ਸੱਭਿਆਚਾਰ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਕੱਲ ਲਾਲ ਕਿਲੇ 'ਤੇ 'ਜੈ ਹਿੰਦ' - ਦਿ ਨਿਊ ਲਾਈਟ ਐਂਡ ਸਾਊਂਡ ਸ਼ੋਅ ਦਾ ਉਦਘਾਟਨ ਕਰਨਗੇ।

Posted On: 09 JAN 2023 6:33PM by PIB Chandigarh

ਪ੍ਰਮੁੱਖ ਸੁਹਜ

  1. ਭਾਰਤੀ ਪੁਰਾਤੱਤਵ ਸਰਵੇਖਣ- ਏਐਸਆਈ ਦੁਆਰਾ ਕੱਲ ਨੂੰ ਲਾਲ ਕਿਲੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਨਿਊ ਲਾਈਟ ਐਂਡ ਸਾਊਂਡ ਸ਼ੋਅ ਦਾ ਸਿਰਲੇਖ 'ਜੈ ਹਿੰਦ' ਹੈ।

  2. ਲਾਲ ਕਿਲੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ 'ਜੈ ਹਿੰਦ' ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਪ੍ਰਦਸ਼ਿਤ ਕੀਤਾ ਜਾਏਗਾ।

  3. ਇਸ ਸ਼ੋਅ ਨੂੰ ਇੱਕ ਵਾਰ ਵਿੱਚ ਕੁੱਲ 700 ਲੋਕ ਦੇਖਣ ਆ ਸਕਦੇ ਹਨ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਕੱਲ ਸ਼ਾਮ ਨਵੀਂ ਦਿੱਲੀ ਦੇ ਲਾਲ ਕਿਲੇ 'ਤੇ ਬਹੁਤ ਉਡੀਕਿਆ ਗਿਆ ਲਾਈਟ ਐਂਡ ਸਾਊਂਡ ਸ਼ੋਅ ਦਾ ਉਦਘਾਟਨ ਕਰਨਗੇ।

ਲਾਲ ਕਿਲੇ ਦੇ 'ਜੈ ਹਿੰਦ' ਸਿਰਲੇਖ ਦੇ ਨਵੇਂ ਅਵਤਾਰ ਵਿਚ ਲਾਈਟ ਐਂਡ ਸਾਊਂਡ ਸ਼ੋਅ ਦੇ ਅੰਤਰਗਤ 17ਵੀਂ ਸਦੀ ਤੋਂ ਲੈ ਕੇ ਅੱਜ ਤੱਕ ਦੇ ਭਾਰਤ ਦੇ ਇਤਿਹਾਸ ਅਤੇ ਵੀਰਤਾ ਦੀ ਇਕ ਨਾਟਕੀ ਪ੍ਰਦਰਸ਼ਨ ਹੋਵੇਗੀ। ਇੱਕ ਘੰਟੇ ਵਿੱਚ ਚਲਨ ਵਾਲੇ ਲਾਈਟ ਐਂਡ ਸਾਊਂਡ ਸ਼ੋਅ 'ਜੈ ਹਿੰਦ' ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਵਿੱਚ  ਮਰਾਠਿਆਂ ਦਾ ਉਭਾਰ, 1857 ਦੀ ਆਜ਼ਾਦੀ ਦੀ ਲੜਾਈ, ਆਜ਼ਾਦ ਹਿੰਦ ਫ਼ੌਜ ਦਾ ਉਭਾਰ ਅਤੇ ਆਈਐੱਨਏ ਦੇ ਮੁਕੱਦਮੇ ਨੂੰ ਵਿਸਥਾਰ ਨਾਲ ਪੇਸ਼ ਕੀਤਾ ਜਾਵੇਗਾ। ਇਸ ਵਿੱਚ ਪ੍ਰਦਰਸ਼ਨ ਕਲਾ ਦੇ ਸਾਰੇ ਸਵਰੂਪਾਂ - ਪਰੋਜੈਕਸ਼ਨ ਮੈਪਿੰਗ,ਲਾਈਵ ਐਕਸ਼ਨ ਫਿਲਮਾਂ,ਰੋਸ਼ਨੀ ਅਤੇ ਇਮਰਸਿਵ ਸਾਊਂਡ,ਐਕਟਰਸ,ਡਾਂਸਰ ਅਤੇ ਕਠਪੁਤਲੀਆਂ ਦਾ ਉਪਯੋਗ ਕਰਕੇ ਸੁਤਤੰਰਤਾ ਦੀ ਲੜਾਈ ਅਤੇ ਪਿਛਲੇ 75 ਸਾਲਾਂ ਵਿੱਚ ਭਾਰਤ ਦੀ ਨਿਰੰਤਰ ਪ੍ਰਗਤੀ ਨੂੰ ਪ੍ਰਸਤੁਤ ਕੀਤਾ ਜਾਵੇਗਾ। 3 ਭਾਗਾਂ ਦੇ ਸ਼ੋਅ ਲਾਲ ਕਿਲੇ ਦੇ ਅੰਦਰ ਨੌਬਤਖਾਨਾ ਤੋਂ ਦੀਵਾਨ-ਏ-ਆਮ ਤੋਂ ਦੀਵਾਨ-ਏ-ਖਾਸ ਤੱਕ ਵੱਖ-ਵੱਖ ਸਮਾਰਕ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ।

ਇਸ ਸ਼ੋਅ ਦੇ ਨਾਲ 700 ਲੋਕਾਂ ਨੂੰ ਦੇਖਣ ਅਤੇ ਉਨ੍ਹਾਂ ਦੇ ਬੈਠਣ ਲਈ ਵਿਵਸਥਾ ਦੇ ਨਾਲ ਅੰਗ੍ਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਆਮ ਜਨਤਾ ਦੇ ਲਈ ਪ੍ਰਦਰਸ਼ਿਤ ਕਰਨ ਲਈ ਵਿਵਸਥਾ ਕੀਤੀ ਗਈ ਹੈ।

ਲਗਭਗ 1 ਘੰਟੇ ਦਾ ਇਹ ਸ਼ੋਅ ਖੂਬਸੂਰਤੀ ਨਾਲ ਸੰਕਲਪਿਤ, ਲਿਖਤੀ ਅਤੇ ਪੇਸ਼ ਕੀਤਾ ਗਿਆ, ਇੱਕ ਕਿਸਮ ਦਾ ਵਿਜ਼ੂਅਲ ਅਤੇ ਸੱਭਿਆਚਾਰਕ ਉਪਚਾਰ ਹੈ ਜੋ ਭਾਰਤ ਦੇ ਖੁਸ਼ਹਾਲ ਇਤਿਹਾਸ ਅਤੇ ਵਿਰਾਸਤ ਦੀ ਨਵੀਂ ਪੀੜ੍ਹੀਆਂ ਦੇ ਲਈ ਇੰਟਰਐਕਟਿਵ ਤਕਨੀਕ ਦੇ ਮਾਧਿਅਮ ਨਾਲ ਉਜਾਗਰ ਕਰਦਾ ਹੈ।

ਲਗਭਗ 5 ਸਾਲ ਦੇ ਅੰਤਰਾਲ ਦੇ ਬਾਅਦ ਲਾਲ ਕਿਲੇ ਵਿਚ ਲਾਈਟ ਐਂਡ ਸਾਊਂਡ ਸ਼ੋਅ ਨਵੇਂ ਸਿਰੇ ਤੋਂ ਸ਼ੁਰੂ ਹੋ ਰਿਹਾ ਹੈ।

 

 

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ, ਭਾਰਤੀ ਪੁਰਾਤੱਤਵ ਸਰਵੇਖਣ ਪਹਿਲਾਂ ਹੀ 4 ਅਜਾਇਬ ਘਰ ਖੋਲ੍ਹ ਚੁੱਕਾ ਹੈ, ਜਿਸ ਵਿਚ ਯਾਦ-ਏ-ਜੱਲੀਆਂ ਮਿਊਜ਼ੀਅਮ, 1857 ਵਿੱਚ ਅਜਾਇਬ ਘਰ - ਲਾਲ ਕਿਲੇ ਵਿੱਚ ਭਾਰਤ ਦੀ ਪਹਿਲੀ ਆਜ਼ਾਦੀ ਦੀ ਜੰਗ,ਆਜ਼ਾਦੀ ਕੇ ਦੀਵਾਨੇ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਅਜਾਇਬ ਘਰ ਸ਼ਾਮਿਲ ਹਨ। ਹੁਣ ਨਵਾਂ ਲਾਈਟ ਐਂਡ ਸਾਊਂਡ ਸ਼ੋਅ ਦਰਸ਼ਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ​​ਕਰੇਗਾ।

ਹਾਲ ਹੀ ਦੇ ਵਰ੍ਹਿਆਂ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ, ਦੇਸ਼ ਭਰ ਦੇ ਸਮਾਰਕਾਂ ਅਤੇ ਸਥਾਨਾਂ ਨੂੰ ਮਾਣ ਦੇਣ ਲਈ ਲਗਾਤਾਰ ਕੰਮ ਕਰ ਰਿਹਾ ਹੈ, ਜਿਸ ਵਿੱਚ ਵਿਜ਼ਟਰ ਅਨੁਭਵ ਨੂੰ ਵਧਾਇਆ ਜਾ ਰਿਹਾ ਹੈ, ਚਾਹੇ ਉਹ 100 ਕਰੋੜ ਟੀਕਾਕਰਣ ਦੀ ਉਪਲਬਧੀ ਦੇ ਦੌਰਾਨ ਰੋਸ਼ਨੀ ਦੀ ਵਿਵਸਥਾ ਹੋਵੇ ਜਾਂ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਉਤਸਵ ਹੋਵੇ ਅਤੇ ਜੀ-20 ਪ੍ਰਤਿਨਿਧੀਆਂ ਦਾ ਸਵਾਗਤ ਕਰਨਾ।


 

***** 

NB/SK/UD


(Release ID: 1890021) Visitor Counter : 122