ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੀ ਸਲਾਨਾ ਸਮੀਖਿਆ – 2022


ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਨੇ ਦਿੱਵਿਯਾਂਗਜਨਾਂ ਨੂੰ ਮੁੱਖਧਾਰਾ ਦੀ ਅਰਥਵਿਵਸਥਾ ਨਾਲ ਜੋੜਣ ਦੇ ਲਈ ਸਟ੍ਰਕਚਰਡ ਸਕਿੱਲ ਡਿਵੈਲਪਮੈਂਟ ਮਕੈਨਿਜ਼ਮ ਤਿਆਰ ਕਰਨ ਦੇ ਉਦੇਸ਼ ਨਾਲ ਪਹਿਲੀ ਵਾਰ ਐਮਾਜ਼ੋਨ ਅਤੇ ਫਲਿਪਕਾਰਟ ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖਤ ਕੀਤੇ

ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲੇ ਨੇ ਦਿੱਵਿਯਾਂਗਜਨਾਂ ਦੇ ਲਈ ਪਹਿਲੀ ਵਾਰ ਉੱਤਰ-ਖੇਤਰੀ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ

ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਟੀ-20 ਬਲਾਈਂਡ ਵਰਲਡ ਕਪ 2022 ਦੀ ਜੇਤੂ ਇੰਡੀਅਨ ਨੈਸ਼ਨਲ ਬਲਾਈਂਡ ਕ੍ਰਿਕੇਟ ਟੀਮ ਨੂੰ ਸਨਮਾਨਿਤ ਕੀਤਾ

Posted On: 24 DEC 2022 7:06PM by PIB Chandigarh

ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੀ ਪਰਿਕਲਪਨਾ ਹੈ ਇੱਕ ਅਜਿਹਾ ਸਮਾਵੇਸ਼ੀ ਸਮਾਜ ਬਣਾਉਣਾ, ਜਿੱਥੇ ਦਿੱਵਿਯਾਂਗਜਨ ਰਚਨਾਤਮਕ, ਸੁਰੱਖਿਅਤ ਅਤੇ ਸਨਮਾਨ ਦੇ ਨਾਲ ਜੀਵਨ ਬਤੀਤ ਕਰ ਸਕਣ ਤੇ ਜਿੱਥੇ ਉਨ੍ਹਾਂ ਨੂੰ ਵਿਕਾਸ ਅਤੇ ਉੱਨਤੀ ਦੇ ਲਈ ਉਚਿਤ ਸਹਾਇਤਾ ਮਿਲੇ। ਇਸ ਦਾ ਲਕਸ਼ ਹੈ ਅਕਾਦਮਿਕ, ਆਰਥਿਕ ਅਤੇ ਸਮਾਜਿਕ ਵਿਕਾਸ ਤੇ ਜ਼ਰੂਰਤ ਹੋਣ ‘ਤੇ ਪੁਨਰਵਾਸ ਪ੍ਰੋਗਰਾਮਾਂ ਦੇ ਜ਼ਰੀਏ ਦਿੱਵਿਯਾਂਗਜਨਾਂ ਨੂੰ ਸਮਰੱਥ ਬਣਾਉਣਾ। ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਦੇ ਦਾਇਰੇ ਵਿੱਚ ਸਮਾਜਿਕ, ਅਕਾਦਮਿਕ ਅਤੇ ਆਰਥਿਕ ਤੌਰ ‘ਤੇ ਵੰਚਿਤ ਦਿੱਵਿਯਾਂਗ ਆਉਂਦੇ ਹਨ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਅਧੀਨ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੀ ਸਥਾਪਨਾ ਮਈ 2012 ਵਿੱਚ ਕੀਤੀ ਗਈ ਸੀ, ਜਿਸ ਦਾ ਉਦੇਸ਼ ਹੈ ਦਿੱਵਿਯਾਂਗਜਨ ਦਾ ਸਸ਼ਕਤੀਕਰਣ ਅਤੇ ਉਨ੍ਹਾਂ ਦਾ ਸਮਾਵੇਸ਼ ਕਰਨਾ ਅਤੇ ਅਜਿਹੀ ਨੋਡਲ ਏਜੰਸੀ ਦੇ ਰੂਪ ਵਿੱਚ ਕੰਮ ਕਰਨਾ, ਜੋ ਦਿੱਵਿਯਾਂਗਜਨਾਂ ਦੇ ਵਿਕਾਸ ਦੇ ਕੰਮਾਂ ਦੀ ਦੇਖ-ਰੇਖ ਕਰੇ। ਦਿੱਵਿਯਾਂਗਜਨਾਂ ਦਾ ਸਸ਼ਕਤੀਕਰਣ ਅੰਤਰ-ਅਨੁਸ਼ਾਸਨੀ ਪ੍ਰਕਿਰਿਆ ਹੈ, ਜਿਸ ਵਿੱਚ ਵਿਭਿੰਨ ਪਹਿਲੂ ਜਿਵੇਂ ਦਿੱਵਿਯਾਂਗਤਾ ਦੀ ਰੋਕਥਾਮ, ਉਸ ਦੀ ਜਲਦ ਪਹਿਚਾਣ ਕਰਨਾ, ਪਹਿਲ ਕਰਨਾ, ਸਿੱਖਿਆ, ਸਿਹਤ, ਵੋਕੇਸ਼ਨਲ ਟ੍ਰੇਨਿੰਗ, ਪੁਨਰਵਾਸ ਅਤੇ ਸਮਾਜਿਕ ਏਕੀਕਰਣ ਸ਼ਾਮਲ ਹਨ।

ਇਸ ਵਿਭਾਗ ਦੀ ਪਰਿਕਲਪਨਾ, ਮਿਸ਼ਨ ਅਤੇ ਰਣਨੀਤੀਆਂ ਹਨ: ਪਰਿਕਲਪਨਾ: ਇੱਕ ਸਮਾਵੇਸ਼ੀ ਸਮਾਜ ਦਾ ਨਿਰਮਾਣ ਕਰਨਾ ਜਿੱਥੇ ਦਿੱਵਿਯਾਂਗਜਨਾਂ ਨੂੰ ਉੱਨਤੀ ਅਤੇ ਵਿਕਾਸ ਦੇ ਬਰਾਬਰ ਅਵਸਰ ਮਿਲਣ, ਤਾਕਿ ਉਹ ਰਚਨਾਤਮਕ, ਸੁਰੱਖਿਅਤ ਅਤੇ ਸਨਮਾਨ ਦੇ ਨਾਲ ਜੀਵਨ ਬਿਤਾ ਸਕਣ। ਮਿਸ਼ਨ: ਵਿਭਿੰਨ ਐਕਟਾਂ/ਸੰਸਥਾਵਾਂ/ਸੰਗਠਨਾਂ ਅਤੇ ਪੁਨਰਵਾਸ ਯੋਜਨਾਵਾਂ ਦੇ ਜ਼ਰੀਏ ਦਿੱਵਿਯਾਂਗਜਨਾਂ ਨੂੰ ਬਰਾਬਰ ਅਵਸਰ ਪ੍ਰਦਾਨ ਕਰਕੇ, ਉਨ੍ਹਾਂ ਦੇ ਅਧਿਕਾਰੀਆਂ ਦੀ ਰੱਖਿਆ ਕਰਕੇ ਅਤੇ ਸਮਾਜ ਦੇ ਸੁਤੰਤਰ ਤੇ ਰਚਨਾਤਮਕ ਮੈਂਬਰ ਦੇ ਰੂਪ ਵਿੱਚ ਹਰ ਪੱਧਰ ‘ਤੇ ਭਾਗੀਦਾਰੀ ਕਰਨ ਵਿੱਚ ਉਨ੍ਹਾਂ ਨੂੰ ਸਮਰੱਥ ਬਣਾ ਕੇ ਉਨ੍ਹਾਂ ਨੂੰ ਸਸ਼ਕਤ ਕਰਨਾ ਹੈ।

ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੀਆਂ ਪ੍ਰਮੁੱਖ ਉਪਲਬਧੀਆਂ:

• ਰਾਸ਼ਟਰਪਤੀ ਨੇ 3 ਦਸੰਬਰ ਨੂੰ ਅੰਤਰਰਾਸ਼ਟਰੀ ਦਿੱਵਿਯਾਂਗਜਨ ਦਿਵਸ ‘ਤੇ ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਦੇ ਲਈ ਸ਼ਾਨਦਾਰ ਕੰਮ ਕਰਨ ‘ਤੇ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ।

• ਸੰਕੇਤਿਕ ਭਾਸ਼ਾ ਦਿਵਸ ਦੇਸ਼ਭਰ ਵਿੱਚ 3200 ਥਾਵਾਂ ‘ਤੇ ਮਨਾਇਆ ਗਿਆ / ਹਰ ਜ਼ਿਲ੍ਹੇ ਵਿੱਚ ਸੰਕੇਤਿਕ ਭਾਸ਼ਾ ਦੇ ਜਾਣਕਾਰ ਹਨ।

• ਕਰਤੱਵ ਪਥ, ਇੰਡੀਆ ਗੇਟ, ਨਵੀਂ ਦਿੱਲੀ ‘ਤੇ ਮੈਗਾ ਦਿੱਵਯ ਕਲਾ ਮੇਲੇ ਦਾ ਆਯੋਜਨ ਕੀਤਾ ਗਿਆ

• ਦਿੱਵਯ ਕਲਾ ਸ਼ਕਤੀ; ਦਿੱਵਿਯਾਂਗਤਾ ਵਿੱਚ ਸਮਰੱਥਾ; ਕਲਾ ਤੇ ਸੱਭਿਆਚਾਰ ਦੇ ਖੇਤਰ ਵਿੱਚ ਦਿੱਵਿਯਾਂਗਜਨਾਂ ਦੀ ਸੁਭਾਵਿਕ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਦਾ ਅਭਿਨਵ ਮੰਚ ਹੈ।

• ਕੇਵੜੀਆ ਅਤੇ ਇੰਦੌਰ ਵਿੱਚ ਕ੍ਰਮਵਾਰ: 4 ਮਾਰਚ ਅਤੇ 15 ਸਤੰਬਰ, 2022 ਨੂੰ ਦੋ ਦਿਨਾਂ ਜਾਗਰੂਕਤਾ ਵਰਕਸ਼ਾਪਾਂ ਦਾ ਆਯੋਜਨ /  ਟਿਕਾਊ ਸਮਾਵੇਸ਼ੀ ਵਿਕਾਸ ਦਾ ਲਕਸ਼ ਹਾਸਲ ਕਰਨ ਦੇ ਲਈ ਦਿੱਵਿਯਾਂਗਜਨਾਂ ਦੇ ਪ੍ਰਤੀ ਆਮ ਲੋਕਾਂ ਵਿੱਚ ਸਕਾਰਾਤਮਕ ਭਾਵ ਵਿਕਸਿਤ ਕਰਨ ਦਾ ਸਰਗਰਮ ਉਪਾਅ ਜ਼ਰੂਰੀ: ਟੈਂਟ ਸਿਟੀ ਕੇਵੜੀਆ ਵਿੱਚ ਡਾ. ਵੀਰੇਂਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਜ਼ਿਕਰ ਕੀਤਾ।

• ਦਿੱਵਿਯਾਂਗਤਾ ‘ਤੇ ਸੈਂਟ੍ਰਲ ਐਡਵਾਈਜ਼ਰੀ ਬੋਰਡ (ਸੀਏਬੀ) ਦੀ ਪੰਜਵੀਂ ਮੀਟਿੰਗ।

• ਐਮਾਜ਼ੋਨ ਅਤੇ ਫਲਿਪਕਾਰਟ / ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦਰਮਿਆਨ ਪਹਿਲੀ ਵਾਰ ਸਹਿਮਤੀ-ਪੱਤਰ ‘ਤੇ ਦਸਤਖ਼ਤ- ਫਲਿਪਕਾਰਟ ਅਤੇ ਐਮਾਜ਼ੋਨ ਜਿਹੇ ਈ-ਵਣਜਕ ਕੰਪਨੀਆਂ ਦੇ ਨਾਲ ਦਿੱਵਿਯਾਂਗਜਨਾਂ ਨੂੰ ਜੋੜਣ ਦੀ ਪਹਿਲ / ਸਾਰੇ ਸਮਝੌਤਿਆਂ ਦਾ ਲਕਸ਼ ਤੇਜ਼ ਗਤੀ ਦੇ ਨਾਲ ਮੁੱਖਧਾਰਾ ਦੀ ਆਰਥਿਕ ਗਤੀਵਿਧੀਆਂ ਦੇ ਨਾਲ ਦਿੱਵਿਯਾਂਗਜਨਾਂ ਨੂੰ ਜੋੜਣ ਦੇ ਲਈ ਪ੍ਰਣਾਲੀਆਂ ਅਤੇ ਬੁਨਿਆਦੀ ਹੁਨਰ ਨੂੰ ਵਿਕਸਿਤ ਕਰਨਾ ਹੈ। ਦਿੱਵਿਯਾਂਗਜਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਦੇ ਲਈ ਨਿਜੀ ਕੰਪਨੀਆਂ ਦੀ ਸ਼ਮੂਲੀਅਤ।

• ਰਾਸ਼ਟਰੀ ਸੰਸਥਾਵਾਂ (ਐੱਨਆਈ) /  ਕੰਪੋਜ਼ਿਟ ਰੀਜਨਲ ਸੈਂਟਰਸ (ਸੀਆਰਸੀ) ਦਾ ਉਦਘਾਟਨ ਅਤੇ ਨੀਂਹ ਪੱਥਰ, ਤਾਕਿ ਉਨ੍ਹਾਂ ਦੀ ਸਰਵਿਸ ਡਿਲੀਵਰੀ ਸਿਸਟਮ ਨੂੰ ਵਿਸਤਾਰ ਦਿੱਤਾ ਜਾ ਸਕੇ, ਜਿਸ ਦੇ ਅਧਾਰ ‘ਤੇ ਉਹ ਸੁਤੰਤਰ ਮਾਹੌਲ ਵਿੱਚ ਬਿਹਤਰ ਪੁਨਰਵਾਸ ਸੇਵਾਵਾਂ ਪ੍ਰਦਾਨ ਕਰ ਸਕਣ

ਵੇਰਵਾ: ਸੀਆਰਸੀ ਕੋਝਿਕੋਡ, ਸੀਆਰਸੀ ਦੇਵਨਾਗਿਰੀ, ਸੀਆਰਸੀ ਰਾਜਨਾਂਦਗਾਂਵ, ਸੀਆਰਸੀ ਸ਼ਿਲਾਂਗ, ਐੱਨਆਈ- ਐੱਸਵੀਐੱਨਆਈਆਰਟੀਏਆਰ ਕਟਕ, ਓਡੀਸ਼ਾ (100 ਬੈੱਡਾਂ ਵਾਲੇ ਪੁਨਰਵਾਸ ਭਵਨ ਹਸਪਤਾਲ ਦਾ ਉਦਘਾਟਨ)।

• ਐੱਸਵੀਐੱਨਆਈਆਰਟੀਏਆਰ ਕਟਕ, ਓਡੀਸ਼ਾ ਵਿੱਚ 100 ਬੈੱਡਾਂ ਵਾਲੇ ਪੁਨਰਵਾਸ ਭਵਨ ਹਸਪਤਾਲ ਦਾ ਉਦਘਾਟਨ।

• ਮਾਣਯੋਗ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ, ਡਾ. ਵੀਰੇਂਦਰ ਕੁਮਾਰ ਨੇ ਨਵੀਂ ਦਿੱਲੀ ਸਥਿਤ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਵਿੱਚ 22 ਦਸੰਬਰ, 2022 ਨੂੰ ਟੀ20 ਬਲਾਈਂਡ ਵਰਲਡ ਕਪ 2022 ਦੀ ਜੇਤੂ ਇੰਡੀਅਨ ਨੈਸ਼ਨਲ ਬਲਾਈਂਡ ਕ੍ਰਿਕੇਟ ਟੀਮ ਦਾ ਅਭਿਨੰਦਨ ਕੀਤਾ ਅਤੇ ਗੱਲਬਾਤ ਕੀਤੀ।

→ ਰਾਸ਼ਟਰਪਤੀ ਨੇ ਤਿੰਨ ਦਸੰਬਰ ਨੂੰ ਅੰਤਰਰਾਸ਼ਟਰੀ ਦਿੱਵਿਯਾਂਗਜਨ ਦਿਵਸ ‘ਤੇ ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਦੇ ਲਈ ਸ਼ਾਨਦਾਰ ਕੰਮ ਕਰਨ ‘ਤੇ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ

3 ਦਸੰਬਰ, 2022 ਨੂੰ

ਭਾਰਤ ਦੀ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ “ਅੰਤਰਰਾਸ਼ਟਰੀ ਦਿੱਵਿਯਾਂਗਜਨ ਦਿਵਸ” ਸਮਾਰੋਹ ਵਿੱਚ ਮੁੱਖ ਮਹਿਮਾਨ ਸੀ, ਜਿਸ ਦਾ ਆਯੋਜਨ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਨੇ ਕੀਤਾ ਸੀ। ਰਾਸ਼ਟਰਪਤੀ ਨੇ ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਦੇ ਲਈ ਉਤਕ੍ਰਿਸ਼ਟ ਕੰਮ ਕਰਨ ‘ਤੇ ਵਿਅਕਤੀਆਂ, ਸੰਸਥਾਵਾਂ, ਸੰਗਠਨਾਂ ਅਤੇ ਰਾਜਾਂ / ਜ਼ਿਲ੍ਹਿਆਂ ਆਦਿ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ। ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ, ਸਮਾਜਿਕ ਨਿਆਂ ਤੇ ਸਸ਼ਕਤੀਕਰਣ ਰਾਜ ਮੰਤਰੀ, ਸ਼੍ਰੀ ਰਾਮਦਾਸ ਆਠਵਲੇ, ਸੁਸ਼੍ਰੀ ਪ੍ਰਤਿਮਾ ਭੌਮਿਕ ਸਮਾਰੋਹ ਵਿੱਚ ਮੌਜੂਦ ਸਨ।

  1. ਸਰਵਸ਼੍ਰੇਸ਼ਠ ਦਿੱਵਿਯਾਂਗਜਨ

  2. ਸ਼੍ਰੇਸ਼ਠ ਦਿੱਵਿਯਾਂਗਜਨ

  3. ਸ਼੍ਰੇਸ਼ਠ ਦਿੱਵਿਯਾਂਗ ਬਾਲ/ਬਾਲਿਕਾ

  4. ਸਰਵਸ਼੍ਰੇਸ਼ਠ ਵਿਅਕਤੀ- ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਦੇ ਲਈ ਕਾਰਯਰਥ

  5. ਸਰਵਸ਼੍ਰੇਸ਼ਠ ਪੁਨਰਵਾਸ ਪੇਸ਼ੇਵਰ- ਦਿੱਵਿਯਾਂਗਤਾ ਦੇ ਖੇਤਰ ਵਿੱਚ ਕਾਰਯਰਥ

  6. ਸਰਵਸ਼੍ਰੇਸ਼ਠ ਅਨੁਸੰਧਾਨ/ਨਵਪਰਾਵਰਤਨ/ਉਤਪਾਦ ਵਿਕਾਸ- ਦਿੱਵਿਯਾਂਗਤਾ ਦੇ ਸਸ਼ਕਤੀਕਰਣ ਦੇ ਖੇਤਰ ਵਿੱਚ

  7. ਦਿੱਵਿਯਾਂਗ ਸਸ਼ਕਤੀਕਰਣ ਹੇਤੁ ਸਰਵਸ਼੍ਰੇਸ਼ਠ ਸੰਸਥਾਨ (ਨਿਜੀ ਸੰਗਠਨ, ਐੱਨਜੀਓ)

  8. ਦਿੱਵਿਯਾਂਗਜਨਾਂ ਦੇ ਲਈ ਸਰਵਸ਼੍ਰੇਸ਼ਠ ਨਿਯੋਕਤਾ (ਸਰਕਾਰੀ ਸੰਗਠਨ/ਪੀਐੱਸਈ/ ਖੁਦਮੁਖਤਿਆਰੀ ਸੰਸਥਾਵਾਂ/ ਨਿਜੀ ਖੇਤਰ)

  9. ਦਿੱਵਿਯਾਂਗਜਨਾਂ ਦੇ ਲਈ ਸਰਵਸ਼੍ਰੇਸ਼ਠ ਪਲੇਸਮੈਂਟ ਏਜੰਸੀ- ਸਰਕਾਰੀ/ਰਾਜ ਸਰਕਾਰੀ/ਲੋਕਲ ਬੋਡੀਜ਼ ਨੂੰ ਛੱਡ ਕੇ 

  10. ਸੁਗਮਯ ਭਾਰਤ ਅਭਿਯਾਨ ਦੇ ਲਾਗੂਕਰਨ/ਬਾਧਾਮੁਕਤ ਵਾਤਾਵਰਣ ਦੇ ਸਿਰਜਣ ਵਿੱਚ ਸਰਵਸ਼੍ਰੇਸ਼ਠ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼/ਜ਼ਿਲਾ

  11. ਸਰਵਸ਼੍ਰੇਸ਼ਠ ਸੁਗਮਯ ਯਾਤਾਯਾਤ ਦੇ ਸਾਧਨ/ਸੂਚਨਾ ਤੇ ਸੰਚਾਲ ਟੈਕਨੋਲੋਜੀ (ਸਰਕਾਰੀ / ਨਿਜੀ ਸੰਗਠਨ)

  12. ਦਿੱਵਿਯਾਂਗਜਨਾਂ ਦੇ ਅਧਿਕਾਰ ਅਧਿਨਿਯਮ / ਯੂਡੀਆਈਡੀ ਅਤੇ ਦਿੱਵਿਯਾਂਗ ਸਸ਼ਕਤੀਕਰਣ ਦੀਆਂ ਹੋਰ ਯੋਜਨਾਵਾਂ ਦੇ ਲਾਗੂਕਰਨ ਵਿੱਚ ਸਰਵਸ਼੍ਰੇਸ਼ਠ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼/ਜ਼ਿਲ੍ਹਾ

  13. ਦਿੱਵਿਯਾਂਗਜਨਾਂ ਦੇ ਅਧਿਕਾਰ ਅਧਿਨਿਯਮ 2016 ਦੇ ਆਪਣੇ ਰਾਜ ਵਿੱਚ ਲਾਗੂਕਰਨ ਵਿੱਚ ਸਰਵਸ਼੍ਰੇਸ਼ਠ ਰਾਜ ਕਮਿਸ਼ਨਰ ਦਿੱਵਿਯਾਂਗਜਨ

  14. ਪੁਨਰਵਾਸ ਪੇਸ਼ੇਵਰੋਂ ਦੇ ਵਿਕਾਸ ਵਿੱਚ ਸ਼ਾਮਲ ਸਰਵਸ਼੍ਰੇਸ਼ਠ ਸੰਗਠਨ

→ ਸੰਕੇਤਿਕ ਭਾਸ਼ਾ ਦਿਵਸ ਦੇਸ਼ਭਰ ਵਿੱਚ 3200 ਥਾਵਾਂ ‘ਤੇ ਮਨਾਇਆ ਗਿਆ / ਹਰ ਜ਼ਿਲ੍ਹੇ ਵਿੱਚ ਸੰਕੇਤਿਕ ਭਾਸ਼ਾ ਦੇ ਜਾਣਕਾਰ ਮੌਜੂਦ

23 ਸਤੰਬਰ, 2022 ਨੂੰ:

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਖੁਦਮੁਖਤਿਆਰੀ ਸੰਸਥਾ ਭਾਰਤੀ ਸੰਕੇਤਿਕ ਭਾਸ਼ਾ ਰਿਸਰਚ ਤੇ ਟ੍ਰੇਨਿੰਗ ਕੇਂਦਰ ਨੇ ਇੰਡੀਆ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਦੇ ਸੀਡੀ ਦੇਸ਼ਮੁਖ ਔਡੀਟੋਰੀਅਮ ਵਿੱਚ 23 ਸਤੰਬਰ, 2022 ਨੂੰ ‘ਸੰਕੇਤਿਕ ਭਾਸ਼ਾ ਦਿਵਸ’ ਮਣਾਇਆ, ਜਿਸ ਦਾ ਵਿਸ਼ਾ-ਵਸਤੂ ‘ਸਾਈਨ ਲੈਂਗਵੇਜ ਯੂਨਾਈਟਸ ਅਸ’ ਸੀ।

 ਸੰਯੁਕਤ ਰਾਸ਼ਟਰ ਦੁਆਰਾ 23 ਸਤੰਬਰ ਨੂੰ ਅੰਤਰਰਾਸ਼ਟਰੀ ਸੰਕੇਤਿਕ ਭਾਸ਼ਾ ਦਿਵਸ ਦੇ ਰੂਪ ਵਿੱਚ ਐਲਾਨ ਕਰਨ ਦੇ ਕ੍ਰਮ ਵਿੱਚ ਭਾਰਤੀ ਸੰਕੇਤਿਕ ਭਾਸ਼ਾ ਰਿਸਰਚ ਤੇ ਟ੍ਰੇਨਿੰਗ ਕੇਂਦਰ ਹਰ ਸਾਲ 23 ਸਤੰਬਰ ਨੂੰ ਇਸ ਨੂੰ ਮਨਾਉਂਦਾ ਹੈ। ਇਸ ਵਰ੍ਹੇ ਗ੍ਰਹਿ ਮੰਤਰੀ ਦੀ ਪ੍ਰਧਾਨਗੀ ਵਿੱਚ ਰਾਸ਼ਟਰੀ ਲਾਗੂਕਰਨ ਕਮੇਟੀ (ਐੱਨਆਈਸੀ) ਨੇ ‘ਆਜ਼ਾਦੀ ਕੇ ਅੰਮ੍ਰਿਤ ਮਹੋਤਸਵ’ ਸਮਾਰੋਹ ਦੇ ਤਹਿਤ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ (ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ) ਨੇ 23 ਸਤੰਬਰ, 2022 ਨੂੰ ਇਸ ਦੇ ਆਯੋਜਨ ਅਤੇ ਪ੍ਰੋਗਰਾਮ – “ਸੰਕੇਤਿਕ ਭਾਸ਼ਾ ਦਿਵਸ” ਨੂੰ ਪ੍ਰਵਾਨਗੀ ਦਿੱਤੀ ਸੀ।

ਕਾਰਜ ਯੋਜਨਾ ਦੇ ਅਨੁਸਾਰ, ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਤਹਿਤ ਸੰਕੇਤਿਕ ਭਾਸ਼ਾ ਦਿਵਸ-2022 ਮਨਾਉਣ ਦੇ ਲਈ ਲਗਭਗ 3,200 ਸੰਗਠਨਾਂ/ਸੰਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ। ਸੰਕੇਤਿਕ ਭਾਸ਼ਾ ਦਿਵਸ ਸਮਾਰੋਹ ਦਾ ਉਦੇਸ਼ ਕਮਜ਼ੋਰ ਸੁਣਨ ਵਾਲੇ (deaf) ਵਿਅਕਤੀਆਂ ਦੇ ਜੀਵਨ ਵਿੱਚ ਭਾਰਤੀ ਸੰਕੇਤਿਕ ਭਾਸ਼ਾ ਦੇ ਮਹੱਤਵ ਬਾਰੇ ਆਮ ਜਨਤਾ ਨੂੰ ਜਾਗਰੂਕ ਕਰਨਾ ਸੀ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ, ਕੁ. ਪ੍ਰਤਿਮਾ ਭੌਮਿਕ ਮੁੱਖ ਮਹਿਮਾਨ ਸਨ। ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਸ਼੍ਰੀ ਰਾਜੇਸ਼ ਅਗ੍ਰਵਾਲ, ਸੰਯੁਕਤ ਸਕੱਤਰ ਰਾਜੇਸ਼ ਯਾਦਵ, ਭਾਰਤੀ ਸੰਕੇਤਿਕ ਭਾਸ਼ਾ ਰਿਸਰਚ ਤੇ ਟ੍ਰੇਨਿੰਗ ਕੇਂਦਰ ਦੇ ਡਾਇਰੈਕਟਰ ਅਤੇ ਨੈਸ਼ਨਲ ਐਸੋਸੀਏਸ਼ਨ ਆਵ੍ ਡੈੱਫ ਦੇ ਪ੍ਰਧਾਨ ਸ਼੍ਰੀ ਏਐੱਸ ਨਾਰਾਇਣਨ ਵੀ ਇਸ ਅਵਸਰ ‘ਤੇ ਮੌਜੂਦ ਸਨ।

ਇੱਕ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ, ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਅਤੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਪੂਰੀ ਦੁਨੀਆ ਭਾਰਤੀ ਸੱਭਿਆਚਾਰ ਦੇ ਸਿਧਾਂਤ ਯਾਨੀ ਵਸੁਧੈਵ ਕੁਟੁੰਬਕਮ ਨੂੰ ਅਪਣਾ ਰਹੀ ਹੈ ਤੇ ਇਸ ਨੂੰ ਦੁਨੀਆ ਭਰ ਵਿੱਚ ਸੰਕੇਤਿਕ ਭਾਸ਼ਾ ਦਿਵਸ ਦੇ ਰੂਪ ਵਿੱਚ ਰੇਖਾਂਕਿਤ ਕੀਤਾ ਜਾ ਰਿਹਾ ਹੈ। 

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ, ਕੁ. ਪ੍ਰਤਿਮਾ ਭੌਮਿਕ ਨੇ ਜ਼ਿਕਰ ਕੀਤਾ ਕਿ ਦਿੱਵਿਯਾਂਗਨ ਸਾਡੇ ਸਮਾਜ ਦਾ ਅਭਿੰਨ ਅੰਗ ਹਨ ਅਤੇ ਉਨ੍ਹਾਂ ਪੂਰੀ ਸੁਗਮਤਾ ਪ੍ਰਦਾਨ ਕਰਨਾ ਸਰਕਾਰ ਦੀ ਸਰਵਉੱਚ ਪ੍ਰਾਥਮਿਕਤਾ ਹੈ। ਇੱਕ ਸਮਾਵੇਸ਼ੀ ਸਮਾਜ ਬਣਾਉਣ ਦੇ ਲਈ ਦਿੱਵਿਯਾਂਗਜਨਾਂ ਦਾ ਸਸ਼ਕਤੀਕਰਣ ਸੁਨਿਸ਼ਚਿਤ ਕਰਨ ਅਤੇ ਮੁੱਖਧਾਰਾ ਵਿੱਚ ਲਿਆਉਣ ਦੇ ਲਈ ਨਿਰੰਤਰ ਪ੍ਰਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੰਕੇਤਿਕ ਭਾਸ਼ਾ ਕਮਜ਼ੋਰ ਸੁਣਨ ਵਾਲੇ ਲੋਕਾਂ ਦੀ ਸਿੱਖਿਆ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਕਿਉਂਕਿ ਉਨ੍ਹਾਂ ਲੋਕਾਂ ਦੇ ਲਈ ਸੰਕੇਤਿਕ ਭਾਸ਼ਾ ਦੇ ਮਾਧਿਅਮ ਨਾਲ ਸਿੱਖਿਆ ਅਤੇ ਉੱਚ ਸਿੱਖਿਆ ਪ੍ਰਾਪਤ ਕਰਨਾ ਅਸਾਨ ਹੁੰਦਾ ਹੈ। ਇਹ ਦਿਨ ਦੇਸ਼ਭਰ ਵਿੱਚ ਸਾਰੇ ਸੁਣਨ ਤੋਂ ਕਮਜ਼ੋਰ ਲੋਕਾਂ ਨੂੰ ਸਮਾਜਿਕ ਤੌਰ ‘ਤੇ ਇਕੱਠੇ ਲਿਆਉਂਦਾ ਹੈ। ਸੰਕੇਤਿਕ ਭਾਸ਼ਾ ਨਾਲ ਸਾਡੇ ਕਮਜ਼ੋਰ ਸੁਣਨ ਵਾਲੇ (deaf) ਭਾਈ-ਭੈਣਾਂ ਨੂੰ ਆਪਣੇ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਅਤੇ ਦਿਸ਼ਾ ਮਿਲ ਰਹੀ ਹੈ। ਇਸ ਵਰ੍ਹੇ ਸੰਕੇਤਿਕ ਭਾਸ਼ਾ ਦਿਵਸ ਸਮਾਰੋਹ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਤਹਿਤ ਮਨਾਇਆ ਜਾ ਰਿਹਾ ਹੈ, ਜਿਸ ਨਾਲ ਸੰਕੇਤਿਕ ਭਾਸ਼ਾ ਦੇ ਮਹੱਤਵ ਬਾਰੇ ਜਨ ਜਾਗਰੂਕਤਾ ਵਧਾਉਣ ਵਿੱਚ ਨਿਸ਼ਚਿਤ ਤੌਰ ‘ਤੇ ਸਕਾਰਾਤਮਕ ਸਫਲਤਾ ਮਿਲੇਗੀ।

ਪ੍ਰੋਗਰਾਮ ਦੇ ਦੌਰਾਨ ਕਈ ਮਹੱਤਵਪੂਰਨ ਸੰਸਾਧਨ ਸਮੱਗ੍ਰੀਆਂ ਦਾ ਵਿਮੋਚਨ ਕੀਤਾ ਗਿਆ:-

‘ਸਾਈਨ-ਲਰਨ’ ਨਾਮਕ ਏਕ ਆਈਐੱਸਐੱਲ ਡਿਕਸ਼ਨਰੀ ਐਪ ਲਾਂਚ ਕੀਤਾ ਗਿਆ, ਜੋ ਐਂਡ੍ਰੌਇਡ ਅਤੇ ਆਈਓਐੱਸ ਦੋਵੇਂ ਸੰਸਕਰਣਾਂ ਵਿੱਚ ਉਪਲਬਧ ਹੈ।

ਭਾਰਤੀ ਸੰਕੇਤਿਕ ਭਾਸ਼ਾ ਰਿਸਰਚ ਤੇ ਟ੍ਰੇਨਿੰਗ ਕੇਂਦਰ ਨੇ ਨੈਸ਼ਨਲ ਕਾਉਂਸਿਲ ਆਵ੍ ਐਜੁਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਦੇ ਨਾਲ 06 ਅਕਤੂਬਰ, 2020 ਨੂੰ ਐੱਨਸੀਈਆਰਟੀ ਦੀਆਂ ਪਾਠ ਪੁਸਤਕਾਂ ਨੂੰ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਭਾਰਤੀ ਸੰਕੇਤਿਕ ਭਾਸ਼ਾ (ਡਿਜੀਟਲ ਪ੍ਰਾਰੂਪ) ਵਿੱਚ ਤਬਦੀਲ ਕਰਨ ਦੇ ਲਈ ਇੱਕ ਸਹਿਮਤੀ-ਪੱਤਰ ‘ਤੇ ਦਸਤਖ਼ਤ ਕੀਤੇ ਸਨ, ਤਾਕਿ ਪਾਠ ਪੁਸਤਕਾਂ ਨੂੰ ਕਮਜ਼ੋਰ ਸੁਣਨ ਵਾਲੇ ਬੱਚਿਆਂ ਦੇ ਲਈ ਸੁਲਭ ਬਣਾਇਆ ਜਾ ਸਕੇ। ਇਸ ਵਰ੍ਹੇ ਛੇਵੀਂ ਜਮਾਤ ਦੀ ਐੱਨਸੀਈਆਰਟੀ ਪਾਠ ਪੁਸਤਕਾਂ ਦੀ ਆਈਐੱਸਐੱਲ ਈ-ਸਮੱਗਰੀ ਦੀ ਸ਼ੁਰੂਆਤ ਕੀਤੀ ਗਈ। 

ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਤਹਿਤ, ਕੇਂਦਰ ਨੇ ਨੈਸ਼ਨਲ ਬੁਕ ਟ੍ਰਸਟ ਦੀ ਵੀਰਗਾਥਾ ਲੜੀ ਦੀ ਚੁਣੀਆਂ ਪੁਸਤਕਾਂ ਦਾ ਆਈਐੱਸਐੱਲ ਸੰਸਕਰਣ ਲਾਂਚ ਕੀਤਾ।

ਆਈਐੱਸਐੱਲਆਰਟੀਸੀ ਅਤੇ ਐੱਨਸੀਈਆਰਟੀ ਦੇ ਸੰਯੁਕਤ ਪ੍ਰਯਤਨ ਨਾਲ ਭਾਰਤੀ ਸੰਕੇਤਿਕ ਭਾਸ਼ਾ ਵਿੱਚ ਕੁੱਲ 500 ਅਕਾਦਮਿਕ ਸ਼ਬਦ ਲਾਂਚ ਕੀਤੇ ਗਏ। ਇਹ 500 ਅਕਾਦਮਿਕ ਸ਼ਬਦ ਮੱਧ ਪੱਧਰ ‘ਤੇ ਪ੍ਰਯੋਗ ਹੋਣ ਵਾਲੇ ਸ਼ਬਦ ਹਨ, ਜੋ ਇਤਿਹਾਸ, ਵਿਗਿਆਨ, ਰਾਜਨੀਤੀ ਵਿਗਿਆਨ, ਗਣਿਤ ਵਿੱਚ ਅਕਸਰ ਵਰਤੇ ਜਾਂਦੇ ਹਨ।

• ਕਰਤਵ ਪਥ, ਇੰਡੀਆ ਗੇਟ, ਨਵੀਂ ਦਿੱਲੀ ‘ਤੇ ਮੈਗਾ ਦਿੱਵਯ ਕਲਾ ਮੇਲੇ ਦਾ ਆਯੋਜਨ

2 ਤੋਂ 7 ਦਸੰਬਰ, 2022 ਤੱਕ

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ ਦੁਆਰਾ ਦਿੱਲੀ ਦੇ ਇੰਡੀਆ ਗੇਟ ਦੇ ਕਰਤਵ ਪਥ ‘ਤੇ ਆਯੋਜਿਤ 6 ਦਿਨਾਂ ਦਿਵਸੀ ਦਿੱਵਯ ਕਲਾ ਮੇਲੇ ਦਾ ਬੁੱਧਵਾਰ ਨੂੰ ਸ਼ਾਨਦਾਰ ਸਮਾਪਨ ਹੋਇਆ। ਇਸ ਅਵਸਰ ‘ਤੇ, ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ, ਡਾ. ਵੀਰੇਂਦਰ ਕੁਮਾਰ ਨੇ ਦਿੱਵਿਯਾਂਗਜਨਾਂ ਦੇ ਲਈ ਔਨਲਾਈਨ ਵਿਕ੍ਰੀ ਪੋਰਟਲ www.nhfdcfondation.org ਦੀ ਸ਼ੁਰੂਆਤ ਕੀਤੀ ਅਤੇ 75 ਦਿੱਵਿਯਾਂਗਜਨਾਂ ਨੂੰ ਸਵੈਰੋਜ਼ਗਾਰ ਦੇ ਲਈ ਆਈਡਿਆ-ਸਕਸ਼ਮ ਦੁਆਰਾ ਪ੍ਰਦਾਨ 16 ਲੱਖ ਰੁਪਏ ਤੋਂ ਵੱਧ ਦੀ ਬੁਨਿਆਦੀ ਅਨੁਦਾਨ ਰਾਸ਼ੀ ਵੰਡ ਕੀਤੀ। ਨਾਲ ਹੀ ਇੱਕ ਦਰਜਨ ਦਿੱਵਿਯਾਂਗਜਨਾਂ ਨੂੰ ਵਿਭਿੰਨ ਕੰਪਨੀਆਂ ਦੇ ਨਿਯੁਕਤੀ-ਪੱਤਰ ਵੀ ਪ੍ਰਦਾਨ ਕੀਤੇ ਗਏ। ਉੱਥੇ, ਮੇਲੇ ਵਿੱਚ ਹਿੱਸਾ ਲੈਣ ਵਾਲੇ 200 ਤੋਂ ਅਧਿਕ ਦਿੱਵਿਯਾਂਗ ਉੱਦਮੀਆਂ ਨੂੰ ਜੀਵਨ ਬੀਮਾ ਦੇ ਲਈ ਪੰਜ-ਪੰਜ ਹਜ਼ਾਰ ਰੁਪਏ ਦੀ ਰਾਸ਼ੀ ਵੀ ਦਿੱਤੀ ਗਈ।

ਇਸ ਮੌਕੇ ‘ਤੇ ਡਾ. ਵੀਰੇਂਦਰ ਕੁਮਾਰ ਨੇ ਦਿੱਵਯ ਕਲਾ ਦੇ ਆਪਣੇ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਦਿੱਵਿਯਾਂਗਜਨਾਂ ਨੇ ਤਰ੍ਹਾਂ-ਤਰ੍ਹਾਂ ਦੇ ਉਤਪਾਦ ਬਣਾਏ ਹਨ, ਜਿਨ੍ਹਾਂ ਨੂੰ ਉਹ ਸਮਾਜ ਦੇ ਲੋਕਾਂ ਦੇ ਲਈ ਇੱਥੇ ਲਿਆਏ ਹਨ। ਨਾਲ ਹੀ, ਇਸ ਗੱਲ ‘ਤੇ ਜੋਰ ਦਿੱਤਾ ਕਿ ਸਕਸ਼ਮ ਭਾਰਤ – ਸਮਰੱਥ ਭਾਰਤ ਅਤੇ ਆਤਮਨਿਰਭਰ ਭਾਰਤ ਵਿੱਚ ਦਿੱਵਿਯਾਂਗਜਨਾਂ ਦੀ ਭਾਗੀਦਾਰੀ ਜ਼ਰੂਰੀ ਹੈ। ਦਿੱਵਯ ਕਲਾ ਮੇਲੇ ਵਿੱਚ ਦਿੱਵਿਯਾਂਗਜਨਾਂ ਦੀ ਆਤਮਨਿਰਭਰਤਾ ਨੂੰ ਹੁਲਾਰਾ ਦੇਣ ਦੇ ਮੰਤਰਾਲੇ ਦੇ ਉਦੇਸ਼ ਨੂੰ ਬਹੁਤ ਹਦ ਤੱਕ ਹਾਸਲ ਕਰ ਲਿਆ ਗਿਆ ਹੈ। ਦਿੱਵਿਯਾਂਗਜਨਾਂ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਦੇਸ਼-ਵਿਦੇਸ਼ ਵਿੱਚ ਵਿਕ੍ਰੀ ਦੇ ਲਈ ਔਨਲਾਈਨ ਸੇਵਾ ਉਪਲਬਧ ਕਰਵਾਈ ਜਾ ਰਹੀ ਹੈ।

ਇਸ ਮੇਲੇ ਵਿੱਚ ਦਿੱਲੀ ਦੇ ਲੋਕਾਂ ਨੇ ਦਿੱਵਿਯਾਂਗਜਨਾਂ ਦੀ ਕਲਾ ਅਤੇ ਹੁਨਰ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਦੁਆਰਾ ਨਿਰਮਿਤ ਸਮਾਨਾਂ ਨੂੰ ਖਰੀਦਿਆ। 6 ਦਿਨਾਂ ਤੱਕ ਚਲਣ ਵਾਲੇ ਇਸ ਮੇਲੇ ਵਿੱਚ 80 ਲੱਖ ਰੁਪਏ ਤੋਂ ਜ਼ਿਆਦਾ ਦੀ ਵਿਕ੍ਰੀ ਹੋਈ। ਆਈਡਿਆ-ਸਕਸ਼ਮ ਨੇ ਮੇਲੇ ਵਿੱਚ ਦਿੱਵਿਯਾਂਗ ਉੱਦਮੀਆਂ ਨੂੰ ਟ੍ਰੇਨਿੰਗ ਦੇ ਨਾਲ-ਨਾਲ ਬੁਨਿਆਦੀ ਅਨੁਦਾਨ ਦੀ ਵੰਡ ਵੀ ਕੀਤੀ।

“ਦਿੱਵਯ ਕਲਾ ਮੇਲਾ” ਵਿੱਚ 22 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 200 ਤੋਂ ਅਧਿਕ ਦਿੱਵਿਯਾਂਗ ਸ਼ਿਲਪਕਾਰਾਂ, ਕਲਾਕਾਰਾਂ, ਉੱਦਮੀਆਂ ਨੇ ਆਪਣੇ ਹੁਨਰ, ਕਲਾ ਅਤੇ ਉੱਦਮਤਾ ਦਾ ਪ੍ਰਦਰਸ਼ਨ ਕੀਤਾ। ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮੇਲੇ ਵਿੱਚ ਸ਼ਾਮਲ ਲੋਕਾਂ ਨੇ ਆਨੰਦ ਉਠਾਇਆ।

→ ਪ੍ਰਦਰਸ਼ਨ ਕਲਾ ਵਿੱਚ ਦਿੱਵਿਯਾਂਗਜਨਾਂ ਦੀ ਅੰਦਰੂਨੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਉੱਤਰ ਅਤੇ ਉੱਤਰ-ਪੂਰਬ ਖੇਤਰ ਦੇ ਲਈ ਮੁੰਬਈ, ਦਿੱਲੀ ਅਤੇ ਗੁਵਾਹਾਟੀ ਵਿੱਚ ਖੇਤਰੀ ਪੱਧਰ ‘ਤੇ ਦਿੱਵਯ ਕਲਾ ਸ਼ਕਤੀ ਪ੍ਰੋਗਰਾਮ ਆਯੋਜਿਤ ਕੀਤੇ ਗਏ

ਮਹਾਰਾਸ਼ਟਰ ਦੇ ਗਵਰਨਰ ਸ਼੍ਰੀ ਭਗਤ ਸਿੰਘ ਕੋਸ਼ਯਾਰੀ ਨੇ ਅੱਜ 27 ਅਪ੍ਰੈਲ, 2022 ਨੂੰ ਨੇਹਰੂ ਕੇਂਦਰ, ਮੁੰਬਈ ਵਿੱਚ ‘ਦਿੱਵਯ ਕਲਾ ਸ਼ਕਤੀ’ ਪ੍ਰੋਗਰਾਮ ਦਾ ਉਦਘਾਟਨ ਕੀਤਾ।

ਗਵਰਨਰ ਨੇ ਉਨ੍ਹਾਂ ਟ੍ਰੇਨਰਾਂ, ਅਧਿਆਪਕਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦਾ ਵੀ ਧੰਨਵਾਦ ਕੀਤਾ ਦਿੱਵਿਯਾਂਗ ਨੌਜਵਾਨਾਂ ਨੂੰ ਟ੍ਰੇਂਡ ਕਰਨ ਦੇ ਲਈ ਚੌਬੀਸੋਂ ਘੰਟੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦਿੱਵਿਯਾਂਗਜਨਾਂ ਨੂੰ ਉਨ੍ਹਾਂ ਦੀ ਪ੍ਰਤਿਭਾ ਦੀ ਪਹਿਚਾਣ ਕਰਨ ਵਿੱਚ ਮਦਦ ਕਰਨ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰੋਗਰਾਮ ਦੇ ਆਯੋਜਨ ਵਿੱਚ ਉਨ੍ਹਾਂ ਦੇ ਪ੍ਰਯਤਨਾਂ ਦੇ ਲਈ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ ਦਾ ਵੀ ਧੰਨਵਾਦ ਕੀਤਾ।

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਇੱਕ ਵੀਡੀਓ ਸੰਦੇਸ਼ ਵਿੱਚ ਜ਼ਿਕਰ ਕੀਤਾ ਕਿ, ‘ਦਿੱਵਯ ਕਲਾ ਸ਼ਕਤੀ’ ਦਾ ਉਦੇਸ਼ ਦਿੱਵਿਯਾਂਗ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਪ੍ਰਤਿਭਾ ਅਤੇ ਰਚਨਾਤਮਕ ਹੁਨਰ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ “ਮੈਨੂੰ ਵਿਸ਼ਵਾਸ ਹੈ ਕਿ ਇਸ ਪ੍ਰੋਗਰਾਮ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਹੋਰ ਵੀ ਅਧਿਕ ਵਧੇਗਾ।”

ਇਸ ਪ੍ਰੋਗਰਾਮ ਦੇ ਦੌਰਾਨ ਮਹਾਰਾਸ਼ਟਰ, ਗੋਆ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਛੱਤੀਸਗੜ੍ਹ, ਦਮਨ ਅਤੇ ਦਿਉ ਰਾਜਾਂ ਦੇ 150 ਤੋਂ ਅਧਿਕ ਬੱਚਿਆਂ ਅਤੇ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਕਈ ਪ੍ਰਦਰਸ਼ਨਾਂ ਅਤੇ ਰਾਜ-ਵਿਸ਼ਿਸ਼ਟ ਨਾਚਾਂ (ਡਾਂਸ) ਨਾਲ ਭਰਿਆ ਹੋਇਆ ਸੀ, ਜਿਸ ਨੇ ਸ਼ਾਮ ਨੂੰ ਜੀਵੰਤ ਬਣਾ ਦਿੱਤਾ। ਇਨ੍ਹਾਂ ਪ੍ਰੋਗਰਾਮਾਂ ਵਿੱਚ ਕਠਪੁਤਲੀ, ਨਾਚ, ਸੰਗੀਤ, ਲੋਕ ਨਾਚ ਯੋਗ ਪ੍ਰਦਰਸ਼ਨ, ਵ੍ਹੀਲ ਚੇਅਰ ਪ੍ਰਦਰਸ਼ਨ ਸ਼ਾਮਲ ਸਨ।

→ ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਦੇ ਲਈ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਪਹਿਲਾਂ / ਯੋਜਨਾ / ਪ੍ਰੋਗਰਾਮਾਂ ਬਾਰੇ ਰਾਜ ਦੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ ਅਤੇ ਵਿਭਿੰਨ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਅਪਣਾਈ ਜਾਣ ਵਾਲੀ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਦੇ ਲਈ ਰਾਜ ਸਰਕਾਰ ਦੇ ਅਧਿਕਾਰੀਆਂ ਦੇ ਲਈ ਸੰਵੇਦੀਕਰਣ / ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੇਵੜੀਆ ਅਤੇ ਇੰਦੌਰ ਵਿੱਚ ਕੀਤਾ ਗਿਆ

05 ਮਾਰਚ 2022 ਨੂੰ

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਦੋ ਦਿਨਾਂ ਸੰਵੇਦੀਕਰਣ ਵਰਕਸ਼ਾਪ ਨੂੰ ਸੰਬੋਧਿਤ ਕੀਤਾ। ਹਰਿਆਣਾ, ਪੰਜਾਬ, ਗੁਜਰਾਤ, ਆਂਧਰ ਪ੍ਰਦੇਸ਼, ਗੋਆ, ਉੱਤਰ ਪ੍ਰਦੇਸ਼, ਕੇਰਲ, ਤਮਿਲ ਨਾਡੂ, ਨਾਗਾਲੈਂਡ, ਚੰਡੀਗੜ੍ਹ, ਤੇਲੰਗਾਨਾ, ਲੱਦਾਖ, ਰਾਜਸਥਾਨ ਜਿਹੇ ਵਿਭਿੰਨ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਦਿੱਵਿਯਾਂਗਜਨਾਂ (ਪੀਡਬਲਿਊਡੀ) ਦੇ ਸਸ਼ਕਤੀਕਰਣ ਵਿੱਚ ਆਪਣੇ ਸਰਵੋਤਮ ਤੌਰ-ਤਰੀਕਿਆਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਪੇਸ਼ਕਾਰੀਆਂ ਦਿੱਤੀ। ਉਨ੍ਹਾਂ ਨੇ ਦਿੱਵਿਯਾਂਗਜਨਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਉਨ੍ਹਾਂ ਦੀਆਂ ਯੋਜਨਾਵਾਂ ਤੇ ਪ੍ਰੋਗਰਾਮਾਂ ਅਤੇ ਉਨ੍ਹਾਂ ਦੇ ਦੁਆਰਾ ਕੀਤੀ ਜਾ ਰਹੀਆਂ ਵਿਭਿੰਨ ਪਹਿਲਾਂ ‘ਤੇ ਚਾਨਣਾ ਪਾਇਆ। ਡਾ. ਵੀਰੇਂਦਰ ਕੁਮਾਰ ਨੇ ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਦੇ ਲਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੇ ਗਏ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦਿੱਵਿਯਾਂਗਜਨਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਉਣ ਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਲਾਗੂ ਕਰਨ ਦੇ ਲਈ ਵਿਭਿੰਨ ਪੱਧਰਾਂ ‘ਤੇ ਕੀਤੀ ਜਾ ਰਹੀਆਂ ਪਹਿਲਾਂ ਬਾਰੇ ਜਾਣਕਾਰੀ ਵਧਾਉਣ ਦੇ ਲਈ ਪ੍ਰਚਾਰ ਅਤੇ ਆਉਟਰੀਚ ਗਤੀਵਿਧੀਆਂ ਦੇ ਵਿਸਤਾਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੱਗੇ ਇਸ ਦੀ ਤਾਕੀਦ ਕੀਤੀ ਕਿ ਪ੍ਰਭਾਵੀ ਅਤੇ ਟਿਕਾਊ ਸਮਾਵੇਸ਼ੀ ਵਿਕਾਸ ਦੇ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਰਾਜ ਦੇ ਅਧਿਕਾਰੀਆਂ ਨੂੰ ਦਿੱਵਿਯਾਂਗਜਨਾਂ ਨੂੰ ਲੈ ਕੇ ਜਨਤਾ ਦਰਮਿਆਨ ਇੱਕ ਅਨੁਕੂਲ ਸੋਚ ਵਿਕਸਿਤ ਕਰਨ ਦੇ ਲਈ ਸਰਗਰਮ ਉਪਾਵਾਂ ਨੂੰ ਕਰਨ ਦੀ ਜ਼ਰੂਰਤ ਹੈ। 

ਟਿਕਾਊ ਸਮਾਵੇਸ਼ੀ ਵਿਕਾਸ ਦੇ ਲਕਸ਼ ਨੂੰ ਪ੍ਰਾਪਤ ਕਰਨ ਦੇ ਸਬੰਧ ਵਿੱਚ ਦਿੱਵਿਯਾਂਗਜਨਾਂ ਦੇ ਲਈ ਜਨਤਾ ਦਰਮਿਆਨ ਅਨੁਕੂਲ ਵਿਵਹਾਰ ਵਿਕਸਿਤ ਕਰਨ ਨੂੰ ਲੈ ਕੇ ਸਰਗਰਮ ਉਪਾਵਾਂ ਨੂੰ ਕਰਨਾ ਜ਼ਰੂਰੀ ਹੈ, ਇਹ ਗੱਲ ਡਾ. ਵੀਰੇਂਦਰ ਕੁਮਾਰ ਨੇ ਕੇਵੜੀਆ ਸਥਿਤ ਟੈਂਟ ਸਿਟੀ ਵਿੱਚ ਆਯੋਜਿਤ ਵਰਕਸ਼ਾਪ ਵਿੱਚ ਕਹੀ।

→ ਇੰਦੌਰ ਵਿੱਚ ਜਾਗਰੂਕਤਾ ਵਰਕਸ਼ਾਪ

15 ਸਤੰਬਰ 2022 ਨੂੰ

ਡਾ. ਵੀਰੇਂਦਰ ਕੁਮਾਰ ਨੇ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਆਯੋਜਿਤ ਦੋ ਦਿਨਾਂ ਸੰਵੇਦੀਕਰਣ ਪ੍ਰੋਗਰਾਮ ਵਿੱਚ ਕਿਹਾ ਕਿ ਦਿੱਵਿਯਾਂਗਜਨਾਂ ਦੇ ਸਮਾਵੇਸ਼ਨ ਦੇ ਲਈ ਉਨ੍ਹਾਂ ਦੀਆਂ ਸਮਰੱਥਾਵਾਂ ‘ਤੇ ਧਿਆਨ ਕੇਂਦ੍ਰਿਤ ਕਰਨਾ ਅਹਿਮ ਹੈ।

ਇਹ ਵਿਭਾਗ ਦੁਆਰਾ ਆਯੋਜਿਤ ਇਸ ਤਰ੍ਹਾਂ ਦੀ ਦੂਸਰੀ ਸੰਵੇਦੀਕਰਣ ਵਰਕਸ਼ਾਪ ਹੈ। ਪਹਿਲੀ ਵਰਕਸ਼ਾਪ ਮਾਰਚ 2022 ਵਿੱਚ ਗੁਜਰਾਤ ਦੇ ਕੇਵੜੀਆ ਵਿੱਚ ਆਯੋਜਿਤ ਕੀਤੀ ਗਈ ਸੀ। ਇਸ ਪ੍ਰੋਗਰਾਮ ਦਾ ਉਦਘਾਟਨ ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਰਾਮਦਾਸ ਆਠਵਲੇ ਅਤੇ ਸੁਸ਼੍ਰੀ ਪ੍ਰਤਿਮਾ ਭੌਮਿਕ ਦੀ ਮੌਜੂਦਗੀ ਵਿੱਚ ਕੀਤਾ। ਇਸ ਪ੍ਰੋਗਰਾਮ ਵਿੱਚ 4 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਯਾਨੀ ਦਿੱਲੀ, ਗੋਆ, ਓਡੀਸ਼ਾ ਤੇ ਪੰਜਾਬ ਦੇ ਮੰਤਰੀਆਂ ਅਤੇ 18 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਇਸ ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਦਿੱਵਿਯਾਂਗਜਨਾਂ ਦੇ ਵਿਆਪਕ ਵਿਕਾਸ ਦੇ ਲਈ ਸਰਕਾਰ ਦੀਆਂ ਵਿਭਿੰਨ ਪਹਿਲਾਂ ਅਤੇ ਪ੍ਰੋਗਰਾਮਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਸਿੱਖਿਆ, ਖੇਡ, ਲਲਿਤ ਕਲਾ, ਸੰਗੀਤ ਆਦਿ ਜਿਹੇ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਦਿੱਵਿਯਾਂਗਜਨਾਂ ਦੀਆਂ ਸਮਰੱਥਾਵਾਂ ਨੂੰ ਰੇਖਾਂਕਿਤ ਕੀਤਾ ਅਤੇ ਉਨ੍ਹਾਂ ਦੇ ਲਈ ਅਨੁਕੂਲ ਵਾਤਾਵਰਣ ਬਣਾਉਣ ਦੇ ਲਈ ਕਿਹਾ। ਉਨ੍ਹਾਂ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਵਿਯਾਂਗਜਨਾਂ ਦੇ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਅਪਣਾਉਣ ਦੇ ਲਈ ਮਿਲ ਕੇ ਕੰਮ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਦਿੱਵਿਯਾਂਗ ਖੇਡ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਦੀ ਅਨੁਮਾਨਤ ਲਾਗਤ 171 ਕਰੋੜ ਰੁਪਏ ਹੈ। ਇਸ ਕੇਂਦਰ ਵਿੱਚ ਮੌਜੂਦਾ ਵਿੱਤੀ ਵਰ੍ਹੇ ਵਿੱਚ ਚਾਲੂ ਹੋਣ ਦੀ ਸੰਭਾਵਨਾ ਹੈ। ਇਸ ਕੇਂਦਰ ਵਿੱਚ ਦਿੱਵਿਯਾਂਗ ਖਿਡਾਰੀਆਂ ਦੀ ਟ੍ਰੇਨਿੰਗ ਦੇ ਲਈ ਅਤਿਆਧੁਨਿਕ ਸੁਵਿਧਾਵਾਂ ਹੋਣਗੀਆਂ ਤਾਕਿ ਉਹ ਰਾਸ਼ਟਰੀ / ਅੰਤਰਰਾਸ਼ਟਰੀ ਮੰਚਾਂ ‘ਤੇ ਮੁਕਾਬਲਾ ਕਰ ਸਕਣ।

ਕੇਂਦਰੀ ਰਾਜ ਮੰਤਰੀ, ਸ਼੍ਰੀ ਰਾਮਦਾਸ ਅਠਾਵਲੇ ਅਤੇ ਸੁਸ਼੍ਰੀ ਪ੍ਰਤਿਮਾ ਭੌਮਿਕ ਨੇ ਵੀ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਆਪਣੇ ਵਿਚਾਰ ਸਾਂਝਾ ਕੀਤੇ ਅਤੇ ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਤੇ ਉਨ੍ਹਾਂ ਦੇ ਸਮਾਵੇਸ਼ਨ ਦੇ ਲਈ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਦੀ ਤਾਕੀਦ ਕੀਤੀ।

ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਤਹਿਤ ਕੰਮ ਕਰ ਰਹੇ ਵਿਭਿੰਨ ਰਾਸ਼ਟਰੀ ਸੰਸਥਾ, ਖੁਦਮੁਖਤਿਆਰੀ ਸੰਸਥਾ ਅਤੇ ਕੇਂਦਰੀ ਜਨਤਕ ਖੇਤਰ ਦੇ ਉਪਕ੍ਰਮ ਵੀ ਆਪਣੇ ਪ੍ਰੋਗਰਾਮਾਂ/ਸੇਵਾਵਾਂ ਨੂੰ ਸਾਂਝਾ ਕਰਾਂਗੇ ਤਾਕਿ ਦਿੱਵਿਯਾਂਗਜਨਾਂ ਦੇ ਲਾਭ ਦੇ ਲਈ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਵਿਸਤਾਰ ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਣੂ ਕਰਵਾਇਆ ਜਾ ਸਕੇ।

→ ਦਿੱਵਿਯਾਂਗਤਾ ‘ਤੇ ਸੈਂਟ੍ਰਲ ਐਡਵਾਈਜ਼ਰੀ ਬੋਰਡ (ਸੀਏਬੀ) ਦੀ 5ਵੀਂ ਮੀਟਿੰਗ ਦਾ ਆਯੋਜਨ

24 ਜੂਨ 2022 ਨੂੰ

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ, ਡਾ. ਵੀਰੇਂਦਰ ਕੁਮਾਰ ਦੀ ਪ੍ਰਧਾਨਗੀ ਵਿੱਚ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿੱਚ ਅੱਜ ਦਿੱਵਿਯਾਂਗਤਾ ‘ਤੇ ਸੈਂਟ੍ਰਲ ਐਡਵਾਈਜ਼ਰੀ ਬੋਰਡ ਦੀ ਪੰਜਵੀਂ ਮੀਟਿੰਗ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ 12 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੰਤਰੀਆਂ ਦੇ ਨਾਲ ਮੰਤਰਾਲੇ ਵਿੱਚ ਰਾਜ ਮੰਤਰੀ ਪ੍ਰਤਿਮਾ ਭੌਮਿਕ ਨੇ ਹਿੱਸਾ ਲਿਆ। ਉੱਥੇ, ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਕੇਂਦਰੀ ਮੰਤਰਾਲਿਆਂ / ਵਿਭਾਗਾਂ ਅਤੇ ਹੋਰ ਸੰਗਠਨਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਦਿੱਵਿਯਾਂਗਜਨਾਂ ਤੇ ਉਨ੍ਹਾਂ ਦੇ ਐਸੋਸੀਏਸ਼ਨਾਂ ਦਾ ਪ੍ਰਤੀਨਿਧੀਤਵ ਕਰਨ ਵਾਲੇ ਨਾਮਿਤ ਮੈਂਬਰਾਂ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ।

ਇਸ ਮੀਟਿੰਗ ਵਿੱਚ ਸੈਂਟ੍ਰਲ ਐਡਵਾਈਜ਼ਰੀ ਬੋਰਡ ਨੇ ਦਿੱਵਿਯਾਂਗਤਾ ਖੇਤਰ ਨਾਲ ਸਬੰਧਿਤ ਵਿਭਿੰਨ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਇਨ੍ਹਾਂ ਵਿੱਚ ਦਿੱਵਿਯਾਂਗਜਨ ਅਧਿਕਾਰ ਐਕਟ-2016 (ਆਰਪੀਡਬਲਿਊਡੀ) ਦੇ ਲਾਗੂਕਰਣ ਦੀ ਸਥਿਤੀ, ਸੁਗਮਯ ਭਾਰਤ ਅਭਿਯਾਨ, ਵਿਸ਼ਿਸ਼ਟ ਦਿੱਵਿਯਾਂਗਤਾ ਪਹਿਚਾਣ ਪੱਤਰ ਪ੍ਰੋਜੈਕਟ, ਡੀਡੀਆਰਐੱਸ, ਡੀਡੀਆਰਸੀ ਅਤੇ ਦਿੱਵਿਯਾਂਗਜਨਾਂ ਦੇ ਕੌਸ਼ਲ ਵਿਕਾਸ ਦੇ ਲਈ ਰਾਸ਼ਟਰੀ ਕਾਰਜ ਯੋਜਨਾ ਦੇ ਲਾਗੂਕਰਨ ਨਾਲ ਸਬੰਧਿਤ ਮਾਮਲੇ ਅਤੇ ਦਿੱਵਿਯਾਂਗਤਾ ਪੈਨਸ਼ਨ ਆਦਿ ਸ਼ਾਮਲ ਹਨ।

ਸੈਂਟ੍ਰਲ ਐਡਵਾਈਜ਼ਰੀ ਬੋਰਡ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਵਿਯਾਂਗਜਨਾਂ ਦੇ ਅਧਿਕਾਰਾਂ ਦੇ ਨਿਯਮਾਂ ਨੂੰ ਜਲਦੀ ਤੋਂ ਅਧਿਸੂਚਿਤ ਕਰਨ, ਦਿੱਵਿਯਾਂਗਜਨਾਂ ਦੇ ਲਈ ਰਾਜ ਸਲਾਹਕਾਰ ਬੋਰਡ, ਜ਼ਿਲ੍ਹਾ ਪੱਧਰੀ ਕਮੇਟੀਆਂ, ਜ਼ਿਲ੍ਹ ਪੱਧਰੀ ਅਦਾਲਤਾਂ ਦਾ ਗਠਨ ਕਰਨ ਤੇ ਸੁਤੰਤਰ ਕਮਿਸ਼ਨਰਾਂ ਦੀ ਨਿਯੁਕਤੀ ਕਰਨ ਦੀ ਬੇਨਤੀ ਕੀਤੀ, ਜੇਕਰ ਹੁਣ ਤੱਕ ਅਜਿਹਾ ਨਹੀਂ ਕੀਤਾ ਗਿਆ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਯੂਡੀਆਈਡੀ ਪ੍ਰੋਜੈਕਟ ਦੇ ਲਾਗੂਕਰਨ ਦੀ ਗਤੀ ਨੂੰ ਵਧਾਉਣ ਦੀ ਸਲਾਹ ਦਿੱਤੀ ਗਈ, ਜਿਸ ਨਾਲ ਅਗਸਤ, 2022 ਤੱਕ ਇਸ ਨੂੰ ਪੂਰਾ ਕੀਤਾ ਜਾ ਸਕੇ। ਇਸ ਦੇ ਇਲਾਵਾ ਸੈਂਟ੍ਰਲ ਐਡਵਾਈਜ਼ਰੀ ਬੋਰਡ ਨੇ ਦਿੱਵਿਯਾਂਗਤਾ ਪੈਨਸ਼ਨ ਦੀ ਧਨਰਾਸ਼ੀ ਵਿੱਚ ਵਾਧਾ ਕਰਨ ਦੀ ਵੀ ਸਲਾਹ ਦਿੱਤੀ, ਜਿਸ ਨਾਲ ਦਿੱਵਿਯਾਂਗਜਨ ਇੱਕ ਸਨਮਾਨਜਨਕ ਜੀਵਨ ਬਤੀਤ ਕਰ ਸਕਣ।

→ ਡੀਈਪੀਡਬਲਿਊਡੀ ਨੇ ਪਹਿਲੀ ਵਾਰ ਈ-ਕੌਮਰਸ ਕੰਪਨੀ ਜਿਹੇ ਐਮਾਜ਼ੋਨ ਅਤੇ ਫਲਿਪਕਾਰਟ ਦੇ ਨਾਲ ਐੱਮਓਯੂ ‘ਤੇ ਦਸਤਖ਼ਤ ਕੀਤੇ

ਫਲਿਪਕਾਰਟ ਦੇ ਨਾਲ ਸਹਿਮਤੀ ਪੱਤਰ

ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ), ਦਿੱਵਿਯਾਂਗਜਨਾਂ ਦੇ ਲਈ ਕੌਸ਼ਲ ਪਰਿਸ਼ਦ (ਐੱਸਸੀਪੀਡਬਲਿਊਡੀ) ਅਤੇ ਫਲਿਪਕਾਰਟ ਇੰਟਰਨੈੱਟ ਪ੍ਰਾਈਵੇਟ ਲਿਮਿਟੇਡ ਨੇ 26 ਅਪ੍ਰੈਲ, 2022 ਨੂੰ ਸੀਜੀਓ ਕੰਪਲੈਕਸ, ਦਿੱਲੀ ਵਿੱਚ ਇੱਕ ਤ੍ਰਿਪੜੀ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ।

ਇਸ ਸਹਿਮਤੀ ਪੱਤਰ ਦਾ ਮੁੱਖ ਉਦੇਸ਼ ਦਿੱਵਿਯਾਂਗਜਨਾਂ ਦੇ ਲਈ ਸੰਯੁਕਤ ਤੌਰ ‘ਤੇ ਸਕਿੱਲ ਟ੍ਰੇਨਿੰਗ ਅਤੇ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨਾ ਹੈ। ਇਸ ਵਿੱਚ ਡੀਈਪੀਡਬਲਿਊਡੀ ਦੁਆਰਾ ਸਕਿੱਲ ਟ੍ਰੇਨਿੰਗ ਦੇ ਲਈ ਦਿੱਵਿਯਾਂਗਜਨਾਂ ਨੂੰ ਜੁਟਾਉਣ, ਐੱਸਸੀਪੀਡਬਲਿਊਡੀ ਦੁਆਰਾ ਈ-ਕੌਮਰਸ ਖੇਤਰ ਦੇ ਲਈ ਨੌਕਰੀ ਦੀ ਭੂਮਿਕਾ ਤਿਆਰ ਕਰਨ ਅਤੇ ਸਕਿੱਲ ਟ੍ਰੇਨਿੰਗ ਪ੍ਰਦਾਨ ਕਰਨ ਅਤੇ ਦਿੱਵਿਯਾਂਗਜਨਾਂ ਨੂੰ ਕੰਮ ‘ਤੇ ਰੱਖਣ ਦੀ ਵੀ ਪਰਿਕਲਪਨਾ ਕੀਤੀ ਗਈ ਹੈ।

ਇਸ ਪਹਿਲ ਦੇ ਤਹਿਤ, ਪਹਿਲੀ ਵਾਰ ਡੀਈਪੀਡਬਲਿਊਡੀ ਈ-ਕੌਮਰਸ ਕੰਪਨੀ ਫਲਿਪਕਾਰਟ ਦੇ ਸਹਿਯੋਗ ਨਾਲ ਈ-ਕੌਮਰਸ ਖੇਤਰ ਵਿੱਚ ਦਿੱਵਿਯਾਂਗਜਨਾਂ ਨੂੰ ਸ਼ਾਮਲ ਕਰਨ ਦੇ ਲਈ ਆਇਆ ਹੈ। ਇਹ ਸੰਯੁਕਤ ਪਹਿਲ ਸਪਲਾਈ ਚੇਨ ਖੇਤਰ ਵਿੱਚ ਨੌਕਰੀ ਵਿਸ਼ਿਸ਼ਟ ਵਿਵਹਾਰਿਕ ਅਤੇ ਈ-ਕੌਮਰਸ ਕੌਸ਼ਲ ਪ੍ਰਦਾਨ ਕਰਕੇ ਦਿੱਵਿਯਾਂਗਜਨਾਂ ਦੇ ਲਈ ਬਿਹਤਰ ਅਵਸਰ ਪੈਦਾ ਕਰੇਗੀ ਤਾਕਿ ਨੌਕਰੀ ਬਜ਼ਾਰ ਵਿੱਚ ਉਨ੍ਹਾਂ ਦੀ ਸਥਾਈ ਰੋਜ਼ਗਾਰ ਸਮਰੱਥਾ ਨੂੰ ਵਧਾਇਆ ਜਾ ਸਕੇ ਅਤੇ ਨਾਲ ਹੀ ਉਨ੍ਹਾਂ ਨੂੰ ਉੱਦਮੀ ਬਣਨ ਵਿੱਚ ਸਮਰੱਥ ਬਣਾਇਆ ਜਾ ਸਕੇ।

ਐਮਾਜ਼ੋਨ ਦੇ ਨਾਲ ਸਹਿਮਤੀ ਪੱਤਰ

→ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਅਤੇ ਐਮਾਜ਼ੋਨ ਸੇਲਰ ਪ੍ਰਾਈਵੇਟ ਲਿਮਿਟੇਡ ਦਰਮਿਆਨ ਤ੍ਰਿਪੱਖੀ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖ਼ਤ ਕੀਤੇ ਗਏ

28 ਦਸੰਬਰ 2022 ਨੂੰ 

ਭਾਰਤ ਸਰਕਾਰ ਦੇ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ), ਦਿੱਵਿਯਾਂਗ ਵਿਅਕਤੀਆਂ ਦੇ ਲਈ ਕੌਸ਼ਲ ਪਰਿਸ਼ਦ (ਐੱਸਸੀਪੀਡਬਲਿਊਡੀ) ਅਤੇ ਐਮਾਜ਼ੋਨ ਸੇਲਰ ਪ੍ਰਾਈਵੇਟ ਲਿਮਿਟਿਡ ਦਰਮਿਆਨ ਅੱਜ ਇੱਕ ਤ੍ਰਿਪੱਖੀ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖ਼ਤ ਕੀਤੇ ਗਏ। ਇਸ ਸਹਿਮਤੀ ਪੱਤਰ ਦਾ ਮੁੱਖ ਉਦੇਸ਼ ਈ-ਕੌਮਰਸ ਖੇਤਰ ਵਿੱਚ ਦਿੱਵਿਯਾਂਗ ਜਨਾਂ ਦੇ ਲਈ ਸੰਯੁਕਤ ਤੌਰ ‘ਤੇ ਸਕਿੱਲ ਟ੍ਰੇਨਿੰਗ ਅਤੇ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨਾ ਹੈ। ਇਹ ਦਿੱਵਿਯਾਂਗ ਜਨਾਂ ਦੇ ਸਸ਼ਕਤੀਕਰਣ ਵਿਭਾਗ ਦੁਆਰਾ ਦਿੱਵਿਯਾਂਗ ਜਨਾਂ ਨੂੰ ਸਕਿੱਲ ਟ੍ਰੇਨਿੰਗ ਪ੍ਰਦਾਨ ਕਰੇਗਾ, ਦਿੱਵਿਯਾਂਗ ਜਨਾਂ ਦੇ ਲਈ ਕੌਸ਼ਲ ਪਰਿਸ਼ਦ ਦੁਆਰਾ ਈ-ਕੌਮਰਸ ਖੇਤਰ ਦੇ ਲਈ ਨੌਕਰੀ ਦੀਆਂ ਭੂਮਿਕਾਵਾਂ ਨੂੰ ਡਿਜ਼ਾਈਨ ਕਰਨ ਅਤੇ ਐਮਾਜ਼ੋਨ ਦੁਆਰਾ ਦਿੱਵਿਯਾਂਗ ਜਨਾਂ ਨੂੰ ਸਕਿੱਲ ਟ੍ਰੇਨਿੰਗ ਅਤੇ ਭਰਤੀ ਕਰਨ ਦੀ ਪਰਿਕਲਪਨਾ ਤਿਆਰ ਕਰਦਾ ਹੈ। ਸਾਰੇ ਪੱਖਾਂ ਦੀ ਇਸ ਤਰ੍ਹਾਂ ਪਹਿਲ ਨਾਲ ਦਿੱਵਿਯਾਂਗ ਜਨਾਂ (ਪੀਡਬਲਿਊਡੀ) ਦੇ ਲਈ ਨੌਕਰੀ ਵਿੱਚ ਉਨ੍ਹਾਂ ਦਾ ਸਥਾਈ ਰੋਜ਼ਗਾਰ ਸਮਰੱਥਾ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਮਰੱਥ ਬਣਾਉਣ ਦੇ ਲਈ ਸਪਲਾਈ ਲੜੀ ਵਿੱਚ ਨੌਕਰੀ ਵਿਸ਼ੇਸ਼, ਵਿਵਹਾਰਿਕ ਅਤੇ ਈ-ਕੌਮਰਸ ਕੌਸ਼ਲ ਪ੍ਰਦਾਨ ਕਰਕੇ ਉੱਦਮੀ ਬਣਾਉਣ ਦੇ ਬਿਹਤਰ ਅਵਸਰ ਪੈਦਾ ਹੋਣਗੇ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਮ ਮੰਤਰੀ, ਡਾ. ਵੀਰੇਂਦਰ ਕੁਮਾਰ ਨੇ ਨਵੀਂ ਦਿੱਲੀ ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਸਹਿਮਤੀ ਪੱਤਰ ‘ਤੇ ਦਸਤਖ਼ਤ ਦੇ ਲਈ ਆਯੋਜਿਤ ਸਮਾਰੋਹ ਵਿੱਚ ਆਪਣੀ ਮੌਜੂਦਗੀ ਨਾਲ ਇਸ ਅਵਸਰ ਦੀ ਸ਼ੋਭਾ ਵਧਾਈ।

ਇਸ ਅਵਸਰ ‘ਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਇਹ ਵੀ ਇੱਛਾ ਹੈ ਕਿ ਦਿੱਵਿਯਾਂਗ ਜਨਾਂ ਨੂੰ ਰੋਜ਼ਗਾਰ ਦੇ ਅਵਸਰ ਉਪਲਬਧ ਕਰਵਾ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਦੇ ਲਈ ਨਿਜੀ ਕੰਪਨੀਆਂ ਨੂੰ ਸ਼ਾਮਲ ਕੀਤਾ ਜਾਵੇ। ਮੰਤਰੀ ਮਹੋਦਯ ਨੇ ਕਿਹਾ ਕਿ ਆਤਮਨਿਰਭਰ ਭਾਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਨਾ ਸਿਰਫ ਐਮਾਜ਼ੋਨ ਜਿਹੀ ਨਿਜੀ ਕੰਪਨੀਆਂ ਬਲਕਿ ਸਮਾਜ ਨੂੰ ਵੀ ਅੱਗੇ ਆ ਕੇ ਦਿੱਵਿਯਾਂਗ ਜਨਾਂ ਨੂੰ ਆਤਮਨਿਰਭਰ ਬਣਾਉਣਾ ਚਾਹੀਦਾ ਹੈ।

ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰ, ਸ਼੍ਰੀ ਰਾਜੇਸ਼ ਅਗ੍ਰਵਾਲ ਨੇ ਦਿੱਵਿਯਾਂਗ ਵਿਅਕਤੀਆਂ ਦੇ ਲਈ ਕੌਸ਼ਲ ਪਰਿਸ਼ਦ (ਐੱਸਸੀਪੀਡਬਲਿਊਡੀ) ਅਤੇ ਐਮਾਜ਼ੋਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰੋਗਰਾਮ ਦੇ ਤਹਿਤ ਟ੍ਰੇਨਿੰਗ / ਨਿਯੋਜਿਤ ਦਿੱਵਿਯਾਂਗ ਜਨਾਂ ਦੀ ਸੰਖਿਆ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਦਿੱਵਿਯਾਂਗ ਜਨਾਂ ਨੂੰ ਗੋਦਾਮਾਂ ਵਿੱਚ ਨੌਕਰੀ ਉੱਦਮੀ ਬਣਾਉਣ ਦੇ ਲਈ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਦੇ ਪ੍ਰਯਤਨ ਕੀਤੇ ਜਾਣੇ ਚਾਹੀਦੇ ਹਨ।

ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦਾ ਪ੍ਰਤੀਨਿਧੀਤਵ ਡਿਪਟੀ ਡਾਇਰੈਕਟਰ ਜਨਰਲ, ਸ਼੍ਰੀ ਕਿਸ਼ੋਰ ਬੀ ਸੁਰਵੜੇ, ਦਿੱਵਿਯਾਂਗ ਵਿਅਕਤੀਆਂ ਦੇ ਲਈ ਕੌਸ਼ਲ ਪਰਿਸ਼ਦ ਦਾ ਪ੍ਰਤੀਨਿਧੀਤਵ ਪਰਿਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਰਵਿੰਦਰ ਸਿੰਘ ਨੇ ਅਤੇ ਐਮਾਜ਼ੋਨ ਸੇਲਰ ਪ੍ਰਾਈਵੇਟ ਲਿਮਿਟੇਡ ਦਾ ਪ੍ਰਤੀਨਿਧੀਤਵ ਏਪੀਏਸੀ/ਐੱਮਈਐੱਨਏ/ਐੱਲਏਟੀਐੱਮ ਪਰਿਚਾਲਨ ਦੇ ਉਪ ਪ੍ਰਧਾਨ, ਸ਼੍ਰੀ ਅਖਿਲ ਸਕਸੇਨਾ ਦੁਆਰਾ ਕੀਤਾ ਗਿਆ ਸੀ।

**************


(Release ID: 1888034) Visitor Counter : 141