ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਪਰੀਖਿਆ ਪੇ ਚਰਚਾ 2023 ਪ੍ਰੋਗਰਾਮ ਵਿੱਚ ਵਿਆਪਕ ਭਾਗੀਦਾਰੀ ਦਾ ਸੱਦਾ ਦਿੱਤਾ

Posted On: 06 DEC 2022 3:21PM by PIB Chandigarh

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ “ਪਰੀਖਿਆ ਪੇ ਚਰਚਾ 2023” ਪ੍ਰੋਗਰਾਮ ਦੇ 6ਵੇਂ ਸੰਸਕਰਣ ਵਿੱਚ ਹਿੱਸਾ ਲੈਣ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮਰਗਦਰਸ਼ਨ ਪ੍ਰਾਪਤ ਕਰਨ ਦਾ ਅਵਸਰ ਦਾ ਲਾਭ ਪ੍ਰਾਪਤ ਕਰਨ ਲਈ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਅਨੋਖੀ ਗੱਲਬਾਤ ਦੇ ਪ੍ਰੋਗਰਾਮ- ਪਰੀਖਿਆ ਪੇ ਚਰਚਾ ਦੀ ਪਰਿਕਲਪਨਾ ਕੀਤੀ, ਜਿਸ ਵਿੱਚ ਦੇਸ਼ ਭਰ ਦੇ ਹੋਰ ਵਿਦੇਸ਼ਾਂ ਤੋਂ ਵੀ ਵਿਦਿਆਰਥੀ, ਮਾਤਾ-ਪਿਤਾ, ਅਧਿਆਪਕ ਉਨ੍ਹਾਂ ਦੇ ਨਾਲ ਗੱਲਬਾਤ ਕਰਦੇ ਹਨ ਅਤੇ ਜੀਵਨ ਨੂੰ ਉਤਸਵ ਦੇ ਰੂਪ ਵਿੱਚ ਮਨਾਉਣ ਦੇ ਲਈ ਪ੍ਰੀਖਿਆਵਾਂ ਨਾਲ ਉਤਪੰਨ ਹੋਣ ਵਾਲੇ ਤਨਾਵ ਤੋਂ ਮੁਕਤੀ ਪ੍ਰਾਪਤ ਕਰਨ ਬਾਰੇ ਚਰਚਾ ਕਰਦੇ ਹਨ। ਇਹ ਪ੍ਰੋਗਰਾਮ ਪਿਛਲੇ ਪੰਜ ਸਾਲਾਂ ਤੋਂ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੁਆਰਾ ਸਫਲਤਾਪੂਰਵਕ ਆਯੋਜਿਤ ਕੀਤਾ ਜਾ ਰਿਹਾ ਹੈ।

ਕਲਾਸ 9 ਤੋਂ 12ਵੀਂ ਤੱਕ ਦੇ ਸਕੂਲੀ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਚੋਣ ਇੱਕ ਔਨਲਾਈਨ ਰਚਨਾਤਮਕ ਲੇਖਨ ਮੁਕਬਾਲੇ ਦੇ ਰਾਹੀਂ ਕੀਤਾ ਜਾਵੇਗਾ https://innovateindia.mygov.in/ppc-2023/   ਪੋਰਟਲ 25 ਨਵੰਬਰ 2022 ਤੋਂ ਰਜਿਸਟ੍ਰੇਸ਼ਨ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਨਿਚੇ ਸੂਚੀਬੱਧ ਵਿਸ਼ਿਆਂ ਦੇ ਸਮੂਹ ਲਈ 30 ਦਸੰਬਰ 2022 ਤੱਕ ਖੁੱਲ੍ਹਾ ਰਹੇਗਾ:

  1. ਵਿਦਿਆਰਥੀਆਂ ਲਈ ਵਿਸ਼ਾ-ਵਸਤੂ

  1. ਆਪਣੇ ਸੁਤੰਤਰਤਾ ਸੈਨਾਨੀਆਂ ਬਾਰੇ ਜਾਣੇ

ਆਪਣੇ-ਆਪਣੇ ਰਾਜ ਜਾਂ ਖੇਤਰ ਦੇ ਸੁਤੰਤਰਤਾ ਸੈਨਾਨੀਆਂ ਬਾਰੇ ਕਿਹੜੀ ਜੀਵਨ ਗਾਥਾਵਾਂ ਸੁਣੀਆ ਹਨ? ਤੁਸੀਂ ਉਨ੍ਹਾਂ ਦੇ ਜੀਵਨ ਤੋਂ ਕੀ ਪ੍ਰੇਰਣਾ ਲੈਂਦੇ ਹਨ? ਤੁਸੀਂ ਆਪਣੇ ਰਾਸ਼ਟਰ ਦੀ ਸੇਵਾ ਕਿਵੇਂ ਕਰਨਾ ਚਾਹੁੰਦਾ ਹਨ?

  1. ਸਾਡੀ ਸੰਸਕ੍ਰਿਤੀ ਹੀ ਸਾਡਾ ਗੌਰਵ ਹੈ

ਤੁਹਾਡੀ ਰਾਜ ਦੀ ਸੰਸਕ੍ਰਿਤੀ ਬਾਰੇ ਕੀ ਖਾਸ ਹੈ? ਉਸ ਸੰਸਕ੍ਰਿਤੀ ਦੇ ਕਿਹੜਾ ਤਤਵ ਤੁਹਾਨੂੰ ਆਪਣੇ ਦੇਸ਼ ‘ਤੇ ਗਰਵ ਮਹਿਸੂਸ ਕਰਨ ਲਈ ਪ੍ਰੇਰਿਤ ਕਰਦੇ ਹਨ।

  1. ਮੇਰੀ ਪੁਸਤਕ ਮੇਰੀ ਪ੍ਰੇਰਣਾ

ਅਜਿਹੀ ਕਿਹੜੀ ਪੁਸਤਕ ਹੈ ਜਿਸ ਨੇ ਤੁਹਾਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਅਤੇ ਕਿਉਂ?

  1. ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਸੁਰੱਖਿਅਤ ਕੀਤਾ ਜਾਵੇ

ਟਿਕਾਊ ਵਿਕਾਸ ਬਾਰੇ ਤੁਹਾਡੇ ਕੀ ਵਿਚਾਰ ਹਨ?ਜਲਵਾਯੂ ਪਰਿਵਤਰਨ ਦੇ ਕਾਰਨ ਤੁਸੀਂ ਸਾਡੀ ਭਾਵੀ ਪੀੜ੍ਹੀ ਲਈ ਕਿਹੜੀਆਂ ਚੁਣੌਤੀਆਂ ਦਾ ਅਨੁਮਾਨ ਲਗਾਉਂਦੇ ਹਨ? ਸਾਨੂੰ ਆਪਣੇ ਵਾਤਾਵਰਣ ਦੀ ਰੱਖਿਆ ਲਈ ਕੀ ਉਪਾਅ ਕਰਨ ਚਾਹੀਦੇ? ਇੱਕ ਵਿਦਿਆਰਥੀ ਦੇ ਰੂਪ ਵਿੱਚ ਤੁਸੀਂ ਟਿਕਾਊ ਵਿਕਾਸ ਵਿੱਚ ਕਿਵੇਂ ਯੋਗਦਾਨ ਦੇ ਸਕਦੇ ਹਨ?

  1. ਮੇਰਾ ਜੀਵਨ, ਮੇਰਾ ਸਵੱਸਥ

ਸਵੱਸਥ ਰਹਿਣਾ ਤੁਹਾਡੇ ਲਈ ਕੀ ਮਹੱਤਵਪੂਰਨ ਹੈ? ਤੁਹਾਡਾ ਸਵੱਸਥ ਵਧੀਆ ਰਹੇ, ਇਸ ਦੇ ਲਈ ਤੁਸੀਂ ਕੀ ਕਰਦੇ ਹਨ?

  1. ਮੇਰਾ ਸਟਾਰਟਅਪ ਸੁਪਨਾ

ਜੀਵਨ ਵਿੱਚ ਸਫਲ ਹੋਣ ਲਈ ਵਿਦਿਆਰਥੀਆਂ ਵਿੱਚ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਉੱਦਮਸ਼ੀਲਤਾ ਅਤੇ ਨਾਲ ਹੀ ਦੇਸ਼ ਦੀ ਅਰਥਵਿਵਸਥਾ ਅਤੇ ਕਾਰਜ ਸੰਸਕ੍ਰਿਤੀ ਵਿੱਚ ਯੋਗਦਾਨ ਦੇਣਾ ਸਮੇਂ ਦੀ ਮੰਗ ਹੈ। ਤੁਸੀਂ ਖੁਦ ਦੇ ਸਟਾਰਟਅਪ ਬਾਰੇ ਤੁਹਾਡੇ ਕੀ ਸੁਪਨੇ ਹਨ?

  1. ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ-ਐੱਸਟੀਈਐੱਮ ਦੀ ਸਿੱਖਿਆ/ਬਿਨਾ ਸੀਮਾਵਾਂ ਦੇ ਸਿੱਖਿਆ

ਰਾਸ਼ਟਰੀ ਸਿੱਖਿਆ ਨੀਤੀ-2020 ਵਿਦਿਆਰਥੀਆਂ ਦੁਆਰਾ ਵਿਸ਼ਿਆਂ ਦੀ ਚੋਣ ਵਿੱਚ ਲਚੀਲੇਪਨ ਦੀ ਸਿਫਾਰਿਸ਼ ਕਰਦੀ ਹੈ। ਵਿਦਿਆਰਥੀਆਂ ਨੂੰ ਆਪਣੀ ਪਸੰਦ ਦੇ ਵਿਸ਼ਿਆ ਦਾ ਚੋਣ ਕਰਨ ਆਪਣਾ ਰਸਤਾ ਚੁਣਨ ਅਤੇ ਆਪਣੀ ਪਸੰਦ ਦਾ ਪੇਸ਼ਾ ਚੁਣਨ ਦੀ ਆਜ਼ਾਦੀ ਹੋਵੇਗੀ। ਵਿਗਿਆਨ ਅਤੇ ਗਣਿਤ ਤੋਂ ਪਰੇ ਵੀ ਜੀਵਨ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹਨ? ਇਸ ਪਰਿਵਰਤਨਕਾਰੀ ਸਿਫਾਰਿਸ਼ ਵਿੱਚ ਤੁਸੀਂ ਕੀ ਚੁਣੌਤੀਆਂ ਦੇਖਦੇ ਹਨ? ਤੁਹਾਡੇ ਸੁਝਾਅ ਕੀ ਹਨ?

  1. ਸਕੂਲਾਂ ਵਿੱਚ ਸਿੱਖਣ ਲਈ ਖਿਡਾਉਣੇ ਅਤੇ ਖੇਡ

ਖਿਡੌਣੇ ਅਤੇ ਖੇਡ ਵੀ ਸਿੱਖਣ ਦਾ ਸ੍ਰੌਤ ਹੋ ਸਕਦੇ ਹਨ। ਸੈਕੰਡਰੀ ਪੱਧਰ ‘ਤੇ ਖਿਡੌਣਿਆਂ ਅਤੇ ਖੇਡਾਂ ਦੇ ਰਾਹੀਂ ਸਿੱਖਣ ਵਾਲੇ ਵਿਦਿਆਰਥੀਆਂ ਬਾਰੇ ਆਪਣੇ ਵਿਚਾਰ ਲਿਖੋ।

  1. ਅਧਿਆਪਕਾਂ ਲਈ ਵਿਸ਼ਿਆ

  1. ਸਾਡੀ ਵਿਰਾਸਤ

ਅਧਿਆਪਕਾਂ ਦੇ ਸਮੱਚੇ ਤੌਰ ‘ਤੇ ‘ਭਾਰਤੀ’ ਪਾਰੰਪਰਿਕ ਗਿਆਨ ਪੜ੍ਹਣ ਦਾ ਸਾਰ ਕੀ ਹੈ? ਤੁਸੀਂ ਸਕੂਲ ਵਿੱਚ ਉਨ੍ਹਾਂ ਖੇਤਰਾਂ ਨੂੰ ਏਕੀਕ੍ਰਿਤ ਕਰਦੇ ਹੋਏ ਇਸ ਨੂੰ ਪੜ੍ਹਣ ਦੀ ਯੋਜਨਾ ਕਿਵੇ ਬਣਾਉਣਗੇ।

2.ਸਿੱਖਣ ਦੇ ਮਾਹੌਲ ਨੂੰ ਸਮਰੱਥ ਬਣਾਉਣਾ

ਬਿਹਤਰ ਸਿੱਖਣ ਅਤੇ ਆਪਣੇ ਅਧਿਆਪਕਾਂ ਦੇ ਭਾਵਨਾਤਮਕ ਅਤੇ ਮਾਨਸਿਕ ਕਲਿਆਣ ਦੇ ਲਈ ਇੱਕ ਸਿਹਤ ਅਤੇ ਅਨੁਕੂਲ ਕਲਾਸ ਵਾਤਾਵਰਣ ਬਣਾਉਣ ਲਈ ਇੱਕ ਅਧਿਆਪਕ ਦੇ ਰੂਪ ਵਿੱਚ ਤੁਹਾਡੀ ਕੀ ਭੂਮਿਕਾ ਹੋਣੀ ਚਾਹੀਦੀ ਹੈ ? ਤੁਸੀਂ ਸਾਰੇ  ਸਿਖਿਆਰਥੀਆਂ ਦੀ ਭਾਗੀਦਾਰੀ ਅਤੇ ਸਿੱਖਣ ਨੂੰ ਸੁਨਿਸ਼ਚਿਤ ਕਰਨ ਲਈ ਗਤੀਵਿਧੀਆਂ ਦੀ ਸੰਰਚਨਾ ਕਿਵੇਂ ਕਰਨਗੇ? ‘ਪੀਯਰ ਲਰਨਿੰਗ’ ਯਾਨੀ ਨਾਲ-ਨਾਲ ਸਿੱਖਣ ਬਾਰੇ ਤੁਹਾਡਾ ਕੀ ਵਿਚਾਰ ਅਤੇ ਰਾਏ ਹਨ?

  1. ਕੌਸ਼ਲ ਵਿਕਾਸ ਲਈ ਸਿੱਖਿਆ

ਕੌਸ਼ਲ ਸਿੱਖਿਆ ਬਹੁਤ ਜ਼ਰੂਰੀ ਹੈ। ਲੇਕਿਨ ਸਾਡੇ ਦੇਸ਼ ਵਿੱਚ ਕੌਸ਼ਲ ਸਿੱਖਿਆ ਪ੍ਰਦਾਨ ਕਰਨ ਲਈ ਪੂਰੀ ਸਿੱਖਿਆ ਪ੍ਰਣਾਲੀ ਵਿੱਚ ਬੜੇ ਬਦਲਾਅ ਦੀ ਜ਼ਰੂਰਤ ਹੈ ਅਤੇ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਦਰਮਿਆਨ ਵਿਵਸਾਇਕ ਸਿੱਖਿਆ ਨੂੰ ਹੁਲਾਰਾ ਦੇਣਾ ਸਮੇਂ ਦੀ ਮੰਗ ਹੈ। ਇਸ ਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਵਿਦਿਆਰਥੀਆਂ ਸਿੱਖਿਆ/ਉੱਚ ਸਿੱਖਿਆ ਨੂੰ ਅੱਗੇ ਵਧਣਾ ਪਸੰਦ ਨਹੀਂ ਕਰਦੇ ਹਨ ਬਲਕਿ ਉਹ ਜੀਵਨ ਵਿੱਚ ਅੱਗੇ ਵਧਣ ਲਈ ਵੱਖ-ਵੱਖ ਰਸਤੇ ਤਲਾਸ਼ਨਾ ਚਾਹੁੰਦੇ ਹਨ। ਇਸ ‘ਤੇ ਤੁਹਾਡੇ ਵਿਚਾਰ ਕੀ ਹਨ?

4.ਘੱਟ ਪਾਠਕ੍ਰਮ ਭਾਰਤ ਅਤੇ ਪਰੀਖਿਆ ਲਈ ਕਈ ਡਰ ਨਹੀਂ

ਅਨੁਭਾਵੀ ਸਿੱਖਿਆ ਅਤੇ ਪ੍ਰੋਜੈਕਟ –ਅਧਾਰਿਤ ਕੋਰਸ ਦੇ ਰਾਹੀਂ ਸਿੱਖਣ ਲਈ ਵਿਦਿਆਰਥੀਆਂ ਉਹ ਕੀ ਸਿੱਖਦੇ ਹਨ ਅਤੇ ਕਿਵੇਂ ਸਿੱਖਦੇ ਹਨ ਇਸ ‘ਤੇ ਵਿਸ਼ਵਾਸ ਰੱਖਣਾ ਇਸ ਤੋਂ ਪਰੀਖਿਆ ਦਾ ਦਬਾਵ ਆਪਣੇ ਆਪ ਘੱਟ ਹੋ ਜਾਵੇਗਾ। ਰਾਸ਼ਟਰੀ ਸਿੱਖਿਆ ਨੀਤੀ 2020 ਦੇ ਇਸ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ ਲਈ ਇੱਕ ਅਧਿਆਪਕ ਦੇ ਰੂਪ ਵਿੱਚ ਤੁਸੀਂ ਕੀ ਪਹਿਲ ਕਰੋਗੇ।

5. ਭਵਿੱਖ ਦੀਆਂ ਵਿੱਦਿਅਕ ਚੁਣੌਤੀਆਂ

ਤੁਹਾਡੀ ਰਾਏ ਵਿੱਚ ਵਾਤਾਵਰਣ ਸਮੇਂ ਵਿੱਚ ਵਿੱਦਿਅਕ ਚੁਣੌਤੀਆਂ ਕੀ ਹਨ? ਵਿੱਦਿਅਕ ਉਮੀਦਾਂ ਵਿੱਚ ਪਰਿਵਰਤਨ ਦਾ ਸਾਹਮਣਾ ਕਰਨ ਲਈ ਸਕੂਲ, ਅਧਿਆਪਕ ਅਤੇ ਮਾਤਾ-ਪਿਤਾ ਨੂੰ ਬੱਚਿਆਂ ਦੀ ਸਹਾਇਤਾ ਕਿਵੇਂ ਕਰਨੀ ਚਾਹੀਦੀ ਹੈ? 

  1. ਮਾਤਾ ਪਿਤਾ ਲਈ ਥੀਮ੍ਹ

  1. ਮੇਰਾ ਬੱਚਾ, ਮੇਰਾ ਅਧਿਆਪਕ

ਤੁਹਾਡੇ ਬੱਚੇ ਨੇ ਤੁਹਾਨੂੰ ਕਿਹੜੀ ਦਿਲਚਸਪ ਗੱਲ ਸਿਖਾਈ ਹੈ? ਤੁਸੀਂ ਇਸ ਨੂੰ ਕਿਵੇਂ ਸਿੱਖਿਆ ਅਤੇ ਇਸ ਨੂੰ ਕਿਵੇਂ ਅਪਨਾਇਆ? ਸਾਡੇ ਬੱਚਿਆਂ ਦੇ ਹਿਤਾਂ ਦੇ ਅਨੁਕੂਲ ਹੋਣਾ ਕੀ ਮਹੱਤਵਪੂਰਨ ਹੈ।

  1. ਬਾਲਗ ਸਿੱਖਿਆ-ਸਾਰਿਆਂ ਨੂੰ ਸਾਖਰ ਬਣਾਉਣਾ

ਤੁਹਾਡੇ ਅਨੁਸਾਰ ਬਾਲਗ ਸਿੱਖਿਆ ਦਾ ਕੀ ਮਹੱਤਵ ਹੈ? ਇਹ ਇੱਕ ਸਸ਼ਕਤ ਰਾਸ਼ਟਰ ਦੇ ਵੱਲ ਕਿਵੇਂ ਲੈ ਜਾ ਸਕਦੀ ਹੈ? ਬੱਚੇ ਆਧੁਨਿਕ ਮੁੱਦਿਆਂ ਦੀ ਬਾਲਗਾਂ ਦੀ ਸਮਝ ਵਿੱਚ ਕਿਵੇਂ ਯੋਗਦਾਨ ਦੇ ਸਕਦੇ ਹਨ?

  1. ਇਕੱਠੇ ਸਿੱਖਣਾ ਅਤੇ ਵਧਣਾ

ਤੁਸੀਂ ਆਪਣੇ ਬੱਚੇ ਨੂੰ ਸਕੂਲ ਵਿੱਚ ਸਿੱਖਣ ਬਾਰੇ ਵਿੱਚ ਘਰ ‘ਤੇ ਕਿਵੇਂ ਪ੍ਰਸ਼ੰਸਾ ਕਰੋਗੇ? ਆਪਣੇ ਬੱਚੇ ਦੀ ਸਿੱਖਣ ਦੀ ਸਵਸਥ ਪ੍ਰਕਿਰਿਆ ਵਿੱਚ ਮਾਤਾ-ਪਿਤਾ ਦੇ ਰੂਪ ਵਿੱਚ ਤੁਹਾਡੀ ਭੂਮਿਕਾ ‘ਤੇ ਇੱਕ ਰਚਨਾਤਮਕ ਨੋਟ ਲਿਖੋ।

ਮਾਈ ਗਵ ਪਲੈਟਫਾਰਮ ‘ਤੇ ਮੁਕਾਬਲੇ ਦੇ ਰਾਹੀਂ ਚੋਣੇ ਗਏ ਲਗਭਗ 2050 ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਪੀਪੀਸੀ ਕਿਟ ਅਤੇ ਰਾਸ਼ਟਰੀ ਵਿੱਦਿਅਕ ਟ੍ਰੇਨਿੰਗ ਅਤੇ ਖੋਜ ਪਰਿਸ਼ਦ-ਐੱਨਸੀਈਆਰਟੀ ਦੇ ਡਾਇਰੈਕਟਰ ਦੇ ਵੱਲੋ ਪ੍ਰਸ਼ੰਸਾ ਪ੍ਰਮਾਣ ਪੱਤਰ ਉਪਹਾਰ ਵਿੱਚ ਪ੍ਰਦਾਨ ਕੀਤਾ ਜਾਵੇਗਾ। 

****

ਐੱਮਜੀਪੀਐੱਸ/ਏਕੇ



(Release ID: 1882144) Visitor Counter : 144