ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਰਾਸ਼ਟਰੀ ਸਿਹਤ ਅਥਾਰਿਟੀ ਦੇ ਡਾਇਗਨੌਸਿਟਕ ਉਦਯੋਗ ਦੇ ਪ੍ਰਤੀਨਿਧੀਆਂ ਦੇ ਲਈ ਏਬੀਡੀਐੱਮ ਅਪਣਾਉਣ ਨੂੰ ਲੈ ਕੇ ਵਰਕਸ਼ਾਪ ਦਾ ਆਯੋਜਨ ਕੀਤਾ

Posted On: 22 DEC 2022 6:36PM by PIB Chandigarh

ਰਾਸ਼ਟਰੀ ਸਿਹਤ ਅਥਾਰਿਟੀ (ਐੱਨਐੱਚਏ) ਨੇ 22 ਦਸੰਬਰ, 2022 ਨੂੰ ਉੱਤਰ ਪ੍ਰਦੇਸ਼ ਦੇ ਲਖਨਾਊ ਵਿੱਚ ਡਾਇਗਨੌਸਟਿਕ (ਨੈਦਾਨਿਕੀ) ਉਦਯੋਗ ਦੇ ਹਿਤਧਾਰਕਾਂ ਦੇ ਲਈ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ’ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਦਾ ਉਦੇਸ਼ ਏਬੀਡੀਐੱਮ ਦੀ ਭੂਮਿਕਾ ਅਤੇ ਰੋਗੀਆਂ ਦੇ ਲਈ ਡਿਜੀਟਲ ਸਿਹਤ ਡਾਇਗਨੌਸਿਟਕ ਰਿਪੋਰਟਾਂ ਸ਼ਾਮਲ ਹਨ, ਜਿਨ੍ਹਾਂ ਦੀ ਰੇਫਰਲ ਦੇ ਮਾਮਲੇ ਵਿੱਚ ਜਾਂ ਇੱਕ ਹੋਰ ਸਿਹਤ ਕੇਂਦਰ ਵਿੱਚ ਜਾਣ ’ਤੇ ਵਾਰ-ਵਾਰ ਜ਼ਰੂਰਤ ਹੁੰਦੀ ਹੈ।

 

ਇਸ ਵਰਕਸ਼ਾਪ ਵਿੱਚ ਪੈਥੋਲੋਜਿਸਟ ਅਤੇ ਮਾਈਕ੍ਰੋਬਾਇਓਲੋਜਿਸਟਸ, ਡਾਇਗਨੌਸਟਿਕ ਲੈਬਾਰਟਰੀ ਮਾਲਕਾਂ, ਇੰਡੀਅਨ ਐਸੋਸੀਏਸ਼ਨ ਆਵ੍ ਪੈਥੋਲੋਜਿਸਟ ਐਂਡ ਮਾਈਕ੍ਰੋਬਾਇਓਲੋਜਿਸਟਸ (ਆਈਏਪੀਐੱਮ) ਦੇ ਪ੍ਰਤੀਨਿਧੀਆਂ ਅਤੇ ਲੈਬ ਓਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਅਤੇ ਰਾਜ ਪੱਧਰੀ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਵਰਕਸ਼ਾਪ ਵਿੱਚ ਡਾਇਗਨੌਸਟਿਕ ਉਦਯੋਗ ਦੇ ਇਨ੍ਹਾਂ ਪ੍ਰਤੀਨਿਧੀਆਂ ਦੇ ਇਲਾਵਾ ਐੱਨਏਐੱਚ ਦੇ ਅਧਿਕਾਰੀਆਂ, ਰਾਜ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਐੱਲਐੱਮਆਈਐੱਸ (ਪ੍ਰਯੋਗਸ਼ਾਲਾ ਪ੍ਰਬੰਧਨ ਜਾਣਕਾਰੀ ਸਮਾਧਾਨ) ਅਤੇ ਪੀਐੱਚਆਰ (ਵਿਅਕਤੀਗਤ ਸਿਹਤ ਰਿਕਾਰਡ)  ਸਮਾਧਾਨਾਂ ਨੂੰ ਪ੍ਰਸਤੁਤ ਕਰਨ ਵਾਲੇ ਏਬੀਡੀਐੱਮ ਹਿੱਸੇਦਾਰਾਂ ਨੇ ਵੀ ਹਿੱਸਾ ਲਿਆ।

 

ਇਨ੍ਹਾਂ ਪ੍ਰਤੀਨਿਧੀਆਂ ਨੂੰ ਏਬੀਡੀਐੱਮ ਦੇ ਤਹਿਤ ਹਿਤਧਾਰਕਾਂ ਦੇ ਲਈ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਡਿਜੀਟਲ ਸਿਹਤ ਪ੍ਰੋਤਸਾਹਨ ਯੋਜਨਾ (ਡੀਐੱਚਆਈਐੱਸ) ਬਾਰੇ ਵੀ ਜਾਣਕਾਰੀ ਦਿੱਤੀ ਗਈ। ਡੀਐੱਚਆਈਐੱਸ ਦੇ ਤਹਿਤ ਯੋਗ ਪ੍ਰਯੋਗਸ਼ਾਲਾਵਾਂ ਅਤੇ ਐੱਲਐੱਮਆਈਐੱਸ ਸਮਾਧਾਨ ਪ੍ਰਦਾਤਾ ਰੋਗੀਆਂ ਨੂੰ ਉਨ੍ਹਾਂ ਦੇ ਸਿਹਤ ਰਿਕਾਰਡ ਦੇ ਡਿਜੀਟਲੀਕਰਨ ਕਰਨ ਵਿੱਚ ਸਹਾਇਤਾ ਕਰਕੇ 4 ਕਰੋੜ ਰੁਪਏ ਤੱਕ ਦਾ ਵਿੱਤੀ ਪ੍ਰੋਤਸਾਹਨ ਪ੍ਰਾਪਤ ਕਰਨ ਸਕਦੇ ਹਨ।

 

ਇਸ  ਵਰਕਸ਼ਾਪ ਦਾ ਆਯੋਜਨ ਬਿਲ ਐਂਡ ਮੇਲਿੰਡਾ ਗੇਟ੍ਸ ਫਾਉਂਡੇਸ਼ਨ (ਬੀਐੱਸਜੀਐੱਫ) ਅਤੇ ਪ੍ਰਾਈਸਵਾਟਰਹਾਊਸਕੂਪਰਸ ਐੱਲਐੱਲਪੀ ਇੰਡੀਆ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਵਿਭਿੰਨ ਖੇਤਰਾਂ ਵਿੱਚ ਹਿਤਧਾਰਕਾਂ ਤੱਕ ਪਹੁੰਚਣ ਅਤੇ ਏਬੀਡੀਐੱਮ ਦੇ ਲਾਭ ਅਤੇ ਵਿਸ਼ੇਸ਼ਤਾਵਾਂ ਬਾਰੇ ਉਨ੍ਹਾਂ ਨੇ ਜਾਗਰੂਕ ਕਰਨ ਨੂੰ ਲੈ ਕੇ ਇਸ ਤਰ੍ਹਾਂ ਦੀ ਹੋਰ ਵਰਕਸ਼ਾਪ ਅਤੇ ਵੈੱਬੀਨਾਰਾਂ ਦਾ ਆਯੋਜਨ ਕੀਤਾ ਜਾਵੇਗਾ।

 

 ****

  ਐੱਮਵੀ/ਪੀਆਰ



(Release ID: 1886079) Visitor Counter : 108


Read this release in: English , Urdu , Hindi , Kannada