ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav g20-india-2023

ਸ਼੍ਰੀ ਪੀਯੂਸ਼ ਗੋਇਲ 13ਵੇਂ ਭਾਰਤ-ਅਮਰੀਕਾ ਵਪਾਰ ਨੀਤੀ ਫੋਰਮ ਵਿੱਚ ਹਿੱਸਾ ਲੈਣ ਦੇ ਲਈ 9 ਤੋਂ 11 ਜਨਵਰੀ, 2023 ਤੱਕ ਨਿਊਯਾਰਕ ਅਤੇ ਵਾਸ਼ਿੰਗਟਨ ਡੀਸੀ ਦਾ ਦੌਰਾ ਕਰਨਗੇ


ਸ਼੍ਰੀ ਗੋਇਲ ਯੂਐੱਸਟੀਆਰ ਰਾਜਦੂਤ ਕੈਥਰੀਨ ਤਾਈ ਨਾਲ ਵੀ ਮਿਲਣਗੇ ਅਤੇ ਅਮਰੀਕਾ ਵਪਾਰ ਮੰਤਰੀ ਜੀਨਾ ਰਾਓਮੋਂਡੋ ਦੇ ਨਾਲ ਦੁਵੱਲੇ ਬੈਠਕ ਕਰਨਗੇ

ਸ਼੍ਰੀ ਗੋਇਲ ਨਿਊਯਾਰਕ ਵਿੱਚ ਸੀਈਓ, ਉਦਯੋਗਪਤੀਆਂ, ਥਿੰਕ ਟੈਂਕ ਦੇ ਨਾਲ ਆਪਸੀ ਗੱਲਬਾਤ ਕਰਨਗੇ ਅਤੇ ਉਦਯੋਗ ਦਾ ਦੌਰਾ ਕਰਨਗੇ

ਇਸ ਦੌਰਾ ਨਾਲ ਦੋਨੋਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੁਲਾਰਾ ਮਿਲੇਗਾ

Posted On: 08 JAN 2023 12:56PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਭਾਰਤ-ਅਮਰੀਕੀ ਵਪਾਰ ਨੀਤੀ ਫੋਰਮ ਵਿੱਚ ਹਿੱਸਾ ਲੈਣ ਦੇ ਲਈ 9 ਤੋਂ 11 ਜਨਵਰੀ, 2023 ਤੱਕ ਨਿਊਯਾਰਕ ਅਤੇ ਵਾਸ਼ਿੰਗਟਨ ਡੀਸੀ ਦੀ ਅਧਿਕਾਰਿਕ ਯਾਤਰਾ ’ਤੇ ਰਹਿਣਗੇ।

ਯਾਤਰਾ ਦੇ ਪਹਿਲਾਂ ਪੜਾਅ ਵਿੱਚ, ਸ਼੍ਰੀ ਗੋਇਲ ਪ੍ਰਸਿੱਧ ਬਹੁਰਾਸ਼ਟਰੀ ਉਦਮਾਂ ਦੇ ਸੀਈਓ ਦੇ ਨਾਲ ਪਰਸਪਰ ਗੱਲਬਾਤ ਕਰਨਗੇ, ਸਮੁਦਾਇਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ, ਉਦਯੋਗਪਤੀਆਂ ਅਤੇ ਥਿੰਕ ਟੈਂਕ ਦੇ ਨਾਲ ਗੋਲਮੇਜ ਬੈਠਕਾਂ ਵਿੱਚ ਸ਼ਾਮਲ ਹੋਣਗੇ ਅਤੇ ਨਿਊਯਾਰਕ ਵਿੱਚ ਉਦਯੋਗਾਂ ਦਾ ਦੌਰਾ ਕਰਨਗੇ।

ਉਹ 11 ਜਨਵਰੀ, 2023 ਨੂ ਵਾਸ਼ਿੰਗਟਨ ਡੀਸੀ ਵਿੱਚ 13ਵੀਂ ਵਪਾਰ ਨੀਤੀ ਫੋਰਮ (ਟੀਪੀਐੱਫ) ਦੀ ਬੈਠਕ ਵਿੱਚ ਹਿੱਸਾ ਲੈਣਗੇ। ਪ੍ਰਤੀਨਿਧੀਮੰਡਲ ਪੱਧਰ ਦੀ ਵਾਰਤਾ ਤੋਂ ਪਹਿਲਾਂ ਉਹ ਯੂਐੱਸਟੀਆਰ ਰਾਜਦੂਤ ਕੈਥਰੀਨ ਤਾਈ ਦੇ ਨਾਲ ਆਹਮਣੇ-ਸਾਹਮਣੇ ਦੀ ਬੈਠਕ ਵੀ ਕਰਨਗੇ।

12ਵੀਂ ਟੀਪੀਐੱਫ ਮੰਤਰਾਲਾ ਬੈਠਕ ਚਾਰ ਸਾਲ ਦੇ ਅੰਤਰਾਲ ਦੇ ਬਾਅਦ 23 ਨਵੰਬਰ 2021 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਹੋਈ ਸੀ। ਪਿਛਲੀ ਮੰਤਰਾਲਾ ਬੈਠਕ ਦੇ ਬਾਅਦ ਕਾਰਜਕਾਰੀ ਸਮੂਹਾਂ ਨੂੰ ਫਿਰ ਤੋਂ ਕਿਰਿਆਸ਼ੀਲ ਕੀਤਾ ਗਿਆ। ਟੀਪੀਐੱਫ ਵਪਾਰ ਦੇ ਖੇਤਰ ਵਿੱਚ ਦੋ ਦੇਸ਼ਾਂ ਦੇ ਦਰਮਿਆਨ ਨਿਰੰਤਰ ਸਹਿਯੋਗ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰ, ਅਤੇ ਨਿਵੇਸ਼ ਸਬੰਧੀ ਨੂੰ ਅੱਗੇ ਵਧਾਉਣ ਦਾ ਇੱਕ ਮੰਚ ਹੈ। ਦੋਨੋਂ ਦੇਸ਼ ਬੈਠਕ ਦੀ ਉਡੀਕ ਕਰ ਰਹੇ ਹਨ ਅਤੇ ਵਪਾਰ ਦੇ ਮੁੱਦਿਆਂ ’ਤੇ ਪ੍ਰਗਤੀ ਕਰਨ ਦੇ ਪ੍ਰਤੀ ਆਸ਼ਵੰਦ ਹਨ। ਟੀਪੀਐੱਫ ਦੀ ਪ੍ਰਧਾਨਗੀ ਭਾਰਤ ਵੱਲੋਂ  ਵਣਜ ਅਤੇ ਉਦਯੋਗ ਮੰਤਰੀ ਅਤੇ ਅਮਰੀਕਾ ਵੱਲੋਂ ਯੂਐੱਸਟੀਆਰ ਦੁਆਰਾ ਕੀਤੀ ਜਾਂਦੀ ਹੈ।

ਵਾਸ਼ਿੰਗਟਨ ਡੀਸੀ ਵਿੱਚ, ਉਹ ਅਮਰੀਕੀ ਵਪਾਰ ਮੰਤਰੀ ਜੀਨਾ ਰਾਓਮੋਂਡੋ ਦੇ ਨਾਲ ਦੁਵੱਲੇ ਬੈਠਕ ਵੀ ਕਰਨਗੇ। ਕੁਝ ਉਦਯੋਗਪਤੀਆਂ ਦੇ ਨਾਲ ਵੀ ਉਨ੍ਹਾਂ ਦੀ ਆਪਸੀ ਗੱਲਬਾਤ ਕਰਨਗੇ।

ਭਾਰਤ ਅਤੇ ਅਮਰੀਕਾ ਦੋਹਾਂ ਸੁਭਾਵਿਕ ਸਾਂਝੇਦਾਰ ਹਨ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰ ਪੂਰਕ ਹਨ, ਲੰਬੇ ਸਮੇਂ ਤੋਂ ਰਣਨੀਤਕ ਅਤੇ ਆਰਥਿਕ ਸਬੰਧ ਹਨ, ਲੋਕਾਂ ਨੂੰ ਲੋਕਾਂ ਦਾ ਸੰਪਰਕ ਹੈ, ਅਤੇ ਦੋਨੋਂ ਗਤੀਸ਼ੀਲ ਲੋਕਤੰਤਰ ਵੀ ਹਨ ਦੋਨੋਂ ਦੇਸ਼ ਕਵਾਡ, ਆਈ2ਯੂ2 (ਭਾਰਤ-ਇਜ਼ਰਾਇਲ/ਯੂਏਈ-ਯੂਐੱਸਏ) ਅਤੇ ਆਈਪੀਈਐੱਫ (ਇੰਡੋ-ਪੈਸਿਫਿਕ ਇਕਨੌਮਿਕ ਫ੍ਰੇਮਵਰਕ) ਦੇ ਤਹਿਤ ਵੀ ਸਹਿਯੋਗ ਕਰ ਰਹੇ ਹਨ। ਅਗਵਾਈ ਪੱਧਰ ’ਤੇ ਨਿਯਮਿਤ ਆਦਾਨ-ਪ੍ਰਦਾਨ ਵਿਸਤਾਰਿਤ ਦੁਵੱਲੇ ਸਬੰਧਾਂ ਦਾ ਇੱਕ ਅਭਿੰਨ ਅੰਗ ਰਿਹਾ ਹੈ। ਇਨ੍ਹਾਂ ਦੌਰਿਆਂ ਤੋਂ ਉੱਭਰੇ ਪਰਿਣਾਮ ਦੋਨੋਂ ਦੇਸ਼ਾਂ ਦੇ ਦਰਮਿਆਨ ਬਹੁਆਯਾਮੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦਗਾਰ ਰਹੇ ਹਨ।

 

*******

ਏਡੀ/ਕੇਪੀ(Release ID: 1890001) Visitor Counter : 84