ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਨਰਾਇਣ ਰਾਣੇ ਨੇ ਉੱਤਰ ਪੂਰਬ ਵਿੱਚ ਐੱਮਐੱਸਐੱਮਈਜ਼ ਦੀ ਮਹੱਤਵਪੂਰਨ ਭੂਮਿਕਾ ਅਤੇ ਭਾਰਤ ਨੂੰ 'ਆਤਮਨਿਰਭਰ' ਬਣਾਉਣ ਵਿੱਚ ਉਨ੍ਹਾਂ ਦੇ ਯੋਗਦਾਨ 'ਤੇ ਜ਼ੋਰ ਦਿੱਤਾ

Posted On: 09 JAN 2023 8:42PM by PIB Chandigarh

ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਨਰਾਇਣ ਰਾਣੇ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ, ਪ੍ਰੋ. (ਡਾ.) ਮਾਨਿਕ ਸਾਹਾ ਅਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਦੇ ਨਾਲ, ਉੱਤਰ ਪੂਰਬੀ ਖੇਤਰ ਵਿੱਚ ਐੱਮਐੱਸਐੱਮਈਜ਼ ਦੇ ਟਿਕਾਊ ਵਿਕਾਸ ਬਾਰੇ ਅੱਜ ਅਗਰਤਲਾ, ਤ੍ਰਿਪੁਰਾ ਵਿਖੇ ਆਯੋਜਿਤ ਖੇਤਰੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਐੱਮਐੱਸਐੱਮਈ ਮੰਤਰਾਲੇ ਵੱਲੋਂ ਮੰਤਰਾਲੇ ਦੀਆਂ ਵੱਖੋ-ਵੱਖ ਸਕੀਮਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ। ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਸ਼੍ਰੀ ਨਰਾਇਣ ਰਾਣੇ ਨੇ ਉੱਤਰ ਪੂਰਬ ਵਿੱਚ ਐੱਮਐੱਸਐੱਮਈਜ਼ ਦੀ ਮਹੱਤਵਪੂਰਨ ਭੂਮਿਕਾ ਅਤੇ ਭਾਰਤ ਨੂੰ 'ਆਤਮਨਿਰਭਰ' ਬਣਾਉਣ ਵਿੱਚ ਉਨ੍ਹਾਂ ਦੇ ਯੋਗਦਾਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਤ੍ਰਿਪੁਰਾ ਖੇਤੀ ਉਤਪਾਦਾਂ ਦੀ ਧਰਤੀ ਹੈ ਅਤੇ ਫੂਡ ਪ੍ਰੋਸੈਸਿੰਗ ਉਦਯੋਗਾਂ ਵਿੱਚ ਐੱਮਐੱਸਐੱਮਈਜ਼ ਲਈ ਬਹੁਤ ਸੰਭਾਵਨਾਵਾਂ ਹਨ ਅਤੇ ਤ੍ਰਿਪੁਰਾ ਸਰਕਾਰ ਨੂੰ ਮੌਜੂਦਾ ਉਦਯੋਗਾਂ ਨੂੰ ਮਜ਼ਬੂਤ ਕਰਦਿਆਂ ਹੋਇਆਂ ਐੱਮਐੱਸਐੱਮਈਜ਼ ਲਈ ਸੈਰ-ਸਪਾਟੇ ਦੇ ਹੋਰ ਮੌਕੇ ਵਿਕਸਿਤ ਕਰਨ ਦੀ ਸਲਾਹ ਦਿੱਤੀ।

https://static.pib.gov.in/WriteReadData/userfiles/image/image0010MH1.jpg

ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਸਨਅਤਕਾਰਾਂ ਨੂੰ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਤ੍ਰਿਪੁਰਾ ਦੀ ਰਾਜ ਸਰਕਾਰ ਨੇ ਇਸ ਸਮਾਗਮ ਨੂੰ ਸ਼ਾਨਦਾਰ ਢੰਗ ਨਾਲ ਸਫ਼ਲ ਬਣਾਉਣ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਸੁਹਿਰਦ ਅਤੇ ਸਮਰਪਿਤ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਦੋਵਾਂ ਮੰਤਰਾਲਿਆਂ ਦੇ ਤਾਲਮੇਲ ਵਾਲੇ ਯਤਨ ਉੱਤਰ ਪੂਰਬੀ ਖੇਤਰ (ਐੱਨਈਆਰ) ਵਿੱਚ ਐੱਮਐੱਸਐੱਮਈ ਸੈਕਟਰ ਦੇ ਵਿਕਾਸ ਲਈ ਇੱਕ ਬਿਹਤਰ ਈਕੋ-ਸਿਸਟਮ ਬਣਾਉਣਗੇ।

https://static.pib.gov.in/WriteReadData/userfiles/image/image002XWCL.jpg

ਕਾਨਫਰੰਸ ਵਿੱਚ ਭਾਰਤ ਸਰਕਾਰ ਦੇ ਐੱਮਐੱਸਐੱਮਈ ਮੰਤਰਾਲੇ ਅਤੇ ਤ੍ਰਿਪੁਰਾ ਰਾਜ ਸਰਕਾਰ ਦੀਆਂ ਵੱਖੋ- ਵੱਖ ਪਹਿਲਕਦਮੀਆਂ ਦੀ ਸ਼ੁਰੂਆਤ ਦਾ ਪ੍ਰਦਰਸ਼ਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪਤਵੰਤਿਆਂ ਵਲੋਂ ਸ਼ੁਰੂ ਕੀਤੀਆਂ ਗਈਆਂ ਨਵੀਆਂ ਪਹਿਲਕਦਮੀਆਂ ਵਿੱਚ ਆਰਏਐੱਮਪੀ (RAMP-Raising and Accelerating MSME Performance) ਪੋਰਟਲ, ਉਦਯਮ ਸ਼ਕਤੀ ਦੇ ਤਹਿਤ ਐੱਨਈਆਰ ਪੋਰਟਲ ਨੂੰ ਲਿੰਕ ਕਰਨਾ, ਗੋਮਤੀ ਸਿਟੀ ਗੈਸ ਪ੍ਰੋਜੈਕਟ ਦਾ ਉਦਘਾਟਨ, ਸਫੁਰਤੀ (SFURTI) ਸਕੀਮ ਦੇ ਤਹਿਤ ਪੱਛਮੀ ਤ੍ਰਿਪੁਰਾ ਬੈਂਬੂ ਮੈਟ ਕਲੱਸਟਰ ਦਾ ਉਦਘਾਟਨ ਅਤੇ ਕੇਵੀਆਈਸੀ (KVIC) (ਖਾਦੀ ਅਤੇ ਗ੍ਰਾਮੀਣ ਉਦਯੋਗ ਕਮਿਸ਼ਨ) ਅਤੇ ਟੀਕੇਵੀਆਈਬੀ (TKVIB) (ਤ੍ਰਿਪੁਰਾ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ) ਦੀ ਨਵੀਂ ਇਮਾਰਤ ਦਾ ਉਦਘਾਟਨ ਸ਼ਾਮਲ ਸਨ। 

https://static.pib.gov.in/WriteReadData/userfiles/image/image003UUIA.jpg

https://static.pib.gov.in/WriteReadData/userfiles/image/image004LFOU.jpg

https://static.pib.gov.in/WriteReadData/userfiles/image/image005DMOH.jpg

ਕਾਨਫਰੰਸ ਵਿੱਚ ਵੱਖੋ - ਵੱਖ ਗਤੀਵਿਧੀਆਂ ਜਿਵੇਂ ਕਿ ਵੀਡੀਪੀ, ਸੀਈਓ ਕਾਨਫਰੰਸ ਆਦਿ ਰਾਹੀਂ ਐੱਨਈਆਰ ਦੇ ਚਾਹਵਾਨ/ਮੌਜੂਦਾ ਉੱਦਮੀਆਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ, ਸੀਪੀਐੱਸਈਜ਼ ਅਤੇ ਉਦਯੋਗ ਸੰਘਾਂ ਦੇ ਸਰਕਾਰੀ ਵਿਭਾਗਾਂ ਨਾਲ ਗੱਲਬਾਤ ਕਰਨ ਲਈ ਇੱਕ ਬਹੁਤ ਲੋੜੀਂਦਾ ਮੰਚ ਪ੍ਰਦਾਨ ਕੀਤਾ।

https://static.pib.gov.in/WriteReadData/userfiles/image/image006PCY7.jpg

ਐੱਮਐੱਸਐੱਮਈ ਸੈਕਟਰ ਰੋਜ਼ਗਾਰ ਸਿਰਜਣ ਅਤੇ ਆਜੀਵਿਕਾ ਨੂੰ ਸੁਧਾਰਨ ਦੇ ਮਾਮਲੇ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਵਰਤਮਾਨ ਵਿੱਚ, ਇਸ ਵਿੱਚ 11 ਕਰੋੜ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇਣ ਵਾਲੀਆਂ 6 ਕਰੋੜ ਤੋਂ ਵੱਧ ਇਕਾਈਆਂ ਹਨ, ਜੋ ਜੀਡੀਪੀ ਵਿੱਚ ਲਗਭਗ 30% ਯੋਗਦਾਨ ਦੇ ਨਾਲ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ।

ਸਾਡੀ ਅਰਥਵਿਵਸਥਾ 'ਤੇ ਐੱਮਐੱਸਐੱਮਈ ਦੇ ਪ੍ਰਭਾਵ ਨੂੰ ਵੇਖਦਿਆਂ ਹੋਇਆਂ, ਇਹ ਜ਼ਰੂਰੀ ਹੈ ਕਿ ਨੌਜਵਾਨਾਂ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਅਨੁਕੂਲ ਵਾਤਾਵਰਣ ਪ੍ਰਣਾਲੀ ਬਣਾਉਣ ਲਈ ਕੇਂਦਰਿਤ ਯਤਨ ਕੀਤੇ ਜਾਣ, ਜਿੱਥੇ ਉਹ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਲਈ ਭਾਰਤੀ ਅਰਥਵਿਵਸਥਾ ਦੇ ਵਿਕਾਸ ਵਿੱਚ ਇੱਕ ਅਨਿੱਖੜਵੀਂ ਭੂਮਿਕਾ ਨਿਭਾਉਂਦੇ ਹਨ।

ਦੇਸ਼ ਦੀ ਆਰਥਿਕ ਭਲਾਈ ਲਈ ਐੱਮਐੱਸਐੱਮਈ ਸੈਕਟਰ ਦਾ ਪਾਲਣ ਪੋਸ਼ਣ ਮਹੱਤਵਪੂਰਨ ਹੈ। ਐੱਮ/ਓ ਐੱਮਐੱਸਐੱਮਈ ਟਿਕਾਊ ਵਿਕਾਸ ਅਤੇ ਗਲੋਬਲ ਵੈਲਿਊ ਚੇਨ ਵਿੱਚ ਅਨੁਕੂਲ ਬਣਨ ਲਈ ਐੱਮਐੱਸਐੱਮਈ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ।

*****

ਐੱਮਜੇਪੀਐੱਸ



(Release ID: 1891783) Visitor Counter : 93


Read this release in: English , Urdu , Marathi , Telugu