ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਮਸ ਨਾਗਪੁਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ

Posted On: 11 DEC 2022 2:46PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਮਸ ਨਾਗਪੁਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਨਾਗਪੁਰ ਏਮਸ ਪ੍ਰੋਜੈਕਟ ਮਾਡਲ ਦਾ ਵੀ ਦੌਰਾ ਕੀਤਾ ਅਤੇ ਇਸ ਮੌਕੇ 'ਤੇ ਪ੍ਰਦਰਸ਼ਿਤ ਮਾਈਲਸਟੋਨ ਪ੍ਰਦਰਸ਼ਨੀ ਗੈਲਰੀ ਦੇਖੀ।

 

ਏਮਸ ਨਾਗਪੁਰ ਦੇ ਰਾਸ਼ਟਰ ਨੂੰ ਸਮਰਪਣ ਦੁਆਰਾ ਦੇਸ਼ ਭਰ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤੀ ਮਿਲੇਗੀ। ਹਸਪਤਾਲਜਿਸ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਨੇ ਜੁਲਾਈ 2017 ਵਿੱਚ ਰੱਖਿਆ ਸੀਸੈਂਟਰਲ ਸੈਕਟਰ ਸਕੀਮ ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ ਦੇ ਤਹਿਤ ਸਥਾਪਿਤ ਕੀਤਾ ਗਿਆ ਹੈ।

 

ਏਮਸ ਨਾਗਪੁਰਜੋ 1575 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈਇੱਕ ਅਤਿ-ਆਧੁਨਿਕ ਸੁਵਿਧਾਵਾਂ ਵਾਲਾ ਹਸਪਤਾਲ ਹੈਜਿਸ ਵਿੱਚ ਓਪੀਡੀਆਈਪੀਡੀਡਾਇਗਨੌਸਟਿਕ ਸੇਵਾਵਾਂਅਪਰੇਸ਼ਨ ਥੀਏਟਰ ਅਤੇ 38 ਵਿਭਾਗ ਹਨ ਜੋ ਮੈਡੀਕਲ ਸਾਇੰਸ ਦੇ ਸਾਰੇ ਪ੍ਰਮੁੱਖ ਸਪੈਸ਼ਲਿਟੀ ਅਤੇ ਸੁਪਰ ਸਪੈਸ਼ਲਿਟੀ ਵਿਸ਼ਿਆਂ ਨੂੰ ਕਵਰ ਕਰਦੇ ਹਨ। ਇਹ ਹਸਪਤਾਲ ਮਹਾਰਾਸ਼ਟਰ ਦੇ ਵਿਦਰਭ ਖੇਤਰ ਨੂੰ ਆਧੁਨਿਕ ਸਿਹਤ ਸੁਵਿਧਾਵਾਂ ਪ੍ਰਦਾਨ ਕਰਦਾ ਹੈ ਅਤੇ ਆਸ-ਪਾਸ ਦੇ ਕਬਾਇਲੀ ਖੇਤਰਾਂ ਗੜ੍ਹਚਿਰੌਲੀਗੋਂਡੀਆ ਅਤੇ ਮੇਲਘਾਟ ਲਈ ਇੱਕ ਵਰਦਾਨ ਹੈ।

 

ਪ੍ਰਧਾਨ ਮੰਤਰੀ ਦੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀਸ਼੍ਰੀ ਏਕਨਾਥ ਸ਼ਿੰਦੇਮਹਾਰਾਸ਼ਟਰ ਦੇ ਰਾਜਪਾਲਸ਼੍ਰੀ ਭਗਤ ਸਿੰਘ ਕੋਸ਼ਯਾਰੀਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਵੀ ਮੌਜੂਦ ਸਨ।

 

 

 

 

 ********

 

ਡੀਐੱਸ/ਟੀਐੱਸ



(Release ID: 1882560) Visitor Counter : 96