ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ – ਭਾਰਤ ਸਰਕਾਰ ਦੇ ਪ੍ਰਮੁਖ ਮਾਨਵ ਸੰਸਾਧਨ ਕੇਂਦਰ ਦੇ ਰੂਪ ਵਿੱਚ ਡੀਓਪੀਟੀ ਤੇਜ਼ੀ ਨਾਲ ਉੱਭਰ ਰਿਹਾ ਹੈ
ਕੇਂਦਰੀ ਮੰਤਰੀ ਦਿੱਲੀ ਦੇ ਸੀਐੱਸਓਆਈ ਸਭਾਗਾਰ ਵਿੱਚ ਸੁਸ਼ਾਸਨ ਸਪਤਾਹ (19-25 ਦਸੰਬਰ) ਦੇ ਸਮਾਪਤੀ ’ਤੇ ਮੁੱਖ ਭਾਸ਼ਣ ਦੇ ਰਹੇ ਸਨ
Posted On:
25 DEC 2022 5:34PM by PIB Chandigarh
-
ਮੋਦੀ ਸਰਕਾਰ ਦੇ ਪਿਛਲੇ 8 ਸਾਲਾਂ ਵਿੱਚ, ਪਰਸੋਨਲ, ਲੋਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲਾ ਕਰਮਚਾਰੀਆਂ ਅਤੇ ਆਮ ਆਦਮੀ ਦੋਹਾਂ ਦੀ ਸੇਵਾ ਦੇ ਲਈ ਸਮਰਪਿਤਿ “ਸੁਵਿਧ ਪ੍ਰਦਾਤਾ ਮੰਤਰਾਲਾ” ਬਣ ਗਿਆ ਹੈ।
-
ਡਾ. ਜਿਤੇਂਦਰ ਸਿੰਘ ਨੇ ਸੰਸ਼ੋਧਿਤ ਈ-ਐੱਚਆਰਐੱਮਐੱਸ 2.0 ਪੋਰਟਲ ਲਾਂਚ ਕੀਤਾ, ਜੋ ਕਰਮਚਾਰੀਆਂ ਨੂੰ ਡਿਜੀਟਲ ਮੋਡ ਵਿੱਚ ਟ੍ਰਾਂਸਫਰ (ਰੋਟੇਸ਼ਨ/ਪਰਸਪਰ), ਡੈਪੂਟੇਸ਼ਨ, ਏਪੀਏਆਰ, ਓਪੀਆਰ, ਆਈਜੀਓਟੀ ਟ੍ਰੇਨਿੰਗ, ਚੌਕਸੀ ਸਥਿਤੀ, ਡੈਪੂਟੇਸ਼ਨ ਦੇ ਅਵਸਰ, ਸਰਵਿਸ ਬੁੱਕ ਅਤੇ ਛੁੱਟੀ, ਟੂਰ, ਅਦਾਇਗੀ ਵਰਗੀਆਂ ਹੋਰ ਬੁਨਿਆਦੀ ਮਾਨਵ ਸੰਸਾਧਨ ਸੇਵਾਵਾਂ ਪ੍ਰਦਾਨ ਕਰੇਗਾ।
-
78 ਮਾਸਟਰ ਸਰਕੂਲਰ ਦੇ ਸੰਕਲਨ ਨਾਲ ਅਸਾਨੀ ਅਤੇ ਸੁਵਿਧਾ ਨੂੰ ਹੁਲਾਰਾ ਦੇਣ ਅਤੇ ਉਪਯੋਗਕਰਤਾਵਾਂ ਵਿਭਾਗਾਂ ਨੂੰ ਉਨ੍ਹਾਂ ਦੇ ਮਾਨਵ ਸੰਸਾਧਨ ਮੁੱਦਿਆਂ ਨੂੰ ਜਲਦੀ ਨਾਲ ਨਿਪਟਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।
ਕੇਂਦਰ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਭਾਰਤ ਸਰਕਾਰ ਦੇ ਲਈ ਪ੍ਰਮੁੱਖ ਮਾਨਵ ਸੰਸਾਧਨ ਕੇਂਦਰ ਦੇ ਰੂਪ ਵਿੱਚ ਡੀਓਪੀਟੀ ਤੇਜ਼ੀ ਨਾਲ ਉੱਭਰ ਰਿਹਾ ਹੈ।
ਦਿੱਲੀ ਦੇ ਸੀਐੱਸਓਆਈ ਸਭਾਗਾਰ ਵਿੱਚ ਸੁਸ਼ਾਸਨ ਸਪਤਾਹ (19-25 ਦਸੰਬਰ 2022) ਦੇ ਸਮਾਪਤੀ ’ਤੇ ਮੁੱਖ ਭਾਸ਼ਣ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਪਿਛਲੇ 8 ਸਾਲਾਂ ਵਿੱਚ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲਾ ਕਰਮਚਾਰੀਆਂ ਅਤੇ ਆਮ ਆਦਮੀ ਦੋਹਾਂ ਦੀ ਸੇਵਾ ਦੇ ਲਈ ਇੱਕ ਸਮਰਪਿਤ “ਸੁਵਿਧਾ ਪ੍ਰਦਾਤਾ ਮੰਤਰਾਲਾ” ਬਣ ਗਿਆ ਹੈ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਪਿਛਲੇ 8 ਸਾਲਾਂ ਵਿੱਚ ਡੀਓਪੀਟੀ, ਪੈਨਸ਼ਨ ਵਿਭਾਗ ਅਤੇ ਏਆਰਪੀਜੀ ਦੁਆਰਾ ਕੀਤੇ ਗਏ ਪਰਿਵਰਤਨਕਾਰੀ ਸੁਧਾਰਾਂ ਨੇ ਡੈਸ਼ਬੋਰਡ ਵਿਵਸਥਾ ਦੇ ਜ਼ਰੀਏ ਪਾਦਰਸ਼ਿਤਾ, ਜਵਾਬਦੇਹੀ ਅਤੇ ਟੈਕਨੋਲੋਜੀ ਸੰਚਾਲਿਤ ਪਰਿਵਰਤਨਾਂ ਨੂੰ ਵਧਾਇਆ ਹੈ ਤਾਕਿ ਪ੍ਰਧਾਨ ਮੰਤਰੀ ਦੇ ਮੰਤਰ “ਅਧਿਕਤਮ ਕੰਮ, ਨਿਊਨਤਮ ਸਰਕਾਰ” ਦੇ ਅੰਤਿਮ ਲਕਸ਼ ਦਾ ਅਨੁਸਰਣ ਕੀਤਾ ਜਾ ਸਕੇ।
ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪੇਈ, ਜਿਨ੍ਹਾਂ ਦੀ ਜਯੰਤੀ ’ਤੇ ਸੁਸ਼ਾਸਨ ਦਿਵਸ ਮਨਾਇਆ ਗਿਆ ਹੈ, ਨੂੰ ਭਾਵ-ਭੀਨੀ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸਾਲ ਦਾ ਆਯੋਜਨ ਇਸ ਮਾਇਨੇ ਵਿੱਚ ਵੀ ਵਿਸ਼ੇਸ਼ ਹੈ ਕਿ ਅਸੀਂ ਭਾਰਤ ਦੀ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਮਨਾਈ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਆਲਮੀ ਮੁੱਦਿਆਂ ਅਤੇ ਚੁਣੌਤੀਆਂ ’ਤੇ ਆਪਣੀ ਛਾਪ ਛੱਡਣ ਦੇ ਲਈ G-20 ਦੀ ਪ੍ਰਧਾਨਗੀ ਵੀ ਗ੍ਰਹਿਣ ਕੀਤੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸਾਲ ਦਾ ਆਯੋਜਨ ਇਸ ਲਈ ਵੀ ਮਹੱਤਵਪੂਰਨ ਹੈ ਕਿ ਮਿਸ਼ਨ ਕਰਮਯੋਗੀ ਇੱਕ ਨਵੇਂ ਪੱਧਰ ’ਤੇ ਪਹੁੰਚ ਗਿਆ ਹੈ ਅਤੇ ਹੁਣ ਸਿੱਖਣ ਅਤੇ ਇਸ ਨਾਲ ਕਦੇ ਵੀ ਕਿਤੋਂ ਵੀ ਜੁੜਨ ਦੇ ਲਈ ਇਹ ਮੋਬਾਇਲ ਐਪ ’ਤੇ ਉਪਲਬਧ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ 22 ਨਵੰਬਰ, 2022 ਨੂੰ ਰੋਜ਼ਗਾਰ ਮੇਲੇ ਦੇ ਦੂਸਰੇ ਸੰਸਕਰਣ ਦੇ ਦੌਰਾਨ ਕਰਮਯੋਗੀ ਆਰੰਭ ਮੌਡਲਿਊ ਲਾਂਚ ਕਰਨ ਦੇ ਬਾਅਦ ਮਿਸ਼ਨ ਕਰਮਯੋਗੀ ਹੁਣ ਆਪਣੀ ਅਗਲੀ ਪੀੜ੍ਹੀ ਵਿੱਚ ਚਲਿਆ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਮਿਸ਼ਨ ਕਰਮਯੋਗੀ ਦਾ ਇਹ ਆਰੰਭ ਮੌਡਲਿਊ ਸਰਕਾਰੀ ਸੇਵਾ ਵਿੱਚ ਆਉਣ ਵਾਲੇ ਨਵੇਂ ਲੋਕਾਂ ਨੂੰ ਭਵਿੱਖ ਦੀ ਭੂਮਿਕਾ ਦੇ ਲਈ ਠੋਸ ਤਰੀਕੇ ਨਾਲ ਤਿਆਰ ਕਰਨ ਵਿੱਚ ਬਹੁਤ ਮਦਦ ਕਰੇਗਾ।
ਡੀਓਪੀਟੀ ਵਿੱਚ ਸਕੱਤਰ ਸੁਸ਼੍ਰੀ ਐੱਸ. ਰਾਧਾ ਚੌਹਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਰੀਆਂ ਸਰਕਾਰੀ ਨੌਕਰਾਂ ਦਾ ਮੁੱਖ ਉਦੇਸ਼ ਆਮ ਆਦਮੀ ਨੂੰ ਅਸਾਨੀ ਨਾਲ ਅਤੇ ਸਹੀ ਸਮੇਂ ’ਤੇ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਤੀਬੱਧਤਾ ਦੇ ਨਾਲ ਅਤੇ ਗੁਣਾਤਮਕ ਤਰੀਕੇ ਨਾਲ ਸੇਵਾਵਾਂ ਦੀ ਵੰਡ ਸਾਰੇ ਸਿਵਿਲ ਸੇਵਕਾਂ ਦਾ ਮਾਰਗਦਰਸ਼ਕ ਸਿਧਾਂਤ ਹੋਣਾ ਚਾਹੀਦਾ ਹੈ। ਸੁਸ਼੍ਰੀ ਚੌਹਾਨ ਨੇ ਕਿਹਾ ਕਿ ਸੁਸ਼ਾਸਨ ਦਿਵਸ ਆਮ ਆਦਮੀ ਦੇ ਲਈ ‘ਈਜ਼ ਆਵ੍ ਲਿਵਿੰਗ’ ਲਿਆਉਣ ਦੇ ਇਸ ਨੇਕ ਸੰਕਲਪ ਨੂੰ ਦੁਹਰਾਉਣ ਦਾ ਅਵਸਰ ਵੀ ਹੈ।
ਡੀਏਆਰਪੀਜੀ ਦੇ ਸਕੱਤਰ ਸ਼੍ਰੀ ਵੀ. ਸ਼੍ਰੀਨਿਵਾਸ ਨੇ ਕਿਹਾ ਕਿ ਸੁਸ਼ਾਸਨ ਸਪਤਾਹ 2022 ਲੋਕ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਸੇਵਾ ਵੰਡ ਵਿੱਚ ਸੁਧਾਰ ਦੇ ਲਈ ਦੂਸਰਾ ਰਾਸ਼ਟਰਵਿਆਪੀ ਅਭਿਯਾਨ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਗਾਂਵ ਕੀ ਔਰ 2022 ਅਭਿਯਾਨ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ। ਇਸ ਵਿੱਚ 24 ਦਸੰਬਰ 2022 ਤੱਕ 50.79 ਲੱਖ ਜਨ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ, 282 ਲੱਖ ਸੇਵਾ ਵੰਡ ਐਪਲਪੀਕੇਸ਼ਨਾਂ ਦਾ ਨਿਪਟਾਰਾ ਕੀਤਾ ਗਿਆ, ਸ਼ਾਸਨ ਵਿੱਚ 863 ਨਵਾਚਾਰਾਂ ਦਾ ਦਸਤਾਵੇਜੀਕਰਨ ਕੀਤਾ ਗਿਆ ਅਤੇ 194 ਵਿਜ਼ਨ ਇੰਡੀਆ @ 2047 ਜ਼ਿਲ੍ਹਾ ਪੱਧਰ ਦੇ ਦਸਤਾਵੇਜ ਜੀਜੀਡਬਲਿਊ22 ਪੋਰਟਲ ’ਤੇ ਅੱਪਲੋਡ ਕੀਤੇ ਗਏ।
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸੋਸ਼ੋਧਿਤ ਈ-ਐੱਚਆਰਐੱਮਐੱਸ 2.0 ਪੋਰਟਲ ਲਾਂਚ ਕੀਤਾ, ਕਿਉਂਕਿ ਈ-ਐੱਚਆਰਐੱਮਐੱਸ ਦੇ ਪਹਿਲੇ ਸੰਸਕਰਣ ਦਾ ਦਾਇਰਾ ਸੀਮਤ ਸੀ, ਜਿੱਥੇ ਕਰਮਚਾਰੀ ਸੀਮਤ ਸੇਵਾਵਾਂ ਦਾ ਲਾਭ ਉਠਾ ਸਕਦੇ ਸੀ ਅਤੇ ਇਹ ਹੋਰ ਐੱਚਆਰ ਅਨੁਪ੍ਰਯੋਗਾਂ ਨਾਲ ਜੁੜਿਆ ਨਹੀਂ ਸੀ। ਨਤੀਜੇ ਵਜੋਂ, ਕਰਮਚਾਰੀ ਡਿਜੀਟਲ ਸੇਵਾ ਵੰਡ ਅਤੇ ਮਾਨਵ ਸੰਸਾਧਨ ਅਨੁਪ੍ਰਯੋਗਾਂ ਤੇ ਸਰਕਾਰ ਦੀ ਪਹਿਲ ਦੇ ਨਾਲ ਸਹਿਜ ਕਨੈਕਸ਼ਨ ਦਾ ਪੂਰਾ ਲਾਭ ਪ੍ਰਾਪਤ ਕਰਨ ਵਿੱਚ ਅਸਮਰੱਥ ਸਨ। ਸੰਸ਼ੋਧਿਤ ਈ-ਐੱਚਆਰਐੱਮਐੱਸ 2.0 ਪੋਰਟਲ ਕਰਮਚਾਰੀਆਂ ਨੂੰ ਡਿਜੀਟਲ ਮੋਡ ਵਿੱਚ ਟ੍ਰਾਂਸਫਰ (ਰੋਟੇਸ਼ਨ/ਪਰਸਪਰ), ਡੈਪੂਟੇਸ਼ਨ, ਏਪੀਏਆਰ, ਆਈਪੀਆਰ, ਆਈਜੀਓਟੀ ਸਿਖਲਾਈ, ਚੌਕਸੀ ਸਥਿਤੀ, ਡੈਪੂਟੇਸ਼ਨ ਮੌਕੇ, ਸਰਵਿਸ ਬੁੱਕ ਅਤੇ ਛੁੱਟੀ, ਟੂਰ, ਅਦਾਇਗੀ ਆਦਿ ਹੋਰ ਬੁਨਿਆਦੀ ਮਾਨਵ ਸੰਸਾਧਨ ਸੇਵਾਵਾਂ ਪ੍ਰਦਾਨ ਕਰੇਗਾ। .
ਸੰਸ਼ੋਧਿਤ ਈ-ਐੱਚਆਰਐੱਮਐੱਸ 2.0 ਸ਼ੁਰੂ ਤੋਂ ਅੰਤ ਤੱਕ ਮਾਨਵ ਸੰਸਾਧਨ ਸੇਵਾਵਾਂ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਦੀ ਪਹਿਲੀ ਡਿਜੀਟਲ ਪ੍ਰਣਾਲੀ ਹੈ। ਹੁਣ ਭਾਰਤ ਵਿੱਚ ਕੋਈ ਹੋਰ ਸਰਕਾਰੀ ਸੇਵਾ ਕਾਡਰ ਸਿਸਟਮ ਆਪਣੀ ਪਹੁੰਚ ਅਤੇ ਅਨੁਪ੍ਰਯੋਗਾਂ ਵਿੱਚ ਉਤਨੀ ਉੱਨਤ ਨਹੀਂ ਹੈ ਜਿਤਨੀ ਕਿ ਸੰਸ਼ੋਧਿਤ ਈ-ਐੱਚਆਰਐੱਮਐੱਸ 2.0 ਹੈ। ਇਸ ਪ੍ਰਣਾਲੀ ਦੇ ਸ਼ੁਰੂ ਹੋਣ ਨਾਲ, ਡੀਓਪੀਟੀ ਮਾਨਵ ਸੰਸਾਧਨ ਸੇਵਾਵਾਂ ਦੇ ਪੂਰਨ ਡਿਜੀਟਾਈਜ਼ੇਸ਼ਨ ਵੱਲ ਵਧ ਜਾਵੇਗਾ। ਸੰਸ਼ੋਧਿਤ ਈ-ਐੱਚਆਰਐੱਮਐੱਸ 2.0 ਨਾਲ ਜਿੱਥੇ ਸ਼੍ਰਮ ਸ਼ਕਤੀ ਦੇ ਨਾਲ ਹੀ ਕਈ ਟਨ ਪ੍ਰਿੰਟਿੰਗ ਪੇਪਰ ਦੀ ਵੀ ਬਚਤ ਹੋਵੇਗੀ। ਇਸ ਨਾਲ ਕਰਮਚਾਰੀਆਂ ਨੂੰ ਕੰਮ ਦੀ ਸੰਤੁਸ਼ਟੀ ਮਿਲੇਗੀ, ਐੱਚਆਰ ਕਾਰਜ ਕਰਨ/ਨਿਪਟਾਉਣ ਵਿੱਚ ਅਸਾਨੀ ਨਾਲ ਹੁਲਾਰਾ ਮਿਲੇਗਾ ਅਤੇ ਪ੍ਰਸ਼ਾਸਨਿਕ ਕੰਮਕਾਜ ਵਿੱਚ ਉਤਪਾਦਕਤਾ ਅਤੇ ਪਾਦਰਸ਼ਿਤਾ ਵਧਾਉਣ ਵਿੱਚ ਵੀ ਮਦਦ ਮਿਲੇਗੀ।
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਰਮਯੋਗੀ ਭਾਰਤ (ਐੱਸਪੀਵੀ) ਦੁਆਰਾ ਤਿਆਰ ਆਈਜੀਓਟੀ ਕਮਰਯੋਗੀ ਪੋਰਟਲ ਦਾ ਮੋਬਾਇਲ ਐਪਲੀਕੇਸ਼ਨ ਵੀ ਲਾਂਚ ਕੀਤਾ। ਇਸ ਦਾ ਉਦੇਸ਼ ਭਾਰਤ ਦੇ ਲਈ ਪੇਸ਼ੇਵਰ, ਚੰਗੀ ਤਰ੍ਹਾਂ ਨੇ ਟ੍ਰੇਂਡ ਅਤੇ ਭਵਿੱਖ ਦੇ ਲਈ ਸਿਵਿਲ ਸੇਵਾ ਤਿਆਰ ਕਰਨਾ ਹੈ। ਭਾਰਤ ਸਰਕਾਰ ਨੇ ਮਿਸ਼ਨ ਕਰਮਯੋਗੀ ਲਾਂਚ ਕੀਤਾ ਸੀ। ਆਈਜੀਓਟੀ ਕਰਮਯੋਗੀ ਪਲੈਟਫਾਰਮ ਦੀ ਪਰਿਕਲਪਨਾ ਇੱਕ ਲੋਕਤਾਂਤ੍ਰਿਕ, ਯੋਗਤਾ ਸੰਚਾਲਿਤ ਸਮਾਧਾਨ ਸਥਲ ਦੇ ਰੂਪ ਵਿੱਚ ਕੀਤੀ ਗਈ ਹੈ ਜਿਸ ਦਾ ਉਪਯੋਗ ਸਾਰੀਆਂ ਸਰਕਾਰਾਂ ਆਪਣੀ ਨਿਸ਼ਪਾਦਨ ਸਮਰੱਥਾਵਾਂ ਨੂੰ ਵਧਾਉਣ ਦੇ ਲਈ ਕਰ ਸਕਦੀਆਂ ਹਨ।
ਇਸੇ ਵਿਜ਼ਨ ਦੇ ਨਾਲ ਆਈਜੀਓਟੀ-ਕਰਮਯੋਗੀ ਮੋਬਾਇਲ ਐਪ ਵੀ ਲਾਂਚ ਕੀਤਾ ਜਾ ਰਿਹਾ ਹੈ। ਇਸ ਐਪ ਅਤੇ ਪਲੈਟਫਾਰਮ ਦੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਕਈ ਪੱਧਰਾਂ ’ਤੇ ਉਨ੍ਹਾਂ ਦੇ ਡੋਮੇਨ ਖੇਤਰਾਂ ਦੇ ਅਧਾਰ ’ਤੇ ਨਿਰੰਤਰ ਟ੍ਰੇਨਿੰਗ ਦੀ ਸੁਵਿਧਾ ਮਿਲੇਗੀ। ਇਹ ਐਪ ਅਤੇ ਪਲੈਟਫਾਰਮ ਲਗਭਗ 2 ਕਰੋੜ ਉਪਯੋਗਕਰਤਾਵਾਂ ਨੂੰ ਟ੍ਰੇਂਡ ਕਰਨ ਦੇ ਲਈ ਕਿਸੇ ਵੀ ਸਮੇਂ, ਕਿਤੇ ਵੀ, ਕਿਸੇ ਵੀ ਡਿਵਾਇਸ ਤੋਂ ਸਿੱਖਣ ਦੀ ਸੁਵਿਧਾ ਪ੍ਰਦਾਨ ਕਰੇਗਾ ਜੋ ਹੁਣ ਤੱਕ ਪਰੰਪਰਿਕ ਉਪਾਵਾਂ ਰਾਹੀਂ ਸੰਭਵ ਨਹੀਂ ਸੀ। ਇਸ ਐਪ ’ਤੇ ਸਿੱਖਣ ਦਾ ਇਛੁੱਕ ਕੋਈ ਵੀ ਵਿਅਕਤੀ:
-
ਅਪਣੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਵਿਭਿੰਨ ਪ੍ਰਕਾਰ ਦੇ ਕਰੋਸਾਂ ਦੇ ਨਾਲ ਖੁਦ ਨੂੰ ਜ਼ਿਆਦਾ ਸਮਰੱਥ ਬਣਾ ਸਕਦਾ ਹੈ।
-
ਉਪਰਲੇ ਸੰਸਥਾਨਾਂ ਅਤੇ ਮਾਹਰਾਂ ਤੋਂ ਸਿੱਧੇ ਸਿੱਖ ਸਕਦਾ ਹੈ।
-
ਸਿੱਖਣ ਦਾ ਸਰਟੀਫਿਕੇਟ ਅਰਜਿਤ ਕਰ ਸਕਦਾ ਹੈ ਅਤੇ ਆਪਣੀ ਪ੍ਰੋਫਾਈਲ ਨੂੰ ਸਮ੍ਰਿੱਧ ਕਰ ਸਕਦਾ ਹੈ।
-
ਵਿਕਸਿਤ ਹੋ ਰਹੀ ਤਕਨੀਕ, ਨੀਤੀ ਆਦਿ ਦੇ ਨਾਲ ਖੁਦ ਨੂੰ ਅਪਡੇਟ ਕਰ ਸਕਦਾ ਹੈ।
-
ਆਪਣੀਆਂ ਕਮੀਆਂ ਅਤੇ ਜ਼ਰੂਰਤਾਂ ਨੂੰ ਪਹਿਚਾਣ ਸਕਦਾ ਹੈ ਅਤੇ ਆਪਣੇ ਕੌਸ਼ਲ, ਦ੍ਰਿਸ਼ਟੀਕੋਣ ਅਤੇ ਗਿਆਨ ਨੂੰ ਅੱਪਗ੍ਰੇਡ ਕਰ ਸਕਦਾ ਹੈ।
ਆਈਜੀਓਟੀ-ਕਰਮਯੋਗੀ ਪਲੈਟਫਾਰਮ ਐਪ ਨੂੰ ਗੂਗਲ ਪਲੇ ਸਟੋਰ ਤੋਂ ਜਾਂ ਨੀਚੇ ਦਿੱਤੇ ਗਏ ਲਿੰਕ ਦਾ ਉਪਯੋਗ ਕਰਕੇ ਡਾਊਨਲੋਡ ਕੀਤਾ ਜਾ ਸਕਦਾ ਹੈ: https://play.google.com/store/apps/details?id=com.igot.karmayogibharat
ਡਾ. ਜਿਤੇਂਦਰ ਸਿੰਘ ਨੇ ਸੰਸ਼ੋਧਿਤ ਪ੍ਰੋਬਿਟੀ ਪੋਰਟਲ ਵੀ ਲਾਂਚ ਕੀਤਾ। 2017 ਵਿੱਚ, ਸਾਰੇ ਮੰਤਰਾਲਿਆਂ/ਵਿਭਾਗਾਂ/ਖੁਦਮੁਖਤਿਆਰੀ ਸੰਗਠਨਾਂ/ਜਨਤਕ ਖੇਤਰ ਦੇ ਬੈਂਕਾਂ ਤੋਂ ਡੇਟਾ ਪ੍ਰਾਪਤ ਕਰਨ ਦੇ ਲਈ ਨਿਮਨਲਿਖਿਤ ਮਦਾਂ ਦੇ ਸਬੰਧ ਵਿੱਚ ਇੱਕ ਸਮਰਪਿਤ ਔਨਲਾਈਨ ਪੋਰਟਲ (https://probity-dopt.nic.in ਨੂੰ ਕਾਰਜਤਮਕ ਬਣਾਇਆ ਗਿਆ ਸੀ।
-
ਐੱਫਆਰ 56 (ਜੇ)/ਇਸੇ ਤਰ੍ਹਾਂ ਦੇ ਪ੍ਰਾਵਧਾਨਾਂ ਦੇ ਤਹਿਤ ਸਮੀਖਿਆ
-
ਅਭਿਯੋਜਨ ਦੀ ਮਨਜੂਰੀ ਦੇ ਲਈ ਲੰਬਿਤ ਮਾਮਲਿਆਂ ਦੀ ਸੰਖਿਆ
-
ਰੋਟੇਸ਼ਨਲ ਟ੍ਰਾਂਸਫਰ ਨੀਤੀ ਦਾ ਲਾਗੂਕਰਨ-ਸੰਵੇਦਨਸ਼ੀਲ ਪਦਾਂ ਦੀ ਪਹਿਚਾਣ ਅਤੇ 3 ਸਾਲ ਤੋਂ ਅਧਿਕ ਸਮੇਂ ਤੋਂ ਧਾਰਿਤ ਸੰਵੇਦਨਸ਼ੀਲ ਪਦਾਂ ਦੀ ਸੰਖਿਆ
-
ਵੱਡੀ ਅਤੇ ਛੋਟੀ ਦੰਡਾਤਮਕ ਅਨੁਸ਼ਾਸਨਤਮਕ ਕਾਰਵਾਈਆਂ ਦੀ ਸੰਖਿਆ
-
ਸਮੂਹ ‘ਬੀ’ (ਗੈਰ-ਗਜ਼ਟਿਡ)/ਸਮੂਹ ਪਦਾਂ ਦੇ ਲਈ ਇੰਟਰਵਿਊ ਬੰਦ ਕਰਨਾ।
ਡੀਓਪੀਟੀ ਦੇ ਹੁਣ ਮੌਜੂਦਾ ਪ੍ਰੋਬਿਟੀ ਪੋਰਟਲ ਨੂੰ ਪੂਰੀ ਤਰ੍ਹਾਂ ਨਾਲ ਨਵਾਂ ਰੂਪ ਦਿੱਤਾ ਹੈ। ਨਵਾਂ ਅਤੇ ਸੰਸ਼ੋਧਿਤ ਪ੍ਰੋਬਿਟੀ ਪੋਰਟਲ ਅਤੇ ਇਸ ਦਾ ਉਪਯੋਗ ਕਰਕੇ ਵਾਸਤਵਿਤ ਸਮੇਂ ਦੀ ਜਾਣਕਾਰੀ ਦਰਜ ਹੋਣ ਨਾਲ ਇਹ ਸਪਸ਼ਟ ਸੰਕੇਤ ਜਾਏਗਾ ਕਿ ਸਰਕਾਰੀ ਕਰਮਚਾਰੀਆਂ ਦੇ ‘ਖਰਾਬ ਪ੍ਰਦਰਸ਼ਨ’ ਅਤੇ 'ਅਯੋਗਤਾ' ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ‘ਈਮਾਨਦਾਰੀ’ ਅਤੇ ‘ਸਤਯਨਿਸ਼ਠਾ’ ਦੇ ਨਾਲ ਜਨਤਕ ਸੇਵਾ ਦੇ ਪ੍ਰਤੀ ਸਹੀ ਰੈਵੇਏ ਦੀ ਹਰੇਕ ਸਰਕਾਰੀ ਸੇਵਕ ਤੋਂ ਉਮੀਦ ਕੀਤੀ ਜਾਂਦੀ ਹੈ।
ਡੀਓਪੀਟੀ ਨੇ ਸੇਵਾ ਦੇ ਵਿਭਿੰਨ ਪਹਲੂਆਂ ਨਾਲ ਸਬੰਧਿਤ ਸਮੇਂ-ਸਮੇਂ ’ਤੇ ਜਾਰੀ ਨਿਰਦੇਸ਼ਾਂ ਦੇ ਏਕੀਕਰਣ ਦਾ ਵਿਆਪਕ ਅਭਿਯਾਸ ਕੀਤਾ ਹੈ ਅਤੇ ਉਨ੍ਹਾਂ ਨੂੰ ਅਸਾਨੀ ਨਾਲ ਸੁਲਭ ਬਣਾਇਆ ਹੈ। ਤਦ ਅਨੁਸਾਰ, 11 ਮੇਜਰ ਹੈੱਡ (ਅਤੇ ਪ੍ਰਾਸੰਗਿਕ ਸਬ-ਹੈੱਡ) ਦੇ ਤਹਿਤ, 78 ਮਾਸਟਰ ਸਰਕੂਲਰ ਉਪਲਬਧ ਕਰਵਾਏ ਗਏ ਹਨ, ਜਿਨ੍ਹਾਂ ਨੇ ਵਾਸਤਵਿਕ ਸਮੇਂ ਦੇ ਅਧਾਰ ’ਤੇ ਅੱਪਡੇਟ ਕੀਤਾ ਜਾਵੇਗਾ ਅਤੇ ਪ੍ਰਮੁਖ ਸਰਚ ਇੰਜਨਾਂ ਰਾਹੀਂ ਅਸਾਨੀ ਨਾਲ ਖੋਜਿਆ ਜਾ ਸਕੇਗਾ। ਮਾਸਟਰ ਸਰਕੂਲਰ ਡੀਓਪੀਟੀ ਦੀ ਵੈੱਬਸਾਈਟ https://dopt.gov.in ’ਤੇ ਉਪਲਬਧ ਕਰਵਾਏ ਜਾ ਰਹੇ ਹਨ।
ਨਿਰਦੇਸ਼ਾਂ ਦੇ ਏਕੀਕਰਣ ’ਤੇ ਈ-ਪੁਸਤਕ ਦੀ ਵੀ ਘੁੰਡ ਚੁਕਾਈ ਕੀਤੀ ਗਈ-ਵਿਭਿੰਨ ਦਫਤਰ ਮੈਮੋਰੰਡਮ ਅਤੇ ਸਰਕੂਲਰ ਦੇ ਰੂਪ ਵਿੱਚ ਸਰਕਾਰ ਦੇ ਨਿਰਦੇਸ਼ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੀ ਅਧਿਕਾਰਿਕ ਵੈੱਬਸਾਈਟ ’ਤੇ ਉਪਲਬਧ ਸੀ, ਲੇਕਿਨ ਐੱਚਆਰ/ਸੇਵਾ/ਪੈਨਸ਼ਨ/ਟ੍ਰੇਨਿੰਗ ਸਬੰਧੀ ਮਾਮਲਿਆਂ ’ਤੇ ਸਰਕਾਰੀ ਨਿਰਦੇਸ਼ਾਂ ਦੇ ਨਵੀਨਤਮ ਅਤੇ ਅੱਪਡੇਟ ਵਰਜਨ ਪ੍ਰਾਪਤ ਕਰਨਾ ਸਰਕਾਰੀ ਅਧਿਕਾਰੀਆਂ, ਵਿਭਾਗਾਂ, ਉਪਯੋਗਕਰਤਾਵਾਂ ਅਤੇ ਇਛੁੱਕ ਨਾਗਰਿਕਾਂ ਦੇ ਲਈ ਇੱਕ ਚੁਣੌਤੀ ਹੋਇਆ ਕਰਦੀ ਸੀ।
<><><><><>
ਐੱਸਐੱਨਸੀ/ਆਰਆਰ
(Release ID: 1887080)
Visitor Counter : 180