ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਏਮਸ ਬੀਬੀਨਗਰ ਵਿੱਚ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦਾ ਉਦਘਾਟਨ ਕੀਤਾ


“ਏਬੀਐੱਚਏ ਕਾਰਡ ਦੇਸ਼ ਭਰ ਵਿੱਚ ਰੋਗੀਆਂ ਦੀ ਸਿਹਤ ਰਿਕਾਰਡ ਤੱਕ ਪਹੁੰਚ ਨੂੰ ਵਧਾਉਣਗੇ”

ਡਾ. ਮਨੁਸੁਖ ਮਾਂਡਵੀਯਾ ਦਾ ਮੈਡੀਸੀਨ ਦੇ ਵਿਦਿਆਰਥੀਆਂ ਨੂੰ ਪ੍ਰਤੀਬੱਧਤਾ ਅਤੇ ਸਮਰਪਣ ਦੇ ਨਾਲ ਮਾਨਵਤਾ ਦੀ ਸੇਵਾ ਕਰਨ ਦਾ ਸੱਦਾ

Posted On: 18 DEC 2022 6:38PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਏਮਸ ਬੀਬੀਨਗਰ ਦੀ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਸੇਵਾਵਾਂ ਦਾ ਉਦਘਾਟਨ ਕੀਤਾ ਅਤੇ ਵੀਡੀਓ ਮਾਹਰ ਸਲਾਹ-ਮਸ਼ਵਰੇ ਦੇ ਰੀਅਲ ਟਾਈਮ ਵਿਵਹਾਰਿਕ ਪ੍ਰਦਰਸ਼ਨ ਦਾ ਅਵਲੋਕਨ ਕੀਤਾ।  ਏਬੀਡੀਐੱਸ ਦੇਸ਼ ਭਰ ਵਿੱਚ ਸਿਹਤ ਰਿਕਾਰਡ ਨੂੰ ਡਿਜੀਟਲ ਬਣਾਉਣ ਦੀ ਦਿਸ਼ਾ ਵਿੱਚ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਪਹਿਲ ਹੈ ਅਤੇ ਇਸ ਵਿੱਚ ਕਿਊਆਰ ਕੋਡ-ਅਧਾਰਿਤ ਰੋਗੀ ਰਜਿਸਟ੍ਰੇਸ਼ਨ ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਚਐੱਮਆਈਐੱਸ)ਸ਼ਾਮਲ ਹੈ ਜੋ ਕਿਸੇ ਵੀ ਹਸਪਤਾਲ ਵਿੱਚ ਡੇਟਾ ਦਾ ਪ੍ਰਬੰਧਨ ਕਰਨ ਨਾਲ ਸੰਬੰਧਿਤ ਇੱਕ ਸਾਫਟਵੇਅਰ ਹੈ ਜਿਸ ਵਿੱਚ ਰੋਗੀ ਰਜਿਸਟ੍ਰੇਸ਼ਨ ਰੋਗੀ ਕਿਊ ਪ੍ਰਬੰਧਨ, ਲੈਬ ਸੂਚਨਾ ਪ੍ਰਣਾਲੀ , ਡਾਕਟਰਸ ਡੇਸਕ, ਓਪੀ ਬਿਲਿੰਗ ਆਦਿ ਜਿਹੀਆਂ ਕਈ ਡਿਜੀਟਲ ਸੇਵਾਵਾਂ ਸ਼ਾਮਲ ਹਨ। ਡਾ. ਮਾਂਡਵੀਆ ਨੇ ਕਿਹਾ ਕਿ “ਆਯੁਸ਼ਮਾਨ ਭਾਰਤ ਸਿਹਤ ਖਾਂਤਾ(ਏਬੀਐੱਚਏ) ਕਾਰਡ ਦੀ ਮਦਦ ਨਾਲ ਰੋਗੀ ਆਪਣੇ ਮੈਡੀਕਲ ਰਿਕਾਰਡ ਨੂੰ ਗੁਆਏ ਬਿਨਾ ਉਸ ਨੂੰ ਪੂਰੇ ਭਾਰਤ ਵਿੱਚ ਕੀਤੇ ਵੀ ਕਦੀ ਵੀ ਐਕਸੈਸ ਕਰ ਸਕਦੇ ਹਨ। ਇਸ ਵਿੱਚ ਉਨ੍ਹਾਂ ਨੇ ਸਿਹਤ ਕਾਰਡ ਤੱਕ ਬਹੁਤ ਅਸਾਨੀ  ਨਾਲ ਉਨ੍ਹਾਂ ਦੀ ਪਹੁੰਚ ਵਧਾਈ ਜਾ ਸਕੇਗੀ।

ਕੇਂਦਰੀ ਸਿਹਤ ਮੰਤਰੀ ਨੇ ਐੱਮਬੀਬੀਐੱਸ ਦੇ ਨਵੇਂ ਬੈਚ (2022-23) ਦੇ ਵਿਦਿਆਰਥੀਆਂ ਨੂੰ ਮਹਾਰਿਸ਼ੀ ਚਰਕ ਸਹੁੰ ਦਿਵਾਈ ਅਤੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ “ਏਮਸ ਇੱਕ ਪ੍ਰਤਿਸ਼ਠਿਤ ਸੰਸਥਾਨ ਹੈ। ਇਸ ਦੇ ਪ੍ਰਤਿਸ਼ਠਾ ਕੁਝ ਇਸ ਪ੍ਰਕਾਰ ਕੀਤੀ ਹੈ ਕਿ ਲੋਕ ਸੋਚਦੇ ਹਨ ਕਿ ਜੇ ਕੋਈ ਇਲਾਜ ਏਮਸ ਵਿੱਚ ਉਪਲਬਧ ਨਹੀਂ ਹੈ ਤਾਂ ਉਹ ਪੂਰੇ ਦੇਸ਼ ਵਿੱਚ ਕੀਤੇ ਹੋਰ ਉਪਲਬਧ ਨਹੀਂ ਹੈ।

https://ci5.googleusercontent.com/proxy/6E2cJA_91Abyof5WkInsK8iCUBH27Hh77kqt70anToOO11EJEpe0w7EZ4wjt6qx9HzgDFD0hgIo7ulwZZrvnKhrdBehOqHdBjSIW3uYUFGewRnUP76VQWBxdbQ=s0-d-e1-ft#https://static.pib.gov.in/WriteReadData/userfiles/image/image002ZEG3.jpg https://ci4.googleusercontent.com/proxy/COnWoR0529RxrUUNZtHA8ocqT7-uyBVGtGWDGqwQQ2TaWo426jvS74LzPriLKqTxPq01tQFAMR0jpVl2UTu9Wy7f7VfJkNdolYs8mx5feA0TlYdBjApIfughnA=s0-d-e1-ft#https://static.pib.gov.in/WriteReadData/userfiles/image/image003E4SM.jpg

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਸਿਹਤ ਮੰਤਰੀ ਨੇ ਹਰੇਕ ਮੈਡੀਕਲ ਵਿਦਿਆਰਥੀਆਂ ਨੂੰ ਸਫਲਤਾ ਹਾਸਿਲ ਕਰਨ ਲਈ ਦੋ ਮਹੱਤਵਪੂਰਨ ਗੁਣਾਂ- ਪ੍ਰਤੀਬੱਧਤਾ ਅਤੇ ਸਮਰਪਣ ਨੂੰ ਆਪਣੇ ਮਨ ਵਿੱਚ ਬਿਠਾਉਣ ਦਾ ਸੱਦਾ ਦਿੱਤਾ। ਸ਼੍ਰੀ ਮਾਂਡਵੀਆ ਨੇ ਜੋਰ ਦੇ ਕੇ ਕਿਹਾ ਕਿ ਸਿਹਤ ਮਾਨਵਤਾ ਦੀ ਸੇਵਾ ਹੈ ਇਸ ਨੂੰ ਕਦੇ ਵੀ ਕਾਰੋਬਾਰ ਨਹੀਂ ਬਣਾਉਣਾ ਚਾਹੀਦਾ।

ਉਨ੍ਹਾਂ ਨੇ ਯਾਦ ਦਿਲਾਇਆ ਕਿ ਭਾਰਤ ਨੇ ਸੰਕਟ ਦਾ ਫਾਇਦਾ ਉਠਾਏ ਬਿਨਾ ਕੋਵਿਡ ਤੋਂ ਪਹਿਲੇ ਵਾਲੀਆਂ ਕੀਮਤਾਂ ‘ਤੇ ਹੀ ਬਾਕੀ ਦੁਨੀਆ ਨੂੰ ਮਹੱਤਵਪੂਰਨ ਦਵਾਈਆਂ ਦੀ ਸਪਲਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਇਹ ਕਦਮ “ਵਸੁਵੈਧ ਕੁਟੁੰਬਕਮ” ਦੇ ਸਿਧਾਂਤ ਦੇ ਅਨੁਰੂਪ ਸੀ। ਉਨ੍ਹਾਂ ਨੇ ਏਮਸ ਦੇ ਅਧਿਆਪਕਾਂ ਨੂੰ ਇਹ ਸੁਨਿਸ਼ਚਿਤ ਕਰਨ ਦਾ ਸੱਦਾ ਦਿੱਤਾ ਕਿ ਯੁਵਾ ਡਾਕਟਰ ਗਰੀਬ ਤੋਂ ਗਰੀਬ ਵਿਅਕਤੀ ਦੀ ਸੇਵਾ ਕਰਨ ਨੂੰ ਸਵੱਛ ਪ੍ਰਾਥਮਿਕਤਾ ਦਿੱਤੀ। ਕੇਂਦਰੀ ਸਿਹਤ ਮੰਤਰੀ ਨੇ ਸੰਸਥਾਨ ਦੀ ਕੈਂਟੀਨ ਵਿੱਚ ਵਿਦਿਆਰਥੀਆਂ ਦੇ ਨਾਲ ਦੁਪਹਿਰ ਦਾ ਭੋਜਨ ਵੀ ਕੀਤਾ ਅਤੇ ਉਨ੍ਹਾਂ ਦੇ ਨਾਲ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕੀਤੀ। 

https://ci5.googleusercontent.com/proxy/-ikze5edVSdEJZJ0dz4EgKA3hEE9irfWnToWJsJhbRyq09sL81rbnSZcgqw3hkKzQ8kB4sMxrLWhTUZCu5rZVCR9viC5de0aN6SKs9gMHNhQwCiHXm9MWwOqjQ=s0-d-e1-ft#https://static.pib.gov.in/WriteReadData/userfiles/image/image004VH4E.jpg

ਸਵੱਛ ਭਾਰਤ ਅਭਿਯਾਨ ਦੇ ਤਹਿਤ ਸਿਹਤ ਮੰਤਰੀ ਦੀ ਉਪਸਥਿਤੀ ਵਿੱਚ ਹਰਬਲ ਰੁੱਖ ਲਗਾਓ ਅਭਿਯਾਨ ਚਲਾਇਆ ਗਿਆ ਜਿੱਥੇ ਏਮਸ ਬੀਬੀਨਗਰ ਦੇ ਐੱਮਬੀਬੀਐੱਸ ਪਹਿਲੇ ਸਾਲ ਦੇ ਨਵੇਂ ਵਿਦਿਆਰਥੀਆਂ ਦੁਆਰਾ 101 ਹਰਬਲ ਪੌਦੇ ਲਗਾਏ ਗਏ। ਕਾਰਜਕਾਰੀ ਡਾਇਰੈਕਟਰ ਡਾ. ਭਾਟੀਆ ਨੇ ਇਸ ਅਵਸਰ ‘ਤੇ ਮੰਤਰੀ ਨੂੰ ਏਮਸ ਬੀਬੀਨਗਰ ਦੀ ਪ੍ਰਗਤੀ ਰਿਪੋਰਟ ਭੇਂਟ ਕੀਤੀ। ਬਾਅਦ ਵਿੱਚ ਡਾ. ਮਾਂਡਵੀਯਾ ਨੇ ਨਿਰਮਾਣਧੀਨ ਕਾਰਜ ਦੀ ਸਮੀਖਿਆ ਲਈ ਨਿਰਮਾਣ ਸਥਾਲ ਦਾ ਦੌਰਾ ਕੀਤਾ।

ਇਸ ਪ੍ਰੋਗਰਾਮ ਵਿੱਚ ਸ਼੍ਰੀ ਕੋਮਤੀ ਰੈੱਡੀ ਵੇਂਕਟ ਰੈੱਡੀ, ਸਾਂਸਦ,ਭੁਵਨਗਿਰੀ ਚੋਣ ਖੇਤਰ, ਕਾਰਜਕਾਰੀ ਡਾਇਰੈਕਟਰ ਪ੍ਰੋ. (ਡਾ.) ਵਿਕਾਸ ਭਾਟਿਆ, ਡੀਨ (ਅਕਾਦਮਿਕ) ਪ੍ਰੋ. (ਡਾ.) ਰਾਹੁਲ ਨਾਰੰਗ ਅਤੇ ਮੈਡੀਕਲ ਸੁਪਰਡੈਂਟ ਪ੍ਰੋ. (ਡਾ.) ਨੀਰਜ ਅਗ੍ਰਵਾਲ ਨੇ ਵੀ ਹਿੱਸਾ ਲਿਆ।

ਸੰਦਰਭ: ਯੂਟਿਊਬ ਲਾਈਵ ਦਾ ਲਿੰਕ https://youtu.be/SDaO_GexZjo

ਏਮਸ ਬੀਬੀ ਨਗਰ ਦੇ ਪ੍ਰੋਗਰਾਮ ਦੇ ਟਵੀਟ ਲਿੰਕਸ:

ਉਪਯੁਕਤ ਲਿੰਕਸ:

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਪੱਧਰ ‘ਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦਾ ਸ਼ੁਭਾਰੰਭ ਕੀਤਾ-

https://pib.gov.in/PressReleasePage.aspx?PRID=1758520

https://pib.gov.in/Pressreleaseshare.aspx?PRID=1758502

https://pib.gov.in/Pressreleaseshare.aspx?PRID=1758511

ਐੱਨਐੱਚਏ, ਰਾਸ਼ਟਰੀ ਡਿਜੀਟਲ ਸਿਹਤ ਨੈਟਵਰਕ ਦੇ ਨਿਰਮਾਣ ਲਈ ਸਾਰੇ ਟੈਕੋਨੋਲੋਜੀ ਪ੍ਰਦਾਤਾਵਾਂ/ਵਿਅਕਤੀਆਂ ਦੇ ਨਾਲ ਸਹਿਯੋਗ ਕਰਨ ਤੋਂ ਲੈਕੇ ਇਛੁਕ ਹੈ

https://www.pib.gov.in/PressReleasePage.aspx?PRID=1816789

ਨਾਗਰਿਕ ਆਪਣੇ ਡਿਜੀਟਲ ਸਿਹਤ ਰਿਕਾਰਡ ਨੂੰ ਕਦੀ ਵੀ ਕੀਤੇ ਵੀ ਐਕਸੈਸ ਅਤੇ ਪ੍ਰਬੰਧਿਤ ਕਰ ਸਕਦੇ ਨਹੀਂ ਅਤੇ ਏਬੀਡੀਐੱਮ ਦੇ ਤਹਿਤ ਕਾਗਜ ਰਹਿਤ ਡਿਜੀਟਲ ਸਿਹਤ ਸੇਵਾਵਾਂ ਦਾ ਲਾਭ ਵੀ ਉਠਾ ਸਕਦੇ ਹਨ।

https://pib.gov.in/PressReleasePage.aspx?PRID=1884387

 

****

 

ਐੱਮਵੀ

HFW/HFM/AIIMS Bibinagar visit/18th December/1


(Release ID: 1884836) Visitor Counter : 147