ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਨੈਸ਼ਨਲ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ ਨੇ ਹਰਿਆਣਾ ਰਾਜ ਦੇ ਸਕੂਲ ਪ੍ਰਿੰਸੀਪਲ ਦੇ ਨਾਲ ਪਰੀਖਿਆ ਪੇ ਚਰਚਾ-ਮਿਸ਼ਨ ਲਾਈਫ ਸ਼ੈਸਨ ਆਯੋਜਿਤ ਕੀਤਾ


ਸਵਾਈ ਮਾਧੋਪੁਰ ਸਥਿਤ ਰੀਜਨਲ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ ਨੇ ਮਿਸ਼ਨ ਲਾਈਫ ‘ਤੇ 2642 ਤੋਂ ਅਧਿਕ ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਜਾਗੂਰਕ ਕੀਤਾ

Posted On: 16 JAN 2023 3:35PM by PIB Chandigarh

ਨੈਸ਼ਨਲ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ ਨੇ  ਹਰਿਆਣਾ ਰਾਜ ਦੇ ਸਕੂਲ ਦੇ ਪ੍ਰਿੰਸੀਪਲ ਲਈ ਮਿਸ਼ਨ ਲਾਈਫ (ਵਾਤਾਵਰਣ ਲਈ ਜੀਵਨਸ਼ੈਲੀ) ਦੀ ਤਰ੍ਹਾਂ ਪਰੀਖਿਆ ਪੇ ਚਰਚਾ ‘ਤੇ ਇੱਕ ਔਨਲਾਈਨ ਸੰਵਾਦਾਤਮਕ ਸੈਸ਼ਨ ਦਾ ਆਯੋਜਨ ਕੀਤਾ। ਇਹ ਮਿਊਜ਼ੀਅਮ ਵਾਤਾਵਰਣ ਵਨ ਅਤੇ ਜਲਵਾਯੂ ਪਰਿਵਤਰਨ ਮੰਤਰਾਲੇ ਦਾ ਇੱਕ ਅਧੀਨ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਵਿੱਚ 55 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾਂ ਸਿੱਖਿਆ ਅਧਿਕਾਰੀ (ਡੀਈਓ) ਸ਼੍ਰੀਮਤੀ ਇੰਦੂ ਬੋਕੇਨ ਦੇ ਸਕੂਲ ਦੇ ਪ੍ਰਿੰਸੀਪਲ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਪ੍ਰਿੰਸੀਪਲ ਨਾਲ  ਬੱਚਿਆਂ ਨੂੰ ਪਰੀਖਿਆ ਦੇ ਦਬਾਵ ਨਾਲ ਨਿਪਟਨ ਵਿੱਚ ਸਹਾਇਤਾ ਕਰਨ ਲਈ ਕਿਹਾ।

https://static.pib.gov.in/WriteReadData/userfiles/image/image001PCX5.jpg

ਨੈਸ਼ਨਲ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ (ਐੱਨਐੱਮਐੱਨਐੱਚ) ਦੇ ਤਹਿਤ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਪੱਛਮੀ ਖੇਤਰੀ ਕੇਂਦਰ ਰਾਜੀਵ ਗਾਂਧੀ ਰੀਜਨਲ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ (ਆਰਜੀਆਰਐੱਮਐੱਨਐੱਚ) ਨੇ ਮਿਸ਼ਨ ਲਾਈਫ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਇਸ ਦੇ ਇੱਕ ਹਿੱਸੇ ਦੇ ਤਹਿਤ 13 ਜਨਵਰੀ, 2023 ਨੂੰ #SaveEnergy, #MissonLiFE ‘ਤੇ ਇੱਕ ਹਰਿਤ ਸੰਵਾਦ, ਹਰਿਤ ਪ੍ਰਤਿਗਾ, ਰੰਗੋਲੀ ਅਤੇ ਫਿਲਮ ਸ਼ੋਅ ਆਯੋਜਿਤ ਕੀਤੇ ਗਏ। ਇਨ੍ਹਾਂ ਵਿੱਚ ਸਰਗਰਮ ਰੂਪ ਨਾਲ 2,643 ਨੂੰ ਅਧਿਕ ਵਿਦਿਆਰਥੀਆਂ, ਅਧਿਆਪਕਾਂ ਅਤੇ  ਆਮ ਸੈਲਾਨੀਆਂ ਨੇ ਹਿੱਸਾ ਲਿਆ।

 

https://static.pib.gov.in/WriteReadData/userfiles/image/image002YDWV.jpg

 

ਸਵਾਈ ਮਾਧੋਪੁਰ ਸਥਿਤ ਆਰਜੀਆਰਐੱਮਐੱਨਐੱਚ ਦੁਆਰਾ ਆਯੋਜਿਤ ਮਿਸ਼ਨ ਲਾਈਫ ਜਾਗਰੂਕਤਾ ਪ੍ਰੋਗਰਾਮ

 

************

ਐੱਮਜੀਪੀਐੱਸ/ਐੱਸਐੱਸਵੀ


(Release ID: 1891789) Visitor Counter : 146