ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਰੀਵਾ ਵਿੱਚ 2,444 ਕਰੋੜ ਰੁਪਏ ਦੀ 7 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਅਤੇ ਮੱਧ ਪ੍ਰਦੇਸ਼ ਦੀ ਪਹਿਲੀ 1600 ਕਰੋੜ ਰੁਪਏ ਦੀ ਲਾਗਤ ਵਾਲੀ 2.28 ਕਿਲੋਮੀਟਰ ਲੰਬੀ 6-ਲੇਨ ਦੀ ਦੌਹਰੀ ਸੁਰੰਗ ਦਾ ਉਦਘਾਟਨ ਕੀਤਾ
Posted On:
10 DEC 2022 6:34PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਮੱਧ ਪ੍ਰਦੇਸ਼ ਦੇ ਰੀਵਾ ਵਿੱਚ 204 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੀ 2,444 ਕਰੋੜ ਰੁਪਏ ਦੀ 7 ਰਾਸ਼ਟਰੀ ਰਾਜਮਾਰਗ ਪ੍ਰੈਜਕਟਾਂ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਪ੍ਰਦੇਸ਼ ਦੇ ਸੀਨੀਅਰ ਮੰਤਰੀ ਸ਼੍ਰੀ ਗੋਪਾਲ ਭਾਰਗਵ , ਰੀਵਾ ਤੋਂ ਸਾਂਸਦ ਸ਼੍ਰੀ ਜਨਾਰਦਨ ਮਿਸ਼ਰਾ, ਸਿਧੀ ਤੋਂ ਸਾਂਸਦ ਸ਼੍ਰੀਮਤੀ ਰੀਤੀ ਪਾਠਕ, ਸਾਂਸਦ ਗਣੇਸ਼ ਸਿੰਘ, ਮੱਧ ਪ੍ਰਦੇਸ਼ ਸਰਕਾਰ ਦੇ ਹੋਰ ਮੰਤਰੀ ਅਤੇ ਸਾਰੇ ਸਾਂਸਦ-ਵਿਧਾਇਕ ਅਤੇ ਅਧਿਕਾਰੀਗਣ ਮੌਜੂਦ ਸਨ।
ਸ਼੍ਰੀ ਗਡਕਰੀ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਚੁਰਹਟ ਸੁਰੰਗ ਅਤ ਬਾਈਪਾਸ ਬਣਾਉਣ ਨਾਲ ਰੀਵਾ ਤੋਂ ਸਿਧੀ ਦਰਮਿਆਨ ਦੀ ਦੂਰੀ 7 ਕਿਲੋਮੀਟਰ ਘੱਟ ਹੋ ਗਈ ਹੈ। ਹੁਣ ਇਹ ਸਫਰ ਢਾਈ ਘੰਟੇ ਦੀ ਬਜਾਏ 45 ਮਿੰਟ ਵਿੱਚ ਹੀ ਪੂਰਾ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਮੋਹਨੀਆ ਘਾਟ ਨੂੰ ਪਾਰ ਕਰਨ ਵਿੱਚ 45 ਮਿੰਟ ਦੇ ਸਥਾਨ ‘ਤੇ ਸਿਰਫ 4 ਮਿੰਟ ਦਾ ਸਮਾਂ ਹੀ ਲੱਗੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਸੁਰੰਗ ਦੇ ਨਿਰਮਾਣ ਨਾਲ ਰੀਵਾ-ਸਿਧੀ ਸੈਕਸ਼ਨ ਵਿੱਚ ਵਾਹਨਾਂ ਦੀ ਆਵਾਜਾਈ ਵਿੱਚ ਸੁਵਿਧਾ ਹੋਵੇਗੀ ਅਤੇ ਸਫੇਦ ਬਾਘਾਂ ਅਤੇ ਹੋਰ ਜੰਗਲੀ ਜਾਨਵਰਾਂ ਅਤੇ ਪੂਰੇ ਵਨ ਈਕੋਸਿਸਟਮ ਤੰਤਰ ਦੀ ਰੱਖਿਆ ਕੀਤੀ ਜਾ ਸਕੇਗੀ। ਦੇਵਤਾਲਾਬ-ਨਵੀਗੜੀ ਸੜਕ ਦੇ ਬਣਾਉਣ ਨਾਲ ਰੀਵਾ ਜ਼ਿਲ੍ਹੇ ਦਾ ਪ੍ਰਯਾਗਰਾਜ ਅਤੇ ਵਾਰਾਣਸੀ ਤੱਕ ਆਵਾਜਾਈ ਆਸਨ ਹੋ ਜਾਵੇਗਾ।
ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਤਨਾ-ਬੇਲਾ ਚਾਰ-ਲੇਨ ਸੜਕ ਦੇ ਨਿਰਮਾਣ ਨਾਲ ਇਸ ਖੇਤਰ ਵਿੱਚ ਕੋਇਲਾ, ਸੀਮੈਂਟ ਅਤੇ ਹੀਰਾ ਉਦਯੋਗਾਂ ਲਈ ਕਨੈਕਟੀਵਿਟੀ ਅਸਾਨ ਹੋ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਮਾਰਗ ਦੇ ਤਿਆਰ ਹੋ ਜਾਣ ਦੇ ਬਾਅਦ ਸਤਨਾ ਤੋਂ ਰੀਵਾ ਤੱਕ ਦਾ ਸਫਰ 40 ਮਿੰਟ ਵਿੱਚ ਪੂਰਾ ਕੀਤਾ ਜਾ ਸਕੇਗਾ ਅਤੇ ਝਾਂਸੀ, ਓਰਛਾ, ਖਜੁਰਾਹੋ, ਪੰਨਾ ਅਤੇ ਸਤਨਾ ਜਿਵੇਂ ਪ੍ਰਸਿੱਧ ਟੂਰਿਜ਼ਮ ਸਥਾਨਾਂ ਤੱਕ ਪਹੁੰਚਣ ਸਰਲ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਅਤੇ ਹੋਰ ਛੋਟੇ ਉੱਦਮੀਆਂ ਦੀ ਬਜ਼ਾਰ ਤੱਕ ਸੁਵਿਧਾਪੂਰਣ ਪਹੁੰਚ ਸੁਨਿਸ਼ਚਿਤ ਹੋਵੇਗੀ ਜਿਸ ਵਿੱਚ ਸਮਾਂ ਅਤੇ ਈਂਧਨ ਦੀ ਬਚਤ ਹੋਵੇਗੀ।
ਇਸ ਅਵਸਰ ‘ਤੇ ਸ਼੍ਰੀ ਗਡਕਰੀ ਨੇ ਰੀਵਾ- ਸਿਧੀ ਸੜਕ ਨੂੰ ਚਾਰ ਲੇਨ ਕਰਨ ਦੀ ਮੰਗ ਨੂੰ ਸਵੀਕ੍ਰਿਤੀ ਪ੍ਰਦਾਨ ਕਰਦੇ ਹੋਏ ਇਸ ਨੂੰ ਚੋੜਾ ਕਰਨ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਰੀਵਾ ਨੇ 19 ਕਿਲੋਮੀਟਰ ਲੰਬੇ 2 ਲੇਨ ਬਾਈਪਾਸ ਨੂੰ 4 ਲੇਨ ਦਾ ਕਰਨ ਦੀ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਬਾਈਪਾਸ ਦੇ ਚੌੜੇ ਹੋਣ ਨਾਲ ਸਤਨਾ ਤੋਂ ਚੋਰਹਾਟ ਹੁੰਦੇ ਹੋਏ ਪ੍ਰਯਾਗਰਾਜ-ਵਾਰਾਣਸੀ ਦਾ ਬਿਹਤਰ ਸੜਕ ਸੰਪਰਕ ਬਹਾਲ ਹੋ ਜਾਵੇਗਾ।
ਸ਼੍ਰੀ ਨਿਤਿਨ ਗਡਕਰੀ ਨੇ ਅੱਜ ਰੀਵਾ ਵਿੱਚ ਮੱਧ ਪ੍ਰਦੇਸ਼ ਦੀ ਪਹਿਲੀ 1600 ਕਰੋੜ ਰੁਪਏ ਦੀ ਲਾਗਤ ਤੋਂ 2.28 ਕਿਲੋਮੀਟਰ ਲੰਬੀ 6-ਲੇਨ ਵਾਲੀ ਦੋਹਰੀ ਸੁਰੰਗ ਅਤੇ 13 ਕਿਲੋਮੀਟਰ 4-ਲੇਨ ਬਾਈਪਾਸ ਦਾ ਵੀ ਉਦਘਾਟਨ ਕੀਤਾ।
ਐੱਨਏਟੀਐੱਮ ਪ੍ਰਵਾਲੀ ਤੋਂ ਬਣੀ ਇਹ ਦੋਹਰੀ ਸੁਰੰਗ 300 ਮੀਟਰ ਵਿੱਚ ਇੱਕ-ਦੂਜੇ ਨਾਲ ਮਿਲਦੀ ਹੈ ਜਿਸ ਵਿੱਚ ਆਵਾਜਾਈ ਵਿੱਚ ਕਈ ਰੁਕਾਵਟ ਨਹੀਂ ਆਵੇਗੀ। ਮੋਹਨੀਆ ਘਾਟੀ ਵਿੱਚ ਘੁਮਾਵਦਾਰ ਮੋਡ ਹੋਣ ਦੀ ਵਜ੍ਹਾ ਨਾਲ ਵਾਹਨਾਂ ਦੇ ਚਲਣ ਤੋਂ ਅਧਿਕ ਸਮੇਂ ਲਗਣ ਦੇ ਕਾਰਨ ਦੁਰਘਟਨਾ ਹੁਣ ਦੀ ਆਸ਼ੰਕਾ ਬਣੀ ਰਹਿੰਦੀ ਸੀ ਜੋ ਇਸ ਸੁਰੰਗ ਦੇ ਬਣਨ ਦੇ ਨਾਲ ਹੀ ਸਮਾਪਤ ਹੋ ਗਈ ਹੈ। ਇਸ ਸੁਰੰਗ ਵਿੱਚ 200 ਮੀਟਰ ਦੀ ਦੂਰੀ ‘ਤੇ ਐਗਜ਼ਾਸਟ ਫੈਨ, ਔਪਟੀਕਲ ਫਾਈਬਰ ਲੀਨੀਅਰ ਆਈਟੀ ਡਿਟੇਕਸ਼ਨ ਪ੍ਰਣਾਲੀ, ਅੱਗ ਤੋਂ ਬਚਾਅ ਦਾ ਸਿਸਟਮ, ਕੰਟਰੋਲ ਰੂਮ, ਕੈਮਰਾ ਅਤੇ ਫੋਨ ਸੇਵਾ ਜਿਹੀਆਂ ਅਤਿਆਧੁਨਿਕ ਸੁਵਿਧਾਵਾਂ ਉਪਲਬਧ ਕਰਾਈਆ ਗਈਆ ਹਨ।
ਇੱਥੇ ਭਾਰਤ ਦਾ ਪਹਿਲਾ ਨਕਲੀ ਪਾਣੀ ਦਾ ਪੁਲ ਹੈ ਜਿਸ ਦੇ ਨਿਚੇ ਸੁਰੰਗ ਅਤੇ ਉਪਰ ਬਾਣਸਾਗਰ ਨਹਿਰ ਹੈ ਅਤੇ ਇਸ ਦੇ ਉਪਰ ਪਹਿਲੇ ਦੀ ਸੜਕ ਵੀ ਬਣੀ ਹੋਈ ਹੈ। ਇਸ ਸੁਰੰਗ ਵਿੱਚ ਇੱਕ ਬੜਾ ਅਤੇ ਇੱਕ ਛੋਟਾ ਪੁਲ, ਇੱਕ ਆਰਓਬੀ, ਇੱਕ ਓਵਰਪਾਸ, ਇੱਕ ਅੰਡਰਪਾਸ, 4 ਨਹਿਰ ਕ੍ਰੌਸਿੰਗ, 11 ਬਾਕਸ ਪੁਲਿਆ ਅਤੇ 20 ਪੁਲਿਆ ਦਾ ਨਿਰਮਾਣ ਕੀਤ ਗਿਆ ਹੈ।
*****
(Release ID: 1882838)
Visitor Counter : 127