ਵਿੱਤ ਮੰਤਰਾਲਾ
ਪ੍ਰੈਸ ਸੰਚਾਰ
‘6.65% ਫੀਸਦੀ ਐਫਈਆਰਟੀ ਸੀਓ ਜੀਓਆਈਐੱਸਪੀਐੱਲ ਬੌਂਡ 2023’ ਦਾ ਮੁੜ ਭੁਗਤਾਨ
Posted On:
04 JAN 2023 12:34PM by PIB Chandigarh
‘6.65% ਐਫਈਆਰਟੀ ਸੀਓ ਜੀਓਆਈਐੱਸਪੀਐੱਲ ਬੌਂਡ 2023’ ਦੀ ਬਕਾਇਆ ਧਨਰਾਸ਼ੀ 27 ਜਨਵਰੀ, 2023 (ਸ਼ਨੀਵਾਰ ਅਤੇ ਐਤਵਾਰ ਹੋਣ ਦੇ ਕਾਰਨ 28 ਅਤੇ 29 ਜਨਵਰੀ, 2023 ਨੂੰ ਛੁੱਟੀਆਂ ਹੋਣ ਕਰਕੇ) ਨੂੰ ਭੁਗਤਾਨਯੋਗ ਹੈ। ਉਕਤ ਮਿਤੀ ਤੋਂ ਬਾਅਦ ਕੋਈ ਵੀ ਵਿਆਜ ਨਹੀਂ ਲੱਗੇਗਾ। ਜੇਕਰ ਕੋਈ ਰਾਜ ਸਰਕਾਰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੇ ਆਧਾਰ ’ਤੇ ਮੁੜ ਭੁਗਤਾਨ ਦੀ ਮਿਤੀ ਨੂੰ ਛੁੱਟੀ ਐਲਾਨ ਦਿੰਦੀ ਹੈ, ਤਾਂ ਅਜਿਹੀ ਸਥਿਤੀ ਵਿੱਚ ਉਪਰੋਕਤ ਰਾਜ ਕਰਜ਼/ ਕਰਜ਼ਿਆਂ ਦੇ ਭੁਗਤਾਨ ਛੁੱਟੀ ਤੋਂ ਇੱਕ ਦਿਨ ਪਹਿਲਾਂ ਵਾਲੇ ਦਿਨ ਕਰਨਗੇ।
ਸਰਕਾਰੀ ਸਕਿਊਰੀਟੀ ਨਿਯਮ, 2007 ਦੇ ਉਪ-ਨਿਯਮਾਂ 24(2) ਅਤੇ 24(3) ਦੇ ਅਨੁਸਾਰ ਸਹਾਇਕ ਆਮ ਬਹਿ ਜਾਂ ਸਮੁੱਚੇ ਬਹੀ ਖਾਤੇ ਜਾਂ ਸਟੌਕ ਪ੍ਰਮਾਣ ਪੱਤਰ ਦੇ ਰੂਪ ਵਿੱਚ ਸਰਕਾਰੀ ਸਕਿਊਰੀਟੀਆਂ ਦੇ ਸੰਪੂਰਨ ਹੋ ਜਾਣ ’ਤੇ ਭੁਗਤਾਨਯੋਗ ਧਨਰਾਸ਼ੀ ਦਾ ਭੁਗਤਾਨ ਪੇ-ਔਰਡਰ ਦੁਆਰਾ ਕੀਤਾ ਜਾਵੇਗਾ, ਜਿਸ ’ਤੇ ਸਕਿਊਰੀਟੀ ਧਾਰਕ ਦੇ ਬੈਂਕ ਖਾਤੇ ਦਾ ਜ਼ਿਕਰ ਹੋਵੇਗਾ ਜਾਂ ਧਾਰਕ ਦੇ ਖਾਤੇ ਵਿੱਚ ਉਪਰੋਕਤ ਧਨਰਾਸ਼ੀ ਇਲੈਕਟ੍ਰੋਨਿਕ ਰੂਪ ਨਾਲ਼ ਭੇਜ ਦਿੱਤੀ ਜਾਵੇਗੀ, ਬਸ਼ਰਤੇ ਉਸ ਬੈਂਕ ਵਿੱਚ ਇਲੈਕਟ੍ਰੋਨਿਕ ਰੂਪ ਨਾਲ਼ ਲੈਣ-ਦੇਣ ਦੀ ਸੁਵਿਧਾ ਮੌਜੂਦ ਹੋਵੇ। ਸਕਿਊਰੀਟੀਆਂ ਦੇ ਮਾਮਲੇ ਵਿੱਚ ਭੁਗਤਾਨ ਕਰਨ ਦੇ ਉਦੇਸ਼ ਨਾਲ਼, ਇਨ੍ਹਾਂ ਸਰਕਾਰੀ ਸਕਿਊਰੀਟੀਆਂ ਦੇ ਮੂਲ ਧਾਰਕ ਜਾਂ ਉਸਦੇ ਬਾਅਦ ਦੇ ਧਾਰਕ ਨੂੰ ਪਹਿਲਾਂ ਹੀ ਆਪਣੇ ਬੈਂਕ ਦਾ ਜ਼ਰੂਰੀ ਵੇਰਵਾ ਜਮ੍ਹਾਂ ਕਰਨਾ ਹੋਵੇਗਾ।
ਫਿਲਹਾਲ, ਬੈਂਕ ਖਾਤਿਆਂ/ ਇਲੈਕਟ੍ਰੋਨਿਕ ਰੂਪ ਨਾਲ਼ ਧਨਰਾਸ਼ੀ ਦੀ ਪ੍ਰਾਪਤੀ ਦੇ ਲਈ ਲੋੜੀਂਦੇ ਵੇਰਵਿਆਂ ਦੀ ਕਮੀ ਵਿੱਚ, ਦਿੱਤੀ ਮਿਤੀ ਨੂੰ ਕਰਜ਼ੇ ਦੇ ਮੁੜ-ਭੁਗਤਾਨ ਨੂੰ ਸੰਭਵ ਬਣਾਉਣ ਦੇ ਲਈ ਧਾਰਕਾਂ ਨੂੰ ਦਸਤਖਤ ਕਰ ਕੇ ਸਕਿਊਰੀਟੀਆਂ ਨੂੰ ਮੁੜ-ਭੁਗਤਾਨ ਦੇਣ ਦੀ ਮਿਤੀ ਤੋਂ 20 ਦਿਨ ਪਹਿਲਾਂ ਲੋਕ ਕਰਜ਼ ਦਫ਼ਤਰਾਂ, ਕੋਸ਼ਾਗਾਰਾਂ/ ਉਪ-ਕੋਸ਼ਾਗਾਰਾਂ ਅਤੇ ਭਾਰਤੀ ਸਟੇਟ ਬੈਂਕ ਦੀਆਂ ਸ਼ਾਖਾਵਾਂ (ਜਿੱਥੇ ਉਹ ਵਿਆਜ ਦੇ ਭੁਗਤਾਨ ਦੇ ਲਈ ਰਜਿਸਟਰਡ ਹੋਣ) ਵਿੱਚ ਜਮ੍ਹਾ ਕਰਨਾ ਹੋਵੇਗਾ।
ਇਸ ਪ੍ਰਕਿਰਿਆ ਦੀ ਪੂਰੀ ਜਾਣਕਾਰੀ ਉਪਰੋਕਤ ਦਿੱਤੇ ਕਿਸੇ ਵੀ ਦਫ਼ਤਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
****
ਆਰਐੱਮ/ ਪੀਪੀਜੀ/ ਕੇਐੱਮਐੱਨ
(Release ID: 1888844)
Visitor Counter : 173