ਰੇਲ ਮੰਤਰਾਲਾ
ਰੇਲ ਮੰਤਰੀ ਨੇ ਕਾਸ਼ੀ ਤਮਿਲ ਸੰਗਮਮ੍ ਦੇ ਆਯੋਜਨ ਨੂੰ ਯਾਦਗਾਰ ਬਣਾਉਣ ਲਈ ਇੱਕ ਨਵੀਂ ਟ੍ਰੇਨ ਸੇਵਾ ਕਾਸ਼ੀ ਤਮਿਲ ਸੰਗਮਮ੍ ਐਕਸਪ੍ਰੈੱਸ ਦੀ ਘੋਸ਼ਣਾ ਕੀਤੀ
ਸ਼੍ਰੀ ਅਸ਼ਵਿਨ ਵੈਸ਼ਣਵ ਨੇ ਪ੍ਰਤੀਨਿਧੀਆਂ ਦੇ ਦੌਰੇ ਦੇ ਸਫਲ ਆਯੋਜਨ ਲਈ ਤਮਿਲ ਸਮਾਗਮ ਟੀਮ ਦੀ ਸਰਾਹਨਾ ਕੀਤੀ
ਪ੍ਰਤੀਨਿਧੀਆਂ ਨੇ ਉਨ੍ਹਾਂ ਨੇ ਪ੍ਰਾਹੁਣਚਾਰੀ ਲਈ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਪੂਰੀ ਟੀਮ ਦੀ ਸਰਾਹਨਾ ਕੀਤੀ
ਰੇਲ ਮੰਤਰੀ ਨੇ ਵਾਰਾਣਸੀ ਜੰਕਸ਼ਨ ਰੇਲਵੇ ਸਟੇਸ਼ਨ ਵਿੱਚ ਪੁਨਰਵਿਕਾਸ ਯੋਜਨਾ ਦੀ ਸਮੀਖਿਆ ਕੀਤੀ
ਭਾਰੀ ਭੀੜ ਨੂੰ ਘੱਟ ਕਰਨ ਲਈ ਖੇਤਰ ਦੇ ਸਾਰੇ ਰੇਲਵੇ ਸਟੇਸ਼ਨਾਂ ਨੂੰ ਏਕੀਕ੍ਰਿਤ ਵਿਕਾਸ ਕੀਤਾ ਜਾਵੇਗਾ
Posted On:
10 DEC 2022 12:13PM by PIB Chandigarh
ਕੇਂਦਰੀ ਰੇਲ, ਸੰਚਾਰ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਾਸ਼ੀ ਤਮਿਲ ਸੰਗਮਮ੍ ਦੇ ਆਯੋਜਨ ਨੂੰ ਯਾਦਗਾਰ ਬਣਾਉਣ ਲਈ ਕਾਸ਼ੀ ਅਤੇ ਤਾਮਿਲਨਾਡੂ ਦਰਮਿਆਨ ਇੱਕ ਨਵੀਂ ਟ੍ਰੇਨ ਸੇਵਾ ਕਾਸ਼ੀ ਤਮਿਲ ਸੰਗਮਮ੍ ਐਕਸਪ੍ਰੈੱਸ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਤਾਮਿਲਨਾਡੂ ਦੇ ਉਨ੍ਹਾਂ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਕਾਸ਼ੀ ਤਮਿਲ ਸੰਗਮਮ੍ ਦੇਖਣ ਲਈ ਸੱਦਾ ਦਿੱਤਾ ਗਿਆ। ਉਨ੍ਹਾਂ ਨੇ ਵਾਰਾਣਸੀ ਜੰਕਸ਼ਨ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਯੋਜਨਾ ਦਾ ਵੀ ਨਿਰੀਖਣ ਕੀਤਾ।
ਸ਼੍ਰੀ ਅਸ਼ਵਿਨੀ ਵੈਸ਼ਣਵ ਨੇ 8ਵੇਂ ਬੈਚ ਦੇ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕੀਤੀ। ਪ੍ਰਤੀਨਿਧੀਆਂ ਨੇ ਦੌਰੇ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਵਧੀਆ ਤਰ੍ਹਾਂ ਨਾਲ ਦੇਖਭਾਲ ਕੀਤੀ ਗਈ। ਉਨ੍ਹਾਂ ਨੇ ਰੇਲ ਮੰਤਰਾਲੇ ਅਤੇ ਆਈਆਰਸੀਟੀਸੀ ਟੀਮ ਦੇ ਯਤਨਾਂ ਦੀ ਸਰਾਹਨਾ ਕੀਤੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਮਦਦ ਕੀਤੀ। ਉਨ੍ਹਾਂ ਨੇ ਕਿਹਾ ਕਿ ਜਨ-ਜਨ ਦਰਮਿਆਨ ਇਸ ਪ੍ਰਕਾਰ ਦਾ ਆਦਾਨ-ਪ੍ਰਦਾਨ ਇੱਕ ਦੂਜੇ ਦੀ ਪਰੰਪਰਾਵਾਂ, ਗਿਆਨ ਅਤੇ ਸੰਸਕ੍ਰਿਤੀ ਨੂੰ ਇੱਕਠੇ ਲਿਆਏਗਾ ਸਾਂਝੀ ਵਿਰਾਸਤ ਦੀ ਸਮਝ ਦਾ ਨਿਰਮਾਣ ਕਰੇਗਾ ਅਤੇ ਇਨ੍ਹਾਂ ਦੋਨਾਂ ਖੇਤਰਾਂ ਦੇ ਲੋਕਾਂ ਦਰਮਿਆਨ ਸੰਬੰਧਾਂ ਨੂੰ ਮਜ਼ਬੂਤ ਕਰੇਗਾ।
ਸ਼੍ਰੀ ਵੈਸ਼ਣਵ ਨੇ ਕਾਸ਼ੀ ਤਮਿਲ ਸੰਗਮਮ੍ ਦੇ ਆਯੋਜਨ ਨੂੰ ਯਾਦਗਾਰ ਬਣਾਉਣ ਲਈ ਕਾਸ਼ੀ ਅਤੇ ਤਮਿਲਨਾਡੂ ਦਰਮਿਆਨ ਇੱਕ ਨਵੀਂ ਟ੍ਰੇਨ ਸੇਵਾ ਕਾਸ਼ੀ ਤਮਿਲ ਸੰਗਮਮ੍ ਐਕਸਪ੍ਰੈੱਸ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਸੇਵਾ ਸ਼ੁਰੂ ਹੋ ਜਾਵੇਗੀ।
ਕੇਂਦਰੀ ਰੇਲ ਮੰਤਰੀ ਨੇ ਵਾਰਾਣਸੀ ਜੰਕਸ਼ਨ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਯੋਜਨਾਵਾਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਭਵਿੱਖ ਵਿੱਚ ਵਧਦੇ ਆਵਾਜਾਈ ਨੂੰ ਧਿਆਨ ਵਿੱਚ ਰਖਦੇ ਹੋਏ ਸਟੇਸ਼ਨ ਦੇ ਪੂਨਰਵਿਕਾਸ ਦੀ ਯੋਜਨਾ ਬਣਾਉਣ ਦਾ ਸੁਝਾਅ ਦਿੱਤਾ।
ਵਾਰਾਣਸੀ ਜੰਕਸ਼ਨ ਰੇਲਵੇ ਸਟੇਸ਼ਨ ਦਾ ਨਿਰੀਖਣ ਕਰਦੇ ਹੋਏ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਇਸ ਸਟੇਸ਼ਨ ਦਾ ਇੱਕ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੇ ਰੂਪ ਵਿੱਚ ਪੂਨਰਵਿਕਾਸ ਰੇਲਵੇ ਸਟੇਸ਼ਨ ਨੂੰ ਹਵਾਈ ਅੱਡੇ ਦੇ ਟਰਮੀਨਲ ਦੀ ਤਰ੍ਹਾਂ ਦਿਖਾਉਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਟੇਸ਼ਨ ਨੂੰ ਦੁਨੀਆ ਦੇ ਸਰਵਸ਼੍ਰੇਸ਼ਠ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਬਣਾਉਣ ਲਈ ਇਸ ਦੇ ਬਹਾਲੀ ‘ਤੇ ਲਗਭਗ 7000 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਸ਼੍ਰੀ ਵੈਸ਼ਣਵ ਨੇ ਕਿਹਾ ਕਿ ਅਗਲੇ 50 ਸਾਲਾਂ ਲਈ ਯੋਜਨਾ ਬਣਾਕੇ ਪੁਨਰਵਿਕਾਸ ਕਾਰਜ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਾਰਾਣਸੀ ਸ਼ਹਿਰ ਦੇ ਸਟੇਸ਼ਨਾਂ ‘ਤੇ ਯਾਤਰੀਆਂ ਦੀ ਭਾਰੀ ਭੀੜ ਨੂੰ ਘੱਟ ਕਰਨ ਲਈ ਖੇਤਰ ਦੇ ਸਾਰੇ ਰੇਲਵੇ ਸਟੇਸ਼ਨਾਂ ਦਾ ਏਕੀਕ੍ਰਿਤ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯਾਤਰੀਆਂ ਨੂੰ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨ ਲਈ ਜਲਦ ਹੀ ਸਲੀਪਰ ਵੰਦੇ ਭਾਰਤ ਦਾ ਨਿਰਮਾਣ ਸ਼ੁਰੂ ਕੀਤਾ ਜਾਵੇਗਾ।
ਕਾਸ਼ੀ ਤਮਿਲ ਸੰਗਮਮ੍ ਸਿੱਖਿਆ ਮੰਤਰਾਲੇ ਦੁਆਰਾ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਇੱਕ ਭਾਗ ਦੇ ਰੂਪ ਵਿੱਚ ਆਯੋਜਿਤ ਇੱਕ ਮਹੀਨੇ ਦਾ ਪ੍ਰੋਗਰਾਮ ਹੈ। ਕਾਸ਼ੀ ਵਿੱਚ ਇਸ ਉਤਸਵ ਨੂੰ ਦੇਖਣ ਲਈ ਵੱਖ-ਵੱਖ ਖੇਤਰਾਂ ਦੇ ਪ੍ਰਤੀਨਿਧੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਰੇਲ ਮੰਤਰਾਲੇ ਅਤੇ ਆਈਆਰਸੀਟੀਸੀ ਨੇ ਸੱਦਾ ਪ੍ਰਤੀਨਿਧੀਆਂ ਨੂੰ ਕਾਸ਼ੀ ਪ੍ਰਯਾਗਰਾਜ ਅਤੇ ਅਯੁੱਧਿਆ ਦੀ ਯਾਤਰਾ ਕਰਾਈ ਅਤੇ ਉਨ੍ਹਾਂ ਦਾ ਪ੍ਰਾਹੁਣਾਚਾਰੀ ਸਤਕਾਰ ਕੀਤਾ।
***
ਵਾਈਬੀ
(Release ID: 1882837)
Visitor Counter : 135