ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਦੁਆਰਾ ‘ਆਪ੍ਰੇਸ਼ਨਲਾਈਜਿੰਗ ਯੂਨੀਫਾਈਡ ਹੈਲਥ ਇੰਟਰਫੇਸ (ਯੂਐੱਚਆਈ) ਇਨ ਇੰਡੀਆ’ ਦੇ ਸੰਚਾਲਨ' 'ਤੇ ਸਲਾਹ-ਮਸ਼ਵਰਾ ਪੱਤਰ 'ਤੇ ਟਿੱਪਣੀਆਂ ਲਈ ਸੱਦਾ ਦਿੱਤਾ ਹੈ


ਯੂਐੱਚਆਈ ਦੀ ਪਰਿਕਲਪਨਾ ਮੁਕਤ ਪ੍ਰੋਟੋਕਾਲ ਦੇ ਜ਼ਰੀਏ ਭਾਰਤ ਵਿੱਚ ਸਿਹਤ ਸੇਵਾਵਾਂ ਸਬੰਧੀ ਸੂਚਨਾਵਾਂ ਦੇ ਅਦਾਨ-ਪ੍ਰਦਾਨ ਅਤੇ ਉਪਯੋਗ ਨੂੰ ਵਿਸਤਾਰ ਦੇਣਾ ਹੈ

Posted On: 15 DEC 2022 12:12PM by PIB Chandigarh

ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਨੇ ‘ਆਪ੍ਰੇਸ਼ਨਲਾਈਜਿੰਗ ਯੂਨੀਫਾਈਡ ਹੈਲਥ ਇੰਟਰਫੇਸ (ਯੂਐੱਚਆਈ) ਇਨ ਇੰਡੀਆ’ ’ਤੇ ਇੱਕ ਸਲਾਹ-ਮਸ਼ਵਰਾ ਜਾਰੀ ਕੀਤਾ ਹੈ, ਜਿਸ ਵਿੱਚ ਬਜ਼ਾਰ ਦੇ ਉਨ੍ਹਾਂ ਨਿਯਮਾਂ ਦਾ ਖਾਕਾ ਖਿੱਚਿਆ ਗਿਆ ਹੈ, ਜੋ ਯੂਐੱਚਆਈ ਨੈਟਵਰਕ ਨੂੰ ਚਲਾਉਣਗੇ। ਯੂਐੱਚਆਈ ਦੀ ਪਰਿਕਲਪਨਾ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੀ ਬੁਨਿਆਦ ਦੇ ਤੌਰ ’ਤੇ ਕੀਤੀ ਗਈ ਹੈ। ਇਸ ਦਾ ਉਦੇਸ਼ ਮੁਕਤ ਪ੍ਰੋਟੋਕਾਲ ਦੇ ਜ਼ਰੀਏ ਭਾਰਤ ਵਿੱਚ ਸਿਹਤ ਸੇਵਾਵਾਂ ਸਬੰਧੀ ਸੂਚਨਾਵਾਂ ਦੇ ਅਦਾਨ-ਪ੍ਰਦਾਨ ਅਤੇ ਉਪਯੋਗ ਨੂੰ ਵਿਸਤਾਰ ਦੇਣਾ ਹੈ।

ਸਲਾਹ-ਮਸ਼ਵਰਾ ਪੱਤਰ ਵਿੱਚ ਯੂਐੱਚਆਈ ਦੇ ਵਿਭਿੰਨ ਤੱਤਾਂ ਅਤੇ ਬਜ਼ਾਰ ਦੇ ਨਿਯਮਾਂ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਜੋ ਉਨ੍ਹਾਂ ਪਰਿਚਾਲਨ ਕਰਨਗੇ। ਇਨ੍ਹਾਂ ਵਿੱਚ ਦਿਸ਼ਾ-ਨਿਰਦੇਸ਼ ਵੀ ਸ਼ਾਮਲ ਹਨ, ਜੋ ਇਸ ਗੱਲ ਨੂੰ ਨਿਯਮਬੱਧ ਕਰਨਗੇ ਕਿ ਤਲਾਸ਼ ਅਤੇ ਖੋਜ ਦਾ ਕਾਰਜ, ਭੁਗਤਾਨ ਅਤੇ ਨਿਪਟਾਰੇ ਦੀ ਪ੍ਰਕਿਰਿਆ, ਰੱਦ ਕਰਨ ਅਤੇ ਸਮੇਂ ਨੂੰ ਫਿਰ ਤੋਂ ਤੈਅ ਕਰਨ ਦਾ ਕੰਮ ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀ ਨਿਸ਼ਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਚਲ ਸਕੇ। ਹਰ ਵਰਗ ਵਿੱਚ ਵਿਸ਼ੇਸ਼ ਪ੍ਰਸ਼ਨਾਵਲੀ ਹੋਵੇਗੀ, ਜਿਨ੍ਹਾਂ ਦੇ ਤਹਿਤ ਹਿਤਧਾਰਕਾਂ ਤੋਂ ਫੀਡਬੈਕ ਲਈ ਜਾਏਗੀ। ਜਨਤਾ ਤੋਂ ਟਿੱਪਣੀਆਂ ਮੰਗੀਆਂ ਗਈਆਂ ਹਨ, ਤਾਕਿ ਇਹ ਸ਼ੁਨਿਸਚਿਤ ਹੋ ਸਕੇ ਕਿ ਯੂਐੱਚਆਈ ਨੈਟਵਰਕ ਸਹਿਯੋਗ ਅਤੇ ਸਲਾਹ-ਮਸ਼ਵਰਾ ਦੇ ਅਧਾਰ ’ਤੇ ਤਿਆਰ ਅਤੇ ਸੰਚਾਲਿਤ ਕੀਤਾ ਜਾ ਰਿਹਾ ਹੈ।

ਇਸ ਸਲਾਹ-ਮਸ਼ਵਰਾ ਦੇ ਮਹੱਤਵ ਬਾਰੇ ਨੈਸ਼ਨਲ ਹੈਲਥ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਆਰਐੱਸ ਸ਼ਰਮਾ ਨੇ ਕਿਹਾ, “ਏਕੀਕ੍ਰਿਤ ਸਿਹਤ ਇੰਟਰਫੇਸ ਤੋਂ ਭਾਰਤ ਵਿੱਚ ਸਿਹਤ ਸੇਵਾਵਾਂ ਦੀਆਂ ਅੰਦਰਨੀ ਪਰਸਪਰਤਾ ਸਮਰੱਥ ਹੋ ਜਾਵੇਗੀ। ਤਾਕਿ ਯੂਐੱਚਆਈ ਦੇ ਵਿਕਾਸ ਵਿੱਚ ਅਨੇਕ ਹਿਤਧਾਰਕ ਸੰਗਲਨ ਰਹੇ ਹਨ, ਇਸ ਲਈ ਇਹ ਤੈਅ ਕਰਨਾ ਜ਼ਰੂਰੀ ਹੈ ਕਿ ਨਿਰਪੱਖ, ਕਾਰਗਰ ਅਤੇ ਪਾਰਦਰਸ਼ੀ ਤਰੀਕੇ ਨਾਲ ਕਿਵੇਂ ਵਿਭਿੰਨ ਘਟਕਾਂ ਦਾ ਸੰਚਾਲਨ ਕੀਤਾ ਜਾਵੇਗਾ। ਅਸੀਂ ਸਾਰੇ ਹਿਤਧਾਰਕਾਂ ਨੂੰ ਤਾਕੀਦ ਕਰਦੇ ਹਾਂ ਕਿ ਉਹ ਆਪਣੀਆਂ ਅਮੁੱਲ ਟਿੱਪਣੀਆਂ ਦਿਓ ਅਤੇ ਭਾਰਤ ਦੇ ਡਿਜੀਟਲ ਸਿਹਤ-ਸੁਵਿਧਾ ਈਕੋ-ਪ੍ਰਣਾਲੀ ਨੂੰ ਅਕਾਰ ਦੇਣ ਵਿੱਚ ਭੂਮਿਕਾ ਨਿਭਾਏ। ਹਿਤਧਾਰਕਾਂ ਦੀ ਭਾਗੀਦਾਰੀ ਨਾਲ ਲਾਗੂਕਰਨ ਦੀਆਂ ਰੁਕਵਟਾਂ ਦੂਰ ਕਰਨ ਵਿੱਚ ਅਤੇ ਇਸ ਨੂੰ ਤੇਜ਼ੀ ਅਤੇ ਅਸਾਨੀ ਨਾਲ ਅਪਣਾਉਣ ਵਿੱਚ ਮਦਦ ਮਿਲੇਗੀ।”

ਸਲਾਹ-ਮਸ਼ਵਰਾ ਪੱਤਰ ਦਾ ਪੂਰਾ ਪਾਠ ਏਡੀਬੀਐੱਮ ਦੀ ਵੈੱਬਸਾਈਟ https://abdm.gov.in/publications ’ਤੇ ਉਪਲਬਧ ਹੈ ਅਤੇ ਇੱਥੋਂ ਉਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਫੀਡਬੈਕ ਅਤੇ ਟਿੱਪਣੀਆਂ ਸ਼ੁਕਰਵਾਰ, 13 ਜਨਵਰੀ, 2023 ਤੱਕ https://abdm.gov.in/operationalising-uhi-consultation-form ’ਤੇ ਦਿੱਤੀਆਂ ਜਾ ਸਕਦੀਆਂ ਹਨ।

****

ਐੱਮਵੀ/ਪੀਆਰ


(Release ID: 1883793) Visitor Counter : 153