ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਐੱਚਐੱਲਐੱਲ ਨੇ ਵਿੱਤੀ ਸਾਲ 2021-22 ਲਈ ਭਾਰਤ ਸਰਕਾਰ ਨੂੰ ਲਾਭਅੰਸ਼ ਵਜੋਂ 122.47 ਕਰੋੜ ਰੁਪਏ ਦਾ ਭੁਗਤਾਨ ਕੀਤਾ
ਡਾ: ਮਨਸੁਖ ਮਾਂਡਵਿਯਾ ਨੇ ਐੱਚਐੱਲਐੱਲ ਨੂੰ ਇਸ ਦੀ ਉਪਲਬਧੀ ਲਈ ਵਧਾਈ ਦੇਣ ਦੇ ਨਾਲ ਅਤੇ ਮਹਾਮਾਰੀ ਦੌਰਾਨ ਉਸ ਦੇ ਯਤਨਾਂ ਦੀ ਸ਼ਲਾਘਾ ਕੀਤੀ
ਪੀਐੱਸਯੂ ਦੀ ਸਥਿਰਤਾ ਦੇ ਲਈ ਵਿੱਤੀ ਅਨੁਸ਼ਾਸਨ ਅਤੇ ਜ਼ਿੰਮੇਵਾਰ ਵਿਵਹਾਰ ਪ੍ਰਮੁਖ ਪਹਿਲੂ ਹਨ: ਡਾ. ਮਨਸੁਖ ਮਾਂਡਵਿਯਾ
Posted On:
11 JAN 2023 12:35PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਇੱਕ ਮਿੰਨੀ-ਰਤਨ ਜਨਤਕ ਖੇਤਰ ਦੀ ਕੰਪਨੀ ਐੱਚਐੱਲਐੱਲ ਲਾਈਫਕੇਅਰ ਲਿਮਿਟਿਡ (ਐੱਚਐੱਲਐੱਲ) ਨੇ ਵਿੱਤੀ ਸਾਲ 2021-22 ਲਈ ਸਿਹਤ ਮੰਤਰਾਲੇ ਨੂੰ 122.47 ਕਰੋੜ ਰੁਪਏ ਦੇ ਲਾਭਅੰਸ਼ ਦਾ ਭੁਗਤਾਨ ਕੀਤਾ ਹੈ। ਨਵੀਂ ਦਿੱਲੀ ਸਥਿਤ ਨਿਰਮਾਣ ਭਵਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਐੱਚਐੱਲਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਬੇਜੀ ਜਾਰਜ, ਅੱਜ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵਿਯਾ ਨੂੰ ਚੈੱਕ ਦਿੱਤਾ। ਇਸ ਮੌਕੇ 'ਤੇ ਮੰਤਰਾਲਾ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਵੀ ਮੌਜੂਦ ਸਨ।


ਸਿਹਤ ਮੰਤਰੀ ਨੇ ਵਿੱਤੀ ਸਾਲ 2021-22 ਦੌਰਾਨ ਐੱਚਐੱਲਐੱਲ ਦੇ 35,668 ਕਰੋੜ ਰੁਪਏ ਦੇ ਰਿਕਾਰਡ ਟਰਨਓਵਰ ਅਤੇ 551.81 ਕਰੋੜ ਰੁਪਏ ਦੇ ਟੈਕਸ ਤੋਂ ਪਹਿਲਾਂ ਲਾਭ (ਪੀਬੀਟੀ) 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕੋਵਿਡ ਮਹਾਮਾਰੀ ਦੌਰਾਨ ਕੰਪਨੀ ਵੱਲੋਂ ਦਿੱਤੇ ਗਏ ਸਮਰਥਨ ਦੀ ਸ਼ਲਾਘਾ ਕੀਤੀ। ਡਾ. ਮਾਂਡਵਿਯਾ ਨੇ ਕਿਹਾ, “ਐੱਚਐੱਲਐੱਲ ਨੇ ਕੋਵਿਡ-19 ਮਹਾਮਾਰੀ ਪ੍ਰਬੰਧਨ ਲਈ ਕੇਂਦਰੀ ਸਹਿਤ ਮੰਤਰਾਲੇ ਦੀ ਸਹਾਇਤਾ ਵਾਲੀ ਐਮਰਜੈਂਸੀ ਮੈਡੀਕਲ ਸਪਲਾਈ ਦੀ ਖਰੀਦ ਅਤੇ ਵੰਡ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਨੇ ਕੋਵਿਡ-19 ਮਹਾਮਾਰੀ ਪ੍ਰਬੰਧਨ ਦੇ ਲਈ ਇਨ੍ਹਾਂ ਦੀ ਸਪਲਾਈ ਦੇ ਲਈ ਇੱਕ ਨੋਡਲ ਏਜੰਸੀ ਦੇ ਰੂਪ ਵਿੱਚ ਸੰਕਟ ਦੇ ਰੀਅਲ ਟਾਈਮ ਪ੍ਰਬੰਧਨ ਨੂੰ ਸਮਰੱਥ ਕੀਤਾ ਹੈ।” ਵੰਡ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸਨੇ ਕੋਵਿਡ-19 ਮਹਾਮਾਰੀ ਪ੍ਰਬੰਧਨ ਲਈ ਐਮਰਜੈਂਸੀ ਮੈਡੀਕਲ ਉਪਕਰਣਾਂ ਦੀ ਖਰੀਦ ਅਤੇ ਸਪਲਾਈ ਲਈ ਨੋਡਲ ਏਜੰਸੀ ਵਜੋਂ ਕੰਮ ਕਰਕੇ ਸੰਕਟ ਦੇ ਅਸਲ ਸਮੇਂ ਦੇ ਪ੍ਰਬੰਧਨ ਨੂੰ ਸਮਰੱਥ ਬਣਾਇਆ ਹੈ।"
ਉਨ੍ਹਾਂ ਅੱਗੇ ਕਿਹਾ ਕਿ ਜਨਤਕ ਖੇਤਰ ਦੇ ਉਪਕ੍ਰਮਾਂ ਦੀ ਸਥਪਨਾ ਵੱਡੀ ਸੋਚ ਦੇ ਨਾਲ ਕੀਤੀ ਗਈ ਸੀ, ਲੇਕਿਨ ਉਨ੍ਹਾਂ ਦਾ ਪ੍ਰਦਰਸ਼ਨ ਹਮੇਸ਼ਾ ਤਸੱਲੀਬਖਸ਼ ਨਹੀਂ ਰਹੀ ਹੈ। ਡਾ: ਮਾਂਡਵਿਯਾ ਨੇ ਜਨਤਕ ਉਪਕ੍ਰਮਾਂ ਦੀ ਸਥਿਰਤਾ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ "ਪੀਐੱਸਯੂ ਦੀ ਸਥਿਰਤਾ ਦੇ ਲਈ ਵਿੱਤੀ ਅਨੁਸ਼ਾਸਨ ਅਤੇ ਜ਼ਿੰਮੇਵਾਰ ਵਿਵਹਾਰ ਮਹੱਤਵਪੂਰਨ ਪਹਿਲੂ ਹਨ।"
ਉੱਥੇ, ਕੇਂਦਰੀ ਸਿਹਤ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਨੇ ਐੱਚਐੱਲਐੱਲ ਨੂੰ ਉਸ ਦੀ ਉਪਲਬਧੀ ਲਈ ਵਧਾਈ ਦਿੱਤੀ ਅਤੇ ਕੋਵਿਡ ਮਹਾਮਾਰੀ ਦੌਰਾਨ ਇਸ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਐੱਚਐੱਲਐੱਲ ਦੇ ਚੇਅਰਮੈਨ ਅਤੇ ਪ੍ਰਬੰਧਨ ਡਾਇਰੈਕਟਰ ਸ਼੍ਰੀ ਬੇਜੀ ਜੌਰਜ ਨੇ ਕੰਪਨੀ ’ਤੇ ਵਿਸ਼ਵਾਸ ਕਰਨ ਅਤੇ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਖਾਸ ਤੌਰ 'ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਦਿੱਤੇ ਗਏ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਅਤੇ ਆਭਾਰ ਪ੍ਰਗਟ ਕੀਤਾ।
ਐੱਚਐੱਲਐੱਲ ਦੀ ਸਥਾਪਨਾ 1 ਮਾਰਚ, 1966 ਨੂੰ ਸਰਕਾਰ ਦੇ ਪਰਿਵਾਰ ਨਿਯੋਜਨ ਪ੍ਰੋਗਰਾਮ ਵਿੱਚ ਸਹਾਇਤਾ ਕਰਨ ਦੇ ਉਦੇਸ਼ ਨਾਲ ਗਰਭ ਨਿਰੋਧਕਾਂ ਦਾ ਉਤਪਾਦਨ ਕਰਨ ਦੇ ਲਈ ਕੀਤਾ ਗਿਆ ਸੀ। ਐੱਚਐੱਲਐੱਲ ਨੇ ਮੁੱਖ ਖੇਤਰਾਂ ਜਿਵੇਂ ਕਿ ਪ੍ਰਜਨਨ ਸਿਹਤ ਦੇਖਭਾਲ 'ਤੇ ਧਿਆਨ ਦੇਣਾ ਅਤੇ ਉਨ੍ਹਾਂ ਦਾ ਵਿਸਤਾਰ ਕਰਦੇ ਹੋਏ ਹਸਪਤਾਲ ਦੇ ਉਤਪਾਦਾਂ, ਹਸਪਤਾਲ ਬੁਨਿਆਦੀ ਢਾਂਚਾ ਪ੍ਰਬੰਧਨ, ਮੈਡੀਕਲ ਉਪਕਰਣ ਖਰੀਦ ਸਲਾਹ, ਡਾਇਗਨੌਸਟਿਕ ਸੇਵਾਵਾਂ, ਫਾਰਮਾਸਿਊਟੀਕਲ ਰਿਟੇਲਿੰਗ ਆਦਿ ਜਿਵੇਂ ਹੋਰ ਦੇਖਭਾਲ਼ ਖੇਤਰਾਂ ਵਿੱਚ ਵਿਭਿੰਨਤਾ ਲਿਆਈ।
ਇਸ ਮੌਕੇ ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਅਤੇ ਮੰਤਰਾਲਾ ਅਤੇ ਐੱਚਐੱਲਐੱਲ ਦੇ ਸੀਨੀਅਰ ਅਧਿਕਾਰੀ ਉਪਸਥਿਤ ਸਨ।
****
ਐੱਮਵੀ
(Release ID: 1890724)