ਪ੍ਰਧਾਨ ਮੰਤਰੀ ਦਫਤਰ
azadi ka amrit mahotsav

17ਵਾਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ 2023

Posted On: 06 JAN 2023 7:14PM by PIB Chandigarh

ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਸੰਮੇਲਨ ਭਾਰਤ ਸਰਕਾਰ ਦਾ ਫਲੈਗਸ਼ਿਪ ਸਮਾਗਮ ਹੈ। ਇਹ ਵਿਦੇਸ਼ ਵਿਚਲੇ ਭਾਰਤੀਆਂ ਨਾਲ ਜੁੜਨ ਅਤੇ ਸੰਪਰਕ ਸਥਾਪਿਤ ਕਰਨ ਅਤੇ ਪ੍ਰਵਾਸੀਆਂ ਨੂੰ ਇੱਕ-ਦੂਸਰੇ ਨਾਲ ਗੱਲਬਾਤ ਕਰਨ ਦੇ ਯੋਗ ਬਣਾਉਣ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦਾ ਹੈ। 17ਵਾਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਮੱਧ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ 08-10 ਜਨਵਰੀ, 2023 ਤੱਕ ਇੰਦੌਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦਾ ਵਿਸ਼ਾ "ਪ੍ਰਵਾਸੀ: ਅੰਮ੍ਰਿਤ ਕਾਲ ਵਿੱਚ ਭਾਰਤ ਦੀ ਪ੍ਰਗਤੀ ਵਿੱਚ ਭਰੋਸੇਯੋਗ ਭਾਗੀਦਾਰ" ਹੈ। ਲਗਭਗ 70 ਵੱਖ-ਵੱਖ ਦੇਸ਼ਾਂ ਦੇ 3,500 ਤੋਂ ਵੱਧ ਪ੍ਰਵਾਸੀ ਮੈਂਬਰਾਂ ਨੇ ਪੀਬੀਡੀ ਸੰਮੇਲਨ ਲਈ ਰਜਿਸਟਰ ਕੀਤਾ ਹੈ।

ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦੇ ਤਿੰਨ ਭਾਗ ਹੋਣਗੇ। 08 ਜਨਵਰੀ 2023 ਨੂੰਯੁਵਾ ਪ੍ਰਵਾਸੀ ਭਾਰਤੀਯ ਦਿਵਸ ਦਾ ਉਦਘਾਟਨ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਨਾਲ ਸਾਂਝੇਦਾਰੀ ਵਿੱਚ ਆਯੋਜਿਤ ਕੀਤਾ ਜਾਵੇਗਾ। ਯੁਵਾ ਪ੍ਰਵਾਸੀ ਭਾਰਤੀਯ ਦਿਵਸ 'ਤੇ ਆਸਟ੍ਰੇਲੀਆ ਦੀ ਸਾਂਸਦ, ਸ਼੍ਰੀਮਤੀ ਜ਼ਨੇਟਾ ਮੈਸਕਰੇਨਹਾਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦਾ 9 ਜਨਵਰੀ 2023 ਨੂੰ ਉਦਘਾਟਨ ਕੀਤਾ ਜਾਵੇਗਾ ਅਤੇ ਕੋਆਪਰੇਟਿਵ ਰੀਪਬਲਿਕ ਆਵ੍ ਗੁਆਨਾ ਦੇ ਮਾਣਯੋਗ ਰਾਸ਼ਟਰਪਤੀ ਡਾ. ਮੁਹੰਮਦ ਇਰਫ਼ਾਨ ਅਲੀ ਮੁੱਖ ਮਹਿਮਾਨ ਅਤੇ ਰੀਪਬਲਿਕ ਆਵ੍ ਸੂਰੀਨਾਮ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀ ਚੰਦ੍ਰਿਕਾਪ੍ਰਸਾਦ ਸੰਤੋਖੀ ਵਿਸ਼ੇਸ਼ ਮਹਿਮਾਨ ਸ਼ਾਮਲ ਹੋਣਗੇ।

ਸੁਰੱਖਿਅਤਕਾਨੂੰਨੀਵਿਵਸਥਿਤ ਅਤੇ ਕੁਸ਼ਲ ਪ੍ਰਵਾਸ ਦੀ ਮਹੱਤਤਾ ਨੂੰ ਰੇਖਾਂਕਿਤ ਕਰਨ ਲਈ ਇੱਕ ਯਾਦਗਾਰੀ ਡਾਕ ਟਿਕਟ 'ਸੁਰਕਸ਼ਿਤ ਜਾਏਂਪ੍ਰਸ਼ਿਕਸ਼ਿਤ ਜਾਏਂਜਾਰੀ ਕੀਤੀ ਜਾਵੇਗੀ। ਮਾਣਯੋਗ ਪ੍ਰਧਾਨ ਮੰਤਰੀ ਭਾਰਤ ਦੀ ਆਜ਼ਾਦੀ ਵਿੱਚ ਸਾਡੇ ਪ੍ਰਵਾਸੀ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ 'ਤੇ ਚਾਨਣਾ ਪਾਉਣ ਲਈ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ - ਭਾਰਤੀ ਸੁਤੰਤਰਤਾ ਸੰਘਰਸ਼ ਵਿੱਚ ਪ੍ਰਵਾਸੀਆਂ ਦਾ ਯੋਗਦਾਨ" ਵਿਸ਼ੇ 'ਤੇ ਪਹਿਲੀ ਡਿਜੀਟਲ ਪੀਬੀਡੀ ਪ੍ਰਦਰਸ਼ਨੀ ਦਾ ਉਦਘਾਟਨ ਵੀ ਕਰਨਗੇ। ਭਾਰਤ ਦੁਆਰਾਜੀ20 ਦੀ ਪ੍ਰਧਾਨਗੀ ਦੇ ਮੱਦੇਨਜ਼ਰ 09 ਜਨਵਰੀ ਨੂੰ ਇੱਕ ਵਿਸ਼ੇਸ਼ ਟਾਊਨ ਹਾਲ ਵੀ ਆਯੋਜਿਤ ਕੀਤਾ ਜਾਵੇਗਾ।

10 ਜਨਵਰੀ 2023 ਨੂੰ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ, 2023 ਪ੍ਰਦਾਨ ਕਰਨਗੇ ਅਤੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ ਭਾਰਤ ਅਤੇ ਵਿਦੇਸ਼ਾਂ ਵਿੱਚ ਪ੍ਰਵਾਸੀ ਭਾਰਤੀਆਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਅਤੇ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਨ ਲਈ ਚੁਣੇ ਗਏ ਭਾਰਤੀ ਪ੍ਰਵਾਸੀ ਮੈਂਬਰਾਂ ਨੂੰ ਦਿੱਤੇ ਜਾਂਦੇ ਹਨ।

ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਵਿੱਚ ਪੰਜ ਵਿਸ਼ਾ ਅਧਾਰਿਤ ਸੰਪੂਰਨ ਸੈਸ਼ਨ ਹੋਣਗੇ-

ਪਹਿਲਾ ਸੰਪੂਰਨ ਸੈਸ਼ਨ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੀ ਪ੍ਰਧਾਨਗੀ ਹੇਠ ਇਨੋਵੇਸ਼ਨਾਂ ਅਤੇ ਨਵੀਆਂ ਤਕਨੀਕਾਂ ਵਿੱਚ ਪ੍ਰਵਾਸੀ ਨੌਜਵਾਨਾਂ ਦੀ ਭੂਮਿਕਾ’ 'ਤੇ ਹੋਵੇਗਾ।

ਦੂਸਰਾ ਸੰਪੂਰਨ ਸੈਸ਼ਨ 'ਅੰਮ੍ਰਿਤ ਕਾਲ: ਵਿਜ਼ਨ @2047 ਵਿੱਚ ਭਾਰਤੀ ਹੈਲਥਕੇਅਰ ਈਕੋਸਿਸਟਮ ਨੂੰ ਪ੍ਰਫੁੱਲਤ ਕਰਨ ਵਿੱਚ ਭਾਰਤੀ ਪ੍ਰਵਾਸੀ ਦੀ ਭੂਮਿਕਾਵਿਸ਼ੇ 'ਤੇ ਹੋਵੇਗਾਜਿਸ ਦੀ ਪ੍ਰਧਾਨਗੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ ਅਤੇ ਸਹਿ-ਪ੍ਰਧਾਨਗੀ ਵਿਦੇਸ਼ ਰਾਜ ਮੰਤਰੀ, ਡਾ. ਰਾਜਕੁਮਾਰ ਰੰਜਨ ਸਿੰਘ ਕਰਨਗੇ।

ਤੀਸਰਾ ਸੰਪੂਰਨ ਸੈਸ਼ਨ 'ਭਾਰਤ ਦੀ ਨਰਮ ਸ਼ਕਤੀ ਦਾ ਲਾਭ ਉਠਾਉਣਾ - ਸ਼ਿਲਪਕਾਰੀਪਕਵਾਨ ਅਤੇ ਰਚਨਾਤਮਕਤਾ ਦੇ ਜ਼ਰੀਏ ਸਦਭਾਵਨਾਵਿਸ਼ੇ 'ਤੇ ਹੋਵੇਗਾਜਿਸ ਦੀ ਪ੍ਰਧਾਨਗੀ ਵਿਦੇਸ਼ ਰਾਜ ਮੰਤਰੀ, ਸ਼੍ਰੀਮਤੀ ਮੀਨਾਕਸ਼ੀ ਲੇਖੀ ਕਰਨਗੇ।

ਚੌਥਾ ਸੰਪੂਰਨ ਸੈਸ਼ਨ ਸਿੱਖਿਆਹੁਨਰ ਵਿਕਾਸ ਤੇ ਉੱਦਮਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਦੀ ਪ੍ਰਧਾਨਗੀ ਹੇਠ 'ਭਾਰਤੀ ਕਰਮਚਾਰੀਆਂ ਦੀ ਆਲਮੀ ਗਤੀਸ਼ੀਲਤਾ ਨੂੰ ਸਮਰੱਥ ਬਣਾਉਣਾ - ਭਾਰਤੀ ਪ੍ਰਵਾਸੀ ਦੀ ਭੂਮਿਕਾ' 'ਤੇ ਹੋਵੇਗਾ।

ਪੰਜਵਾਂ ਸੰਪੂਰਨ ਸੈਸ਼ਨ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਹੇਠ 'ਰਾਸ਼ਟਰ ਨਿਰਮਾਣ ਲਈ ਇੱਕ ਸਮਾਵੇਸ਼ੀ ਪਹੁੰਚ ਵੱਲ ਪ੍ਰਵਾਸੀ ਉੱਦਮੀਆਂ ਦੀ ਸਮਰੱਥਾ ਦਾ ਉਪਯੋਗ ਕਰਨਾ' 'ਤੇ ਹੋਵੇਗਾ।

ਸਾਰੇ ਸੰਪੂਰਨ ਸੈਸ਼ਨਾਂ ਵਿੱਚ ਉੱਘੇ ਪ੍ਰਵਾਸੀ ਮਾਹਿਰਾਂ ਨੂੰ ਸੱਦਾ ਦਿੰਦੇ ਹੋਏ ਪੈਨਲ ਚਰਚਾ ਹੋਵੇਗੀ।

ਅਗਾਮੀ 17ਵਾਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਇਸ ਲਈ ਵੀ ਮਹੱਤਤਾ ਰੱਖਦਾ ਹੈ ਕਿਉਂਕਿ ਇਹ ਚਾਰ ਸਾਲਾਂ ਦੇ ਵਕਫੇ ਬਾਅਦ ਅਤੇ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਇੱਕ ਭੌਤਿਕ ਸਮਾਗਮ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ। 2021 ਵਿੱਚ ਆਖਰੀ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਲਗਭਗ ਮਹਾਮਾਰੀ ਦੇ ਦੌਰਾਨ ਆਯੋਜਿਤ ਕੀਤਾ ਗਿਆ ਸੀ।

ਇਸ ਸੰਮੇਲਨ ਨੂੰ ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਦੀ ਵੈੱਬਸਾਈਟ 

http://www.pbdindia.gov.inਅਤੇ https://www.youtube.com/user/MEAIndia 'ਤੇ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ।

 

 

 ************

ਡੀਐੱਸ/ਐੱਲਪੀ/ਏਕੇ


(Release ID: 1889311) Visitor Counter : 220