ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਮੈਡੀਕਲ ਵਿਗਿਆਨ ਵਿੱਚ ਨੈਸ਼ਨਲ ਬੋਰਡ ਆਵ੍ ਐਗਜ਼ਾਮੀਨੇਸ਼ਨ (ਐੱਨਬੀਈਐੱਮਐੱਸ) ਦੇ ਵੱਲੋ ਆਯੋਜਿਤ ਸਾਈਕਲੋਥੌਨ ਵਿੱਚ ਹਿੱਸਾ ਲਿਆ


ਡਾ. ਮਾਂਡਵੀਯਾ ਨੇ ਸਵੱਸਥ ਅਤੇ ਸਿਹਤ ਨੂੰ ਹੁਲਾਰਾ ਦੇਣ ਲਈ ਬਾਈ-ਸਾਈਕਲ ਦੇ ਉਪਯੋਗ ਨੂੰ ਪ੍ਰੋਤਸਾਹਿਤ ਕਰਕੇ ਇਸ ਨੂੰ “ਫੈਸ਼ਨ” ਨਾਲ “ਜੁਨੂਨ” ਬਣਾਉਣ ਦੀ ਜ਼ਰੂਰਤ ਅਤੇ ਇੱਕ ਗ਼ਰੀਬ ਦੇ ਵਾਹਨ ਨਾਲ ਅਮੀਰ ਆਦਮੀ ਦੀ ਗੱਡੀ ਵਿੱਚ ਟ੍ਰਾਂਸਫਰ ਕਰਨ ‘ਤੇ ਜ਼ੋਰ ਦਿੱਤਾ


ਸਾਈਕਲੌਥੌਨ ਲੋਕਾਂ ਵਿੱਚ ਜਾਗਰੂਕਤਾ ਫੈਲਾ ਕੇ ਵਾਤਾਵਰਣ ਨੂੰ ਲੈ ਕੇ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਸਹਾਇਤਾ ਕਰਨਗੇ”

Posted On: 19 DEC 2022 11:24AM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਨਵੀਂ ਦਿੱਲੀ ਵਿੱਚ ਮੈਡੀਕਲ ਵਿਗਿਆਨ ਵਿੱਚ ਨੈਸ਼ਨਲ ਬੋਰਡ ਆਵ੍ ਐਗਜ਼ਾਮੀਨੇਸ਼ਨ (ਐੱਨਬੀਈਐੱਮਐੱਸ) ਦੇ ਵੱਲੋਂ ਆਯੋਜਿਤ ਸਾਈਕਲੌਥੌਨ ਵਿੱਚ ਹਿੱਸਾ ਲਿਆ। ਇਸ ਦੀ ਵਿਸ਼ਾ-ਵਸਤੂ “ਪ੍ਰਿਥਵੀ ਬਚਾਓ, ਜੀਵਨ ਬਚਾਓ” ਸੀ।

ਇਹ ਸਾਈਕਲ ਰੈਲੀ ਨਿਰਮਾਣ ਭਵਨ ਵਿੱਚ ਸ਼ੁਰੂ ਹੋਈ ਅਤੇ ਕਰੱਤਵ ਪੱਥ ਤੋਂ ਗੁਜਰੀ। ਸਾਈਕਲਿੰਗ ਕਰਨ ਵਾਲੇ ਕਈ ਉਤਸਾਹੀ ਲੋਕਾਂ ਨੇ ਸਰਦੀ ਦੀ ਸਵੇਰੇ ਆਯੋਜਿਤ ਇਸ ਸਾਈਕਲੌਥੌਨ ਵਿੱਚ ਹਿੱਸਾ ਲਿਆ। ਇਸ ਦਾ ਉਦੇਸ਼ ਸਰੀਰਿਕ ਗਤੀਵਿਧੀਆਂ ਦੇ ਰਾਹੀਂ ਲੋਕਾਂ ਵਿੱਚ ਸਿਹਤ ਸਬੰਧੀ ਗਤੀਵਿਧੀਆਂ ਨੂੰ ਪ੍ਰੋਤਸਾਹਿਤ ਕਰਨਾ ਸੀ।

https://ci5.googleusercontent.com/proxy/FsJzojpJCXOzbvDemXQlEdIfmVJoTZ1R_fbmOM92fYlhx1q5aDhIAFOp_CENQ34rIzDZQrXaSRzipkbh0s0Q6g6ykADyF3p_HRou4Xd488bIwxEX2zsCMy-2Pw=s0-d-e1-ft#https://static.pib.gov.in/WriteReadData/userfiles/image/image002WM2E.jpg

 

ਕੇਂਦਰੀ ਸਿਹਤ ਮੰਤਰੀ ਨੇ ਇਸ ਸਬੰਧ ਵਿੱਚ ਇੱਕ ਟਵੀਟ ਕੀਤਾ ਹੈ। ਇਸ ਵਿੱਚ ਇੱਕ 5 ਸਾਲਾ ਬੱਚੀ ਨੂੰ ਸਾਈਕਲ ਚਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

https://ci6.googleusercontent.com/proxy/WgfLtaEF7vMEJCV7cIC_xxPRpFBD_j_Y5jPNAPTwudYBbAio0HYt3tvhZV-MpJB-mLOjMtKWJ4263tQf8G5rx1KuHRJq9RXu1NJkCQ0ik6BnUXJbUV2Ka1XIbw=s0-d-e1-ft#https://static.pib.gov.in/WriteReadData/userfiles/image/image003Y9KV.jpg

ਇਸ ਸਾਈਕਲੌਥੌਨ ਦੀ ਅਗਵਾਈ ਡਾ. ਮਨਸੁਖ ਮਾਂਡਵੀਯਾ ਨੇ ਕੀਤੀ। ਸਾਈਕਲ ਚਲਾਉਣ ਨੂੰ ਲੈਕੇ ਉਨ੍ਹਾਂ ਦੇ ਉਤਸਾਹ ਲਈ ਉਨ੍ਹਾਂ ਨੂੰ “ਗ੍ਰੀਨ ਐੱਮਪੀ (ਸਾਂਸਦ)” ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਕੇਂਦਰੀ ਮੰਤਰੀ ਨੇ ਲੋਕਾਂ ਨਾਲ ਸਿਹਤ ਅਤੇ ਫਿਟਨੈਸ ਨੂੰ ਹੁਲਾਰਾ ਦੇਣ ਲਈ ਸਾਈਕਲ ਦਾ ਉਪਯੋਗ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਅੱਜ ਇਸ ਠੰਡ ਦੀ ਸਵੇਰੇ ਆਯੋਜਿਤ ਜਾਗਰੂਕਤਾ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਪ੍ਰਤੀਭਾਗੀਆਂ ਦੇ ਉਤਸਾਹ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਤਾਕਿ ਸਾਈਕਲ ਰਹਿਤ ਵਾਹਨ ਹੈ

ਇਸ ਲਈ ਇਹ ਵਾਤਾਵਰਣ ਦੇ ਮੁੱਦਿਆਂ ਦੇ ਸਮਾਧਾਨ ਵਿੱਚ ਕਾਫੀ ਹਦ ਤੱਕ ਸਹਾਇਤਾ ਕਰ ਸਕਦੀ ਹੈ। ਕਈ ਵਿਕਸਿਤ ਦੇਸ਼ ਵੱਡੇ ਪੈਮਾਨੇ ‘ਤੇ ਸਾਈਕਲ ਦਾ ਇਸਤੇਮਾਲ ਕਰ ਰਹੇ ਹਨ। ਦੂਜੀ ਵੱਲੋ ਭਾਰਤ ਵਿੱਚ ਇਸ ਨੂੰ ਗਰੀਬਾਂ ਦੀ ਗੱਡੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਇਸ ਨੂੰ ਅਮੀਰਾਂ ਦੀ ਗੱਡੀ ਵਿੱਚ ਬਦਲਣਾ ਸਾਡਾ ਉਦੇਸ਼ ਹੋਣਾ ਚਾਹੀਦਾ ਹੈ। ਇਸ ਨੂੰ “ਫੈਸ਼ਨ” ਤੋਂ ‘ਜੁਨੂੰਨ’ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਆਈਏ, ਅਸੀਂ ਹਰਿਤ ਪ੍ਰਿਥਵੀ ਅਤੇ ਸਵਸੱਥ ਪ੍ਰਿਥਵੀ ਲਈ ਸਾਈਕਲ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਏ।

ਕੇਂਦਰੀ ਮੰਤਰੀ ਨੇ ਸਾਈਕਲ ਚਲਾਉਣ ਅਤੇ ਸਰੀਰਿਕ ਗਤੀਵਿਧੀਆਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਡਾ. ਮਾਂਡਵੀਯਾ ਨੇ ਕਿਹਾ, ਅਸੀਂ ਸਰੀਰਿਕ ਅਤੇ ਮਾਨਸਿਕ ਲਾਭਾਂ ਲਈ ਆਪਣੇ ਜੀਵਨ ਵਿੱਚ ਕਸਰਤ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ। ਸਰੀਰਿਕ ਗਤੀਵਿਧੀਆਂ ਨੂੰ ਕਈ ਗੈਰ-ਸੰਕ੍ਰਮਣਕਾਰੀ ਅਤੇ ਜੀਵਨਸ਼ੈਲੀ ਨਾਲ ਸੰਬੰਧਿਤ ਰੋਗਾਂ ਤੋਂ ਬਚਾਅ ਲਈ ਜਾਣਿਆ ਜਾਂਦਾ ਹੈ।

ਉਨ੍ਹਾਂ ਨੇ ਐੱਨਬੀਈਐੱਮਐੱਸ ਨੂੰ ਉਨ੍ਹਾਂ ਦੇ “ਗੌ-ਗ੍ਰੀਨ” ਅਭਿਯਾਨ ਅਤੇ ਸਿਹਤ ਨੂੰ ਹੁਲਾਰਾ ਦੇਣ ਅਤੇ ਵਾਤਾਵਰਣ ਸੁਰੱਖਿਆ ਦੀ ਦਿਸ਼ਾ ਵਿੱਚ ਸਰਗਰਮ ਭੂਮਿਕਾ ਲਈ ਵਧਾਈ ਦਿੱਤੀ। ਇਸ ਪ੍ਰੋਗਰਾਮ ਵਿੱਚ ਡਾ. ਮਾਂਡਵੀਯਾ ਦੇ ਨਾਲ ਐੱਨਬੀਈਐੱਮਐੱਸ ਦੇ ਪ੍ਰਧਾਨ ਡਾ. ਅਭਿਜਾਤ ਸੇਠ ਅਤੇ ਇਸ ਦੇ ਹੋਰ ਗਵਰਨਿੰਗ ਬੌਡੀ ਦੇ ਮੈਂਬਰ ਮੌਜੂਦ ਸਨ। ਉਹ ਸਾਈਕਲੌਥੌਨ ਵਿੱਚ ਐੱਨਬੀਈਐੱਮਐੱਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਹਿੱਸਾ ਲਿਆ।

 ਇਸ ਪ੍ਰੋਗਰਾਮ ਨੂੰ ਦੇਖਦੇ ਲਈ ਇੱਥੇ ਕਲਿਕ ਕਰੋ 

https://www.youtube.com/watch?v=SgxvYc7i2WI

****


(Release ID: 1885129) Visitor Counter : 138