ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸੀਆਈਐੱਚਐੱਮ, ਚੰਡੀਗੜ੍ਹ ਵਿਖੇ ਮੀਡੀਆ ਗੱਲਬਾਤ ਅਤੇ ਮਿਲਟਸ ਲੰਚ ਦਾ ਆਯੋਜਨ ਕੀਤਾ


ਮੋਟਾ ਅਨਾਜ (ਮਿਲਟਸ) ਭਾਰ ਘਟਾਉਣ ਵਿੱਚ ਮਦਦਗਾਰ: ਸ਼੍ਰੀ ਰਾਜਿੰਦਰ ਚੌਧਰੀ, ਐਡੀਸ਼ਨਲ ਡਾਇਰੈਕਟਰ ਜਨਰਲ (ਏਡੀਜੀ)

Posted On: 06 JAN 2023 4:49PM by PIB Chandigarh

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਦੋ ਮੀਡੀਆ ਯੂਨਿਟਾਂ, ਕੇਂਦਰੀ ਸੰਚਾਰ ਬਿਊਰੋ, ਚੰਡੀਗੜ੍ਹ ਅਤੇ ਪੱਤਰ ਸੂਚਨਾ ਦਫ਼ਤਰ, ਚੰਡੀਗੜ੍ਹ ਨੇ ਅੱਜ ਚੰਡੀਗੜ੍ਹ ਵਿੱਚ ਮੀਡੀਆ ਗੱਲਬਾਤ ਅਤੇ ਮਿਲਟਸ ਲੰਚ ਦਾ ਆਯੋਜਨ ਕੀਤਾ। 

ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਦੇ ਇੰਟਰਨੈਸ਼ਨਲ ਈਅਰ ਆਵ੍ ਮਿਲਟਸ  (ਆਈਵਾਈਐੱਮ) 2023 ਲਈ ਪ੍ਰਸਤਾਵ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂਐੱਨਜੀਏ) ਦੁਆਰਾ ਸਵੀਕਾਰ ਕੀਤਾ ਗਿਆ ਸੀ। ਇਹ ਐਲਾਨ ਭਾਰਤ ਸਰਕਾਰ ਲਈ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਨੂੰ ਮਨਾਉਣ ਵਿੱਚ ਅਗਵਾਈ ਕਰਨ ਲਈ ਮਹੱਤਵਪੂਰਨ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀ ਇੰਟਰਨੈਸ਼ਨਲ ਈਅਰ ਆਵ੍ ਮਿਲਟਸ 2023 ਨੂੰ ਇੱਕ 'ਜਨ ਅੰਦੋਲਨ' ਬਣਾਉਣ ਦੇ ਨਾਲ-ਨਾਲ ਭਾਰਤ ਨੂੰ 'ਮੋਟੇ ਅਨਾਜ ਲਈ ਆਲਮੀ ਕੇਂਦਰ' (ਗਲੋਬਲ ਹੱਬ ਫੌਰ ਮਿਲਟਸ) ਦੇ ਰੂਪ ਵਿੱਚ ਸਥਾਨ ਦੇਣ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ ਹੈ। ਇਸ ਦਿਸ਼ਾ ਵਿੱਚ ਮਿਲਟਸ ਲੰਚ ਇੱਕ ਸੁਆਗਤਯੋਗ ਕਦਮ ਹੈ। 

ਗੱਲਬਾਤ ਦੌਰਾਨ ਪੱਤਰ ਸੂਚਨਾ ਦਫ਼ਤਰ, ਚੰਡੀਗੜ੍ਹ ਦੇ ਐਡੀਸ਼ਨਲ ਡਾਇਰੈਕਟਰ ਜਨਰਲ (ਏਡੀਜੀ), ਸ਼੍ਰੀ ਰਾਜਿੰਦਰ ਚੌਧਰੀ ਨੇ ਕਿਹਾ, "ਸਾਡੇ ਪ੍ਰਧਾਨ ਮੰਤਰੀ ਦੁਆਰਾ ਸਾਲ 2023 ਨੂੰ 'ਇੰਟਰਨੈਸ਼ਨਲ ਈਅਰ ਆਵ੍ ਮਿਲਟਸ' ਵਜੋਂ ਘੋਸ਼ਿਤ ਕਰਨਾ ਆਉਣ ਵਾਲੇ ਸਮੇਂ ਵਿੱਚ ਇੱਕ ਗੇਮ ਚੇਂਜਰ ਬਣੇਗਾ। ਅੱਜ ਦੀ ਨੌਜਵਾਨ ਆਬਾਦੀ ਛੋਟੀ ਉਮਰ ਤੋਂ ਹੀ ਸਿਹਤ ਸਬੰਧੀ ਕਈ ਸਮੱਸਿਆਵਾਂ ਨਾਲ ਜੂਝ ਰਹੀ ਹੈ। ਮੋਟੇ ਅਨਾਜ ਦਾ ਸੇਵਨ ਇਨ੍ਹਾਂ ਸਿਹਤ ਸਮੱਸਿਆਵਾਂ ਨਾਲ ਲੜਨ ਵਿੱਚ ਮਦਦ ਕਰ ਸਕਦਾ ਹੈ। ਮੋਟੇ ਅਨਾਜ ਵਿੱਚ ਘੱਟ ਗਲਾਈਸੈਮਿਕ ਇੰਡੈਕਸ, ਉੱਚ ਪ੍ਰੋਟੀਨ ਵੈਲਿਊ ਹੁੰਦੀ ਹੈ ਅਤੇ ਇਹ ਗਲੁਟਨ ਫ੍ਰੀ ਹੁੰਦੇ ਹਨ। ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰ ਸਕਦੇ ਹਨ।" 

 

C:\Users\HN\Downloads\WhatsApp Image 2023-01-06 at 4.28.04 PM.jpeg

ਚਿੱਤਰ:  ਕੇਂਦਰੀ ਸੰਚਾਰ ਬਿਊਰੋ, ਚੰਡੀਗੜ੍ਹ ਦੇ ਡਾਇਰੈਕਟਰ, ਸ਼੍ਰੀ ਵਿਵੇਕ ਵੈਭਵ ਮਿਲਟਸ ਦੀ ਮਹੱਤਤਾ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ

ਉਨ੍ਹਾਂ ਨੇ ਅੱਗੇ ਕਿਹਾ, “ਮਿਲਟਸ ਦੇ ਬਹੁ-ਆਯਾਮੀ ਫਾਇਦੇ ਹਨ। ਇਹ ਸਿਰਫ਼ ਖਪਤਕਾਰਾਂ ਲਈ ਹੀ ਨਹੀਂ ਸਗੋਂ ਉਤਪਾਦਕਾਂ ਅਤੇ ਵਾਤਾਵਰਣ ਲਈ ਵੀ ਚੰਗਾ ਹੈ। ਮਿਲਟਸ ਦਾ ਉਤਪਾਦਨ ਘੱਟ ਪਾਣੀ ਅਤੇ ਘੱਟ ਬਿਜਲੀ ਖ਼ਪਤ ਵਾਲਾ ਹੁੰਦਾ ਹੈ। ਖਪਤਕਾਰ ਇੱਕ ਤੰਦਰੁਸਤ ਜੀਵਨ ਬਤੀਤ ਕਰੇਗਾ ਕਿਉਂਕਿ ਮੋਟਾ ਅਨਾਜ ਮੋਟਾਪਾ, ਸ਼ੂਗਰ, ਅਨੀਮੀਆ, ਹਾਰਮੋਨਲ ਅਸੰਤੁਲਨ, ਉੱਚ ਕੋਲੈਸਟ੍ਰਲ ਆਦਿ ਜਿਹੀਆਂ ਕਈ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ। ਇਸ ਲਈ ਇਹ ਸਿਹਤਮੰਦ ਪੋਸ਼ਣ ਦਾ ਇੱਕ ਵਧੀਆ ਸਰੋਤ ਹੈ। ਅੱਜ ਦੇ ਸਮਾਗਮ ਦਾ ਉਦੇਸ਼ ਮੀਡੀਆ ਦੀ ਮਦਦ ਨਾਲ ਮਿਲਟਸ (ਮੋਟੇ ਅਨਾਜ) ਬਾਰੇ ਜਾਗਰੂਕਤਾ ਵਧਾਉਣਾ ਹੈ। ਇਸ ਨਾਲ ਖਪਤ ਦੇ ਨਾਲ-ਨਾਲ ਮੰਗ ਵੀ ਵਧੇਗੀ।"

ਇਸ ਮੌਕੇ ਵਿਸ਼ੇਸ਼ ਬੁਲਾਰੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਡਾਇਰੈਕਟਰ, ਸ਼੍ਰੀ ਉਮੇਂਦਰ ਦੱਤ ਨੇ ਕਿਹਾ, “ਮਿਲਟਸ ਨੂੰ ਹੁਣ ਫਰਿੰਜ ਫਸਲਾਂ (fringe crops) ਵਜੋਂ ਨਹੀਂ ਦੇਖਿਆ ਜਾਂਦਾ। ਇਹ ਕਣਕ-ਝੋਨੇ ਦੇ ਖੇਤੀ ਚੱਕਰ ਨਾਲ ਮੁਕਾਬਲਾ ਕਰ ਰਹੇ ਹਨ। ਇਹ ਸਾਡੇ ਕਾਰਬਨ ਫੁੱਟਪ੍ਰਿੰਟ ਨੂੰ ਵੀ ਘਟਾ ਸਕਦੇ ਹਨ।" ਪਰਾਲੀ ਸਾੜਨ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਨੇ ਕਿਹਾ, “ਮਿਲਟਸ ਦਾ ਤਣਾ ਪਸ਼ੂਆਂ ਲਈ ਬਹੁਤ ਵਧੀਆ ਚਾਰਾ ਹੈ। ਇਸ ਲਈ ਕਿਸਾਨ ਇਨ੍ਹਾਂ ਨੂੰ ਨਹੀਂ ਸਾੜਦੇ। ਇਹ ਪੰਜਾਬ ਦੀ ਪਰਾਲੀ ਸਾੜਨ ਦੀ ਸਮੱਸਿਆ ਦਾ ਸੰਭਾਵੀ ਹੱਲ ਹੈ।" 

 

Image

ਚਿੱਤਰ: ਮਿਲਟਸ ਦੀ ਪ੍ਰਦਰਸ਼ਨੀ

 

ਪੰਜਾਬ ਅਤੇ ਹਰਿਆਣਾ ਦੇ ਤਿੰਨ ਮਿਲਟਸ ਉਤਪਾਦਕ ਰਸਪਿੰਦਰ ਸਿੰਘ, ਗੁਰਮੁਖ ਸਿੰਘ ਅਤੇ ਵਿਪੁਲ ਕੰਬੋਜ ਵੀ ਇਸ ਸਮਾਗਮ ਵਿੱਚ ਮੌਜੂਦ ਸਨ ਅਤੇ ਉਨ੍ਹਾਂ ਮਿਲਟਸ ਉਗਾਉਣ ਵਿੱਚ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ।

ਕੇਂਦਰੀ ਸੰਚਾਰ ਬਿਊਰੋ, ਚੰਡੀਗੜ੍ਹ ਦੇ ਡਾਇਰੈਕਟਰ, ਸ਼੍ਰੀ ਵਿਵੇਕ ਵੈਭਵ ਨੇ ਇਸ ਮੌਕੇ ਦੱਸਿਆ ਕਿ ਮਿਲਟਸ ਵੀ ਜੀ-20 ਮੀਟਿੰਗਾਂ ਦਾ ਇੱਕ ਅਨਿੱਖੜਵਾਂ ਅੰਗ ਹਨ ਅਤੇ ਡੈਲੀਗੇਟਾਂ ਨੂੰ ਚੱਖਣ, ਕਿਸਾਨ ਮਿਲਣੀ ਅਤੇ ਸਟਾਰਟ-ਅੱਪਸ ਅਤੇ ਐੱਫਪੀਓਜ਼ ਨਾਲ ਗੱਲਬਾਤ ਸੈਸ਼ਨਾਂ ਰਾਹੀਂ ਮਿਲਟਸ ਦਾ ਸਹੀ ਅਨੁਭਵ ਦਿੱਤਾ ਜਾਵੇਗਾ। ਸਮੁੱਚੀ ਸਰਕਾਰ ਦੀ ਪਹੁੰਚ ਦੀ ਭਾਵਨਾ ਅਸਲ ਵਿੱਚ 'ਇੰਟਰਨੈਸ਼ਨਲ ਈਅਰ ਆਵ੍ ਮਿਲਟਸ-2023' ਦੇ ਜਸ਼ਨ ਵਿੱਚ ਦਿਖਾਈ ਦੇ ਰਹੀ ਹੈ ਅਤੇ ਮੌਜੂਦਾ ਮੀਟਿੰਗ ਦਾ ਵੀ ਏਹੋ ਮੰਤਵ ਹੈ।

https://lh5.googleusercontent.com/5ep4n8BBlzqC3vclHO6cRRb6Cd_RYo9YQ0QKPdTV4feZVN0TOU_5YcEUjZJ8ZlpbUiKSxy_sHwH9yQwJnVGyPzTHWg_z8SzP9XuokZHyk99LrHohw8Iv-ZD5Kz1RAQ0yYqgpsJ1kYkRJ5ZRROW6dAhaBzB6IHumKq9XMwy74u-AoEyv6tsqMSndL1Q6IWh1jhpVPFGNWgQ

ਚਿੱਤਰ: ਸਮਾਗਮ ਵਿੱਚ ਕਿਸਾਨਾਂ ਦੇ ਅਨੁਭਵ ਸੁਣਦੇ ਹੋਏ ਪੱਤਰਕਾਰ

ਇਸ ਸਮਾਗਮ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ।

ਸੋਸ਼ਲ ਮੀਡੀਆ ਲਿੰਕ:

 

****** 


(Release ID: 1889276)
Read this release in: English , Urdu , Hindi , Kannada