ਖੇਤੀਬਾੜੀ ਮੰਤਰਾਲਾ

ਆਈਸੀਏਆਰ-ਐੱਨਆਈਐੱਚਐੱਸਏਡੀ, ਭੋਪਾਲ ਦੁਆਰਾ ਵਿਕਸਿਤ "ਇਨਐਕਟੀਵੇਟਿਡ ਲੋ ਪੈਥੋਜੈਨਿਕ ਏਵੀਅਨ ਇਨਫਲੂਐਂਜ਼ਾ (ਐੱਚ9ਐੱਨ2) ਵੈਕਸੀਨ ਫਾਰ ਚਿਕਨਸ" ਦੀ ਟੈਕਨੋਲੋਜੀ ਦਾ ਟ੍ਰਾਂਸਫਰ

Posted On: 27 DEC 2022 5:04PM by PIB Chandigarh

ਆਈਸੀਏਆਰ-ਐੱਨਆਈਐੱਚਐੱਸਏਡੀ (ICAR-NIHSAD), ਭੋਪਾਲ ਦੇ ਵਿਗਿਆਨੀਆਂ ਦੁਆਰਾ ਵਿਕਸਿਤ 'ਇਨਐਕਟੀਵੇਟਿਡ ਲੋ ਪੈਥੋਜੇਨਿਕ ਏਵੀਅਨ ਇਨਫਲੂਐਂਜ਼ਾ (ਐੱਚ9ਐੱਨ2) ਵੈਕਸੀਨ ਫਾਰ ਚਿਕਨਸ' ਅੱਜ ਮੈਸਰਜ਼ ਗਲੋਬੀਅਨ ਇੰਡੀਆ ਪ੍ਰਾਈਵੇਟ ਲਿਮਟਿਡ ਦੁਆਰਾ ਲਾਂਚ ਕੀਤੀ ਗਈ। ਲਿਮਿਟੇਡ, ਸਿਕੰਦਰਾਬਾਦ, ਮੈਸਰਜ਼ ਵੈਂਕਟੇਸ਼ਵਰ ਹੈਚਰੀਜ਼ ਪ੍ਰਾਈਵੇਟ ਲਿਮਿਟੇਡ, ਪੁਣੇ, ਮੈਸਰਜ਼ ਇੰਡੋਵੈਕਸ ਪ੍ਰਾਈਵੇਟ ਲਿਮਟਿਡ, ਗੁੜਗਾਓ ਅਤੇ ਮੈਸਰਜ਼ ਹੈਸਟਰ ਬਾਇਓਸਾਇੰਸ ਲਿਮਟਿਡ, ਅਹਿਮਦਾਬਾਦ ਨੂੰ ਟ੍ਰਾਂਸਫਰ ਕੀਤਾ ਗਿਆ। ਇਹ ਸਹੂਲਤ (ਐੱਨਏਐੱਸਸੀ-NASC), ਨਵੀਂ ਦਿੱਲੀ ਵਿਖੇ ਐਗਰੀਨੋਵੇਟ ਇੰਡੀਆ ਲਿਮਟਿਡ (ਏਜੀਆਈਐੱਨ-AGIN) ਦੁਆਰਾ ਪ੍ਰਦਾਨ ਕੀਤੀ ਗਈ ਸੀ। ਇਸ ਪ੍ਰੋਗਰਾਮ ਵਿੱਚ ਡਾ: ਹਿਮਾਂਸ਼ੂ ਪਾਠਕ, ਸਕੱਤਰ (ਡੀਏਆਰਈ-DARE) ਅਤੇ ਡਾਇਰੈਕਟਰ ਜਨਰਲ (ਆਈਸੀਏਆਰ-ICAR) ਅਤੇ ਪ੍ਰਧਾਨ, (ਏਜੀਆਈਐੱਨ-AGIN), ਡਾ: ਬੀ.ਐੱਲ. ਤ੍ਰਿਪਾਠੀ, ਡੀਡੀਜੀ (ਪਸ਼ੂ ਵਿਗਿਆਨ), ਡਾ. ਪ੍ਰਵੀਨ ਮਲਿਕ, ਸੀਈਓ, ਐਗਰੀਨੋਵੇਟ ਇੰਡੀਆ ਲਿਮਟਿਡ, ਡਾ. ਅਨਿਕੇਤ ਸਾਨਿਆਲ, ਡਾਇਰੈਕਟਰ (ਆਈਸੀਏਆਰ-ਐੱਨਆਈਐੱਚਐੱਸਏਡੀ -ICAR-NIHSAD), ਵਪਾਰਕ ਫਰਮਾਂ ਦੇ ਪ੍ਰਤੀਨਿਧੀ, (ਆਈਸੀਏਆਰ-ICAR) ਅਤੇ (ਏਜੀਆਈਐੱਨ-AGIN) ਦੇ ਹੋਰ ਅਧਿਕਾਰੀ ਸ਼ਾਮਲ ਹੋਏ।

https://ci6.googleusercontent.com/proxy/AIXcL2o8kzSsXI6Gfml0W8VbmI3MnCwgylD0U-6tna56LPMhfNkCgLrBLz0tfL3z8mO7ko5LxHVPRFgri8CZbAwlvTraWYJPqCox1Fliszy3KCh4x3CxCKEGNQ=s0-d-e1-ft#https://static.pib.gov.in/WriteReadData/userfiles/image/image001AUWH.jpg

ਡਾ. ਹਿਮਾਂਸ਼ੂ ਪਾਠਕ ਨੇ ਐੱਚ9ਐੱਨ2 ਵਾਇਰਸ ਲਈ ਪਹਿਲੀ ਸਵਦੇਸ਼ੀ ਵੈਕਸੀਨ ਦੇ ਵਿਕਾਸ ਵਿੱਚ ਆਈਸੀਏਆਰ-ਐੱਨਆਈਐੱਚਐੱਸਏਡੀ (ICAR-NIHSAD) ਦੇ ​​ਵਿਗਿਆਨੀਆਂ ਦੇ ਗੰਭੀਰ ਯਤਨਾਂ ਦੀ ਸਰਾਹਨਾ ਕੀਤੀ ਅਤੇ ਉਦਯੋਗ ਵਿੱਚ ਟੈਕਨੋਲੋਜੀ ਟ੍ਰਾਂਸਫਰ ਲਈ ਐਗਰੀਨੋਵੇਟ ਇੰਡੀਆ ਲਿਮਟਿਡ (ਏਜੀਐੱਨਆਈ-AGIN) ਦੇ ਯਤਨਾਂ ਦੀ ਸ਼ਲਾਘਾ ਕੀਤੀ। ਡੀਡੀਜੀ (ਏਐੱਸ) ਨੇ ਜ਼ੋਰ ਦੇ ਕੇ ਕਿਹਾ ਕਿ ਇਹ ਟੀਕਾ ਭਾਰਤੀ ਅਤੇ ਵਿਦੇਸ਼ੀ ਬਾਜ਼ਾਰਾਂ ਦੇ ਮਾਪਦੰਡਾਂ ਨੂੰ ਪੂਰਾ ਕਰੇਗਾ। ਇਹ ਟੀਕਾ ਇਸ ਬਿਮਾਰੀ ਕਾਰਨ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਘਟਾ ਕੇ ਪੋਲਟਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਅਹਿਮ ਯੋਗਦਾਨ ਪਾਵੇਗਾ।

*****

ਐੱਸਐਨਸੀ/ਪੀਕੇ/ਐੱਮਐੱਸ



(Release ID: 1887219) Visitor Counter : 92