ਰੇਲ ਮੰਤਰਾਲਾ

ਰੇਲਵੇ ਨੇ ਇਸ ਵਿੱਤੀ ਸਾਲ ਦਸੰਬਰ, 2022 ਤੱਕ ਮਾਲ ਢੁਆਈ ਤੋਂ 1,20,478 ਕਰੋੜ ਰੁਪਏ ਦੀ ਕਮਾਈ ਕੀਤੀ


ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਮਾਲ ਢੁਆਈ ਦੀ ਕਮਾਈ ਵਿੱਚ 16% ਵਾਧਾ ਹੋਇਆ

ਰੇਲਵੇ ਨੇ 22 ਦਸੰਬਰ ਤੱਕ 1109.38 ਮੀਟ੍ਰਿਕ ਟਨ ਮਾਲ ਦੀ ਲੋਡਿੰਗ ਕੀਤੀ

ਪਿਛਲੇ ਸਾਲ ਲੋਡਿੰਗ ਦੇ ਮੁਕਾਬਲੇ 8% ਭਾਵ 1029.96 ਮੀਟ੍ਰਿਕ ਟਨ ਦਾ ਸੁਧਾਰ

Posted On: 02 JAN 2023 3:45PM by PIB Chandigarh

ਮਿਸ਼ਨ ਮੋਡ ਤਹਿਤ ਇਸ ਵਿੱਤੀ ਸਾਲ 2022-23 ਦੇ ਪਹਿਲੇ ਨੌਂ ਮਹੀਨਿਆਂ ਲਈ ਭਾਰਤੀ ਰੇਲਵੇ ਦੀ ਮਾਲ ਲੋਡਿੰਗ ਪਿਛਲੇ ਸਾਲ ਦੀ ਇਸੇ ਮਿਆਦ ਲਈ ਲੋਡਿੰਗ ਅਤੇ ਇਸ ਤੋਂ ਹੋਣ ਵਾਲੀ ਕਮਾਈ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਅਪ੍ਰੈਲ - ਦਸੰਬਰ 22 ਤੱਕ ਸੰਚਤ ਅਧਾਰ 'ਤੇ, ਪਿਛਲੇ ਸਾਲ 1029.96 ਮੀਟ੍ਰਿਕ ਟਨ ਦੀ ਲੋਡਿੰਗ ਦੇ ਮੁਕਾਬਲੇ 1109.38 ਮੀਟ੍ਰਿਕ ਟਨ ਦੀ ਮਾਲ ਦੀ ਲੋਡਿੰਗ ਹੋਈ, ਜੋ ਪਿਛਲੇ ਸਾਲ ਦੀ ਲੋਡਿੰਗ ਨਾਲੋਂ 8% ਵੱਧ ਹੈ। ਰੇਲਵੇ ਨੇ ਪਿਛਲੇ ਸਾਲ ਦੇ 1,04,040 ਕਰੋੜ ਰੁਪਏ ਦੇ ਮੁਕਾਬਲੇ 1,20,478 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਨਾਲ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 16% ਦਾ ਸੁਧਾਰ ਦੇਖਿਆ ਗਿਆ ਹੈ।

ਦਸੰਬਰ 2021 ਵਿੱਚ 126.8 ਮੀਟ੍ਰਿਕ ਟਨ ਲੋਡਿੰਗ ਦੇ ਮੁਕਾਬਲੇ ਦਸੰਬਰ 2022 ਦੌਰਾਨ 130.66 ਮੀਟ੍ਰਿਕ ਟਨ ਦੀ ਸ਼ੁਰੂਆਤੀ ਮਾਲ ਦੀ ਲੋਡਿੰਗ ਕੀਤੀ ਗਈ ਹੈ, ਜੋ ਕਿ ਪਿਛਲੇ ਸਾਲ ਨਾਲੋਂ 3% ਵੱਧ ਹੈ। ਦਸੰਬਰ 2021 ਵਿੱਚ 12,914 ਕਰੋੜ ਰੁਪਏ ਮਾਲ ਭਾੜੇ ਦੀ ਕਮਾਈ ਦੇ ਮੁਕਾਬਲੇ 14,573 ਕਰੋੜ ਰੁਪਏ ਦੀ ਕਮਾਈ ਹੋਈ ਹੈ, ਜਿਸ ਨਾਲ ਪਿਛਲੇ ਸਾਲ ਨਾਲੋਂ 13% ਦਾ ਸੁਧਾਰ ਹੋਇਆ ਹੈ।

"ਹੰਗਰੀ ਫਾਰ ਕਾਰਗੋ" ਦੇ ਮੰਤਰ ਦੀ ਪਾਲਣਾ ਕਰਦੇ ਹੋਏ, ਭਾਰਤੀ ਰੇਲਵੇ ਵਲੋਂ 'ਈਜ਼ ਆਫ ਡੂਇੰਗ ਬਿਜ਼ਨਸ' ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਪ੍ਰਤੀਯੋਗੀ ਕੀਮਤਾਂ 'ਤੇ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ, ਜਿਸ ਦੇ ਨਤੀਜੇ ਵਜੋਂ ਰਵਾਇਤੀ ਅਤੇ ਗੈਰ-ਰਵਾਇਤੀ ਕੋਮੋਡਿਟੀ ਸਟ੍ਰੀਮਜ਼ ਤੋਂ ਰੇਲਵੇ ਲਈ ਨਵੀਂ ਟਰੈਫਿਕ ਆਈ ਹੈ। ਗਾਹਕ ਕੇਂਦਰਿਤ ਪਹੁੰਚ ਅਤੇ ਵਪਾਰਕ ਵਿਕਾਸ ਇਕਾਈਆਂ ਦੇ ਕੰਮ ਨੇ ਫ਼ੁਰਤੀਲੇ ਨੀਤੀ ਨਿਰਮਾਣ ਨਾਲ ਸਮਰਥਨ ਕੀਤਾ, ਜਿਸ ਨੇ ਰੇਲਵੇ ਨੂੰ ਇਸ ਮਹੱਤਵਪੂਰਨ ਪ੍ਰਾਪਤੀ ਲਈ ਮਦਦ ਕੀਤੀ।

*********

ਵਾਈਬੀ/ਡੀਐੱਨਐੱਸ 



(Release ID: 1888268) Visitor Counter : 111