ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਰਾਜਸਥਾਨ ਵਿੱਚ; ਰਾਜ ਭਵਨ ਜੈਪੁਰ ਵਿੱਚ ਸੰਵਿਧਾਨ ਉਦਯਾਨ ਦਾ ਉਦਘਾਟਨ ਕੀਤਾ; ਰਾਜਸਥਾਨ ਵਿੱਚ ਸੌਰ ਊਰਜਾ ਖੇਤਰਾਂ ਲਈ ਟ੍ਰਾਂਸਮਿਸ਼ਨ ਪ੍ਰਣਾਲੀ ਦਾ ਵਰਚੁਅਲੀ ਉਦਘਾਟਨ ਕੀਤਾ ਅਤੇ 1000 ਮੈਗਾਵਾਟ ਦੇ ਬੀਕਾਨੇਰ ਸੌਰ ਊਰਜਾ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
Posted On:
03 JAN 2023 2:54PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (3 ਜਨਵਰੀ, 2023) ਰਾਜ ਭਵਨ, ਜੈਪੁਰ ਵਿਖੇ ਸੰਵਿਧਾਨ ਉਦਯਾਨ, ਮਯੂਰ ਸਤੰਭ, ਰਾਸ਼ਟਰੀ ਫਲੈਗ ਪੋਸਟ, ਮਹਾਤਮਾ ਗਾਂਧੀ ਅਤੇ ਮਹਾਰਾਣਾ ਪ੍ਰਤਾਪ ਦੇ ਬੁੱਤਾਂ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ, ਉਨ੍ਹਾਂ ਨੇ ਰਾਜਸਥਾਨ ਵਿੱਚ ਸੋਲਰ ਐਨਰਜੀ ਜ਼ੋਨਾਂ ਲਈ ਟਰਾਂਸਮਿਸ਼ਨ ਪ੍ਰਣਾਲੀ ਦਾ ਵਰਚੁਅਲ ਰੂਪ ਵਿੱਚ ਉਦਘਾਟਨ ਕੀਤਾ ਅਤੇ ਐੱਸਜੇਵੀਐੱਨ ਲਿਮਿਟਿਡ ਦੇ 1000 ਮੈਗਾਵਾਟ ਬੀਕਾਨੇਰ ਸੋਲਰ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਲੋਕਤੰਤਰ ਜੀਵੰਤ ਹੈ ਅਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਸਾਡਾ ਸੰਵਿਧਾਨ ਇਸ ਮਹਾਨ ਲੋਕਤੰਤਰ ਦੀ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਸ਼ਿਰਕਤ ਕਰਕੇ ਉਨ੍ਹਾਂ ਨੂੰ ਸੰਵਿਧਾਨ ਨਿਰਮਾਤਾਵਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਰਾਸ਼ਟਰ ਦੀ ਤਰਫੋਂ ਭਾਰਤ ਦੇ ਸੰਵਿਧਾਨ ਦੇ ਨਿਰਮਾਤਾਵਾਂ ਨੂੰ ਅਰਪਿਤ ਇਨ੍ਹਾਂ ਐਪਸ ਵਾਈ ਲੈਣਾ ਪੜ੍ਹ ਕੋਈ ਲੋੜ ਨੀ ਵਾਧੂ ਤਤਕਰਾ ਬਣਾਈਏ youtube youtube ਕੀਤੀ।
ਰਾਸ਼ਟਰਪਤੀ ਨੇ ਸੰਵਿਧਾਨ ਨਿਰਮਾਣ ਦੇ ਤਿੰਨ ਸਾਲਾਂ ਦੇ ਇਤਿਹਾਸਕ ਸਫ਼ਰ ਨੂੰ ਕਲਾਤਮਕ ਢੰਗ ਨਾਲ ਦਰਸਾਉਣ ਲਈ ਕਲਾਕਾਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਆਧੁਨਿਕ ਇਤਿਹਾਸ ਦਾ ਇੱਕ ਵੱਡਾ ਅਧਿਆਏ ਸੰਵਿਧਾਨ ਉਦਯਨ ਵਿਖੇ ਸ਼ਾਨਦਾਰ ਚਿੱਤਰਕਾਰੀਆਂ, ਮੂਰਤੀਆਂ ਅਤੇ ਹੋਰ ਕਲਾਕ੍ਰਿਤੀਆਂ ਰਾਹੀਂ ਪੇਸ਼ ਕੀਤਾ ਗਿਆ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਸਮਾਜ ਦੇ ਹਰੇਕ ਵਰਗ ਪ੍ਰਤੀ ਸੰਵੇਦਨਸ਼ੀਲਤਾ ਅਤੇ ਲੋਕਤੰਤਰ ਦੇ ਹਰ ਪੱਧਰ ਅਤੇ ਪ੍ਰਸ਼ਾਸਨ ਦੇ ਹਰ ਪਹਿਲੂ ਪ੍ਰਤੀ ਜਾਗਰੂਕਤਾ ਦੇ ਨਾਲ ਇੱਕ ਵਿਆਪਕ ਸੰਵਿਧਾਨ ਦੀ ਰਚਨਾ ਕੀਤੀ। ਸਾਡੇ ਦੂਰਦਰਸ਼ੀ ਸੰਵਿਧਾਨ ਨਿਰਮਾਤਾਵਾਂ ਕੋਲ ਭਵਿੱਖ ਦੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਅਨੁਸਾਰ ਪ੍ਰਣਾਲੀਆਂ ਬਣਾਉਣ ਦੇ ਅਧਿਕਾਰਾਂ ਬਾਰੇ ਸੋਚਣ ਦੀ ਸਪਸ਼ਟਤਾ ਸੀ। ਇਸ ਲਈ ਸੰਵਿਧਾਨਕ ਸੋਧ ਦੇ ਉਪਬੰਧ ਵੀ ਸੰਵਿਧਾਨ ਵਿੱਚ ਹੀ ਸ਼ਾਮਲ ਕੀਤੇ ਗਏ ਸਨ। ਹੁਣ ਤੱਕ ਕੁੱਲ 105 ਸੋਧਾਂ ਕੀਤੀਆਂ ਜਾ ਚੁੱਕੀਆਂ ਹਨ। ਇਸ ਤਰ੍ਹਾਂ, ਸਾਡਾ ਸੰਵਿਧਾਨ ਇੱਕ ਜਿਉਂਦਾ ਜਾਗਦਾ ਦਸਤਾਵੇਜ਼ ਹੈ, ਜੋ ਸਮੇਂ ਦੇ ਨਾਲ ਲੋਕਾਂ ਦੀਆਂ ਬਦਲਦੀਆਂ ਉਮੀਦਾਂ ਅਤੇ ਆਕਾਂਖਿਆਵਾਂ ਨੂੰ ਅਪਣਾਉਣ ਅਤੇ ਸ਼ਾਮਲ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
***
ਡੀਐੱਸ/ਏਕੇ
(Release ID: 1888847)
Visitor Counter : 141