ਪ੍ਰਧਾਨ ਮੰਤਰੀ ਦਫਤਰ

ਵਾਇਸ ਆਵ੍ ਗਲੋਬਲ ਸਾਊਥ ਸਮਿਟ ਦੇ ਲੀਡਰਸ ਸੈਸ਼ਨ ਦੇ ਸਮਾਪਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਸਮਾਪਨ ਟਿੱਪਣੀਆਂ

Posted On: 13 JAN 2023 9:16PM by PIB Chandigarh

ਤੁਹਾਡੇ ਪ੍ਰੇਰਣਾਦਾਇਕ ਸ਼ਬਦਾਂ ਲਈ ਧੰਨਵਾਦ! ਇਹ ਸੱਚਮੁੱਚ ਵਿਚਾਰਾਂ ਅਤੇ ਖ਼ਿਆਲਾਂ ਦਾ ਇੱਕ ਉਪਯੋਗੀ ਅਦਾਨ-ਪ੍ਰਦਾਨ ਰਿਹਾ ਹੈ। ਇਹ ਗਲੋਬਲ ਸਾਊਥ ਦੀਆਂ ਸਾਂਝੀਆਂ ਇੱਛਾਵਾਂ ਨੂੰ ਦਰਸਾਉਂਦਾ ਹੈ।

ਇਹ ਸਪਸ਼ਟ ਹੈ ਕਿ ਦੁਨੀਆ ਦੇ ਸਾਹਮਣੇ ਕਈ ਅਹਿਮ ਮੁੱਦਿਆਂ 'ਤੇਵਿਕਾਸਸ਼ੀਲ ਦੇਸ਼ਾਂ ਦਾ ਨਜ਼ਰੀਆ ਇਕੋ ਜਿਹਾ ਹੈ।

ਇਹ ਸਿਰਫ਼ ਅੱਜ ਰਾਤ ਦੀਆਂ ਚਰਚਾਵਾਂ ਵਿੱਚ ਹੀ ਨਹੀਂਸਗੋਂ ਇਸ ਵਾਇਸ ਆਵ੍ ਦ ਗਲੋਬਲ ਸਾਊਥ ਸਮਿਟ’ ਦੇ ਪਿਛਲੇ ਦੋ ਦਿਨਾਂ ਵਿੱਚ ਵੀ ਦੇਖਿਆ ਗਿਆ।

ਮੈਂ ਇਨ੍ਹਾਂ ਵਿੱਚੋਂ ਕੁਝ ਵਿਚਾਰਾਂ ਨੂੰ ਸੰਖੇਪ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹਾਂਜੋ ਗਲੋਬਲ ਸਾਊਥ ਦੇ ਸਾਰੇ ਦੇਸ਼ਾਂ ਲਈ ਮਹੱਤਵਪੂਰਨ ਹਨ।

ਅਸੀਂ ਸਾਰੇ ਦੱਖਣ-ਦੱਖਣੀ ਸਹਿਯੋਗ ਦੇ ਮਹੱਤਵ 'ਤੇ ਅਤੇ ਸਮੂਹਕ ਤੌਰ 'ਤੇ ਗਲੋਬਲ ਏਜੰਡਾ ਨੂੰ ਰੂਪ ਦੇਣ ਲਈ ਸਹਿਮਤ ਹਾਂ।

ਸਿਹਤ ਦੇ ਖੇਤਰ ਵਿੱਚਅਸੀਂ ਰਵਾਇਤੀ ਦਵਾਈ ਨੂੰ ਉਤਸ਼ਾਹਿਤ ਕਰਨਸਿਹਤ ਸੰਭਾਲ ਲਈ ਖੇਤਰੀ ਹੱਬ ਵਿਕਸਿਤ ਕਰਨਅਤੇ ਸਿਹਤ ਪੇਸ਼ੇਵਰਾਂ ਦੀ ਗਤੀਸ਼ੀਲਤਾ ਵਿੱਚ ਸੁਧਾਰ ਕਰਨ 'ਤੇ ਜ਼ੋਰ ਦਿੰਦੇ ਹਾਂ। ਅਸੀਂ ਡਿਜੀਟਲ ਹੈਲਥ ਸਮਾਧਾਨ ਨੂੰ ਤੇਜ਼ੀ ਨਾਲ ਲਾਗੂਕਰਨ ਦੀ ਸੰਭਾਵਨਾ ਬਾਰੇ ਵੀ ਸੁਚੇਤ ਹਾਂ।

ਸਿੱਖਿਆ ਦੇ ਖੇਤਰ ਚ ਅਸੀਂ ਸਾਰੇ ਕਿੱਤਾਮੁਖੀ ਸਿਖਲਾਈ ਵਿੱਚ ਅਤੇ ਦੂਰੋਂ ਸਿੱਖਿਆ ਪ੍ਰਦਾਨ ਕਰਨ ਲਈ ਟੈਕਨੋਲੋਜੀ ਦੀ ਵਰਤੋਂ ਵਿੱਚਖਾਸ ਕਰਕੇ ਦੂਰ-ਦਰਾਜ ਦੇ ਖੇਤਰਾਂ ਵਿੱਚ ਆਪਣੇ ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਤੋਂ ਲਾਭ ਲੈ ਸਕਦੇ ਹਾਂ।

ਬੈਂਕਿੰਗ ਅਤੇ ਵਿੱਤ ਦੇ ਖੇਤਰ ਵਿੱਚਡਿਜੀਟਲ ਜਨਤਕ ਵਸਤਾਂ ਦੀ ਤੈਨਾਤੀਵਿਕਾਸਸ਼ੀਲ ਦੇਸ਼ਾਂ ਵਿੱਚ ਵਿੱਤੀ ਸਮਾਵੇਸ਼ ਨੂੰ ਵੱਡੇ ਪੈਮਾਨੇ ਅਤੇ ਗਤੀ ਨਾਲ ਵਧਾ ਸਕਦੀ ਹੈ। ਭਾਰਤ ਦੇ ਆਪਣੇ ਤਜਰਬੇ ਨੇ ਇਹ ਦਰਸਾਇਆ ਹੈ।

ਅਸੀਂ ਸਾਰੇ ਕਨੈਕਟੀਵਿਟੀ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੇ ਮਹੱਤਵ 'ਤੇ ਸਹਿਮਤ ਹਾਂ। ਸਾਨੂੰ ਗਲੋਬਲ ਸਪਲਾਈ ਚੇਨਾਂ ਵਿੱਚ ਵਿਭਿੰਨਤਾ ਲਿਆਉਣ ਦੀ ਵੀ ਜ਼ਰੂਰਤ ਹੈਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਇਨ੍ਹਾਂ ਮੁੱਲ ਲੜੀਆਂ ਨਾਲ ਜੋੜਨ ਦੇ ਤਰੀਕੇ ਲੱਭਣ ਦੀ ਲੋੜ ਹੈ।

ਵਿਕਾਸਸ਼ੀਲ ਦੇਸ਼ ਇਹ ਮੰਨਣ ਵਿੱਚ ਇਕਜੁੱਟ ਹਨ ਕਿ ਵਿਕਸਤ ਸੰਸਾਰ ਨੇ ਜਲਵਾਯੂ ਵਿੱਤ ਅਤੇ ਟੈਕਨੋਲੋਜੀ ਬਾਰੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕੀਤਾ ਹੈ।

ਅਸੀਂ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ ਉਤਪਾਦਨ ਵਿੱਚ ਨਿਕਾਸ ਨੂੰ ਕੰਟਰੋਲ ਕਰਨ ਤੋਂ ਇਲਾਵਾ, 'ਵਰਤੋਂ ਅਤੇ ਸੁੱਟੋਦੀ ਖਪਤ ਤੋਂ ਦੂਰ ਵੱਧ ਵਾਤਾਵਰਣ ਅਨੁਕੂਲ ਟਿਕਾਊ ਜੀਵਨ ਸ਼ੈਲੀ ਵੱਲ ਵਧਣਾ ਵੀ ਓਨਾ ਹੀ ਅਹਿਮ ਹੈ।

ਇਹ ਭਾਰਤ ਦੀ 'ਵਾਤਾਵਰਣ ਲਈ ਜੀਵਨ ਸ਼ੈਲੀਜਾਂ LiFE ਪਹਿਲ ਦੇ ਪਿੱਛੇ ਕੇਂਦਰੀ ਫਲਸਫਾ ਹੈ - ਜੋ ਧਿਆਨ ਨਾਲ ਖਪਤ ਅਤੇ ਸਰਕੂਲਰ ਅਰਥਵਿਵਸਥਾ 'ਤੇ ਕੇਂਦ੍ਰਿਤ ਹੈ।

ਮਹਾਮਹਿਮ,

ਇਹ ਸਾਰੇ ਵਿਚਾਰਜੋ ਕਿ ਵਿਆਪਕ ਗਲੋਬਲ ਸਾਊਥ ਦੁਆਰਾ ਸਾਂਝੇ ਕੀਤੇ ਗਏ ਹਨਭਾਰਤ ਨੂੰ ਪ੍ਰੇਰਣਾ ਪ੍ਰਦਾਨ ਕਰਨਗੇ ਕਿਉਂਕਿ ਇਹ ਜੀ-20 ਦੇ ਏਜੰਡਾ ਦੇ ਨਾਲ-ਨਾਲ ਤੁਹਾਡੇ ਸਾਰੇ ਦੇਸ਼ਾਂ ਦੇ ਨਾਲ ਸਾਡੀ ਆਪਣੀ ਵਿਕਾਸ ਸਾਂਝੇਦਾਰੀ ਨੂੰ ਰੂਪ ਦੇਣ ਦੀ ਕੋਸ਼ਿਸ਼ ਕਰਦਾ ਹੈ।

ਇੱਕ ਵਾਰ ਫਿਰਮੈਂ ਵਾਇਸ ਆਵ੍ ਗਲੋਬਲ ਸਾਊਥ ਸਮਿਟ ਦੇ ਅੱਜ ਦੇ ਸਮਾਪਨ ਸੈਸ਼ਨ ਵਿੱਚ ਤੁਹਾਡੀ ਦਿਆਲਤਾ ਭਰਪੂਰ ਮੌਜੂਦਗੀ ਲਈ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ।

ਤੁਹਾਡਾ ਧੰਨਵਾਦ। ਧੰਨਵਾਦ।

 

 

 *********

ਡੀਐੱਸ/ਐੱਸਟੀ/ਏਕੇ



(Release ID: 1891314) Visitor Counter : 151