ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ 6 ਜਨਵਰੀ 2023 ਨੂੰ ਵਾਈ20 ਸਮਿਟ ਇੰਡੀਆ ਦੇ ਕਰਟੇਨ ਰੇਜ਼ਰ ਈਵੈਂਟ ਵਿੱਚ ਵਾਈ20 ਸੰਮੇਲਨ ਦਾ ਥੀਮ, ਲੋਗੋ ਅਤੇ ਵੈੱਬਸਾਈਟ ਲਾਂਚ ਕਰਨਗੇ


ਵਾਈ20 ਦੇ ਹਿੱਸੇ ਵਜੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਗਲੋਬਲ ਯੂਥ ਲੀਡਰਸ਼ਿਪ ਅਤੇ ਪਾਰਟਨਰਸ਼ਿਪ 'ਤੇ ਫੋਕਸਡ ਹੋਣਗੀਆਂ

Posted On: 05 JAN 2023 12:26PM by PIB Chandigarh

ਮੁੱਖ ਗੱਲਾਂ:

 

  • ਅਗਲੇ 8 ਮਹੀਨਿਆਂ ਲਈ, ਫਾਈਨਲ ਯੂਥ-20 ਸੰਮੇਲਨ ਤੱਕ ਦੀ ਦੌੜ ਵਿੱਚ ਭਾਰਤ ਦੇ ਰਾਜਾਂ ਦੀਆਂ ਵਿਭਿੰਨ ਯੂਨੀਵਰਸਿਟੀਆਂ ਵਿੱਚ ਵਿਭਿੰਨ ਚਰਚਾਵਾਂ ਅਤੇ ਸੈਮੀਨਾਰਾਂ ਦੇ ਨਾਲ-ਨਾਲ ਪੰਜ ਵਾਈ20 (ਯੂਥ 20) ਥੀਮਾਂ 'ਤੇ ਪ੍ਰੀ-ਸਮਿਟ ਹੋਣਗੇ।

  • ਭਾਰਤ ਦਾ ਮੁੱਖ ਫੋਕਸ ਦੁਨੀਆ ਭਰ ਦੇ ਨੌਜਵਾਨ ਲੀਡਰਾਂ ਨੂੰ ਇਕੱਠੇ ਲਿਆਉਣਾ ਅਤੇ ਬਿਹਤਰ ਕੱਲ੍ਹ ਲਈ ਵਿਚਾਰਾਂ 'ਤੇ ਚਰਚਾ ਕਰਨਾ ਅਤੇ ਕਾਰਵਾਈ ਲਈ ਏਜੰਡਾ ਤਿਆਰ ਕਰਨਾ ਹੈ।


 

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ 6 ਜਨਵਰੀ 2023 ਨੂੰ ਆਕਾਸ਼ਵਾਣੀ ਰੰਗ ਭਵਨ ਨਵੀਂ ਦਿੱਲੀ ਵਿਖੇ ਵਾਈ20 ਸਮਿਟ ਇੰਡੀਆ ਦੇ ਕਰਟੇਨ ਰੇਜ਼ਰ ਈਵੈਂਟ ਵਿੱਚ ਵਾਈ20 ਸਮਿਟ ਦੇ ਥੀਮ, ਲੋਗੋ ਅਤੇ ਵੈੱਬਸਾਈਟ ਲਾਂਚ ਕਰਨਗੇ। ਭਾਰਤ ਪਹਿਲੀ ਵਾਰ ਵਾਈ20 ਸਮਿਟ ਦੀ ਮੇਜ਼ਬਾਨੀ ਕਰ ਰਿਹਾ ਹੈ।

 

6 ਜਨਵਰੀ ਦੇ ਈਵੈਂਟ ਨੂੰ ਦੋ ਸੈਸ਼ਨਾਂ ਵਿੱਚ ਵੰਡਿਆ ਜਾਵੇਗਾ: - ਪਹਿਲੇ ਸੈਸ਼ਨ ਵਿੱਚ, ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਦੁਆਰਾ ਲੋਗੋ ਲਾਂਚ, ਵੈਬਸਾਈਟ ਲਾਂਚ, ਥੀਮ ਰਿਲੀਜ਼ ਕੀਤਾ ਜਾਵੇਗਾ। ਦੂਜੇ ਸੈਸ਼ਨ ਵਿੱਚ, ਪੈਨਲ ਚਰਚਾ (ਯੰਗ ਅਚੀਵਰਸ) ਹੋਵੇਗੀ। ਪੈਨਲ ਵਿਚਾਰ-ਵਟਾਂਦਰੇ ਇਸ ਗੱਲ 'ਤੇ ਅਧਾਰਿਤ ਹੋਣਗੇ ਕਿ ਕਿਵੇਂ ਭਾਰਤ ਆਪਣੀ ਨੌਜਵਾਨ ਆਬਾਦੀ ਨੂੰ ਇੱਕ ਮਹਾਂਸ਼ਕਤੀ ਬਣਾਉਣ ਅਤੇ ਪੈਨਲ ਦੇ ਮੈਂਬਰਾਂ ਦੀਆਂ ਨਿੱਜੀ ਸਫਲਤਾਵਾਂ ਦੀਆਂ ਕਹਾਣੀਆਂ 'ਤੇ ਚਰਚਾ ਕਰ ਸਕਦਾ ਹੈ।

 

ਯੂਥ20 ਇਨਗੇਜਮੈਂਟ ਗਰੁਪ ਵਿੱਚ, ਭਾਰਤ ਦਾ ਮੁੱਖ ਫੋਕਸ ਦੁਨੀਆ ਭਰ ਦੇ ਨੌਜਵਾਨ ਨੇਤਾਵਾਂ ਨੂੰ ਇਕੱਠੇ ਲਿਆਉਣਾ ਅਤੇ ਇੱਕ ਬਿਹਤਰ ਕੱਲ੍ਹ ਲਈ ਵਿਚਾਰਾਂ 'ਤੇ ਚਰਚਾ ਕਰਨਾ ਅਤੇ ਕਾਰਵਾਈ ਲਈ ਇੱਕ ਏਜੰਡਾ ਤਿਆਰ ਕਰਨਾ ਹੈ।

 

ਸਾਡੀ ਪ੍ਰਧਾਨਗੀ ਦੌਰਾਨ ਵਾਈ20 ਦੁਆਰਾ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਗਲੋਬਲ ਯੂਥ ਲੀਡਰਸ਼ਿਪ ਅਤੇ ਪਾਰਟਨਰਸ਼ਿਪ 'ਤੇ ਕੇਂਦ੍ਰਿਤ ਹੋਣਗੀਆਂ। ਅਗਲੇ 8 ਮਹੀਨਿਆਂ ਲਈ, ਫਾਈਨਲ ਯੂਥ-20 ਸਮਿਟ ਤੱਕ ਦੀ ਦੌੜ ਵਿੱਚ ਭਾਰਤ ਦੇ ਰਾਜਾਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਵੱਖ-ਵੱਖ ਵਿਚਾਰ-ਵਟਾਂਦਰੇ ਅਤੇ ਸੈਮੀਨਾਰਾਂ ਦੇ ਨਾਲ-ਨਾਲ ਪੰਜ ਵਾਈ20 ਥੀਮਾਂ 'ਤੇ ਪ੍ਰੀ ਸਮਿਟ ਆਯੋਜਿਤ ਹੋਣਗੇ।

 

ਭਾਰਤ ਲਈ, ਜੀ-20 ਪ੍ਰੈਜ਼ੀਡੈਂਸੀ "ਅੰਮ੍ਰਿਤਕਾਲ" ਦੀ ਸ਼ੁਰੂਆਤ ਨੂੰ ਵੀ ਦਰਸਾਉਂਦੀ ਹੈ, 15 ਅਗਸਤ 2022 ਨੂੰ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੋਂ ਸ਼ੁਰੂ ਹੋਣ ਵਾਲੀ 25 ਸਾਲਾਂ ਦੀ ਅਵਧੀ, ਇਸਦੀ ਆਜ਼ਾਦੀ ਦੀ ਸ਼ਤਾਬਦੀ ਤੱਕ, ਇੱਕ ਭਵਿੱਖਮੁਖੀ, ਸਮ੍ਰਿਧ, ਸੰਮਲਿਤ ਅਤੇ  ਵਿਕਸਿਤ ਸਮਾਜ, ਜਿਸਦੇ ਮੂਲ ਵਿੱਚ ਇੱਕ ਮਾਨਵ-ਕੇਂਦ੍ਰਿਤ ਪਹੁੰਚ ਹੈ। 

 

ਭਾਰਤ ਵਸੁਧੈਵ ਕੁਟੁੰਬਕਮ ਦੇ ਵਿਚਾਰ ਨੂੰ ਮੂਰਤੀਮਾਨ ਕਰਦੇ ਹੋਏ ਸੰਪੂਰਨ ਭਲਾਈ ਨੂੰ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ 'ਤੇ ਕਾਰਜਸ਼ੀਲ ਹੱਲ ਲੱਭਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

 

 *********

 

ਐੱਨਬੀ/ਓਏ(Release ID: 1889176) Visitor Counter : 139