ਰਸਾਇਣ ਤੇ ਖਾਦ ਮੰਤਰਾਲਾ

ਦੇਸ਼ ਭਰ ਦੇ 651 ਜ਼ਿਲ੍ਹਿਆਂ ਵਿੱਚ ਜਨਔਸ਼ਧੀ ਕੇਂਦਰ ਖੋਲਣ ਦਾ ਅਵਸਰ ਹੁਣ


ਫਾਰਮਾਸਿਸਟਾਂ ਤੋਂ ਔਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ

Posted On: 12 JAN 2023 4:27PM by PIB Chandigarh

ਸਾਰਿਆਂ ਨੂੰ ਸਸਤੀ ਕੀਮਤਾਂ ‘ਤੇ ਗੁਣਵੱਤਾਪੂਰਨ ਜੈਨੇਰਿਕ ਦਵਾਈਆਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਰਸਾਇਣ ਅਤੇ ਫਰਟੀਲਾਈਜ਼ਰ ਮੰਤਰਾਲੇ ਦੇ ਫਾਰਮਾਸਿਊਟਿਕਲ ਵਿਭਾਗ ਦੁਆਰਾ ਲਾਂਚ ਕੀਤੀ ਗਈ ਸੀ। ਇਸ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਪਹਿਲਾਂ ਤੋਂ ਹੀ 9000 ਤੋਂ ਵੱਧ ਜਨ ਔਸ਼ਧੀ ਕੇਂਦਰ ਕੰਮ ਕਰ ਰਹੇ ਹਨ। ਸਰਕਾਰ ਨੇ ਮਾਰਚ 2024 ਤੱਕ ਜਨ ਔਸ਼ਧੀ ਕੇਂਦਰਾਂ ਦੀ ਸੰਖਿਆ ਵਧਾ ਕੇ 10,000 ਕਰਨ ਦਾ ਲਕਸ਼ ਰੱਖਿਆ ਹੈ। ਪੀਐੱਮਬੀਜੇਪੀ ਦੇ ਉਤਪਾਦ ਬਾਸਕੇਟ ਵਿੱਚ ਸਾਰੇ ਪ੍ਰਮੁੱਖ ਉਪਚਾਰਕ ਸਮੂਹਾਂ ਨੂੰ ਕਵਰ ਕਰਨ ਵਾਲੀਆਂ 1759 ਦਵਾਈਆਂ ਤੇ 280 ਸਰਜੀਕਲ ਉਪਕਰਣ ਸ਼ਾਮਲ ਹਨ।

 

ਸਰਕਾਰ ਨੇ ਇਸ ਉਦੇਸ਼ ਦੇ ਨਾਲ ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 651 ਜ਼ਿਲ੍ਹਿਆਂ ਵਿੱਚ ਨਵੇਂ ਜਨਔਸ਼ਧੀ ਕੇਂਦਰ ਖੋਲਣ ਦੇ ਲਈ ਔਨਲਾਈਨ ਅਰਜ਼ੀਆਂ ਸ਼ਾਮਲ ਕਰਨ ਦੇ ਲਈ ਪੀਐੱਮਬੀਜੇਪੀ ਦੀ ਲਾਗੂਕਰਨ ਏਜੰਸੀ, ਫਾਰਮਾਸਿਊਟਿਕਲ ਐਂਡ ਮੈਡੀਕਲ ਡਿਵਾਈਸੇਜ਼ ਬਿਊਰੋ ਆਵ੍ ਇੰਡੀਆ (ਪੀਐੱਮਬੀਆਈ) ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਇਹ ਯੋਜਨਾ ਟਿਕਾਊ ਅਤੇ ਨਿਯਮਿਤ ਆਮਦਨ ਦੇ ਨਾਲ ਸਵੈਰੋਜ਼ਗਾਰ ਦਾ ਇੱਕ ਉਤਕ੍ਰਿਸ਼ਟ ਅਵਸਰ ਪ੍ਰਦਾਨ ਕਰਦੀ ਹੈ। ਪੀਐੱਮਬੀਜੇਪੀ ਦੇ ਤਹਿਤ ਜਨਔਸ਼ਧੀ ਕੇਂਦਰਾਂ ਨੂੰ ਵਿੱਤੀ ਸਹਾਇਤਾ ਦੇ ਰੂਪ ਵਿੱਚ 5.00 ਲੱਖ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਉੱਤਰ-ਪੂਰਬ ਰਾਜਾਂ, ਹਿਮਾਲਯੀ ਖੇਤਰਾਂ, ਦ੍ਵੀਪ ਖੇਤਰਾਂ ਤੇ ਨੀਤੀ ਆਯੋਗ ਦੁਆਰਾ ਆਕਾਂਖੀ ਜ਼ਿਲ੍ਹਿਆਂ ਦੇ ਰੂਪ  ਵਿੱਚ ਚਿਨ੍ਹਿਤ ਪਿਛੜੇ ਖੇਤਰਾਂ ਜਾਂ ਮਹਿਲਾ ਉੱਦਮੀ, ਸਾਬਕਾ ਸੈਨਿਕ, ਦਿੱਵਿਯਾਂਗ ਜਨਾਂ, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਦੁਆਰਾ ਖੋਲ੍ਹੇ ਗਏ ਜਨਔਸ਼ਧੀ ਕੇਂਦਰਾਂ ਨੂੰ 2.00 ਲੱਖ ਰੁਪਏ ਦਾ ਵੰਨ-ਟਾਈਮ ਐਡੀਸ਼ਨਲ ਇਨਸੈਂਟਿਵ (ਆਈਟੀ ਅਤੇ ਇਨਫ੍ਰਾਸਟ੍ਰਕਚਰ ਖਰਚ ਦੇ ਲਈ ਅਦਾਇਗੀ ਦੇ ਰੂਪ ਵਿੱਚ) ਪ੍ਰਦਾਨ ਕੀਤਾ ਜਾਂਦਾ ਹੈ।

****

ਐੱਮਵੀ



(Release ID: 1890918) Visitor Counter : 123


Read this release in: English , Urdu , Hindi , Tamil , Telugu