੀਕਰਣ ਪ੍ਰੋਜੈਕਟ (ਐੱਨਐੱਲਬੀਸੀ-ਈਆਰਐੱਮ) ਦਾ ਉਦਘਾਟਨ ਕਰਨਗੇ; ਇਸ ਪ੍ਰੋਜੈਕਟ ਨਾਲ ਖੇਤਰ ਦੇ ਤਿੰਨ ਲੱਖ ਤੋਂ ਵੀ ਅਧਿਕ ਕਿਸਾਨਾਂ ਨੂੰ ਲਾਭ ਹੋਵੇਗਾ
ਪ੍ਰਧਾਨ ਮੰਤਰੀ ਕਰਨਾਟਕ ਵਿੱਚ ਦੋ ਗ੍ਰੀਨਫੀਲਡ ਰਾਜਮਾਰਗ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ; ਦੋਨੋਂ ਹੀ ਪ੍ਰੋਜੈਕਟ ਸੂਰਤ-ਚੇਨਈ ਐਕਸਪ੍ਰੈੱਸਵੇਅ ਦਾ ਹਿੱਸਾ ਹਨ
ਪ੍ਰਧਾਨ ਮੰਤਰੀ ਮੁੰਬਈ ਮੈਟਰੋ ਰੇਲ ਲਾਈਨ 2A ਅਤੇ 7 ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਮੁੰਬਈ ਵਿੱਚ ਸੱਤ ਸੀਵੇਜ ਟ੍ਰੀਟਮੈਂਟ ਪਲਾਂਟਾਂ, ਸੜਕ ਪੱਕੀਕਰਣ ਪ੍ਰੋਜੈਕਟ ਅਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਣਗੇ
Posted On:
17 JAN 2023 7:09PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਜਨਵਰੀ, 2023 ਨੂੰ ਕਰਨਾਟਕ ਅਤੇ ਮਹਾਰਾਸ਼ਟਰ ਦਾ ਦੌਰਾ ਕਰਨਗੇ।
ਪ੍ਰਧਾਨ ਮੰਤਰੀ ਕਰਨਾਟਕ ਵਿੱਚ ਯਾਦਗੀਰ ਅਤੇ ਕਲਬੁਰਗੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਲਗਭਗ 12 ਵਜੇ ਯਾਦਗੀਰ ਜ਼ਿਲ੍ਹੇ ਦੇ ਕੋਡੇਕਲ ਵਿੱਚ ਸਿੰਚਾਈ, ਪੇਅਜਲ ਨਾਲ ਜੁੜੇ ਵਿਭਿੰਨ ਵਿਕਾਸਤਮਕ ਪ੍ਰੋਜੈਕਟਾਂ ਅਤੇ ਇੱਕ ਰਾਸ਼ਟਰੀ ਰਾਜਮਾਰਗ ਵਿਕਾਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਲਗਭਗ 2:15 ਵਜੇ ਕਲਬੁਰਗੀ ਜ਼ਿਲ੍ਹੇ ਦੇ ਮਲਖੇੜ ਪਹੁੰਚਣਗੇ, ਜਿੱਥੇ ਉਹ ਨਵੇ ਐਲਾਨੇ ਰੈਵੇਨਿਊ ਪਿੰਡਾਂ ਦੇ ਪਾਤਰ ਲਾਭਾਰਥੀਆਂ ਨੂੰ ਟਾਈਟਲ ਡੀਡ (ਹੱਕੂ ਪੱਤਰ) ਵੰਡਣਗੇ ਅਤੇ ਇੱਕ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ।
ਪ੍ਰਧਾਨ ਮੰਤਰੀ ਸ਼ਾਮ ਲਗਭਗ 5 ਵਜੇ ਮੁੰਬਈ ਵਿੱਚ ਕਈ ਵਿਕਾਸ ਪਹਿਲਾਂ ਦਾ ਉਦਘਾਟਨ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਸ਼ਾਮ ਲਗਭਗ ਸਾਢੇ ਛੇ ਵਜੇ ਮੁੰਬਈ ਮੈਟਰੋ ਦੀਆਂ ਦੋ ਲਾਈਨਾਂ ਦਾ ਉਦਘਾਟਨ ਕਰਨਗੇ ਅਤੇ ਮੈਟਰੋ ਦੀ ਸਵਾਰੀ ਵੀ ਕਰਨਗੇ।
ਪ੍ਰਧਾਨ ਮੰਤਰੀ ਕਰਨਾਟਕ ਵਿੱਚ
ਸਾਰੇ ਘਰਾਂ ਵਿੱਚ ਵਿਅਕਤੀਗਤ ਘਰੇਲੂ ਨਲ ਕਨੈਕਸ਼ਨ ਦੇ ਮਾਧਿਅਮ ਨਾਲ ਸੁਰੱਖਿਅਤ ਅਤੇ ਲੋੜੀਂਦਾ ਪੇਅਜਲ ਉਪਲਬਧ ਕਰਵਾਉਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਦੇ ਰੂਪ ਵਿੱਚ ਜਲ ਜੀਵਨ ਮਿਸ਼ਨ ਦੇ ਤਹਿਤ ਯਾਦਗੀਰੀ ਜ਼ਿਲ੍ਹੇ ਦੇ ਕੋਡੇਕਲ ਵਿੱਚ ਯਾਦਗੀਰ ਬਹੁ-ਗ੍ਰਾਮ ਪੇਅਜਲ ਸਪਲਾਈ ਯੋਜਨਾ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਇਸ ਯੋਜਨਾ ਦੇ ਤਹਿਤ 117 ਐੱਮਐੱਲਟੀ ਦਾ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਜਾਵੇਗਾ। 2050 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨਾਲ 700 ਤੋਂ ਅਧਿਕ ਗ੍ਰਾਮੀਣ ਬਸਤੀਆਂ ਅਤੇ ਯਾਦਗੀਰੀ ਜ਼ਿਲ੍ਹੇ ਦੇ ਤਿੰਨ ਸ਼ਹਿਰਾਂ ਦੇ ਲਗਭਗ 2.3 ਲੱਖ ਘਰਾਂ ਨੂੰ ਪੀਣ ਯੋਗ ਪਾਣੀ ਉਪਲਬਧ ਹੋਵੇਗਾ।
ਇਸ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮਤੰਰੀ ਨਾਰਾਇਣਪੁਰ ਲੈਫਟ ਬੈਂਕ ਕੈਨਾਲ ਦੇ ਵਿਸਤਾਰੀਕਰਣ, ਪੁਨਰਨਿਰਮਾਣ ਅਤੇ ਆਧੁਨਿਕੀਕਰਣ ਪ੍ਰੋਜੈਕਟ (ਐੱਨਐੱਲਬੀਸੀ-ਈਆਰਐੱਮ) ਦੀ ਵੀ ਸ਼ੁਰੂਆਤ ਕਰਨਗੇ। 10,000 ਕਿਊਸਕ ਦੀ ਸਮਰੱਥਾ ਵਾਲੇ ਨਹਿਰ ਪ੍ਰੋਜੈਕਟ ਨਾਲ 4.5 ਲੱਖ ਹੈਕਟੇਅਰ ਕਮਾਨ ਖੇਤਰ ਦੀ ਸਿੰਚਾਈ ਕੀਤੀ ਜਾ ਸਕਦੀ ਹੈ। ਇਸ ਨਾਲ ਕਲਬੁਰਗੀ, ਯਾਦਗੀਰੀ ਅਤੇ ਵਿਜੈਪੁਰ ਜ਼ਿਲ੍ਹਿਆਂ ਦੇ 560 ਪਿੰਡਾਂ ਦੇ ਤਿੰਨ ਲੱਖ ਤੋਂ ਅਧਿਕ ਕਿਸਾਨਾਂ ਨੂੰ ਲਾਭ ਹੋਵੇਗਾ। ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 4700 ਕਰੋੜ ਰੁਪਏ ਹੈ।
ਪ੍ਰਧਾਨ ਮੰਤਰੀ ਐੱਨਐੱਚ-150ਸੀ ਦੇ 65.5 ਕਿਲੋਮੀਟਰ ਲੰਬੇ ਸਕੈਸ਼ਨ ਦਾ ਨੀਂਹ ਪੱਥਰ ਵੀ ਰੱਖਣਗੇ। ਇਹ 6 ਲੇਨ ਵਾਲਾ ਗ੍ਰੀਨਫੀਲਡ ਸੜਕ ਪ੍ਰੋਜੈਕਟ ਸੂਰਤ-ਚੇਨਈ ਐਕਸਪ੍ਰੈੱਸਵੇਅ ਦਾ ਹਿੱਸਾ ਹੈ। ਇਸ ਨੂੰ ਕਰੀਬ 2000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।
ਸਰਕਾਰੀ ਯੋਜਨਾਵਾਂ ਨੂੰ ਸ਼ਤ-ਪ੍ਰਤੀਸ਼ਤ ਸਾਕਾਰ ਕੀਤੇ ਜਾਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਕਲਬੁਰਗੀ, ਯਾਦਗੀਰੀ, ਰਾਏਚੂਰ, ਬਿਦਰ ਅਤੇ ਵਿਜੈਪੁਰ ਦੇ ਪੰਜ ਜ਼ਿਲ੍ਹਿਆਂ ਵਿੱਚ ਲਗਭਗ 1475 ਗ਼ੈਰ-ਪੰਜੀਕ੍ਰਿਤ ਬਸਤੀਆਂ ਨੂੰ ਨਵੇਂ ਰੈਵੇਨਿਊ ਪਿੰਡਾਂ ਦੇ ਰੂਪ ਵਿੱਚ ਐਲਾਨਿਆ ਗਿਆ ਹੈ। ਪ੍ਰਧਾਨ ਮੰਤਰੀ ਕਲਬੁਰਗੀ ਜ਼ਿਲ੍ਹੇ ਦੇ ਸੇਦਮ ਤਾਲੁਕਾ ਦੇ ਮਲਖੇੜ ਪਿੰਡ ਵਿੱਚ, ਇਨ ਨਵੇਂ ਘੋਸ਼ਿਤ ਰੈਵੇਨਿਊ ਪਿੰਡਾਂ ਦੇ ਪਾਤਰ ਲਾਭਾਰਥੀਆਂ ਨੂੰ ਮਾਲਿਕਾਨਾ ਅਧਿਕਾਰ ਪੱਤਰ (ਹੱਕੂ ਪੱਤਰ) ਵੰਡਣਗੇ। ਪੰਜਾਹ ਹਜ਼ਾਰ ਤੋਂ ਅਧਿਕ ਲਾਭਾਰਥੀਆਂ ਨੂੰ ਟਾਈਟਲ ਡੀਡ ਜਾਰੀ ਕਰਨਾ, ਜੋ ਵੱਡੇ ਪੈਮਾਨੇ ’ਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜਾ ਵਰਗ ਦੇ ਹਾਸ਼ੀਏ ’ਤੇ ਰਹਿਣ ਵਾਲੇ ਅਤੇ ਕਮਜ਼ੋਰ ਭਾਈਚਾਰਿਆਂ ਤੋਂ ਹਨ, ਉਨ੍ਹਾਂ ਦੀ ਭੂਮੀ ਨੂੰ ਸਰਕਾਰ ਤੋਂ ਰਸਮੀ ਮਾਨਤਾ ਪ੍ਰਦਾਨ ਕਰਨ ਦਾ ਇੱਕ ਕਦਮ ਹੈ, ਅਤੇ ਉਨ੍ਹਾਂ ਨੂੰ ਪੇਅਜਲ, ਬਿਜਲੀ, ਸੜਕ ਆਦਿ ਜਿਹੀਆਂ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਦੇ ਲਈ ਪਾਤਰ ਬਣਾ ਦੇਵੇਗਾ।
ਇਸ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਐੱਨਐੱਚ-150ਸੀ ਦੇ 71 ਕਿਲੋਮੀਟਰ ਲੰਬੇ ਸੈਕਸ਼ਨ ਦਾ ਨੀਂਹ ਪੱਥਰ ਵੀ ਰੱਖਣਗੇ। ਇਹ 6 ਲੇਨ ਵਾਲਾ ਗ੍ਰੀਨਫੀਲਡ ਸੜਕ ਪ੍ਰੋਜੈਕਟ ਵੀ ਸੂਰਤ-ਚੇਨਈ ਐਕਸਪ੍ਰੈੱਸਵੇਅ ਦਾ ਹਿੱਸਾ ਹੈ। ਇਸ ਨੂੰ 2100 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।
ਸੂਰਤ-ਚੇਨਈ ਐਕਸਪ੍ਰੈੱਸਵੇਅ ਛੇ ਰਾਜਾਂ-ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ, ਆਂਧਰ ਪ੍ਰਦੇਸ਼ ਅਤੇ ਤਮਿਲ ਨਾਡੂ ਤੋਂ ਹੋ ਕੇ ਗੁਜਰੇਗਾ। ਇਹ ਮੌਜੂਦਾ ਮਾਰਗ ਨੂੰ 1600 ਕਿਲੋਮੀਟਰ ਤੋਂ ਘਟਾ ਕੇ 1270 ਕਿਲੋਮੀਟਰ ਕਰ ਦੇਵੇਗਾ।
ਪ੍ਰਧਾਨ ਮੰਤਰੀ ਮੁੰਬਈ ਵਿੱਚ
ਪ੍ਰਧਾਨ ਮੰਤਰੀ ਲਗਭਗ 38,800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਨਿਰਵਿਘਨ ਸ਼ਹਿਰੀ ਗਤੀਸ਼ੀਲਤਾ ਪ੍ਰਦਾਨ ਕਰਨਾ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਰਿਹਾ ਹੈ। ਇਸ ਤਰਜ ’ਤੇ, ਉਹ ਰਾਸ਼ਟਰ ਨੂੰ ਲਗਭਗ 12,600 ਕਰੋੜ ਰੁਪਏ ਦੀ ਮੁੰਬਈ ਮੈਟਰੋ ਰੇਲ ਲਾਈਨ2ਏ ਅਤੇ 7 ਸਮਰਪਿਤ ਕਰਨਗੇ। ਦਹਿਸਰ ਈ ਅਤੇ ਡੀਐੱਨ ਨਗਰ (ਯੈਲੋ ਲਾਈਨ) ਨੂੰ ਜੋੜਨ ਵਾਲੀ ਮੈਟਰੋ ਲਾਈਨ 2ਏ ਲਗਭਗ 18.6 ਕਿਲੋਮੀਟਰ ਲੰਬੀ ਹੈ, ਜਦੋਕਿ ਅੰਧੇਰੀ ਈ-ਦਹਿਸਰ ਈ (ਰੈੱਡ ਲਾਈਨ) ਨੂੰ ਜੋੜਨ ਵਾਲੀ ਮੈਟਰੋ ਲਾਈਨ 7 ਲਗਭਗ 16.5 ਕਿਲੋਮੀਟਰ ਲੰਬੀ ਹੈ। ਪ੍ਰਧਾਨ ਮੰਤਰੀ ਨੇ 2015 ਵਿੱਚ ਇਨ੍ਹਾਂ ਲਾਈਨਾਂ ਦਾ ਨੀਂਹ ਪੱਥਰ ਰੱਖਿਆ ਸੀ। ਪ੍ਰਧਾਨ ਮੰਤਰੀ ਮੁੰਬਈ 1 ਮੋਬਾਈਲ ਐਪ ਅਤੇ ਨੈਸ਼ਨਲ ਕੌਮਨ ਮੋਬਿਲਿਟੀ ਕਾਰਡ (ਮੁੰਬਈ 1) ਦੀ ਵੀ ਸ਼ੁਰੂਆਤ ਕਰਨਗੇ।
ਇਹ ਮੋਬਾਈਲ ਐਪ ਯਾਤਰਾ ਨੂੰ ਸੁਗਮ ਬਣਾਏਗੀ, ਇਸ ਨੂੰ ਮੈਟਰੋ ਸਟੇਸ਼ਨ ਦੇ ਪ੍ਰਵੇਸ਼ ਦੁਆਰ ’ਤੇ ਦਿਖਾਇਆ ਜਾ ਸਕਦਾ ਹੈ ਅਤੇ ਇਹ ਯੂਪੀਆਈ ਦੇ ਮਾਧਿਅਮ ਨਾਲ ਟਿਕਟ ਖਦੀਰਣ ਦੇ ਲਈ ਡਿਜੀਟਲ ਭੁਗਤਾਨ ਵਿੱਚ ਸਹਾਇਤਾ ਕਰੇਗੀ। ਨੈਸ਼ਨਲ ਕੌਮਨ ਮੋਬਿਲਿਟੀ ਕਾਰਡ (ਮੁੰਬਈ 1) ਸ਼ੁਰੂ ਵਿੱਚ ਮੈਟਰੋ ਕੌਰੀਡੋਰ ਵਿੱਚ ਇਸਤੇਮਾਲ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਸਥਾਨਕ ਟ੍ਰੇਨਾਂ ਅਤੇ ਬੱਸਾਂ ਸਹਿਤ ਬੜੇ ਪੈਮਾਨੇ ’ਤੇ ਜਨਤਕ ਪਰਿਵਹਨ ਦੇ ਹੋਰ ਵਾਹਨਾਂ ਤੱਕ ਇਸ ਦਾ ਵਿਸਤਾਰ ਕੀਤਾ ਜਾ ਸਕਦਾ ਹੈ। ਯਾਤਰੀਆਂ ਨੂੰ ਅਨੇਕ ਕਾਰਡ ਜਾ ਨਕਦੀ ਲੈ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ, ਐੱਨਸੀਐੱਮਸੀ ਕਾਰਡ ਤੇਜ਼, ਸੰਪਰਕ ਰਹਿਤ, ਡਿਜੀਟਲ ਲੈਣ-ਦੇਣ ਨੂੰ ਸਮਰੱਥ ਕਰੇਗਾ, ਜਿਸ ਨਾਲ ਸੁਗਮ ਅਨੁਭਵ ਦੇ ਨਾਲ ਪ੍ਰਕਿਰਿਆ ਅਸਾਨ ਹੋ ਜਾਵੇਗੀ।
ਪ੍ਰਧਾਨ ਮੰਤਰੀ ਲਗਭਗ 17,200 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੱਤ ਸੀਵੇਜ ਟ੍ਰੀਟਮੈਂਟ ਪਲਾਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਸੀਵੇਜ ਟ੍ਰੀਟਮੈਂਟ ਪਲਾਂਟ ਮਲਾਡ, ਭਾਂਡੁਪ, ਵਰਸੋਵਾ, ਘਾਟਕੋਪਰ, ਬਾਂਦਰਾ, ਧਾਰਾਵੀ ਅਤੇ ਵਰਲੀ ਵਿੱਚ ਸਥਾਪਿਤ ਕੀਤੇ ਜਾਣਗੇ। ਜਿਨ੍ਹਾਂ ਦੀ ਸੰਯੁਕਤ ਸਮਰੱਥਾ ਲਗਭਗ 2,4600 ਐੱਮਐੱਲਡੀ ਹੋਵੇਗੀ।
ਮੁੰਬਈ ਵਿੱਚ ਸਿਹਤ ਦੇਖਭਾਲ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਪ੍ਰਯਾਸ ਵਿੱਚ, ਪ੍ਰਧਾਨ ਮੰਤਰੀ 20ਵੇਂ ਹਿੰਦੂ-ਹਿਰਦੈ-ਸਮਰਾਟ ਬਾਲਾਸਾਹੇਬ ਠਾਕਰੇ ਆਪਲਾ ਦਵਾਖਾਨਾ ਦਾ ਉਦਘਾਟਨ ਕਰਨਗੇ। ਇਹ ਅਨੂਠੀ ਪਹਿਲ ਲੋਕਾਂ ਨੂੰ ਸਿਹਤ ਜਾਂਚ, ਦਵਾਈਆਂ, ਜਾਂਚ ਅਤੇ ਨਿਦਾਨ ਜਿਹੀਆਂ ਜ਼ਰੂਰੀ ਮੈਡੀਕਲ ਸੇਵਾਵਾਂ ਪੂਰੀ ਤਰ੍ਹਾਂ ਨਾਲ ਮੁਕਤ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਮੁੰਬਈ ਵਿੱਚ ਤਿੰਨ ਹਸਪਤਾਲਾਂ ਅਰਥਾਤ 360-ਬਿਸਤਰਿਆਂ ਵਾਲੇ ਭਾਂਡੁਪ ਮਲਟੀਸਪੈਸ਼ਿਅਲਿਟੀ ਮਿਊਂਸਿਪਲ ਹਸਪਤਾਲ, 306 ਬਿਸਤਰਿਆਂ ਵਾਲੇ ਸਿਧਾਰਥ ਨਗਰ ਹਸਪਤਾਲ, ਗੋਰੇਗਾਓਂ (ਪੱਛਮ) ਅਤੇ 152 ਬਿਸਤਰਿਆਂ ਵਾਲੇ ਓਸ਼ੀਵਾਰਾ ਮੈਟਰਨਿਟੀ ਹੋਮ ਦੇ ਪੁਨਰਵਿਕਾਸ ਦੇ ਲਈ ਨੀਂਹ ਪੱਥਰ ਵੀ ਰੱਖਣਗੇ। ਇਸ ਨਾਲ ਸ਼ਹਿਰ ਦੇ ਲੱਖਾਂ ਨਿਵਾਸੀਆਂ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ ਨੂੰ ਉੱਚ ਸ਼੍ਰੇਣੀ ਦੀ ਮੈਡੀਕਲ ਸੁਵਿਧਾ ਮਿਲ ਜਾਵੇਗੀ।
ਪ੍ਰਧਾਨ ਮੰਤਰੀ ਮੁੰਬਈ ਦੀਆਂ ਲਗਭਗ 400 ਕਿਲੋਮੀਟਰ ਸੜਕਾਂ ਨੂੰ ਪੱਕਾ ਕਰਨ ਦੇ ਲਈ ਸੜਕ ਨਿਰਮਾਣ ਪ੍ਰੋਜੈਕਟ ਸ਼ੁਰੂ ਕਰਨਗੇ। ਇਹ ਪ੍ਰੋਜੈਕਟ ਲਗਭਗ 6,100 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣਗੇ। ਮੁੰਬਈ ਵਿੱਚ ਲਗਭਗ ਕੁੱਲ 2050 ਕਿਲੋਮੀਟਰ ਸੜਕਾਂ ਦੇ ਵਿਸਤਾਰ ਵਿੱਚੋਂ 1200 ਕਿਲੋਮੀਟਰ ਤੋਂ ਅਧਿਕ ਸੜਕਾਂ ਨੂੰ ਜਾ ਤਾਂ ਪੱਕਾ ਕਰ ਦਿੱਤਾ ਗਿਆ ਹੈ ਜਾਂ ਉਹ ਪੱਕਾ ਕੀਤੇ ਜਾਣ ਦੀ ਪ੍ਰਕਿਰਿਆ ਵਿੱਚ ਹਨ। ਹਾਲਾਂਕਿ, ਬਾਕੀ ਲਗਭਗ 580 ਕਿਲੋਮੀਟਰ ਲੰਬਾਈ ਦੀਆਂ ਬਾਕੀ ਸੜਕਾਂ ਨੂੰ ਟੋਇਆਂ(ਖੱਡਿਆਂ) ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਪਰਿਵਹਨ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕਰਦੀਆਂ ਹਨ। ਸੜਕਾਂ ਨੂੰ ਪੱਕਾ ਕਰਨ ਦੇ ਪ੍ਰੋਜੈਕਟ ਦਾ ਉਦੇਸ਼ ਇਸ ਚੁਣੌਤੀ ਨੂੰ ਦੂਰ ਕਰਨਾ ਹੈ। ਕੰਕ੍ਰੀਟ ਦੀਆਂ ਇਹ ਸੜਕਾਂ ਬਿਹਤਰ ਸੁਰੱਖਿਆ ਦੇ ਨਾਲ-ਨਾਲ ਤੇਜ਼ ਯਾਤਰਾ ਸੁਨਿਸ਼ਚਿਤ ਕਰਨਗੀਆਂ, ਨਾਲ ਹੀ ਬਿਹਤਰ ਜਲ ਨਿਕਾਸੀ ਸੁਵਿਧਾਵਾਂ ਅਤੇ ਜਨ ਉਪਯੋਗੀ ਨਾਲੀਆਂ ਸੜਕਾਂ ਦੀ ਨਿਯਮਿਤ ਖੁਦਾਈ ਤੋਂ ਬਚਣਾ ਸੁਨਿਸ਼ਚਿਤ ਕਰਨਗੀਆਂ।
ਉਹ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਦੇ ਪੁਨਰਵਿਕਾਸ ਦਾ ਵੀ ਨੀਂਹ ਪੱਥਰ ਰੱਖਣਗੇ। ਟਰਮੀਨਸ ਦੇ ਦੱਖਣੀ ਵਿਰਾਸਤ ਨੋਡ ਤੋਂ ਭੀੜ ਨੂੰ ਘੱਟ ਕਰਨ, ਸੁਵਿਧਾਵਾਂ ਵਿੱਚ ਵਾਧਾ ਕਰਨ, ਬਿਹਤਰ ਬਹੁ-ਮੋਡਲ ਏਕੀਕਰਣ ਅਤੇ ਵਿਸ਼ਵ ਪ੍ਰਸਿੱਧ ਪ੍ਰਤਿਸ਼ਠਿਤ ਅਨੁਪ੍ਰਤੀਕਾਤਮਕ ਢਾਂਚੇ ਦੇ ਪ੍ਰਾਚੀਨ ਗੌਰਵ ਨੂੰ ਸੰਭਾਲਣ ਅਤੇ ਬਹਾਲ ਕਰਨ ਦੇ ਲਈ ਪੁਨਰਵਿਕਾਸ ਯੋਜਨਾ ਬਣਾਈ ਗਈ ਹੈ। ਪ੍ਰੋਜੈਕਟ ਦਾ ਕਾਰਜ 1,800 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਪੀਐੱਮ ਸਵਨਿਧੀ ਯੋਜਨਾ ਦੇ ਤਹਿਤ ਇੱਕ ਲੱਖ ਤੋਂ ਅਧਿਕ ਲਾਭਾਰਥੀਆਂ ਦੇ ਸਵੀਕ੍ਰਿਤ ਕਰਜ਼ਿਆਂ ਦੀ ਟ੍ਰਾਂਸਫਰ ਵੀ ਸ਼ੁਰੂ ਕਰਨਗੇ।
***
ਡੀਐੱਸ/ਐੱਲਪੀ
(Release ID: 1891953)
Visitor Counter : 162
Read this release in:
Bengali
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam