ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ 784.35 ਕਰੋੜ ਰੁਪਏ ਮੁੱਲ ਦੀ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਮਹਾਰਾਸ਼ਟਰ ਦੇ ਜਲਗਾਂਵ ਅਤੇ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਤੋਂ ਗੁਜਰਨ ਵਾਲੇ ਰਾਸ਼ਟਰੀ ਰਾਜਮਾਰਗ-753ਐੱਲ ਨੂੰ ਚਾਰ ਲੇਨ ਦਾ ਬਣਾਉਣ ਦੀ ਮੰਜ਼ੂਰੀ ਦਿੱਤੀ

Posted On: 20 DEC 2022 3:32PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਟਵੀਟ ਕਰਕੇ ਦੱਸਿਆ ਹੈ ਕਿ ਮਹਾਰਾਸ਼ਟਰ ਦੇ ਜਲਗਾਂਵ ਅਤੇ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਤੋਂ ਹੋ ਕੇ ਗੁਜਰਣ ਵਾਲੇ ਐੱਨਐੱਚ-753ਐੱਲ ਦੇ ਸ਼ਾਹਪੁਰ ਬਾਈਪਾਸ ਤੋਂ ਮੁਕਤਈ ਨਗਰ ਸੈਕਸ਼ਨ ਨੂੰ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ 784.35 ਕਰੋੜ ਰੁਪਏ ਦੀ ਲਾਗਤ ਨਾਲ ਐੱਚਏਐੱਮ ਵਿੱਚ ਚਾਰ ਲੇਨ ਦਾ ਬਣਾਉਣ ਦੀ ਮੰਜ਼ੂਰੀ ਦੇ ਦਿੱਤੀ ਗਈ ਹੈ।

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰੋਜੈਕਟ ਮਾਰਗ ਭੂਗੋਲਿਕ ਦ੍ਰਿਸ਼ਟੀ ਤੋਂ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਤੇ ਮਹਾਰਾਸ਼ਟਰ ਦੇ ਜਲਗਾਂਵ ਜ਼ਿਲ੍ਹੇ ਵਿੱਚ ਹੈ। ਵਰਤਮਾਨ 2 ਲੇਨ ਕੈਰਿਜ ਉਹ ਰੋਡ ਐੱਨਐੱਚ-753ਐੱਲ ਦਾ ਇੱਕ ਹਿੱਸਾ ਹੈ, ਜੋ ਪਾਹੁੜ ਦੇ ਕੋਲ ਐੱਨਐੱਚ-753 ਐੱਫ ਦੇ ਨਾਲ ਜੰਕਸ਼ਨ ਤੋਂ ਸ਼ੁਰੂ ਹੁੰਦਾ ਹੈ ਅਤੇ ਮਹਾਰਾਸ਼ਟਰ ਵਿੱਚ ਜਾਮਨੇਰ, ਬੋਡਵਾਡ, ਮੁਕਤਈ ਨਗਰ ਸਹਿਤ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਨੂੰ ਜੋੜਦਾ ਹੈ ਅਤੇ ਖੰਡਵਾ ਦੇ ਨੇੜੇ ਐੱਨਐੱਚ-347ਬੀ ਪ੍ਰੋਜੈਕਟ ਮਾਰਗ ਵਿੱਚ ਡਪੋਰਾ, ਇੱਛਾਪੁਰ ਅਤੇ ਮੁਕਤਈ ਨਗਰ ਵਿੱਚ ਜ਼ਰੂਰੀ ਸਥਾਨਾਂ ‘ਤੇ ਬਾਈਪਾਸ ਦੇ ਪ੍ਰਾਵਧਾਨ ਦੇ ਨਾਲ ਜੰਕਸ਼ਨ ‘ਤੇ ਸਮਾਪਤ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਬੋਰੇਗਾਂਵ ਬਜੁਰਗ ਤੋਂ ਮੁਕਤਈ ਨਗਰ ਤੱਕ ਪੂਰੀ ਸੜਕ ਨੂੰ 4 ਲੇਨ ਦਾ ਬਣਾਉਣ ਦੇ ਬਾਅਦ ਇੰਦੌਰ ਤੋਂ ਛੱਤਰਪਤੀ ਸੰਭਾਜੀ ਨਗਰ(ਔਰੰਗਾਬਾਦ) ਜਾਣ ਵਾਲੇ ਆਵਾਜਾਈ ਨੂੰ ਇਸ ਮਾਰਗ ਤੋਂ ਡਾਈਵਰਟ ਕੀਤਾ ਜਾਏਗਾ।

 

 ***********

ਐੱਮਜੇਪੀਐੱਸ


(Release ID: 1885454) Visitor Counter : 82